ਪੇਗਾਹ ਅਹਿਮਦੀ
ਪੇਗਾਹ ਅਹਿਮਦੀ ( Persian: پگاه احمدی ; ਜਨਮ 1974) ਇੱਕ ਈਰਾਨੀ ਕਵਿਤਰੀ, ਵਿਦਵਾਨ, ਸਾਹਿਤਕ ਆਲੋਚਕ, ਅਤੇ ਕਵਿਤਾ ਦੀ ਅਨੁਵਾਦਕ ਹੈ।
ਜੀਵਨੀ
[ਸੋਧੋ]ਪੇਗਾਹ ਅਹਿਮਦੀ ਦਾ ਜਨਮ ਤਹਿਰਾਨ ਵਿੱਚ 1974 ਵਿੱਚ ਹੋਇਆ ਸੀ। ਉਸਨੇ ਸੱਤ ਸਾਲ ਦੀ ਉਮਰ ਵਿੱਚ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। ਸਤਾਰਾਂ ਸਾਲ ਦੀ ਉਮਰ ਵਿੱਚ, ਉਸਨੇ ਮਨਸੂਰ ਕੁਸ਼ਾਨ (ਸੰਪਾਦਕ) ਦੇ ਸਾਹਿਤਕ ਮੈਗਜ਼ੀਨ ਤਕਾਪੂ ਵਿੱਚ ਇੱਕ ਕਵਿਤਾ ਪ੍ਰਕਾਸ਼ਿਤ ਕਰਵਾ ਕੇ ਇੱਕ ਕਵੀ ਦੇ ਰੂਪ ਵਿੱਚ ਆਪਣੀ ਸ਼ੁਰੂਆਤ ਕੀਤੀ। ਉਦੋਂ ਤੋਂ, ਉਹ ਈਰਾਨ ਵਿੱਚ ਛਪਦੇ ਸਾਹਿਤਕ ਰਸਾਲਿਆਂ ਵਿੱਚ ਬਾਕਾਇਦਗੀ ਨਾਲ਼ ਯੋਗਦਾਨ ਪਾਉਂਦੀ ਆ ਰਹੀ ਹੈ। ਉਸਨੇ ਤਹਿਰਾਨ ਯੂਨੀਵਰਸਿਟੀ ਤੋਂ ਫ਼ਾਰਸੀ ਸਾਹਿਤ ਦਾ ਅਧਿਐਨ ਕੀਤਾ ਹੈ।
ਅਹਿਮਦੀ ਨੇ ਕਵਿਤਾ ਦੀਆਂ ਚਾਰ ਕਿਤਾਬਾਂ ਪ੍ਰਕਾਸ਼ਿਤ ਕਰਵਾਈਆਂ ਹਨ। ਉਸਨੇ ਅੰਗਰੇਜ਼ੀ ਤੋਂ ਫ਼ਾਰਸੀ ਵਿੱਚ ਅਨੁਵਾਦ ਦੀਆਂ ਵੀ ਦੋ ਰਚਨਾਵਾਂ ਪ੍ਰਕਾਸ਼ਿਤ ਕਰਵਾਈਆਂ ਹਨ: ਇੱਕ ਸਿਲਵੀਆ ਪਲਾਥ ਦੇ ਕਾਵਿ ਸੰਗ੍ਰਹਿ 'ਦ ਲਵ ਸੌਂਗ ਆਫ਼ ਦਾ ਇਨਸੇਨ ਗਰਲ (2000), ਦਾ ਅਨੁਵਾਦ ਅਤੇ ਦੂਜਾ, ਹਾਇਕੂ: ਪੋਇਟਰੀ ਏਨਸੀਐਂਟ ਐਂਡ ਮਾਡਰਨ ਦਾ ਅਨੁਵਾਦ।
ਅਹਿਮਦੀ ਨੇ ਸਾਹਿਤਕ ਰਸਾਲਿਆਂ ਵਿਚ ਕਵਿਤਾ ਦੀ ਆਲੋਚਨਾ, ਕਵਿਤਾ ਬਾਰੇ ਸਿਧਾਂਤਕ ਮੁੱਦਿਆਂ ਅਤੇ ਕਵਿਤਾਵਾਂ ਦੇ ਅਨੁਵਾਦ ਨਾਲ ਸਬੰਧਤ ਵਿਸ਼ਿਆਂ 'ਤੇ ਸੱਠ ਤੋਂ ਵੱਧ ਲੇਖ ਪ੍ਰਕਾਸ਼ਿਤ ਕੀਤੇ ਹਨ।
ਉਸਨੇ ਤਹਿਰਾਨ ਫਿਲਮ ਸਕੂਲ ਵਿੱਚ "ਸਿਨੇਮਾ ਵਿੱਚ ਕਵਿਤਾ" ਵੀ ਪੜ੍ਹਾਈ ਹੈ ਅਤੇ ਪੇਪਰਿਕ ਸਾਹਿਤਕ ਸਮੀਖਿਆ ਦਾ ਸੰਪਾਦਨ ਵੀ ਕੀਤਾ ਹੈ।