ਫਰਾਂਸੀਸੀ ਰਾਸ਼ਟਰੀ ਦਿਵਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਫਰਾਂਸੀਸੀ ਰਾਸ਼ਟਰੀ ਦਿਵਸ
ਹੋਰ ਨਾਮ ਬਾਸਤੀਲ ਦਿਵਸ
14 ਜੁਲਾਈ
ਰਾਸ਼ਟਰੀ ਦਿਵਸ
ਮਨਾਉਣ ਦਾ ਸਥਾਨ ਫਰਾਂਸ
ਕਿਸਮ ਰਾਸ਼ਟਰੀ ਦਿਵਸ
ਅਹਿਮੀਅਤ 14 ਜੁਲਾਈ 1789 ਨੂੰ ਫਰਾਂਸ ਦੇ ਲੋਕਾਂ ਨੇ ਇਕੱਠੇ ਹੋਕੇ ਬਾਸਤੀਲ ਦੇ ਕਿਲ੍ਹੇ ਨੂੰ ਘੇਰਾ ਪਾਇਆ ਸੀ ਅਤੇ ਇਸ ਨਾਲ ਫਰਾਂਸ ਦੀ ਕ੍ਰਾਂਤੀ ਦਾ ਆਗਾਜ਼ ਹੋਇਆ ਅਤੇ 14 ਜੁਲਾਈ 1790 ਨੂੰ ਫੈਡਰੇਸ਼ਨ ਦਿਵਸ ਦੇ ਮੌਕੇ ਉੱਤੇ ਫਰਾਂਸੀਸੀ ਲੋਕਾਂ ਦੀ ਏਕਤਾ ਦੇ ਲਈ ਮਨਾਇਆ ਜਾਂਦਾ ਹੈ।
ਜਸ਼ਨ ਮਿਲਟਰੀ ਪਰੇਡ, ਆਤਸ਼ਬਾਜ਼ੀ, ਹੋਰ ਪੇਸ਼ਕਾਰੀਆਂ
ਤਾਰੀਖ਼ 14 ਜੁਲਾਈ
ਸਮਾਂ 1 ਦਿਨ

ਫਰਾਂਸੀਸੀ ਰਾਸ਼ਟਰੀ ਦਿਵਸ ਜਾਂ ਬਾਸਤੀਲ ਦਿਵਸ ਹਰ ਸਾਲ 14 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਸਨੂੰ ਲਾ ਫੈਤ ਨਾਤੀਓਨੈਲ(ਫ਼ਰਾਂਸੀਸੀ ਉਚਾਰਨ: ​[la fɛːt nasjɔˈnal]; ਰਾਸ਼ਟਰੀ ਦਿਵਸ) ਜਾਂ ਆਮ ਤੌਰ ਤੇ ਲਾ ਕੈਤੋਰਜ਼ ਜੂਈਏ(ਫ਼ਰਾਂਸੀਸੀ ਉਚਾਰਨ: ​[lə.ka.tɔʁz.ʒɥiˈjɛ]; ਚੌਦਾਂ ਜੁਲਾਈ) ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

14 ਜੁਲਾਈ 1789 ਨੂੰ ਫਰਾਂਸ ਦੇ ਲੋਕਾਂ ਨੇ ਇਕੱਠੇ ਹੋਕੇ ਬਾਸਤੀਲ ਦੇ ਕਿਲ੍ਹੇ ਨੂੰ ਘੇਰਾ ਪਾਇਆ ਸੀ ਅਤੇ ਇਸ ਨਾਲ ਫਰਾਂਸ ਦੀ ਕ੍ਰਾਂਤੀ ਦਾ ਆਗਾਜ਼ ਹੋਇਆ ਅਤੇ 14 ਜੁਲਾਈ 1790 ਨੂੰ ਫੈਡਰੇਸ਼ਨ ਦਿਵਸ ਦੇ ਮੌਕੇ ਉੱਤੇ ਫਰਾਂਸੀਸੀ ਲੋਕਾਂ ਦੀ ਏਕਤਾ ਦੀ ਯਾਦ ਵਿੱਚ ਇਹ ਦਿਵਸ ਮਨਾਇਆ ਜਾਂਦਾ ਹੈ। ਇਹ ਦਿਵਸ ਪੂਰੇ ਫਰਾਂਸ ਵਿੱਚ ਮਨਾਇਆ ਜਾਂਦਾ ਹੈ। 14 ਜੁਲਾਈ ਦੀ ਸਵੇਰ ਨੂੰ ਪੈਰਿਸ ਵਿੱਚ ਛੌਂਜ਼-ਏਲੀਜ਼ੇ ਉੱਤੇ ਫਰਾਂਸ ਦੇ ਰਾਸ਼ਟਰਪਤੀ, ਫਰਾਂਸੀਸੀ ਅਧਿਕਾਰੀਆਂ ਅਤੇ ਬਾਹਰਲੇ ਮਹਿਮਾਨਾਂ ਦੇ ਸਾਹਮਣੇ ਯੂਰਪ ਦੀ ਸਭ ਤੋਂ ਪੁਰਾਣੀ ਅਤੇ ਸਭ ਤੋਂ ਵੱਡੀ ਮਿਲਟਰੀ ਪਰੇਡ ਕੀਤੀ ਜਾਂਦੀ ਹੈ।[1][2]

ਬਾਕੀ ਦੇਸ਼ਾਂ ਵਿੱਚ ਬਾਸਤੀਲ ਦਿਵਸ[ਸੋਧੋ]

ਭਾਰਤ[ਸੋਧੋ]

ਹਰ ਸਾਲ ਪਾਂਡੀਚਰੀ ਵਿੱਚ ਬਾਸਤੀਲ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ।[3] ਪਾਂਡੀਚੇਰੀ ਫਰਾਂਸੀਸੀਆਂ ਦੀ ਇੱਕ ਮਹੱਤਵਪੂਰਨ ਬਸਤੀ ਸੀ ਇਸ ਲਈ ਇਹ ਦਿਵਸ ਬਹੁਤ ਹੀ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਬਾਸਤੀਲ ਦਿਵਸ ਦੀ ਪੂਰਵ-ਸੰਧਿਆ ਨੂੰ ਸੇਵਾ ਮੁਕਤ ਸਿਪਾਹੀ ਇਕੱਠੇ ਹੋਕੇ ਪਰੇਡ ਕਰਦੇ ਹਨ ਅਤੇ ਭਾਰਤੀ ਤੇ ਫਰਾਂਸੀਸੀ ਰਾਸ਼ਟਰੀ ਗੀਤ ਗਾਉਂਦੇ ਹਨ।

ਹਵਾਲੇ[ਸੋਧੋ]