ਫ਼ਵਾਦ ਖ਼ਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਫਵਾਦ ਅਫਜ਼ਲ ਖਾਨ ਤੋਂ ਰੀਡਿਰੈਕਟ)
ਫ਼ਵਾਦ ਅਫ਼ਜ਼ਲ ਖ਼ਾਨ
ਖਾਨ, ਅਗਸਤ 2014 ਵਿੱਚ ਕੈਪਟਨ ਤਿਆਓ ਦੇ ਸੈੱਟ ਤੇ 'ਖੂਬਸੂਰਤ' ਨੂੰ ਉਤਸ਼ਾਹਿਤ ਕਰਦਿਆਂ
ਜਨਮ (1981-11-29) 29 ਨਵੰਬਰ 1981 (ਉਮਰ 42)
ਕਰਾਚੀ,[1][2] ਪਾਕਿਸਤਾਨ
ਰਾਸ਼ਟਰੀਅਤਾਪਾਕਿਸਤਾਨ
ਸਿੱਖਿਆਲਾਹੌਰ ਗਰੈਮਰ ਸਕੂਲ
ਅਲਮਾ ਮਾਤਰਨੈਸ਼ਨਲ ਯੂਨੀਵਰਸਿਟੀ ਆਫ਼ ਕੰਪਿਊਟਰ ਐਂਡ ਇਮਰਜਿੰਗ
ਪੇਸ਼ਾਅਦਾਕਾਰ, ਮਾਡਲ, ਗਾਇਕ
ਲਈ ਪ੍ਰਸਿੱਧEntity Paradigm, ਦਾਸਤਾਨ, ਹਮਸਫ਼ਰ, ਜ਼ਿੰਦਗੀ ਗੁਲਜ਼ਾਰ ਹੈ and ਖੂਬਸੂਰਤ
ਜ਼ਿਕਰਯੋਗ ਕੰਮਇਰਤਿਕਾ
ਜੀਵਨ ਸਾਥੀਸਦਫ਼ ਖ਼ਾਨ
ਬੱਚੇ1 ਪੁੱਤਰ

ਫ਼ਵਾਦ ਅਫ਼ਜ਼ਲ ਖ਼ਾਨ (ਉਰਦੂ: فواد افضال خان‎, ਹਿੰਦੀ: फ़वाद अफज़ल ख़ान; ਜਨਮ November, 1981) ਇੱਕ ਪਾਕਿਸਤਾਨੀ ਅਭਿਨੇਤਾ, ਮਾਡਲ ਅਤੇ ਗਾਇਕ ਹਨ। ਫਿਲਮ ਖ਼ੁਦਾ ਕੇ ਲੀਏ ਅਤੇ ਟੀਵੀ ਡਰਾਮੇ ਹਮਸਫ਼ਰ ਨਾਲ ਉਹਨਾਂ ਦਾ ਨਾਂ ਖੂਬ ਚਰਚਾ ਵਿੱਚ ਰਿਹਾ। 2014 ਵਿੱਚ ਉਹਨਾਂ ਇੱਕ ਭਾਰਤੀ ਹਿੰਦੀ ਫਿਲਮ ਖ਼ੂਬਸੂਰਤ ਕੀਤੀ ਜਿਸਲਈ ਉਹਨਾਂ ਨੂੰ ਸਾਲ ੨੦15 ਦਾ ਫਿਲਮਫੇਅਰ ਸਨਮਾਨ ਵੀ ਮਿਲਿਆ[3]

ਜੀਵਨ[ਸੋਧੋ]

ਫ਼ਵਾਦ ਖ਼ਾਨ ਦਾ ਜਨਮ ਲਾਹੌਰ ’ਚ ਹੋਇਆ। ਉਸਦੇ ਪਿਤਾ ਇੱਕ ਫਰਮਾਸਿਊਟੀਕਲ ਕੰਪਨੀ ਦੇ ਸੇਲਜ਼ ਡਿਪਾਰਟਮੈਂਟ ’ਚ ਕੰਮ ਕਰਦੇ ਸਨ। ਉਸਦੇ ਪਿਤਾ ਨੂੰ ਆਪਣੇ ਕੰਮ ਕਾਰਨ ਬਹੁਤ ਥਾਈਂ ਆਉਣਾ-ਜਾਣਾ ਪੈਂਦਾ ਸੀ, ਜਿਵੇਂ- ਏਥਨਜ਼, ਦੁਬਈ, ਸਾਊਦੀ ਅਰਬ, ਰਿਆਦ ਆਦਿ। ਜਦੋਂ ਉਸਦੇ ਪਿਤਾ ਨੇ ਰਿਟਾਇਰਮੈਂਟ ਲੈ ਕੇ ਆਪਣਾ ਕੰਮ ਸ਼ੁਰੂ ਕੀਤਾ, ਉਦੋਂ ਉਹ 13 ਸਾਲ ਦਾ ਸੀ। ਉਹ ਐਨੀਮੇਸ਼ਨ ਦੇ ਖੇਤਰ ’ਚ ਕੰਮ ਕਰਨਾ ਚਾਹੁੰਦਾ ਸੀ, ਪਰ ਕਿਸੇ ਕਾਰਣ ਕਰਕੇ ਉਸਨੂੰ ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰਨੀ ਪਈ ਜਿਸ ਵਿੱਚ ਮੇਰੀ ਦਿਲਚਸਪੀ ਨਹੀਂ ਸੀ। ਕਾਲਜ ਦੇ ਦਿਨਾਂ ’ਚ ਉਹ ਮਿਊਜ਼ਿਕ ਬੈਂਡ ਬਣਾ ਕੇ ਸੰਗੀਤਕ ਸਟੇਜ ਸ਼ੋਅ ਕਰਨ ਲੱਗ ਪਿਆ ਸੀ। ਉਸਨੇ ਕਰੀਬ 250 ਸਟੇਜ ਸ਼ੋਅ ਕੀਤੇ। ਫਿਰ ਉਸਨੂੰ ਟੀ.ਵੀ. ਡਰਾਮਿਆਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਫਿਰ ਉਹ ‘ਹਮਸਫ਼ਰ’ ਅਤੇ ‘ਜ਼ਿੰਦਗੀ ਗੁਲਜ਼ਾਰ ਹੈ’ ਜਿਹੇ ਡਰਾਮਿਆਂ ’ਚ ਕੰਮ ਕਰਦਾ-ਕਰਦਾ ਪਾਕਿਸਤਾਨ ਟੈਲੀਵਿਜ਼ਨ ਦਾ ਇੱਕ ਚਰਚਿਤ ਚਿਹਰਾ ਬਣ ਗਿਆ। ਇਸ ਤੋਂ ਬਾਅਦ ਸ਼ੋਇਬ ਮਨਸੂਰ ਨੇ ਉਸਨੂੰ ਫ਼ਿਲਮ ‘ਖ਼ੁਦਾ ਕੇ ਲੀਏ’ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਤਾਂ ਉਹ ਫ਼ਿਲਮਾਂ ਨਾਲ ਜੁੜ ਗਿਆ। ਉਸਦੇ ਕਈ ਟੈਲੀਵਿਜ਼ਨ ਡਰਾਮਿਆਂ ਤੇ ਫ਼ਿਲਮਾਂ ਨੂੰ ਪਾਕਿਸਤਾਨ ਤੋਂ ਬਾਹਰ ਵੀ ਪਸੰਦ ਕੀਤਾ ਗਿਆ। ਇਸ ਤੋਂ ਬਾਅਦ ਉਸਨੇ ਬਾਲੀਵੁੱਡ ਫ਼ਿਲਮ ‘ਖ਼ੂਬਸੂਰਤ’ ਕੀਤੀ, ਜਿਸ ਲਈ ਉਸਨੂੰ ਫਿਲਮਫੇਅਰ ਐਵਾਰਡ ਵੀ ਮਿਲਿਆ। ਉਸਦੀ ਦੂਜੀ ਫ਼ਿਲਮ ‘ਕਪੂਰ ਐਂਡ ਸਨਸ’ ਰਿਲੀਜ਼ ਹੋਈ ਹੈ। ਇਸ ਵਿੱਚ ਉਸ ਨਾਲ ਆਲੀਆ ਭੱਟ, ਸਿਧਾਰਥ ਮਲਹੋਤਰਾ ਤੇ ਰਿਸ਼ੀ ਕਪੂਰ ਨੇ ਕੰਮ ਕੀਤਾ ਹੈ।

ਫਿਲਮੋਗ੍ਰਾਫੀ[ਸੋਧੋ]

ਫਿਲਮਾਂ[ਸੋਧੋ]

ਸਾਲ ਨਾਂ ਭੂਮਿਕਾ ਜਾਣਕਾਰੀ
2007 ਖੁਦਾ ਕੇ ਲੀਏ ਸਰਮਦ Nominated—Lux Style Award for Best Actor[4]
2014 ਖੂਬਸੂਰਤ ਵਿਕਰਮ ਸਿੰਘ ਰਾਠੌੜ Filmfare Award for Best Male Debut[5]
2015 ਹੋ ਮਨ ਜਹਾਂ ਰਾਫੇਲ ਕੈਮਿਓ ਝਲਕ[6]
2016 ਕਪੂਰ ਐਂਡ ਸਨਸ ਰਾਹੁਲ ਕਪੂਰ[7]
2016 ਐ ਦਿਲ ਹੈ ਮੁਸ਼ਕਿਲ ਅਲ਼ੀ ਬਣ ਰਹੀ ਹੈ[8]
2016 ਅਲਬੇਲਾ ਰਾਹੀ ਆਲਮਗੀਰ ਐਲਾਨੀ ਜਾ ਚੁੱਕੀ
2017 ਮੌਲਾ ਜੱਟ 2 ਮੌਲਾ ਜੱਟ ਐਲਾਨੀ ਜਾ ਚੁੱਕੀ[9]

ਟੈਲੀਵਿਜ਼ਨ[ਸੋਧੋ]

ਸਾਲ ਨਾਂ ਭੂਮਿਕਾ ਜਾਣਕਾਰੀ
2001 ਜੱਟ ਐਂਡ ਬੌਡ ਬੌੰਡ ਟੀਵੀ ਸ਼ੁਰੂਆਤ
2008 ਦਿਲ ਦੇ ਕੇ ਜਾਏਂਗੇ ਅਰਸਲਾਨ
2008 ਸਤਰੰਗੀ ਬੇਹਜ਼ਾਦ
2009 ਕਲ ਜ਼ਹੀਰ Independence Day special Telefilm, aired on Geo TV
2009 ਜੀਵਨ ਕੀ ਰਾਹੋੰ ਮੇਂ ਆਦਿਲ
2010 ਕੋਕ ਸਟੂਡਿਓ ਪਾਕਿਸਤਾਨ Himself Special Appearance with Entity Paradigm
2010 ਆਜ ਕੁਛ ਨਾ ਖੋ ਰੇਹਾਨ Part of the Hum Telefilm Festival 2010
2010 ਦਾਸਤਾਨ ਹਸਨ
2011 ਅਕਬਰੀ ਅਸਗਰੀ ਅਸਗਰ
2011-2012 ਕੁਛ ਪਿਆਰ ਕਾ ਪਾਗਲਪਨ ਮੁਜਤਬਾ
2011-2012 ਹਮਸਫ਼ਰ ਅਸ਼ਰ ਹੁਸੈਨ
2012 ਅਸ਼ਕ ਰੋਹੇਲ ਹਯਾਤ
2012-2013 ਜ਼ਿੰਦਗੀ ਗੁਲਜ਼ਾਰ ਹੈ ਜ਼ਾਰੂਨ ਜੁਨੈਦ Lux Style Award for Best Television Actor - Satellite[10]
2013 ਬੇਹੱਦ ਜਮਾਲ ਅਹਿਮਦ ਟੈਲੀਫਿਲਮ
2013 ਅਰਮਾਨ ਅਰਮਾਨ Nominated-Tarang Housefull Award for Best Actor[11]
2013 ਨੱਮ ਵਾਲੀ ਬਖਤ ਖਾਨ

ਹਵਾਲੇ[ਸੋਧੋ]

  1. "Fawad Khan: I cannot imagine my life without my wife". The Times of India. 2 August 2014. Retrieved 25 September 2014.
  2. "Fawad Afzal Khan Biography". TV.com. Retrieved 25 September 2014.
  3. "Fawad Khan breaks records in Pakistan, Khoobsurat collects Rs. 3 crore". Archived from the original on 24 ਸਤੰਬਰ 2014. Retrieved 24 September 2014. {{cite web}}: Unknown parameter |dead-url= ignored (help)
  4. desk, web. "Who is Sonam Kapoor's 'Khoobsurat' co-star Fawad Afzal Khan?". Retrieved April 2015. {{cite news}}: Check date values in: |accessdate= (help)
  5. desk, entertainment. "Fawad Khan wins Filmfare Award for Best Male Debut". Retrieved April 2015. {{cite news}}: Check date values in: |accessdate= (help)
  6. "BTS secrets of "Ho Mann Jahan"". Aaj TV. Archived from the original on 2016-04-01. Retrieved 2016-09-30. {{cite web}}: Unknown parameter |dead-url= ignored (help)
  7. Dasgupta, Piyasree (March 23, 2016). "Can We Please Get More Fawad Khans In Bollywood?". Huffington Post India.
  8. "Anushka, Ranbir, Fawad on the Sets of Ae Dil Hai Mushkil". NDTV. March 27, 2016.
  9. Mahmood, Rafay (January 8, 2016). "Fawad Khan cast as Maula Jatt, Hamza Ali Abbasi is Noori". Express Tribune.
  10. http://www.dawn.com/news/1148779/13th-lux-style-awards-and-the-winners-are
  11. "Chocolate hero's Armaan has big plans for small screen". The Express Tribune. 8 March 2013. Retrieved 27 September 2014.