ਸਮੱਗਰੀ 'ਤੇ ਜਾਓ

ਪੂੰਜੀਵਾਦੀ ਸਿਸਟਮ ਦਾ ਪਿਰਾਮਿਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
1911 ਦਾ ਇੱਕ ਅਮਰੀਕੀ ਕਾਰਟੂਨ
ਨਿਕੋਲਸ ਲੋਕੋਫ ਦਾ "ਸੋਸ਼ਲ ਪਿਰਾਮਿਡ", 1901

ਪੂੰਜੀਵਾਦੀ ਪ੍ਰਣਾਲੀ ਦਾ ਪਿਰਾਮਿਡ 1911 ਦੇ ਪੂੰਜੀਵਾਦ ਦੀ ਨੁਕਤਾਚੀਨੀ ਵਾਲੇ ਮਸ਼ਹੂਰ ਅਮਰੀਕੀ ਕਾਰਟੂਨ ਦਾ ਇੱਕ ਆਮ ਨਾਮ ਹੈ, ਜੋ ਕਿ ਅੰਦਾਜ਼ਨ 1901 ਇੱਕ ਦੇ ਰੂਸੀ ਪੋਸਟਰ ਤੇ ਆਧਾਰਿਤ ਹੈ।[1] ਗ੍ਰਾਫਿਕ ਫੋਕਸ ਸਮਾਜਿਕ ਜਮਾਤ ਅਤੇ ਆਰਥਿਕ ਅਸਮਾਨਤਾ ਦੇ ਅਧਾਰ ਤੇ ਸਮਾਜਿਕ ਪਰਤਬੰਦੀ ਤੇ ਹੈ।[2][3] ਇਸ ਰਚਨਾ ਨੂੰ "ਮਸ਼ਹੂਰ",[4] "ਸੁਪ੍ਰਸਿੱਧ ਅਤੇ ਵਿਆਪਕ ਤੌਰ ਤੇ ਮੁੜ ਮੁੜ ਛਾਪੀ ਗਈ" ਕਿਹਾ ਜਾਂਦਾ ਹੈ।[2] ਡੈਰੀਵੇਟਿਵ ਕੰਮ ਦਾ ਇੱਕ ਨੰਬਰ ਮੌਜੂਦ ਹੈ.[5]  

ਇਹ ਵਿਸ਼ਵ ਦੇ ਸਨਅਤੀ ਮਜ਼ਦੂਰਾਂ ਦੇ ਇੱਕ ਅਖਬਾਰ ਇੰਡਸਟਰੀਅਲ ਵਰਕਰ (ਇੰਟਰਨੈਸ਼ਨਲ ਪਬਲਿਸ਼ਿੰਗ ਕੰਪਨੀ, ਕਲੀਵਲੈਂਡ, ਓਹੀਓ, ਯੂਐਸ) ਦੇ 1911 ਦੇ ਐਡੀਸ਼ਨ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ, ਅਤੇ ਇਸਦੇ ਚਿੱਤਰਕਾਰ "ਨੇਡੇਲਜਕੋਵਿਚ, ਬ੍ਰੈਸਿਚ, ਅਤੇ ਕੁਹਾਰਚ" ਦੱਸੇ ਗਏ ਸੀ।[3][6][7]

ਇਸ ਚਿੱਤਰ ਸਚਮੁਚ ਇੱਕ "ਸੋਸ਼ਲ ਪਿਰਾਮਿਡ" ਜਾਂ ਕਾਣੀ ਵੰਡ ਉੱਤੇ ਅਧਾਰਿਤ ਦਰਜਾਬੰਦੀ ਨੂੰ ਦਰਸਾਉਂਦਾ ਹੈ। ਸਭ ਤੋਂ ਅਮੀਰ ਕੁੱਝ ਕੁ ਲੋਕ ਸਿਖਰ ਤੇ ਹਨ, ਅਤੇ ਵੱਡੀ ਗਿਣਤੀ ਗਰੀਬ ਜਨਤਾ ਸਭ ਤੋਂ ਥੱਲੇ। ਪੂੰਜੀਵਾਦ ਦੀ ਨੁਮਾਇੰਦਗੀ ਕਰਨ ਵਾਲੀ ਉਪਰਲੀ ਜੁੰਡੀ "ਅਸੀਂ ਤੁਹਾਡੇ ਹਾਕਮ ਹਾਂ" ਦੇ ਸਿਰ ਤੇ ਮੁਹਰਾਂ ਦਾ ਭਰਿਆ ਇੱਕ ਥੈਲਾ ਉਸਦਾ ਤਾਜ ਹੈ। ਇਸ ਵਿੱਚ ਸ਼ਾਹੀ ਘਰਾਣੇ ਅਤੇ ਰਾਜ ਦੇ ਨੇਤਾ ਸ਼ਾਮਲ ਹਨ। ਉਨ੍ਹਾਂ ਦੇ ਥੱਲੇ ("ਅਸੀਂ ਤੁਹਾਨੂੰ ਮੂਰਖ ਬਣਾਉਂਦੇ ਹਾਂ") ਪਾਦਰੀ ਲਾਣਾ, ਫਿਰ ਫੌਜ ("ਅਸੀਂ ਤੁਹਾਡੇ ਉੱਤੇ ਗੋਲੀ ਚਲਾਉਂਦੇ ਹਾਂ"), ਅਤੇ ਉਸ ਤੋਂ ਬਾਅਦ ਬੁਰਜੂਆਜੀ ("ਤੁਹਾਡੀ ਥਾਂ ਅਸੀਂ ਖਾਂਦੇ ਹਾਂ") ਹੈ। ਪਿਰਾਮਿਡ ਦੀ ਸਭ ਤੋਂ ਹੇਠਾਂ ਵਾਲੀ ਥਾਂ ਮਜ਼ਦੂਰਾਂ ਨੇ ਮੱਲ ਰੱਖੀ ਹੈ ("ਅਸੀਂ ਸਾਰਿਆਂ ਲਈ ਕੰਮ ਕਰਦੇ ਹਾਂ ... ਅਸੀਂ ਸਭ ਨੂੰ ਖਾਣ ਨੂੰ ਦਿੰਦੇ ਹਾਂ")[2][3][4][8]

ਇਹ ਕਾਰਟੂਨ 1901 ਵਿੱਚ ਰੂਸੀ ਸੋਸ਼ਲਿਸਟ ਯੂਨੀਅਨ ਵਲੋਂ ਜਾਰੀ ਰੂਸੀ ਸਾਮਰਾਜ ਦੀ ਦਰਜਾਬੰਦੀ ਦਰਸਾਉਣ ਲਈ ਨਿਕੋਲਸ ਲੋਕੋਫ ਦੇ ਬਣਾਏ ਭੰਡ-ਚਿੱਤਰ ਤੇ ਆਧਾਰਿਤ ਹੈ।[1][9] ਚਿੱਤਰ ਵਿੱਚ ਪਿਰਾਮਿਡ ਦਾ ਭਾਰ ਮਜ਼ਦੂਰਾਂ ਨੇ ਆਪਣੀਆਂ ਪਿੱਠਾਂ ਤੇ ਚੁੱਕਿਆ ਦਿਖਾਇਆ ਹੈ, ਨਾਲ ਲਿਖਿਆ ਹੈ: "ਉਹ ਸਮਾਂ ਆਵੇਗਾ ਜਦੋਂ ਲੋਕ ਗੁੱਸੇ ਵਿੱਚ ਆ ਕੇ ਆਪਣੀਆਂ ਪਿਠਾਂ ਸਿੱਧੀਆਂ ਕਰ ਦੇਣਗੇ ਅਤੇ ਆਪਣੇ ਮੋਢਿਆਂ ਦੇ ਇੱਕ ਸ਼ਕਤੀਸ਼ਾਲੀ ਝਟਕੇ ਨਾਲ ਢਾਂਚਾ ਹੇਠਾਂ ਲੈ ਆਉਣਗੇ।"[1] 1900 ਵਾਲੇ ਰੂਸੀ ਮੂਲ ਅਤੇ 1911 ਵਾਲੇ ਅਮਰੀਕਨ ਵਰਜ਼ਨ ਦੇ ਵਿੱਚ ਮਹੱਤਵਪੂਰਨ ਅੰਤਰਾਂ ਵਿੱਚ ਸ਼ਾਮਲ ਹਨ: ਰੂਸੀ ਸਾਮਰਾਜ ਦੇ ਕਾਲੇ ਉਕਾਬ ਦੀ ਥਾਂ ਇੱਕ ਮੁਹਰਾਂ ਦੀ ਥੈਲੀ, ਰੂਸੀ ਜ਼ਾਰ ਅਤੇ ਜ਼ਾਰੀਨਾ ਦੀ ਥਾਂ ਇੱਕ ਵਧੇਰੇ ਆਮ ਤਿੱਕੜੀ (ਇੱਕ ਬਾਦਸ਼ਾਹ ਅਤੇ ਦੋ ਰਾਜਨੇਤਾ), ਤਿੰਨ ਆਰਥੋਡਾਕਸ ਪਾਦਰੀਆਂ ਵਿੱਚੋਂ ਦੋ ਦੀ ਥਾਂ ਕੈਥੋਲਿਕ ਕਾਰਡੀਨਲ ਅਤੇ ਪ੍ਰੋਟੈਸਟੈਂਟ ਮਿਨਿਸਟਰ, ਅਤੇ ਰੂਸੀ ਸਾਮਰਾਜ ਦੀ ਫ਼ੌਜ ਦੀ ਥਾਂ ਆਮ ਸੈਨਿਕ ਸਮੂਹ; ਮਜ਼ਦੂਰ ਹੁਣ ਕੋਡੇ ਨਹੀਂ ਅਤੇ ਨਾ ਹੀ ਕੋਈ ਇਨਕਲਾਬੀ ਕਾਵਿ-ਸਤਰਾਂ ਹਨ। ਦੋਵੇਂ ਚਿੱਤਰਾਂ ਵਿੱਚ ਇੱਕ ਬੱਚਾ ਜਾਂ ਕਿਰਤੀ ਬੱਚਾ ਮਜ਼ਦੂਰ ਜਮਾਤ ਦੀ ਸਥਿਤੀ ਦਾ ਪ੍ਰਤੀਕ ਹੈ।[2] ਇੱਕ ਹੋਰ ਸਾਂਝੀ ਚੀਜ਼, ਮਜ਼ਦੂਰਾਂ ਦਾ ਚੁੱਕਿਆ ਹੋਇਆ ਇੱਕ ਲਾਲ ਝੰਡਾ ਹੈ, ਜੋ ਸਮਾਜਵਾਦੀ ਅੰਦੋਲਨ ਦੇ ਉਭਾਰ ਦਾ ਪ੍ਰਤੀਕ ਹੈ।[10]

ਕਾਰਟੂਨ ਦਾ ਮੂਲ ਸੰਦੇਸ਼ ਪੂੰਜੀਵਾਦੀ ਪ੍ਰਣਾਲੀ ਦੀ ਆਲੋਚਨਾ ਹੈ, ਜਿਸਦਾ ਅਧਾਰ ਸੱਤਾ ਅਤੇ ਦੌਲਤ ਦੀ ਕਾਣੀ ਵੰਡ ਹੈ। ਇਹ ਇਹ ਵੀ ਦਰਸਾਉਂਦਾ ਹੈ ਕਿ ਮਜ਼ਦੂਰ ਜਮਾਤ ਦੀ ਕਿਰਤ ਉੱਤੇ ਦੂਜੇ ਸਾਰੇ ਪਲਦੇ ਹਨ, ਅਤੇ ਜੇ ਇਹ ਉਸ ਸਿਸਟਮ ਨੂੰ ਸਮਰਥਨ ਵਾਪਸ ਲੈ ਲਵੇ ਤਾਂ ਇਹ ਮੌਜੂਦਾ ਸਮਾਜਿਕ ਵਿਵਸਥਾ ਨੂੰ ਉਲਟਾ ਸਕਦੀ ਹੈ।[3] ਪੂੰਜੀਵਾਦ ਦੀ ਇਸ ਕਿਸਮ ਦੀ ਆਲੋਚਨਾ ਦਾ ਸਿਹਰਾ ਫ੍ਰੈਂਚ ਸੋਸ਼ਲਿਸਟ ਲੂਈ ਬਲਾਂਕ ਨੂੰ ਜਾਂਦਾ ਹੈ।\[4]

ਹਵਾਲੇ[ਸੋਧੋ]

  1. 1.0 1.1 1.2 Reinhard Bendix (1980). Kings Or People: Power and the Mandate to Rule. University of California Press. p. 540. ISBN 978-0-520-04090-8.
  2. 2.0 2.1 2.2 2.3 Krieger, N (1 December 2008). "Ladders, pyramids and champagne: the iconography of health inequities". Journal of Epidemiology & Community Health. 62 (12): 1098–1104. doi:10.1136/jech.2008.079061.
  3. 3.0 3.1 3.2 3.3 "Labor Arts". Labor Arts. Archived from the original on 2021-05-08. Retrieved 2014-04-16. {{cite web}}: Unknown parameter |dead-url= ignored (|url-status= suggested) (help)
  4. 4.0 4.1 4.2 Geoff Mulgan (27 February 2013). The Locust and the Bee: Predators and Creators in Capitalism's Future. Princeton University Press. pp. 79–80. ISBN 1-4008-4665-X.
  5. Consider a number of modern derivative works found at the following websites:
  6. Nancy Krieger Professor Harvard School of Public Health (23 March 2011). Epidemiology and the People's Health: Theory and Context: Theory and Context. Oxford University Press. pp. 338–. ISBN 978-0-19-975035-1.
  7. Kristina Lange (2011). Historisches Bildverstehen oder Wie lernen Schüler mit Bildquellen?: ein Beitrag zur geschichtsdidaktischen Lehr-Lern-Forschung. LIT Verlag Münster. pp. 189–. ISBN 978-3-643-11354-2.
  8. John A. Marino (2002). Early Modern History and the Social Sciences: Testing the Limits of Braudel's Mediterranean. Truman State Univ Press. p. 121. ISBN 978-1-931112-06-2.
  9. Ronald Hingley (1 March 1972). A concise history of Russia. Viking Press.
  10. Rune Nordin (1981). Fackföreningsrörelsen i Sverige: Uppkomst och utveckling (in ਸਵੀਡਿਸ਼). Prisma i samarbete med Landsorganisationen i Sverige. p. 28. ISBN 978-91-518-1470-4.