ਪੈਗੀ ਐਂਟਰੋਬਸ
ਪੈਗੀ ਐਂਟਰੋਬਸ (ਜਨਮ 1935) ਇੱਕ ਕੈਰੀਬੀਅਨ ਨਾਰੀਵਾਦੀ ਕਾਰਕੁਨ, ਲੇਖਕ ਅਤੇ ਵਿਦਵਾਨ ਹੈ।[1] ਉਸਨੇ ਔਰਤਾਂ ਦੇ ਮਾਮਲਿਆਂ ਬਾਰੇ ਸਲਾਹਕਾਰ ਦੇ ਤੌਰ 'ਤੇ ਜਮੈਕਾ ਦੀ ਸਰਕਾਰ ਵਿੱਚ ਕੰਮ ਕੀਤਾ ਅਤੇ ਬਾਰਬਾਡੋਸ ਸਮਾਜਿਕ ਪਰਿਵਰਤਨ ਮੰਤਰਾਲੇ ਦੇ ਸੰਯੁਕਤ ਰਾਸ਼ਟਰ ਦੇ ਸਲਾਹਕਾਰ ਵਜੋਂ ਵੀ ਉਸ ਨੇ ਕੰਮ ਕੀਤਾ।[2][3] ਉਹ ਕਈ ਨਾਰੀਵਾਦੀ ਸੰਗਠਨਾਂ ਦੀ ਸੰਸਥਾਪਕ ਮੈਂਬਰ ਹੈ, ਜਿਸ ਵਿੱਚ ਕੈਰੀਬੀਅਨ ਐਸੋਸੀਏਸ਼ਨ ਫਾਰ ਨਾਈਮਿਨਿਸਟ ਰਿਸਰਚ ਐਂਡ ਐਕਸ਼ਨ (ਸੀ ਐੱਫ ਆਰ ਏ)[4], ਗਲੋਬਲ ਸਾਊਥ ਨਾਰੀਵਾਦੀ ਨੈੱਟਵਰਕ ਡਵੈਲਪਮੈਂਟ ਅਲਟਰਨੇਟਿਵਸ ਵਿਦ ਵੁਮੈਨ ਫ਼ਾਰ ਏ ਨਿਊ ਇਰਾ (ਆਈਜੀਟੀਐਨ) ਸ਼ਾਮਿਲ ਹਨ।[5] ਉਹ, ਦ ਗਲੋਬਲ ਵੁਮੈਨ'ਸ ਮੂਵਮੈਂਟ: ਓਰਿਜਨ, ਇਸ਼ੂਜ਼ ਐਂਡ ਸਟਰੈਜੀ (ਜ਼ੈਡ ਬੁੱਕਸ, 2004) ਦੀ ਲੇਖਕ ਹੈ।[6][7]
ਬਚਪਨ ਅਤੇ ਸਿੱਖਿਆ
[ਸੋਧੋ]ਐਂਟਰੋਬਸ ਦਾ ਜਨਮ ਗ੍ਰੇਨਾਡਾ ਵਿੱਚ 1935 ਨੂੰ ਹੋਇਆ। ਉਸ ਨੇ ਆਪਣੀ ਸਿੱਖਿਆ ਸੈਂਟ. ਵਿਨਕੈਂਟ ਜੋਸਫ਼'ਸ ਕੈਨਵੈਂਟ ਵਿੱਖੇ ਸੇਂਟ ਲੂਸੀਆ ਵਿੱਚ ਅਤੇ ਬਾਅਦ ਵਿੱਚ ਸੈਂਟ. ਵਿਨਕੈਂਟ ਗਰਲ'ਸ ਹਾਈ ਸਕੂਲ ਤੋਂ ਹਾਸਿਲ ਕੀਤੀ। ਉਸ ਨੇ 1954 ਵਿੱਚ ਬ੍ਰਿਸਟਲ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿੱਚ ਆਪਣੀ ਬੈਚੂਲਰ ਕੀਤੀ, ਅਤੇ ਬਰਮਿੰਘਮ ਯੂਨੀਵਰਸਿਟੀ, ਯੂਨਾਈਟਡ ਕਿੰਗਡਮ ਵਿੱਚ ਸ਼ੋਸ਼ਲ ਵਰਕ ਵਿੱਚ ਇੱਕ ਪੇਸ਼ੇਵਰ ਸਰਟੀਫਿਕੇਟ ਲੈਣ ਲਈ ਚਲੀ ਗਈ। ਉਸ ਨੇ 1998 ਵਿੱਚ ਮੈਸੇਚਿਊਸੇਟਸ ਯੂਨੀਵਰਸਿਟੀ, ਐਮਹੈਰਸਟ ਤੋਂ ਆਪਣੀ ਡਾਕਟਰੇਟ ਦੀ ਪੜ੍ਹਾਈ ਕੀਤੀ।[8]
ਲਿਖਤ
[ਸੋਧੋ]ਪੈਗੀ ਐਂਟਰੋਬਸ ਨੇ ਆਪਣੀ ਕਿਤਾਬ ਗਲੋਬਲ ਵੁਮੈਨਸ ਮੂਵਮੈਂਟ: ਓਰੀਜਨ, ਇਸ਼ੂਜ਼ ਐਂਡ ਸਟਰੈਜੀ (ਜ਼ੈਡ ਬੁਕਸ, 2004) ਵਿੱਚ ਗਲੋਬਲ ਨਾਰੀਵਾਦ ਅਤੇ ਅੰਤਰਰਾਸ਼ਟਰੀ ਮਹਿਲਾ ਅੰਦੋਲਨ ਦੀ ਇੱਕ ਵਿਸ਼ਲੇਸ਼ਕ ਅਤੇ ਇਤਿਹਾਸਿਕ ਸਮੀਖਿਆ ਬਾਰੇ ਲਿਖਿਆ ਹੈ। ਉਸ ਨੇ ਰੋਬਿਨ ਮਾਰਗਨ ਦੇ ਕਥਾ ਦੇ ਲੇਖ, ਸਿਸਟਰਹੁੱਡ ਇਜ਼ ਗਲੋਬਲ: ਦ ਇੰਟਰਨੈਸ਼ਨਲ ਵੁਮੈਨ'ਸ ਮੂਵਮੈਂਟ ਐਨਥੋਲੋਜੀ ਵਿੱਚ ਯੋਗਦਾਨ ਪਾਇਆ।
ਹਵਾਲੇ
[ਸੋਧੋ]- ↑ "Peggy Antrobus". Women's Learning Partnership. Retrieved 30 May 2016.
- ↑ "Peggy Antrobus". Fernwood Publishing. Retrieved 30 May 2016.
- ↑ "Interview - Peggy Antrobus". Alliance Magazine. 1 September 2005. Retrieved 30 May 2016.
- ↑ "Caribbean Association for Feminist Research and Action – Caribbean Association for Feminist Research and Action". www.cafra-regional.org (in ਅੰਗਰੇਜ਼ੀ (ਅਮਰੀਕੀ)). Archived from the original on 2018-03-10. Retrieved 2018-03-09.
{{cite web}}
: Unknown parameter|dead-url=
ignored (|url-status=
suggested) (help) - ↑ Reddock, Rhoda (2006). "Reflections: Peggy Antrobus". Development and Change. 37 (6): 1365–1377.
- ↑ "The Global Women's Movement: Origins, Issues and Strategies". Retrieved 30 May 2016.
- ↑ "The Global Women's Movement: Origins, Issues and Strategies". Building Global Democracy. Archived from the original on 20 ਅਗਸਤ 2016. Retrieved 30 May 2016.
- ↑ Rowley, Michelle; Antrobus, Peggy (2007). "Feminist Visions for Women in a New Era: An Interview with Peggy Antrobus" (PDF). Feminist Studies. 33 (1): 64–87.