ਪੰਜਾਵਾ
ਦਿੱਖ
ਪੰਜਾਵਾ | |
---|---|
ਪਿੰਡ | |
ਗੁਣਕ: 30°05′38″N 73°57′29″E / 30.093758°N 73.958065°E | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਫ਼ਾਜ਼ਿਲਕਾ |
ਬਲਾਕ | ਖੂਈਆਂ ਸਰਵਰ |
ਉੱਚਾਈ | 199 m (653 ft) |
ਆਬਾਦੀ (2011 ਜਨਗਣਨਾ) | |
• ਕੁੱਲ | 2.905 |
ਭਾਸ਼ਾਵਾਂ | |
• ਅਧਿਕਾਰਤ | ਪੰਜਾਬੀ ਅਤੇ ਬਾਗੜੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 152123 |
ਟੈਲੀਫ਼ੋਨ ਕੋਡ | 01634****** |
ਵਾਹਨ ਰਜਿਸਟ੍ਰੇਸ਼ਨ | PB:22 |
ਨੇੜੇ ਦਾ ਸ਼ਹਿਰ | ਅਬੋਹਰ |
ਪੰਜਾਵਾ ਭਾਰਤੀ ਪੰਜਾਬ ਦੇ ਫ਼ਾਜ਼ਿਲਕਾ ਜ਼ਿਲ੍ਹੇ ਦੀ ਤਹਿਸੀਲ ਖੂਈਆਂ ਸਰਵਰ ਦਾ ਇੱਕ ਪਿੰਡ ਹੈ। ਇਹ ਫ਼ਾਜ਼ਿਲਕਾ ਤੋਂ 44 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 314 ਕਿ.ਮੀ ਦੀ ਦੂਰੀ ਪੰਜਾਬ ਅਤੇ ਰਾਜਸਥਾਨ ਹੱਦ ਦੇ ਬਿਲਕੁੱਲ ਉੱਪਰ ਹੈ ਅਤੇ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਕੁਝ ਦੂਰੀ ਤੇ ਹੈ। ਇਸਦੇ ਪੂਰਬ ਵੱਲ ਅਬੋਹਰ ਤਹਿਸੀਲ, ਦੱਖਣ ਵੱਲ ਸ਼੍ਰੀ ਗੰਗਾਨਗਰ ਤਹਿਸੀਲ, ਦੱਖਣ ਵੱਲ ਸਾਦੂਲਸ਼ਹਿਰ ਤਹਿਸੀਲ, ਉੱਤਰ ਵੱਲ ਫਾਜ਼ਿਲਕਾ ਤਹਿਸੀਲ ਨਾਲ ਘਿਰਿਆ ਹੋਇਆ ਹੈ।
ਨੇੜੇ ਦੇ ਸ਼ਹਿਰ
[ਸੋਧੋ]ਅਬੋਹਰ, ਸਾਦੁਲਸ਼ਹਿਰ, ਸ਼੍ਰੀ ਗੰਗਾਨਗਰ, ਫ਼ਾਜ਼ਿਲਕਾ ਇਸਦੇ ਨੇੜੇ ਦੇ ਸ਼ਹਿਰ ਹਨ।
ਨੇੜੇ ਦੇ ਪਿੰਡ
[ਸੋਧੋ]ਦੀਵਾਨ ਖੇੜਾ, ਗਿਦੜਾਂਵਾਲੀ, ਹਿੰਦੂਮਲਕੋਟ, ਖੂਈਆਂ ਸਰਵਰ ਪੰਜਵਾ ਦੇ ਨੇੜੇ ਦੇ ਪਿੰਡ ਹਨ।
ਆਬਾਦੀ
[ਸੋਧੋ]2011 ਦੀ ਮਰਦਮਸ਼ੁਮਾਰੀ ਦੇ ਵੇਰਵੇ, ਪੰਜਵਾ ਪਿੰਡ ਦੀ ਕੁੱਲ ਆਬਾਦੀ 2905 ਹੈ ਅਤੇ ਘਰਾਂ ਦੀ ਗਿਣਤੀ 559 ਹੈ। ਔਰਤਾਂ ਦੀ ਆਬਾਦੀ 46.6% ਹੈ। ਪਿੰਡ ਦੀ ਸਾਖਰਤਾ ਦਰ 55.9% ਹੈ ਅਤੇ ਔਰਤਾਂ ਦੀ ਸਾਖਰਤਾ ਦਰ 22.5% ਹੈ।