ਸਮੱਗਰੀ 'ਤੇ ਜਾਓ

ਪੰਜਾਬੀ ਧੁਨੀਵਿਉਂਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਪੰਜਾਬੀ ਧੁਨੀ ਵਿਉਂਤ ਤੋਂ ਮੋੜਿਆ ਗਿਆ)

ਪੰਜਾਬੀ ਧੁਨੀਵਿਉਂਤ ਪੰਜਾਬੀ ਭਾਸ਼ਾ ਵਿੱਚ ਵਰਤੀਆਂ ਜਾਂਦੀਆਂ ਧੁਨੀਆਂ ਦੇ ਅਧਿਐਨ ਨੂੰ ਕਿਹਾ ਜਾਂਦਾ ਹੈ।

ਖੰਡੀ ਧੁਨੀਆਂ

[ਸੋਧੋ]

ਸਵਰ

[ਸੋਧੋ]

ਸਵਰ ਧੁਨੀਆਂ ਦੇ ਉੱਚਾਰਨ ਸਮੇਂ ਫੇਫੜਿਆਂ ਵਿੱਚੋਂ ਆਉਂਦਾ ਸਾਹ ਬਿਨਾਂ ਕਿਸੇ ਰੋਕ ਤੋਂ ਬਾਹਰ ਨਿਕਲਦਾ ਹੈ। ਪੰਜਾਬੀ ਵਿੱਚ 10 ਸਵਰ ਧੁਨੀਆਂ ਹਨ; ਅ, ਆ, ਐ, ਔ, ਉ, ਊ, ਓ, ਇ, ਈ, ਏ।[1]

ਸਵਰ
ਅਗਲੇ ਅੱਧ-ਅਗਲੇ ਵਿਚਲੇ ਅੱਧ-ਪਿਛਲੇ ਪਿਛਲੇ
ਬੰਦ i(ː) ɪ ʊ u(ː)
ਅੱਧ-ਬੰਦ e(ː) o(ː)
Mid ə
ਅੱਧ-ਖੁੱਲ੍ਹੇ ɛ(ː) ɔ(ː)
ਖੁੱਲ੍ਹੇ a(ː)

ਵਿਅੰਜਨ

[ਸੋਧੋ]

ਵਿਅੰਜਨ ਧੁਨੀਆਂ ਦੇ ਉੱਚਾਰਨ ਸਮੇਂ ਫੇਫੜਿਆਂ ਵਿੱਚੋਂ ਆਉਂਦਾ ਸਾਹ ਕਿਸੇ ਨਾ ਕਿਸੇ ਜਗ੍ਹਾ ਉੱਤੇ ਰੁਕਦਾ ਹੈ। ਪੰਜਾਬੀ ਵਿੱਚ 30 ਵਿਅੰਜਨ ਧੁਨੀਆਂ ਹਨ ਅਤੇ ਦੋ ਅਰਧ ਸਵਰ ਹਨ। [1]

ਵਿਅੰਜਨ
ਹੋਂਠੀ ਦੰਤੀ/
ਦੰਤ ਪਠਾਰੀ
ਉਲਟਜੀਭੀ ਤਾਲਵੀ ਕੰਠੀ ਸੁਰਯੰਤਰੀ
ਨਾਸਕੀ m n ɳ ɲ ŋ
ਡੱਕਵੇਂ ਅਨਾਦੀ ਅਲਪਰਾਣ p ʈ t͡ʃ k
ਅਨਾਦੀ ਮਹਾਂਪਰਾਣ t̪ʰ ʈʰ t͡ʃʰ
ਨਾਦੀ ਅਲਪਰਾਣ b ɖ d͡ʒ ɡ
ਖਹਿਵੇਂ f ਫ਼ s ʃ ਸ਼ (x ਖ਼)
z ਜ਼ (ɣ ਗ਼)
ਫਟਕਵਾਂ ɾ ɽ
ਸਰਕਵੇਂ ʋ l ਲ਼[2] j ɦ

ਪਾਰਖੰਡੀ ਧੁਨੀਆਂ

[ਸੋਧੋ]

ਨਾਸਿਕਤਾ

[ਸੋਧੋ]

ਨਾਸਿਕ ਧੁਨੀਆਂ ਦੇ ਉੱਚਾਰਨ ਸਮੇਂ ਸਾਹ ਮੂੰਹ ਦੀ ਜਗ੍ਹਾ ਨੱਕ ਰਾਹੀਂ ਬਾਹਰ ਆਉਂਦਾ ਹੈ। ਪੰਜਾਬੀ ਵਿੱਚ 5 ਨਾਸਿਕ ਧੁਨੀਆਂ ਹਨ ਪਰ ਪਾਰਖੰਡੀ ਧੁਨੀਆਂ ਦੇ ਵਿੱਚ ਨਾਸਿਕਤਾ ਦਾ ਸੰਬੰਧ ਸਵਰਾਂ ਨਾਲ ਹੈ।

ਸੁਰ

[ਸੋਧੋ]

ਭਾਰਤੀ-ਆਰੀਆਈ ਭਾਸ਼ਾਵਾਂ ਵਿੱਚੋਂ ਸਿਰਫ਼ ਪੰਜਾਬੀ ਵਿੱਚ ਹੀ ਸੁਰ ਮੌਜੂਦ ਹੈ। ਪੰਜਾਬੀ ਵਿੱਚ 3 ਸੁਰਾਂ ਮੌਜੂਦ ਹਨ; ਚੜ੍ਹਦੀ ਸੁਰ, ਪੱਧਰੀ ਸੁਰ ਅਤੇ ਲਹਿੰਦੀ ਸੁਰ। ਪੰਜਾਬੀ ਵਿੱਚ ਨਾਦੀ ਮਹਾਂਪਰਾਣ ਧੁਨੀਆਂ /ਘ, ਝ, ਢ, ਧ, ਭ/ ਹੁਣ ਲੋਪ ਹੋ ਗਈਆਂ ਹਨ ਅਤੇ ਹੁਣ ਇਹ 5 ਲਿਪਾਂਕ ਚਿੰਨ੍ਹ ਅਤੇ /ਹ/ ਸੁਰ ਦੇ ਪ੍ਰਗਟਾਵੇ ਲਈ ਵਰਤੇ ਜਾਂਦੇ ਹਨ।

ਹਵਾਲੇ

[ਸੋਧੋ]
  1. 1.0 1.1 ਬੂਟਾ ਸਿੰਘ ਬਰਾੜ (2012). ਪੰਜਾਬੀ ਵਿਆਕਰਨ: ਸਿਧਾਂਤ ਅਤੇ ਵਿਹਾਰ. ਚੇਤਨਾ ਪ੍ਰਕਾਸ਼ਨ. pp. 191–220. ISBN 978-81-7883-496-0. {{cite book}}: Check |isbn= value: checksum (help)
  2. Masica (1991:97)