ਖੂਈਆਂ ਸਰਵਰ
ਖੂਈਆਂ ਸਰਵਰ | |
---|---|
ਕਸਬਾ | |
ਗੁਣਕ: 30°06′43″N 74°04′03″E / 30.111930°N 74.067593°E | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਫ਼ਾਜ਼ਿਲਕਾ |
ਬਲਾਕ | ਖੂਈਆਂ ਸਰਵਰ |
ਉੱਚਾਈ | 199 m (653 ft) |
ਆਬਾਦੀ (2011 ਜਨਗਣਨਾ) | |
• ਕੁੱਲ | 6.221 |
ਭਾਸ਼ਾਵਾਂ | |
• ਅਧਿਕਾਰਤ | ਪੰਜਾਬੀ ਅਤੇ ਬਾਗੜੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 152128 |
ਟੈਲੀਫ਼ੋਨ ਕੋਡ | 01634****** |
ਵਾਹਨ ਰਜਿਸਟ੍ਰੇਸ਼ਨ | PB:61/ PB:22 |
ਨੇੜੇ ਦਾ ਸ਼ਹਿਰ | ਅਬੋਹਰ |
ਖੂਈਆਂ ਸਰਵਰ ਭਾਰਤੀ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਬਲਾਕ ਖੂਈਆਂ ਸਰਵਰ ਅਤੇ ਤਹਿਸੀਲ ਅਬੋਹਰ ਦਾ ਇੱਕ ਪਿੰਡ ਹੈ।[1]
ਇਤਿਹਾਸ
[ਸੋਧੋ]ਖੂਈਆਂ ਸਰਵਰ ਪਿੰਡ ਬਹੁਤ ਹੀ ਪੁਰਾਣਾ ਪਿੰਡ ਹੈ। ਇਸ ਪਿੰਡ ਦੀ ਨੀਂਹ ਅਜ਼ਾਦੀ ਤੋਂ ਕਈ ਸਾਲ ਪਹਿਲਾ ਮੁਸਲਮਾਨਾਂ ਵੱਲੋਂ ਕੀਤੀ ਗਈ। ਅਜ਼ਾਦੀ ਤੋਂ ਬਾਅਦ ਇਹ ਪਿੰਡ ਭਾਰਤ ਹਿੱਸੇ ਆਇਆ। ਇਸ ਪਿੰਡ ਵਿੱਚ ਪੁਰਾਣੀਆਂ ਇਮਾਰਤਾਂ ਹਾਲੇ ਵੀ ਮੌਜੂਦ ਹਨ। ਇਸ ਪਿੰਡ ਵਿੱਚਲੀ ਸਾਰੀ ਵਸੋਂ ਪਾਕਿਸਤਾਨੋਂ ਆਈ ਹੈ।
ਬੋਲੀ
[ਸੋਧੋ]ਇਸ ਪਿੰਡ ਵਿੱਚ ਤਕਰੀਬਨ ਸਾਰੇ ਲੋਕਾਂ ਵੱਲੋਂ ਪੰਜਾਬੀ ਹੀ ਬੋਲੀ ਜਾਂਦੀ ਹੈ ਅਤੇ ਪੰਜਾਬੀ ਸਾਰਿਆਂ ਦੀ ਮਾਂ ਬੋਲੀ ਹੈ। ਇਸ ਪਿੰਡ ਵਿੱਚ ਪੁਰਾਣੇ ਬਜ਼ੁਰਗ ਉਰਦੂ ਜ਼ੁਬਾਨ ਦੀ ਮਾਲੂਮਾਤ ਰੱਖਦੇ ਹਨ। ਨਾਲ ਵਾਲੇ ਪਿੰਡ ਬਿਸ਼ਨੋਈਆਂ ਅਤੇ ਜਾਟਾਂ ਦੇ ਹੋਣ ਕਰਕੇ ਇੱਥੇ ਬਾਗੜੀ ਵੀ ਸਮਝੀ ਜਾਂਦੀ ਹੈ।
ਬਿਰਾਦਰੀਆਂ
[ਸੋਧੋ]ਇਸ ਪਿੰਡ ਵਿੱਚ ਅੱਧੀ ਗਿਣਤੀ ਕੰਬੋਜ ਜਾਤੀ ਦੀ ਹੈ। ਇਸ ਤੋਂ ਇਲਾਵਾ ਇਸ ਪਿੰਡ ਵਿੱਚ ਮਹਾਜਨ ਅਤੇ ਰਾਅ ਸਿੱਖ ਵੱਡੀ ਗਿਣਤੀ ਵਿੱਚ ਹਨ। ਪਿੰਡ ਵਿੱਚ ਕੇਵਲ ਦੋ ਹੀ ਜੱਟਾਂ ਦੇ ਘਰ ਹਨ ਇੱਕ ਜੋ ਜੀਤ ਸਿੰਘ ਲੋਹਕਾ ਜੋ ਪੰਨੂ ਗੋਤ ਦੇ ਹਨ, ਦੂਜਾ ਰੰਧਾਵਿਆਂ ਦਾ ਘਰ ਹੈ। ਇਸ ਤੋਂ ਇਲਾਵਾ ਵੀ ਕਈ ਜਾਤੀਆਂ ਇੱਥੇ ਨਿਵਾਸ ਕਰਦੀਆਂ ਹਨ।
ਬੈਂਕ
[ਸੋਧੋ]ਇਸ ਪਿੰਡ ਵਿੱਚ 5 ਬੈਂਕ ਹਨ।
- ਸਟੇਟ ਬੈਂਕ ਆਫ਼ ਇੰਡੀਆ
- ਪੰਜਾਬ ਨੈੱਸ਼ਨਲ ਬੈਂਕ
- ਐੱਚ.ਡੀ.ਐੱਫ਼.ਸੀ ਬੈਂਕ
- ਓਰੇਏਂਟਿਡ ਬੈਂਕ ਆਫ਼ ਕਾਮਰਸ
- ਸਹਿਕਾਰੀ ਬੈਂਕ[2]
ਸਕੂਲ
[ਸੋਧੋ]ਇਸ ਪਿੰਡ ਵਿੱਚ ਸਿੱਖਿਆ ਦੇ ਲਈ 5 ਸਕੂਲ ਹਨ।
- ਸਰਕਾਰੀ ਸੀਨੀਅਰ ਸੰਕੈਂਡਰੀ ਸਕੂਲ ਖੂਈਆਂ ਸਰਵਰ
- ਸਰਕਾਰੀ ਪ੍ਰਾਇਮਰੀ ਸਕੂਲ ਖੂਈਆਂ ਸਰਵਰ
- ਨੇਹਾ ਨਿਊ ਮਾਡਲ ਸਕੂਲ ਖੂਈਆਂ ਸਰਵਰ
- ਰੂਪਿੰਦਰਾ ਪਬਲਿਕ ਸਕੂਲ ਖੂਈਆਂ ਸਰਵਰ
- ਸ਼ਹੀਦ ਊਧਮ ਸਿੰਘ ਮੇਮੋਰੀਕਲ ਸਕੂਲ ਖੂਈਆਂ ਸਰਵਰ[3]
ਧਾਰਮਿਕ ਸਥਾਨ
[ਸੋਧੋ]- ਗੁਰੂਦੁਆਰਾ ਸੰਗਤਸਰ ਸਾਹਿਬ ਖੂਈਆਂ ਸਰਵਰ
- ਪੁਰਾਣਾ ਗੁਰੂਦੁਆਰਾ ਸਾਹਿਬ ਖੂਈਆਂ ਸਰਵਰ
- ਡੇਰਾ ਬਾਬਾ ਭੁੱਮਣ ਸ਼ਾਹ ਜੀ ਖੂਈਆਂ ਸਰਵਰ
- ਡੇਰਾ ਬਾਬਾ ਵਡਭਾਗ ਸਿੰਘ ਜੀ ਖੂਈਆਂ ਸਰਵਰ
- ਸ੍ਰੀ ਕ੍ਰਿਸ਼ਨ ਮੰਦਿਰ ਖੂਈਆਂ ਸਰਵਰ
- ਸਮਾਧ ਪੀਰ ਪੂਨਣ ਜੀ ਖੂਈਆਂ ਸਰਵਰ[4]
ਬਜ਼ਾਰ
[ਸੋਧੋ]ਇਹ ਪਿੰਡ ਮੁੱਖ ਸੜਕ ਤੇ ਹੋਣ ਕਰਕੇ ਆਸੇ ਪਾਸੇ ਦੇ ਪਿੰਡਾਂ ਤੋਂ ਲੋਕ ਇੱਥੇ ਬਜ਼ਾਰ ਚੋਂ ਸਮਾਨ ਖ਼ਰੀਦਣ ਆਉਦੇਂ ਹਨ। ਇਹ ਪਿੰਡ ਦੇ ਸਬ ਤਹਿਸੀਲ ਹੋਣ ਕਰਕੇ ਇੱਥੇ ਰੋਣਕ ਲੱਗੀ ਰਹਿੰਦੀ ਹੈ।
ਹੋਰ ਸਰਕਾਰੀ ਸੰਸਥਾਵਾਂ
[ਸੋਧੋ]ਇੱਥੇ ਕਿਸਾਨਾਂ ਦੇ ਲਈ ਸੁਸਾਈਟੀ ਅਤੇ ਦਾਣਾ ਮੰਡੀ ਦਾ ਪਿੰਡ ਵਿੱਚ ਹੀ ਪ੍ਰਬੰਧ ਹੈ। ਇੱਥੇ ਸਾਫ਼ ਪਾਣੀ ਦੇ ਲਈ ਰਾ.ਓ. ਅਤੇ ਵਾਟਰਵਕਸ ਦਾ ਪ੍ਰਬੰਧ ਹੈ।
ਸਿਹਤ ਸੰਸਥਾਵਾਂ
[ਸੋਧੋ]ਪਿੰਡ ਵਿੱਚ 3 ਡਿਸਪੈਂਸਰੀਆਂ ਹਨ।
- ਸਰਕਾਰੀ ਡਿਸਪੈਂਸਰੀ ਖੂਈਆਂ ਸਰਵਰ
- ਸ਼ਰਮਾਂ ਹਸਤਪਤਾਲ ਖੂਈਆਂ ਸਰਵਰ
- ਪਸ਼ੂ ਹਸਤਪਤਾਲ ਖੂਇਆਂ ਸਰਵਰ
ਲੋਕਾਂ ਦੇ ਕਿੱਤੇ
[ਸੋਧੋ]ਇਥੋਂ ਦੇ ਲੋਕ ਮੁੱਖ ਤੌਰ 'ਤੇ ਖੇਤੀਬਾੜੀ ਨਾਲ ਜੁੜੇ ਹੋਏ ਹਨ। ਇੱਥੋਂ ਦੀ 75 ਫ਼ੀਸਦੀ ਜਮੀਨ ਵਿੱਚ ਬਾਗ਼ ਲੱਗਿਆ ਹੋਇਆ ਹੈ। ਤੇ ਲੋਕ ਬਾਗ਼ਬਾਨੀ ਵੱਲ ਵਧੇਰੇ ਧਿਆਨ ਦਿੰਦੇ ਹਨ। ਮਹਾਜਨ ਲੋਕ ਆਮ ਕਰਕੇ ਦੁਕਾਨਦਾਰੀ ਹੀ ਕਰਦੇ ਹਨ।
ਆਵਾਜਾਈ ਸਹੂਲਤਾਂ
[ਸੋਧੋ]ਪਿੰਡ ਜੀ.ਟੀ ਰੋਡ ਤੇ ਹੈ ਅਤੇ ਅਬੋਹਰ ਤੋਂ ਗੰਗਾਨਗਰ ਰੋੜ (NH15) ਤੇ ਪੈਂਦਾ ਹੈ। ਪਿੰਡ ਤੋਂ ਦੋ ਕਿਲੋਮੀਟਰ ਤੇ ਹੀ ਪੰਜਕੋਸੀ ਰੇਲਵੇ ਸਟੇਸ਼ਨ ਹੈ।
ਖ਼ਾਸ ਪਹਿਚਾਣ
[ਸੋਧੋ]ਅਬੋਹਰ ਸ਼ਹਿਰ ਵਿੱਚ ਖੂਈਆਂ ਸਰਵਰ ਪਿੰਡ ਆਪਣੇ ਕਿਨੂੰਆਂ ਦੇ ਬਾਗ਼ ਕਰਕੇ ਕਾਫ਼ੀ ਮਸ਼ਹੂਰ ਹੈ।
ਨੇੜਲੇ ਸਥਾਨ
[ਸੋਧੋ]ਇਸ ਪਿੰਡ ਤੋਂ ਇਤਿਹਾਸਕ ਗੁਰੂਦੁਆਰਾ ਬੁੱਢਤੀਰਥ ਸਾਹਿਬ ਹਰੀਪੁਰਾ 5 ਕਿਲੋਮੀਟਰ ਤੇ ਸਥਿਤ ਹੈ। ਇੱਥੇ ਹਰ ਮਹੀਨੇ ਮੱਸਿਆਂ ਲੱਗਦੀ ਹੈ। ਇੱਥੇ ਗੁਰੂ ਨਾਨਕ ਦੇਵ ਜੀ ਆਪ ਪਧਾਰੇ ਸਨ। ਇੱਥੋ 6 ਕਿਲੋਮੀਟਰ ਤੇ ਹੀ ਪਿੰਡ ਪੰਜਕੋਸੀ ਹੈ ਜਿੱਥੋਂ ਦੇ ਬਲਰਾਮ ਜਾਖੜ ਅਤੇ ਸੁਨੀਲ ਜਾਖੜ ਹਨ।
ਇੱਥੋਂ ਪਿੰਡ ਕਿਲਿਆਂ ਵਾਲੀ 10 ਕਿਲੋਮੀਟਰ ਹੈ ਜਿੱਥੋਂ ਦੇ ਸਾਬਕਾ ਪੰਜਾਬ ਦੇ ਮੰਤਰੀ ਇਕਬਾਲ ਸਿੰਘ ਜਾਖੜ ਅਤੇ ਲਾਊ ਜਾਖੜ ਹਨ।
ਉੱਘੇ ਲੋਕ
[ਸੋਧੋ]- ਜੀਤ ਸਿੰਘ ਲੋਹਕਾ[5]
ਹਵਾਲੇ
[ਸੋਧੋ]- ↑ http://pbplanning.gov.in/districts/Khuain-Sarwar.pdf
- ↑ banksifsccode.com/oriental-bank-of...ifsc.../khuian-sarwar-branch/
- ↑ http://www.latlong.net/.../shaheed-udham-singh-memorial-school-khuian-sarwar-[permanent dead link] punjab-india-13994.html
- ↑ http://www.distancebetweencities.co.in/khuian-sarwar...india.../photos[permanent dead link]
- ↑ https://en.wikipedia.org/wiki/Khuian_Sarwar
- ↑ http://beta.ajitjalandhar.com/news/20151101/22/1121198.cms
- ↑ http://beta.ajitjalandhar.com/news/20151106/22/1126188.cms
- ↑ http://www.doabaheadlines.co.in/home/story.php%3Fid%3D23821