ਕੱਚਾ ਤੇਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਪੈਟਰੋਲੀਅਮ ਤੋਂ ਰੀਡਿਰੈਕਟ)
ਦੁਨੀਆ ਦੇ ਸਾਬਤ ਹੋਏ ਤੇਲ ਭੰਡਾਰ, 2013। ਗ਼ੌਰ ਕਰੋ ਕਿ ਇਸ ਵਿੱਚ ਕੁਦਰਤੀ ਭਾਰਾ ਤੇਲ ਅਤੇ ਲੁੱਕ ਰੇਤੇ ਵਰਗੇ ਗ਼ੈਰ-ਰਵਾਇਤੀ ਭੰਡਾਰ ਸ਼ਾਮਲ ਹਨ।
ਲਬੌਕ, ਟੈਕਸਸ ਵਿਖੇ ਇੱਕ ਪੰਪਜੈੱਕ ਤੇਲ ਦੇ ਖੂਹ 'ਚੋਂ ਤੇਲ ਕੱਢਦਾ ਹੋਇਆ

ਕੱਚਾ ਤੇਲ ਜਾਂ ਖਣਿਜ ਤੇਲ ਜਾਂ ਪਟਰੋਲੀਅਮ (English: Petroleum; ਲਾਤੀਨੀ ਤੋਂ[1][2][3]) ਇੱਕ ਕੁਦਰਤੀ, ਪੀਲ਼ੇ ਤੋਂ ਕਾਲ਼ੇ ਰੰਗ ਦਾ ਤਰਲ ਪਦਾਰਥ ਹੁੰਦਾ ਹੈ ਜੋ ਧਰਤੀ ਦੇ ਤਲ ਹੇਠਲੀਆਂ ਭੂ-ਗਰਭੀ ਬਣਤਰਾਂ ਵਿੱਚ ਮਿਲਦਾ ਹੈ ਅਤੇ ਜੀਹਨੂੰ ਸੋਧ ਕੇ ਕਈ ਕਿਸਮਾਂ ਦੇ ਬਾਲਣ ਬਣਾਏ ਜਾਂਦੇ ਹਨ। ਇਸ ਵਿੱਚ ਨਾਨਾ ਪ੍ਰਕਾਰ ਦੇ ਅਣਵੀ ਭਾਰਾਂ ਵਾਲ਼ੇ ਹਾਈਡਰੋਕਾਰਬਨ ਅਤੇ ਹੋਰ ਕਾਰਬਨੀ ਯੋਗ ਹੁੰਦੇ ਹਨ।[4] ਕੱਚਾ ਤੇਲ ਨਾਂ ਕੁਦਰਤੀ ਜ਼ਮੀਨਦੋਜ਼ ਤੇਲ ਵਾਸਤੇ ਵੀ ਵਰਤਿਆ ਜਾਂਦਾ ਹੈ ਅਤੇ ਕਈ ਵਾਰ ਸੋਧੇ ਹੋਏ ਕੱਚੇ ਤੇਲ ਤੋਂ ਬਣਨ ਵਾਲ਼ੀਆਂ ਪੈਦਾਇਸ਼ਾਂ ਲਈ ਵੀ। ਕੱਚਾ ਤੇਲ ਇੱਕ ਪਥਰਾਟੀ ਬਾਲਣ ਹੈ ਅਤੇ ਇਹ ਉਦੋਂ ਬਣਦਾ ਹੈ ਜਦੋਂ ਜ਼ੂਪਲੈਂਕਟਨ ਅਤੇ ਉੱਲੀ ਵਰਗੇ ਪ੍ਰਾਣੀਆਂ ਦੀ ਵੱਡੀ ਮਾਤਰਾ ਗਾਦਲੇ ਪੱਥਰਾਂ ਹੇਠ ਦੱਬੀ ਜਾਂਦੀ ਹੈ ਅਤੇ ਫੇਰ ਡਾਢਾ ਤਾਪ ਅਤੇ ਦਬਾਅ ਝੱਲਦੀ ਹੈ।

ਕੱਚੇ ਤੇਲ ਵਰਗੇ ਪਥਰਾਟੀ ਬਾਲਣਾਂ ਦੀ ਵਰਤੋਂ ਦਾ ਧਰਤੀ ਦੇ ਜੀਵ-ਮੰਡਲ ਉੱਤੇ ਮਾੜਾ ਅਸਰ ਪੈਂਦਾ ਹੈ ਕਿਉਂਕਿ ਇਹ ਹਵਾ ਵਿੱਚ ਦੂਸ਼ਕ ਤੱਤ ਅਤੇ ਗੈਸਾਂ ਛੱਡਦੇ ਹਨ ਅਤੇ ਤੇਲ ਡੁੱਲ੍ਹਣ ਵਰਗੀਆਂ ਕਿਰਿਆਵਾਂ ਨਾਲ਼ ਪਰਿਆਵਰਨ ਨੂੰ ਹਾਨੀ ਪੁੱਜਦੀ ਹੈ।

ਬਣਤਰ[ਸੋਧੋ]

ਦੁਨੀਆ ਦੇ ਬਹੁਤੇ ਤੇਲ ਗ਼ੈਰ-ਰਵਾਇਤੀ ਹਨ।[5]
ਭਾਰ ਪੱਖੋਂ ਬਣਤਰ
ਤੱਤ ਫ਼ੀਸਦੀ ਦੀ ਵਿੱਥ
ਕਾਰਬਨ 83 ਤੋਂ 85%
ਹਾਈਡਰੋਜਨ 10 ਤੋਂ 14%
ਨਾਈਟਰੋਜਨ 0.1 ਤੋਂ 2%
ਆਕਸੀਜਨ 0.05 ਤੋਂ 1.5%
ਗੰਧਕ 0.05 ਤੋਂ 6.0%
ਧਾਤਾਂ < 0.1%

ਕੱਚੇ ਤੇਲ ਵਿੱਚ ਚਾਰ ਵੱਖ ਕਿਸਮਾਂ ਦੇ ਹਾਈਡਰੋਕਾਰਬਨ ਅਣੂ ਹੁੰਦੇ ਹਨ। ਇਹਨਾਂ ਦੀ ਤੁਲਨਾਤਮਕ ਫ਼ੀਸਦੀ ਬਦਲਵੀਂ ਹੁੰਦੀ ਹੈ ਜਿਸ ਰਾਹੀਂ ਤੇਲ ਦੇ ਗੁਣਾਂ ਦਾ ਪਤਾ ਲੱਗਦਾ ਹੈ।[6]

ਭਾਰ ਪੱਖੋਂ ਬਣਤਰ
ਹਾਈਡਰੋਕਾਰਬਨ ਔਸਤ ਵਿੱਥ
ਅਲਕੇਨਾਂ (ਪੈਰਾਫ਼ਿਨ) 30% 15 ਤੋਂ 60%
ਨੈਪਥਲੀਨ 49% 30 ਤੋਂ 60%
ਮਹਿਕਦਾਰ ਯੋਗ 15% 3 ਤੋਂ 30%
Asphaltics 6% ਬਾਕੀ

ਹਵਾਲੇ[ਸੋਧੋ]

  1. "Petroleum". Concise Oxford English Dictionary
  2. The Latin word petra is a loanword from Greek πέτρα.
  3. "Gasoline as Fuel – History of Word Gasoline – Gasoline and Petroleum Origins". Alternativefuels.about.com. 2013-07-12. Archived from the original on 2008-09-26. Retrieved 2013-08-27. {{cite web}}: Unknown parameter |dead-url= ignored (help)
  4. EIA Energy Kids - Oil (petroleum). Eia.gov. Retrieved on 2013-11-26.
  5. Alboudwarej; et al. (Summer 2006). "Highlighting Heavy Oil" (PDF). Oilfield Review. Retrieved July 4, 2012. {{cite journal}}: Cite journal requires |journal= (help); Explicit use of et al. in: |author= (help)
  6. Hyne (2001), pp. 1–4.

ਅਗਾਂਹ ਪੜ੍ਹੋ[ਸੋਧੋ]

  • Khavari, Farid A. (1990). Oil and।slam: the Ticking Bomb. First ed. Malibu, Calif.: Roundtable Publications. viii, 277 p., ill. with maps and charts.।SBN 0-915677-55-5

ਬਾਹਰੀ ਜੋੜ[ਸੋਧੋ]