ਪੈਟਰਿਕ ਵਾਈਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੈਟਰਿਕ ਵਾਈਟ
1973 ਵਿੱਚ ਸਿਡਨੀ ਵਿਖੇ ਵਾਈਟ
ਜਨਮਪੈਟਰਿਕ ਵਿਕਟਰ ਮਾਰਟਿਨਡੇਲ ਵਾਈਟ
(1912-05-28)28 ਮਈ 1912
ਨਾਈਟਸਬਰਿਜ, ਲੰਡਨ, ਇੰਗਲੈਂਡ
ਮੌਤ30 ਸਤੰਬਰ 1990(1990-09-30) (ਉਮਰ 78)
ਸਿਡਨੀ, ਨਿਊ ਸਾਊਥ ਵੇਲਜ਼, ਆਸਟਰੇਲੀਆ
ਕੌਮੀਅਤਬਰਤਾਨਵੀ ਆਸਟਰੇਲੀਆਈ
ਸਿੱਖਿਆਬੀ.ਏ.
ਅਲਮਾ ਮਾਤਰਕੈਂਬਰਿਜ ਯੂਨੀਵਰਸਿਟੀ
ਕਿੱਤਾਨਾਵਲਕਾਰ, ਨਾਟਕਕਾਰ, ਕਵੀ, ਨਿੱਕੀ-ਕਹਾਣੀ ਲੇਖਕ, ਨਿਬੰਧਕਾਰ
ਪ੍ਰਭਾਵਿਤ ਕਰਨ ਵਾਲੇਡੀ.ਐਚ. ਲਾਰੰਸ, ਯੋਹਾਨ ਵੁਲਫਗੰਗ ਫਾਨ ਗੇਟੇ
ਸਾਥੀਮਾਨੋਲੀ ਲਸਕੇਰਿਸ (1912–2003)
ਇਨਾਮMiles Franklin Literary Award
1957 Voss
1961 Riders in the Chariot

Australian Literature Society Gold Medal
1941 Happy Valley
1955 The Tree of Man
1965 The Burnt Ones
ਆਸਟਰੇਲੀਅਨ ਆਫ਼ ਦ ਈਅਰ ਇਨਾਮ
1973

ਸਾਹਿਤ ਲਈ ਨੋਬਲ ਇਨਾਮ
1973

ਪੈਟਰਿਕ ਵਿਕਟਰ ਮਾਰਟਿਨਡੇਲ ਵਾਈਟ (28 ਮਈ 1912 - 30 ਸਤੰਬਰ 1990) ਇੱਕ ਆਸਟਰੇਲੀਆਈ ਲੇਖਕ ਸੀ ਜਿਸ ਨੂੰ 20ਵੀਂ ਸਦੀ ਦੇ ਸਭ ਤੋਂ ਮਹਾਨ ਅੰਗਰੇਜ਼ੀ ਨਾਵਲਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। 1935 ਤੋਂ ਲੈਕੇ ਇਸ ਦੀ ਮੌਤ ਤੱਕ, ਇਸ ਦੇ 12 ਨਾਵਲ, 3 ਨਿੱਕੀ-ਕਹਾਣੀ ਸੰਗ੍ਰਹਿ ਅਤੇ 8 ਨਾਟਕ ਛਪੇ।

ਇਹ ਆਪਣੀਆਂ ਲਿਖਤਾਂ ਵਿੱਚ ਚੇਤਨਾ ਪ੍ਰਵਾਹ ਦੀ ਤਕਨੀਕ ਦੀ ਵਰਤੋਂ ਕਰਦਾ ਹੈ।[1] 1973 ਇਸਨੂੰ ਸਾਹਿਤ ਲਈ ਨੋਬਲ ਇਨਾਮ ਦਿੱਤਾ ਗਿਆ ਅਤੇ ਇਹ ਇਨਾਮ ਜਿੱਤਣ ਵਾਲਾ ਇਹ ਪਹਿਲਾ ਆਸਟਰੇਲੀਆਈ ਲੇਖਕ ਸੀ।[note 1]

ਮੁੱਢਲਾ ਜੀਵਨ[ਸੋਧੋ]

ਵਾਈਟ ਦਾ ਜਨਮ 28 ਮਈ 1912 ਨੂੰ ਨਾਈਟਬ੍ਰਿਜ, ਲੰਡਨ ਵਿਖੇ ਇੱਕ ਅੰਗਰੇਜ਼-ਆਸਟਰੇਲੀਆਈ ਮਾਪਿਆਂ,ਵਿਕਟਰ ਮਾਰਟਿਨਡੇਲ ਵਾਈਟ ਅਤੇ ਰੁੱਥ ਵਿਥੀਕੌਂਬ, ਦੇ ਹਾਈਡ ਪਾਰਕ ਦੇ ਪੁੱਠੇ ਪਾਸੇ ਸਥਿਤ ਅਪਾਰਟਮੈਂਟ ਵਿੱਚ ਹੋਇਆ।[2] ਜਦੋਂ ਇਹ 6 ਸਾਲਾਂ ਦਾ ਸੀ ਤਾਂ ਇਸ ਦਾ ਪਰਿਵਾਰ ਸਿਡਨੀ, ਆਸਟਰੇਲੀਆ ਵਾਪਿਸ ਚਲਾ ਗਿਆ।

ਜਦੋਂ ਇਹ ਚਾਰ ਸਾਲਾਂ ਦਾ ਸੀ ਤਾਂ ਇਸਨੂੰ ਦਮੇ ਦੀ ਬਿਮਾਰੀ ਹੋ ਗਈ ਜਿਸ ਕਰ ਕੇ ਇਸ ਦੇ ਨਾਨੇ ਦੀ ਮੌਤ ਹੋ ਗਈ ਸੀ। ਇਸ ਦੇ ਸਮੁੱਚੇ ਬਚਪਨ ਵਿੱਚ ਇਸ ਦੀ ਸਿਹਤ ਕਮਜ਼ੋਰ ਹੀ ਸੀ ਜਿਸ ਕਰ ਕੇ ਇਹ ਬਚਪਨ ਦੀਆਂ ਕਈ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕਿਆ।[3]

ਸਮਲਿੰਗਿਕਤਾ[ਸੋਧੋ]

1932 ਤੋਂ 1935 ਤੱਕ ਵਾਈਟ ਇੰਗਲੈਂਡ ਵਿੱਚ ਰਿਹਾ ਅਤੇ ਇਹ ਕਿੰਗਜ਼ ਕਾਲਜ, ਕੈਂਬਰਿਜ ਯੂਨੀਵਰਸਿਟੀ ਵਿੱਚ ਫ਼ਰਾਂਸੀਸੀ ਅਤੇ ਜਰਮਨ ਸਾਹਿਤ ਪੜ੍ਹ ਰਿਹਾ ਸੀ। ਇਸ ਦੇ ਪਹਿਲੇ ਸਾਲ ਦੇ ਪੇਪਰਾਂ ਵਿੱਚ ਇਸ ਦੀ ਸਮਲਿੰਗਿਕਤਾ ਕਰ ਕੇ ਇਸ ਦੇ ਜ਼ਿਆਦਾ ਨੰਬਰ ਨਹੀਂ ਆਏ ਅਤੇ ਇਸਨੂੰ ਇੱਕ ਜਵਾਨ ਮੁੰਡੇ ਨਾਲ ਇਸ਼ਕ ਹੋ ਗਿਆ ਸੀ ਜੋ ਕਿੰਗਜ਼ ਕਾਲਜ ਵਿੱਚ ਇੱਕ ਪਾਦਰੀ ਬਣਨ ਆਇਆ ਸੀ। ਦੋਸਤੀ ਖੋ ਦੇਣ ਦੇ ਡਰ ਤੋਂ ਇਸਨੇ ਆਪਣੀਆਂ ਭਾਵਨਾਵਾਂ ਬਾਰੇ ਨਹੀਂ ਦੱਸਿਆ ਅਤੇ ਨਾਲ ਹੀ ਉਸ ਸਮੇਂ ਬਾਕੀ ਸਮਲਿੰਗੀ ਮਰਦਾਂ ਵਾਂਗ ਇਸਨੂੰ ਡਰ ਸੀ ਕਿ ਇਸ ਦੀ ਸਮਲਿੰਗਿਕਤਾ ਕਰ ਕੇ ਇਸਨੂੰ ਸਾਰਾ ਜੀਵਨ ਇਕੱਲੇ ਰਹਿਣਾ ਪਵੇਗਾ। ਫਿਰ ਇੱਕ ਰਾਤ ਉਸ ਪਾਦਰੀ ਬਣ ਰਹੇ ਵਿਦਿਆਰਥੀ ਨੇ ਵਾਈਟ ਨੂੰ ਆਪਣੇ ਦੋ ਔਰਤਾਂ ਨਾਲ ਸਬੰਧਾਂ ਬਾਰੇ ਦੱਸਿਆ ਅਤੇ ਕਬੂਲ ਕੀਤਾ ਕਿ ਉਸਨੂੰ ਔਰਤਾਂ ਵੱਲ ਕੋਈ ਖਿੱਚ ਨਹੀਂ ਸੀ। ਇਹ ਵਾਈਟ ਦਾ ਪਹਿਲਾ ਪਿਆਰ ਸਬੰਧ ਬਣਿਆ।

ਨੋਟ[ਸੋਧੋ]

  1. J. M. Coetzee also won the award in 2003 as a South African citizen, before becoming an Australian citizen in 2006.

ਹਵਾਲੇ[ਸੋਧੋ]