ਪੀ ਜੀਵਾਨੰਦਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੀਵਾ
Stamp Of P.Jeevanandham.jpg
ਪੀ ਜੀਵਾਨੰਦਮ ਦੀ ਮੂਰਤੀ , ਚੇਨਈ)
ਜਨਮਸੋਰੀਮੁਥੂ
21 ਅਗਸਤ 1907
ਨਾਗੋਰਕੋਇਲ, ਕੰਨਿਆਕੁਮਾਰੀ ਜ਼ਿਲ੍ਹਾ, ਤਾਮਿਲਨਾਡੂ
ਮੌਤ18 ਜਨਵਰੀ 1963(1963-01-18) (ਉਮਰ 55)
ਚੇਨਈ, ਤਾਮਿਲਨਾਡੂ
ਪੇਸ਼ਾਸਮਾਜਵਾਦੀ ਆਗੂ ਅਤੇ ਸਮਾਜ ਸੁਧਾਰਕ

ਪੀ ਜੀਵਾਨੰਦਮ (1907-1963) ਜੀਵਾ ਵੀ ਕਹਿੰਦੇ ਹਨ, ਉਹ ਇਕ ਸਮਾਜ ਸੁਧਾਰਕ, ਰਾਜਨੀਤਿਕ ਨੇਤਾ, ਸਾਹਿਤਕਾਰ ਅਤੇ ਤਾਮਿਲਨਾਡੂ, ਭਾਰਤ ਵਿਚ  ਕਮਿਊਨਿਸਟ ਅਤੇ ਸਮਾਜਵਾਦੀ ਅੰਦੋਲਨ ਮੋਢੀ ਸਨ।[1]

ਉਹ ਨਾ ਸਿਰਫ ਇਕ ਸਮਾਜਕ-ਰਾਜਨੀਤਕ ਨੇਤਾ ਸੀ, ਸਗੋਂ ਇਕ ਸੱਭਿਆਚਾਰਕ ਸਿਧਾਂਤਕਾਰ ਵੀ ਸੀ, ਇਕ ਸ਼ਾਨਦਾਰ ਭਾਸ਼ਣਕਾਰ, ਪੱਤਰਕਾਰ ਅਤੇ ਆਲੋਚਕ; ਅਤੇ ਸਭ ਤੋਂ ਵੱਧ, ਵੰਚਿਤ ਲੋਕਾਂ ਲਈ ਇੱਕ ਅਣਥੱਕ ਲੜਾਕੂ ਸੀ। ਜਨ ਜੀਵਨ ਵਿੱਚ ਇੱਕ ਸਾਫ ਸੁਥਰਾ ਰਿਕਾਰਡ ਰੱਖਣ ਵਾਲੇ ਵਿਅਕਤੀ, ਜੀਵਨੰਦਮ ਨੂੰ ਆਮ ਲੋਕਾਂ ਵਲੋਂ ਬਹੁਤ ਸਤਿਕਾਰ ਮਿਲਦਾ ਸੀ। 

ਸ਼ੁਰੂ ਦਾ ਜੀਵਨ[ਸੋਧੋ]

21 ਅਗਸਤ, 1907 ਨੂੰ ਤਰਾਵਣਕੋਰ ਦੀ ਤਤਕਾਲੀ ਰਿਆਸਤ (ਜੋ ਹੁਣ ਤਾਮਿਲਨਾਡੂ ਦੇ ਕੰਨਿਆਕੁਮਾਰੀ ਜ਼ਿਲ੍ਹਾ ਵਿਚ ਹੈ) ਦੇ ਬੂੰਥਾਪੰਡੀ ਦੇ ਕਸਬੇ ਵਿਚ ਇਕ ਆਰਥੋਡਾਕਸ ਮੱਧ ਵਰਗ ਪਰਿਵਾਰ ਵਿਚ ਪੈਦਾ ਹੋਇਆ ਸੀ। ਉਸਦਾ ਅਸਲੀ ਨਾਂ ਸੋਰੀਮੁਥੂ ਸੀ।  ਉਸ ਦਾ ਇਹ ਨਾਮ ਇਸਦੇ ਕਬੀਲੇ ਰੱਬ ਸੋਰੀਮੁਥੂ ਦੇ ਨਾਂ ਤੇ ਰੱਖਿਆ ਗਿਆ ਸੀ।

ਆਪਣੇ ਪਰਿਵਾਰ ਦੇ ਕੱਟੜ ਅਤੇ ਧਾਰਮਿਕ ਪਿਛੋਕੜ ਨੇ ਜੀਵਾਨੰਦਮ ਨੂੰ ਸਾਹਿਤ, ਭਗਤੀ ਗੀਤ ਅਤੇ ਕਲਾਵਾਂ ਦਾ ਖੁਲਾਸਾ ਉਸਦੇ ਜੀਵਨ ਵਿੱਚ ਸ਼ੁਰੂ ਕਰ ਦਿੱਤਾ। ਉਹ ਇੱਕ ਐਸੇ ਯੁੱਗ ਵਿੱਚ ਵੱਡਾ ਹੋਇਆ ਜਦੋਂ ਜਾਤ ਅਧਾਰਤ ਕਠੋਰਤਾ ਵਿਆਪਕ ਤੌਰ ਤੇ ਪ੍ਰਚਲਿਤ ਸੀ ਅਤੇ ਆਪਣੇ ਜੀਵਨ ਦੇ ਸ਼ੁਰੂ ਤੋਂ ਹੀ ਉਹ ਛੂਤ-ਛਾਤ ਦੇ ਵਿਚਾਰਾਂ ਦਾ ਘੋਰ ਵਿਰੋਧੀ ਸੀ ਅਤੇ ਆਪਣੇ ਦਲਿਤ ਦੋਸਤਾਂ ਨੂੰ ਮੰਦਰਾਂ ਅਤੇ ਜਨਤਕ ਸਥਾਨਾਂ ਵਿੱਚ ਦਾਖਲ ਹੋਣ ਤੋਂ ਇਨਕਾਰ ਅਤੇ ਬੇਇੱਜ਼ਤੀ ਬਰਦਾਸਤ ਨਹੀਂ ਕਰ ਸਕਦਾ ਸੀ। ਇੱਕ ਸਕੂਲੀ ਵਿਦਿਆਰਥੀ ਹੋਣ ਦੇ ਵਕਤ ਹੀ ਉਹ ਵਰਨਆਸਰਮ ਧਰਮ, ਇੱਕ ਹਿੰਦੂ ਧਾਰਮਿਕ ਕੋਡ ਜੋ ਜਾਤੀ ਦੇ ਆਧਾਰ ਤੇ ਸਮਾਜ ਨੂੰ ਵੰਡਦੀ ਹੈ ਅਤੇ ਛੂਤਛਾਤ ਦੇ ਅਭਿਆਸ ਦੀ ਸਹੂਲਤ ਦਿੰਦੀ ਹੈ, ਦਾ ਘੋਰ ਵਿਰੋਧੀ ਸੀ। ਕੌਮੀ ਅੰਦੋਲਨ ਅਤੇ ਗਾਂਧੀ ਦਾ ਖ਼ਾਦੀ ਪਹਿਨਣ ਅਤੇ ਅਛੂਤਤਾ ਦੇ ਵਿਰੁੱਧ ਉਸ ਦੇ ਰੁਖ ਨੇ ਜੀਵਨੰਦਾਂਮ ਨੂੰ ਅੰਦੋਲਨ ਵਿਚ ਸ਼ਾਮਲ ਹੋਣ ਲਈ ਪ੍ਰਭਾਵਤ ਕੀਤਾ। ਉਸ ਸਮੇਂ ਤੋਂ ਉਸ ਨੇ ਸਿਰਫ ਖਾਦੀ ਪਹਿਨੀ ਸੀ। 

ਜੀਵਾਨੰਦਮ ਆਪਣੇ ਦਲਿਤ ਦੋਸਤਾਂ ਨੂੰ ਸੜਕਾਂ ਅਤੇ ਜਨਤਕ ਸਥਾਨਾਂ ਵਿਚ ਲੈ ਲਿਆ ਜਿੱਥੇ ਆਮ ਤੌਰ 'ਤੇ ਉਨ੍ਹਾਂ ਦਾ ਦਾਖ਼ਲ ਹੋਣਾ ਵਰਜਿਤ ਸੀ, ਜਿਸ ਨਾਲ ਉਸ ਨੇ ਆਪਣੇ ਪਰਿਵਾਰ ਨੂੰ ਅਤੇ ਆਪਣੇ ਪਿੰਡ ਦੇ ਕੱਟੜ ਉਚ ਜਾਤੀ ਦੇ ਲੋਕਾਂ ਨੂੰ ਨਾਰਾਜ਼ ਕੀਤਾ। ਉਸ ਦੇ ਪਿਤਾ ਨੇ ਉਸ ਦੇ ਵਿਵਹਾਰ ਨੂੰ ਨਾਮਨਜ਼ੂਰ ਕਰ ਦਿੱਤਾ ਅਤੇ ਉਸ ਨੂੰ ਉਨ੍ਹਾਂ ਸਾਰੀਆਂ ਗੱਲਾਂ ਨੂੰ ਬੰਦ ਕਰਨ ਲਈ ਕਿਹਾ ਜੋ ਉਨ੍ਹਾਂ ਦੀਆਂ ਜਾਤੀ ਪ੍ਰਥਾਵਾਂ ਦੇ ਵਿਰੁੱਧ ਸਨ। ਜੀਵਾਨੰਦਮ ਨੇ ਕਿਹਾ ਕਿ ਉਹ ਭੇਦਭਾਵਪੂਰਣ ਰਸਮਾਂ ਰੀਤਾਂ ਦੀ ਪਾਲਣਾ ਕਰਨ ਦੀ ਬਜਾਏ ਆਪਣਾ ਘਰ ਛੱਡ ਦੇਣਗੇ ਅਤੇ ਅਖੀਰ ਇਸੇ ਤਰ੍ਹਾਂ ਹੀ ਕੀਤਾ। 

ਸਿਆਸੀ ਜੀਵਨ[ਸੋਧੋ]

ਗਾਂਧੀਵਾਦੀ ਅਤੇ ਪਾਰਟੀ ਵਰਕਰ[ਸੋਧੋ]

ਜੀਵਵਾਨੰਦਮ ਨੇ ਆਪਣੀ ਸਿਆਸੀ ਜ਼ਿੰਦਗੀ ਗਾਂਧੀਵਾਦੀ ਵਿਚਾਰਾਂ ਨਾਲ ਸ਼ੁਰੂ ਕੀਤੀ। 1924 ਵਿਚ, ਉਸਨੇ ਉੱਚ ਜਾਤੀ ਹਿੰਦੂਆਂ ਵਿਰੁੱਧ ਵੈੱਕਮ ਸਤਿਆਗ੍ਰਹਿ ਵਿਚ ਹਿੱਸਾ ਲਿਆ, ਜਿੱਥੇ ਦਲਿਤਾਂ ਨੂੰ ਵੈੱਕਮ ਦੇ ਮੰਦਰ ਵੱਲ ਲੈ ਜਾਣ ਵਾਲੀ ਸੜਕ ਉੱਤੇ ਚੱਲਣ ਤੋਂ ਰੋਕਿਆ ਜਾਂਦਾ ਸੀ। ਉਸ ਨੇ ਇਸੇ ਤਰ੍ਹਾਂ ਦੇ ਵਿਰੋਧ ਵਿਚ ਹਿੱਸਾ ਲਿਆ, ਜਿਸ ਵਿਚ ਦਲਿਤਾਂ ਨੂੰ ਸੁਚਿੰਦ ਰਾਮ ਮੰਦਰ ਵਿਚ ਦਾਖ਼ਲੇ ਦੀ ਮੰਗ ਕੀਤੀ ਗਈ। ਜਦੋਂ ਉਹ ਚੇਰਨਮਾਦੇਵੀ ਵਿਖੇ ਵੀ.ਵੀ. ਐਸ ਦੁਆਰਾ ਚਲਾਏ ਗਏ ਆਸ਼ਰਮ ਵਿੱਚ ਸ਼ਾਮਲ ਹੋਇਆ, ਉਸ ਨੇ ਦੇਖਿਆ ਕਿ ਦਲਿਤ ਅਤੇ 'ਉਚ-ਜਾਤੀ' ਵਿਦਿਆਰਥੀਆਂ ਨੂੰ ਵੱਖ ਵੱਖ ਹਾਲਾਂ ਵਿੱਚ ਖਾਣਾ ਦਿੱਤਾ ਜਾਂਦਾ ਸੀ। ਉਸਨੇ ਇਸ ਪ੍ਰਥਾ ਦੇ ਵਿਰੁੱਧ ਪੇਰੀਅਰ ਦੇ ਰੋਸ ਦੀ ਹਮਾਇਤ ਕੀਤੀ ਅਤੇ ਆਸ਼ਰਮ ਤੋਂ ਅਸਤੀਫ਼ਾ ਦੇ ਦਿੱਤਾ। ਬਾਅਦ ਵਿਚ, ਉਸ ਨੇ ਕਰਾਏਕੁਕੂਡੀ ਦੇ ਕੋਲ ਸਿਰੁਵਾਇਲ ਵਿਚ ਇਕ ਸਮਾਜ ਸੇਵਕ ਦੇ ਫੰਡ ਨਾਲ ਚੱਲਦੇ ਆਸ਼ਰਮ ਦਾ ਚਾਰਜ ਲਿਆ। ਆਸ਼ਰਮ ਜੀਵਨ ਨੇ ਉਸਨੂੰ ਬਹੁਤ ਸਾਰੀਆਂ ਕਿਤਾਬਾਂ ਪੜ੍ਹਨ ਦਾ ਮੌਕਾ ਦਿੱਤਾ। ਇਸ ਆਸ਼ਰਮ ਵਿਚ ਉਸ ਨੂੰ ਗਾਂਧੀ ਜੀ ਨੂੰ ਮਿਲਣ ਦਾ ਮੌਕਾ ਵੀ ਮਿਲਿਆ। ਜੀਵਾ ਨੇ ਗਾਂਧੀ ਨੂੰ ਇਕ ਚਿੱਠੀ ਲਿਖੀ ਸੀ ਕਿ ਉਹ ਉਸਦੇ ਢੰਗਾਂ ਨਾਲ ਅਸਹਿਮਤ ਹੈ। ਜਦੋਂ ਗਾਂਧੀ ਮਦਰਾਸ ਆਏ ਤਾਂ ਉਸ ਨੇ ਇਹ ਚਿੱਠੀ ਆਪਣੀ ਜੇਬ ਵਿਚ ਰੱਖੀ ਹੋਈ ਸੀ ਅਤੇ ਉਹ ਜੀਵਾ ਨੂੰ ਮਿਲਣਾ ਚਾਹੁੰਦੇ ਸੀ। ਰਾਜਗੋਪਾਲਾਚਾਰੀ ਨੇ ਗਾਂਧੀ ਨੂੰ ਉਸ ਵਿਅਕਤੀ ਦਾ ਨਾਂ ਦੇਣ ਲਈ ਕਿਹਾ ਸੀ ਜਿਸ ਨੂੰ ਉਹ ਮਿਲਣਾ ਚਾਹੁੰਦਾ ਸੀ ਤਾਂ ਜੋ ਉਸ ਵਿਅਕਤੀ ਨੂੰ ਬੁਲਾਇਆ ਜਾ ਸਕੇ। ਗਾਂਧੀ ਨੇ ਜ਼ਿਕਰ ਕੀਤਾ ਕਿ ਉਹ ਨਹੀਂ ਚਾਹੁੰਦਾ ਕਿ ਉਹ ਵਿਅਕਤੀ ਨੂੰ ਬੁਲਾਇਆ ਜਾਵੇ ਅਤੇ ਆਸ਼ਰਮ ਵਿੱਚ ਜਾ ਕੇ ਮਿਲਣਾ ਚਾਹਾਂਗਾ ਜਿੱਥੇ ਜੀਵਾ ਰਹਿੰਦਾ ਸੀ। ਜਦੋਂ ਗਾਂਧੀ ਨੇ ਸਿਰੁਵਾਇਲ ਆਸ਼ਰਮ ਵਿਚ ਜਾ ਕੇ ਜੀਵਾ ਬਾਰੇ ਪੁੱਛਿਆ ਤਾਂ ਉਸ ਦੇ ਕਰੀਬ 25 ਸਾਲ ਦੇ ਇਕ ਨੌਜਵਾਨ ਨੇ ਆਪਣੇ ਆਪ ਨੂੰ ਪੇਸ਼ ਕੀਤਾ। ਗਾਂਧੀ ਨੇ ਉਸ ਨੂੰ ਪੁੱਛਿਆ ਕਿ ਕੀ ਉਹ ਉਹੀ ਵਿਅਕਤੀ ਹੈ ਜਿਸ ਨੇ 'ਚਿੱਠੀ' ਲਿਖੀ ਸੀ ਅਤੇ ਜੀਵਾ ਨੇ ਹਾਂ ਵਿੱਚ ਜਵਾਬ ਦਿੱਤਾ। 

ਜਦੋਂ ਪੇਰੀਯਾਰ (ਪੇਰੀਅਰ ਈ. ਵੀ. ਰਾਮਾਸਾਮੀ) ਨੇ ਸੋਵੀਅਤ ਯੂਨੀਅਨ ਦੀ ਫੇਰੀ ਤੋਂ ਪਰਤਣ ਤੇ ਉਸਦੀਆਂ ਪ੍ਰਾਪਤੀਆਂ ਦੀ ਬਹੁਤ ਵਡਿਆਈ ਕੀਤੀ ਅਤੇ ਸਮਾਜਵਾਦ ਦਾ ਪ੍ਰਚਾਰ ਕਰਨ ਦੀ ਆਪਣੀ ਇੱਛਾ ਪ੍ਰਗਟ ਕੀਤੀ, ਤਾਂ ਜੀਵਾਨੰਦਮ ਜੋ ਕਿ ਸਮਾਨਤਾਵਾਦੀ ਸਿਧਾਂਤ ਤੋਂ ਜਾਣੂ ਸੀ ਨੂੰ ਬੜੀ ਪ੍ਰਸੰਨਤਾ ਹੋਈ। ਕੌਮੀ ਅੰਦੋਲਨ ਕਾਂਗਰਸ ਸਮਾਜਵਾਦੀ ਪਾਰਟੀ ਵਿਚ ਮਿਲਾਉਣ ਦੀਆਂ ਉਨ੍ਹਾਂ ਦੀਆਂ ਉਮੀਦਾਂ ਉਦੋਂ ਡੁੱਬ ਗਈਆਂ ਜਦੋਂ ਪੇਰੀਯਾਰ ਆਪਣੇ ਪੈਰ ਪਿਛੇ ਖਿੱਚਣ ਲੱਗਾ। ਉਹ, ਹਾਲਾਂਕਿ, ਕਾਂਗਰਸ ਵਿਚ ਹੀ ਰਿਹਾ। ਉਹ ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ ਵੀ ਚੁਣਿਆ ਗਿਆ ਸੀ, ਉਨ੍ਹੀਂ ਦਿਨੀਂ ਇਹ ਬੜੀ ਵੱਕਾਰੀ ਪਦਵੀ ਹੁੰਦੀ ਸੀ ਅਤੇ ਰਾਜ ਕਾਂਗਰਸ ਇਕਾਈ ਦੀ ਵਰਕਿੰਗ ਕਮੇਟੀ ਦਾ ਮੈਂਬਰ ਵੀ ਸੀ। ਬਾਅਦ ਵਿਚ, ਜਦੋਂ 1937 ਵਿਚ ਮਦਰਾਸ ਪ੍ਰਾਂਤਿਕ ਕਾਂਗਰਸ ਸੋਸ਼ਲਿਸਟ ਪਾਰਟੀ ਦੀ ਸਥਾਪਨਾ ਹੋਈ ਤਾਂ ਜੀਵਾਨੰਦਮ ਇਸ ਦੇ ਪਹਿਲਾ ਸਕੱਤਰ ਬਣਿਆ। ਉਹ ਦੋ ਸਾਲ ਬਾਅਦ ਅੰਦੋਲਨ ਦੇ ਇਕ ਹੋਰ ਅਨੁਭਵੀ ਨੇਤਾ ਪੀ. ਰਾਮਮੂਰਤੀ ਸਹਿਤ ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਵਿਚ ਸ਼ਾਮਲ ਹੋਇਆ।

ਕਮਿਊਨਿਸਟ ਸਾਲ  (ਭਾਰਤ ਦੀ ਆਜ਼ਾਦੀ ਤੋਂ ਪਹਿਲਾਂ)[ਸੋਧੋ]

ਹਵਾਲੇ[ਸੋਧੋ]