ਫਲੀ ਸੈਮ ਨਰੀਮਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫਲੀ ਸੈਮ ਨਰੀਮਨ
ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ (ਖੱਬੇ), 23 ਮਾਰਚ 2007 ਨੂੰ ਸ਼੍ਰੀ ਫਲੀ ਸੈਮ ਨਰੀਮਨ ਨੂੰ ਪਦਮ ਵਿਭੂਸ਼ਣ ਦਿੰਦੇ ਹੋਏ।
ਜਨਮ(1929-01-10)10 ਜਨਵਰੀ 1929
ਮੌਤ21 ਫਰਵਰੀ 2024(2024-02-21) (ਉਮਰ 95)
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਮੁੰਬਈ ਯੂਨੀਵਰਸਿਟੀ
ਪੇਸ਼ਾ
  • ਸੀਨੀਅਰ ਵਕੀਲ
  • ਨਿਆਂਕਾਰ
ਬੱਚੇਰੋਹਿੰਟਨ ਫਲੀ ਨਰੀਮਨ

ਫਲੀ ਸੈਮ ਨਰੀਮਨ (10 ਜਨਵਰੀ 1929 – 21 ਫਰਵਰੀ 2024) ਇੱਕ ਭਾਰਤੀ ਨਿਆਂਕਾਰ ਸਨ। ਉਹ 1971 ਤੋਂ ਭਾਰਤ ਦੀ ਸੁਪਰੀਮ ਕੋਰਟ ਵਿੱਚ ਸੀਨੀਅਰ ਵਕੀਲ ਸਨ ਅਤੇ 1991 ਤੋਂ 2010 ਤੱਕ ਬਾਰ ਐਸੋਸੀਏਸ਼ਨ ਆਫ਼ ਇੰਡੀਆ ਦੇ ਮੁੱਖੀ ਸਨ [1] ਨਰੀਮਨ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਕਾਨੂੰਨ ਸ਼ਾਸਤਰੀ ਸਨ। ਉਨ੍ਹਾਂ ਨੂੰ 19ਵੇਂ ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਐਵਾਰਡ ਫਾਰ ਐਕਸੀਲੈਂਸ ਇਨ ਪਬਲਿਕ ਐਡਮਿਨਿਸਟ੍ਰੇਸ਼ਨ 2018 ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਭਾਰਤ ਦੇ ਸਭ ਤੋਂ ਉੱਘੇ ਸੰਵਿਧਾਨਕ ਵਕੀਲਾਂ ਵਿੱਚੋਂ ਇੱਕ ਸਨ ਅਤੇ ਕਈ ਪ੍ਰਮੁੱਖ ਕੇਸਾਂ ਦੀ ਦਲੀਲ ਦਿੰਦੇ ਸਨ।[2] ਉਹ ਮਈ 1972 ਤੋਂ ਜੂਨ 1975 ਤੱਕ ਭਾਰਤ ਦੇ ਵਧੀਕ ਸਾਲਿਸਟਰ ਜਨਰਲ ਰਹੇ।[3]

ਨਰੀਮਨ ਨੂੰ 1991 ਵਿੱਚ ਪਦਮ ਭੂਸ਼ਣ[4] 2007 ਵਿੱਚ ਪਦਮ ਵਿਭੂਸ਼ਣ [5] ਅਤੇ 2002 ਵਿੱਚ ਜਸਟਿਸ ਲਈ ਗਰੂਬਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ ਉਹ 1999-2005 ਤੱਕ ਭਾਰਤੀ ਸੰਸਦ ਦੇ ਉਪਰਲੇ ਸਦਨ ਰਾਜ ਸਭਾ ਦੇ ਨਾਮਜ਼ਦ ਮੈਂਬਰ ਸਨ।

ਹਵਾਲੇ[ਸੋਧੋ]

  1. "NDTV presents Indian of the Year 2009". Archived from the original on 1 March 2010. Retrieved 2010-05-07.
  2. http://www.barandbench.com/index.php?title=Lawyers%20who%20matter%20-%20Fali%20Sam%20Nariman&page=brief&id=483&gn=0&p=all [ਮੁਰਦਾ ਕੜੀ]
  3. Member Official Biography - N Archived 10 June 2014 at the Wayback Machine. Rajya Sabha website.
  4. "Padma Awards" (PDF). Ministry of Home Affairs, Government of India. 2015. Archived from the original (PDF) on 15 October 2015. Retrieved July 21, 2015.
  5. "Padma Awards Directory (1954-2007)" (PDF). Ministry of Home Affairs. Archived from the original (PDF) on 10 April 2009. Retrieved 7 December 2010.