ਪੰਜਾਬੀ ਸੱਭਿਅਾਚਾਰ ਦੀਆਂ ਕੋਮਲ ਕਲਾਵਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕਲਾ ਜਾ ਸਾਹਿਤ ਸਮਕਾਲੀ ਜੀਵਨ ਦਾ ਦਰਪਣ ਹੁੰਦਾ ਹੈ।ਸਾਹਿਤਕਾਰ ਆਪਣੇ ਸਮੇਂ ਦੀ ਤਸਵੀਰ ਕਲਮ ਰਾਹੀਂ ਪੇਸ਼ ਕਰਦਾ ਹੈ 400 ਇਸਵੀ ਪੂਰਬੀ ਵਿਚ ਕੋਟੱਲਆਿ ਨੇ ਕਲਾ ਨੂੰ ਦੋ ਰੂਪਾ ਵਿਚ ਵੰਡਿਅਾ ਹੈ।

  1. ਉਪਯੋਗਤਾਵਾਦੀ ਕਲਾ:- ਜਿਸ ਵਿਚ ਕੇਵਲ ਉਪਯੋਗਤਾ ਨੂੰ ਵਧੇਰੇ ਮੱਹਤਤਾ ਦਿਤੀ ਜਾਦੀ ਹੈ।
  2. ਲਲਿਤ ਕਲਾ:- ੲਿਸਦੇ ਖੇਤਰ ਵਿਚ ਅਾਰਥਕ ਤੇ ਸਮਾਜਿਕ ਉਪਯੋਗ।[1]

ਕੋਮਲ ਕਲਾਵਾਂ[ਸੋਧੋ]

ਚਿੱਤਰਕਾਰੀ[ਸੋਧੋ]

ਭਾਰਤ ਵਿਚ ਚਿੱਤਰਕਾਰੀ ਦੀ ਪਰੰਪਰਾ ਬਹੁਤ ਪੁਰਾਣੀ ਹੈ। [2] ਪੰਜਾਬ ਉੱਤੇ ਜਿਸ ਚਿੱਤਰਕਾਰੀ ਕਲਾ ਦਾ ਪ੍ਰਭਾਵ ਰਿਹਾ ਹੈ ਉਸਨੂੰ ਰਾਜਸਥਾਨੀ ਸਕੂਲ ਤੇ ਕਾਂਗੜਾ ਸਕੂਲ ਅਾਖਿਅਾ ਗਿਅਾ ਹੈ।ਪੰਜਾਬ ਵਿੱਚ ਜੋ ਚਿੱਤਰਕਾਰੀ ਮਿਲਦੀ ਹੈ ਉਸ ੳੁਤੇ ਮੁਗ਼ਲਾਂ ਦੇ ਸਮੇਂ ਦੀ ਚਿੱਤਰਕਾਰੀ ਦਾ ਬਹੁਤ ਪ੍ਰਭਾਵ ਮਿਲਦਾ ਹੈ। ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਲਗਪਗ ਮੁਗਲ਼ ਬਾਦਸ਼ਾਹਾਂ ਨਾਲ ਰਲਦੀਆ ਮਿਲਦੀਅਾ ਬਣੀਆਂ ਹਨ। ਪੰਜਾਬ ਦੇ ਮੰਦਰਾਂ ਅਤੇ ਪੁਰਾਤਨ ਹਵੇਲੀਆਂ,ਮਕਾਨਾਂ ਦੀਆ ਕੰਧਾਂ ੳੁੱਤੇ ਬਹੁਤ ਕੁਝ ਬਣਿਅਾ ਲੱਭਦਾ ਹੈ।[3]

ਰਾਗ/ਸੰਗੀਤ[ਸੋਧੋ]

ਰਾਗ ਦੇ ਸੰਬੰਧ ਵਿਚ ਏਨਾ ਹੀ ਕਹਿਣਾ ਕਾਫੀ ਹੈ ਕਿ ਸੰਤ-ਮਹਾਤਮਾ ਸਦਾ ਹੀ ਰਾਗ ਅਤੇ ਕਵਿਤਾਵਾਂ ਵਰਤਦੇ ਰਹੇ ਹਨ।ਵੇਦਾਂ ਦੇ ਸਮੇਂ ਤੋ ਹੀ ਪੰਜਾਬ ਵਿਚ ਸੰਗੀਤ ਕਿਸੇ ਨਾ ਕਿਸੇ ਰੂਪ ਵਿਚ ਚਲਦਾ ਰਿਹਾ ਹੈ। ਗੁਰੂ ਸਾਹਿਬਾਨਾਂ ਨੇ ਆਪਣੇ ਪ੍ਰਚਾਰ ਲਈ ਰਾਗਾਂ ਨੂੰ ਵਰਤ ਕੇ ਪੰਜਾਬ ਵਿਚ ਰਾਗ ਪ੍ਰਚਲਤ ਕੀਤਾ। ਪੰਜਾਬ ਦੀ ਰਿਅਾਸਤਾਂ ਵਿਚ ਹੋਰ ਕਲਾ ਵਾਂਗ ਗਵੱਈਆ ਤੇ ਸੰਗੀਤਕਾਰਾਂ ਦਾ ਸਤਿਕਾਰ ਤੇ ਸਰਪ੍ਰਸਤੀ ਹੁੰਦੀ ਹੈ ਹੁਣ ਤਾਂ ਰੇਡੀਓ ਅਤੇ ਰਾਗ ਦਰਬਾਰਾ,ਕੀਰਤਨ ਦਰਬਾਰਾ ਅਤੇ ਰਿਕਾਰਡਾਂ ਰਾਹੀਂ ਰਾਗ ਦਾ ਪ੍ਰਚਾਰ ਹੁੰਦਾ ਹੈ।[4]

ਨਾਚ[ਸੋਧੋ]

ਨਾਚ ਨਾਲ ਵੀ ਬੜਾ ਸੰਬੰਧ ਹੈ। ਪੰਜਾਬ ਵਿਚ ਬਹੁਤ ਸਾਰੇ ਨਾਚ ਨੱਚੇ ਜਾਦੇਂ ਹਨ ਜਿਨ੍ਹਾਂ ਵਿਚੋਂ ਮਰਦਾਂ ਦੇ ਰਾਗਾਂ ਵਿਚ ਭੰਗੜਾ ਅਤੇ ਝੂਮਰ ਪ੍ਰਸਿੱਧ ਹਨ। ਪੰਜਾਬ ਦੇ ਭੰਗੜੇ ਨੇ ਪਿਛਲੇ 10 ਸਾਲਾਂ ਚ'ੲਿੰਨੀ ਪ੍ਰਸਿੱਧਤਾ ਪ੍ਰਾਪਤ ਕਰ ਲਈ ਹੈ ਕਿ 26 ਜਨਵਰੀ ਦੇ ਦਿੱਲੀ ਦੇ ਜਸ਼ਨਾਂ ਵਿਚ ਅਤੇ ਕਈ ਫਿਲਮਾਂ ਵਿਚ ਵੀ ਭੰਗੜੇ ਦੇ ਨਾਚ ਨੂੰ ਹੋਰ ਸਾਰੇ ਨਾਚਾਂ ਨਾਲੋਂ ਵੱਧ ਪਸੰਦ ਕੀਤਾ ਹੈ। ੲਿਸਤਰੀਅਾਂ ਦੇ ਨਾਚਾਂ ਵਿਚ ਗਿੱਧਾ,ਲੁੱਡੀ ਤੇ ਕਿੱਕਲੀ ਬਹੁਤ ਪ੍ਰਸਿੱਧ ਹਨ ਅਤੇ ਪਿੰਡਾਂ ਵਿਚ ਗਿੱਧੇ ਦੀ ਵਰਤੋਂ ਸਾਉਣ ਵਿਚ ਵਿਸ਼ੇਸ ਕਰਕੇ ਹੁੰਦੀ ਹੈ।[5]

ਹਵਾਲੇ[ਸੋਧੋ]

  1. ਸਾਡਾ ਵਿਰਸਾ ਬਲਵਿੰਦਰ ਸਿੰਘ ਪੂਨੀ ਪੰਨਾ ਨੰ79
  2. ਸਾਡਾ ਵਿਰਸਾ ਬਲਵਿੰਦਰ ਸਿੰਘ ਪੂਨੀ ਪੰਨਾ ਨੰ 80
  3. ਸ:ਸ:ਅਮੋਲ,ਪੰਜਾਬੀ ਸੱਭਆਿਚਾਰ ਦੀ ਰੂਪ ਰੇਖਾ,ਪੰਨਾ ਨੰ:158-159
  4. ਪੰਜਾਬੀ ਸੱਭਿਅਾਚਾਰ ਦੀ ਰੂਪ ਰੇਖਾ ਸ:ਸ:ਅਮੋਲ ਪੰਨਾ ਨੰ 162to163
  5. ਸ:ਸ:ਅਮੋਲ,ਪੰਜਾਬੀ ਸੱਭਿਅਾਚਾਰ ਦੀ ਰੂਪ ਰੇਖਾ,ਪੰਨਾ ਨੰ 163