ਫ਼ਰੈਂਕਲਿਨ ਡੀ ਰੂਜ਼ਵੈਲਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫਰੈਂਕਲਿਨ ਡੇਲਾਨੋ ਰੂਜਵੈਲਟ
FDR in 1933.jpg
ਰੂਜਵੈਲਟ 1933 ਵਿੱਚ
32ਵਾਂ ਯੂ ਐਸ ਪ੍ਰਧਾਨ
ਦਫ਼ਤਰ ਵਿੱਚ
ਮਾਰਚ 4, 1933 – ਅਪਰੈਲ 12, 1945
ਉਪ ਰਾਸ਼ਟਰਪਤੀਜਾਨ ਨਾਂਸ ਗਾਰਨਰ IV (1933-1941)
ਹੈਨਰੀ ਏ ਵੈਲੇਸ] (1941-1945)
ਹੈਰੀ ਐਸ ਟਰੂਮੈਨ (1945)
ਤੋਂ ਪਹਿਲਾਂਹਰਬਰਟ ਹੂਵਰ
ਤੋਂ ਬਾਅਦਹੈਰੀ ਐਸ ਟਰੂਮੈਨ
ਨਿਊਯਾਰਕ ਦੇ ਗਵਰਨਰ
ਦਫ਼ਤਰ ਵਿੱਚ
ਜਨਵਰੀ 1, 1929 – ਦਸੰਬਰ 31, 1932
ਲੈਫਟੀਨੈਂਟਹਰਬਰਟ ਐਚ ਲੇਹਮਾਨ
ਤੋਂ ਪਹਿਲਾਂਅਲ ਸਮਿਥ
ਤੋਂ ਬਾਅਦਹਰਬਰਟ ਐਚ ਲੇਹਮਾਨ
Assistant Secretary of the Navy
ਦਫ਼ਤਰ ਵਿੱਚ
17 ਮਾਰਚ 1913 – 26 ਅਗਸਤ 1920
ਰਾਸ਼ਟਰਪਤੀਵੁੱਡਰੋਅ ਵਿਲਸਨ
ਤੋਂ ਪਹਿਲਾਂBeekman Winthrop
ਤੋਂ ਬਾਅਦGordon Woodbury
Member of the New York State Senate
for the 26th District
ਦਫ਼ਤਰ ਵਿੱਚ
1 ਜਨਵਰੀ 1911 – 17 ਮਾਰਚ 1913
ਤੋਂ ਪਹਿਲਾਂJohn F. Schlosser
ਤੋਂ ਬਾਅਦJames E. Towner
ਨਿੱਜੀ ਜਾਣਕਾਰੀ
ਜਨਮ(1882-01-30)30 ਜਨਵਰੀ 1882
ਹਾਈਡ ਪਾਰਕ, ਨਿਊਯਾਰਕ, ਅਮਰੀਕਾ
ਮੌਤ12 ਅਪ੍ਰੈਲ 1945(1945-04-12) (ਉਮਰ 63)
Warm Springs, Georgia, U.S.
ਕਬਰਿਸਤਾਨHome of Franklin D. Roosevelt National Historic Site
ਹਾਈਡ ਪਾਰਕ, ਨਿਊਯਾਰਕ
ਸਿਆਸੀ ਪਾਰਟੀਡੈਮੋਕ੍ਰੇਟਿਕ
ਜੀਵਨ ਸਾਥੀAnna Eleanor Roosevelt
(m. 1905–1945; his death)
ਸੰਬੰਧ
ਬੱਚੇ
ਮਾਪੇ(s)James Roosevelt I
Sara Ann Delano

ਫਰੈਂਕਲਿਨ ਡੀ ਰੂਜਵੈਲਟ(30 ਜਨਵਰੀ, 1882-12 ਅਪਰੈਲ, 1945) ਸੰਯੁਕਤ ਰਾਜ ਦਾ 32ਵਾਂ ਰਾਸ਼ਟਰਪਤੀ ਸੀ।[1] ਇਹ ਲਗਤਾਰ 12 ਸਾਲਾਂ ਲਈ ਰਾਸ਼ਟਰਪਤੀ ਰਿਹਾ ਅਤੇ ਇਹ ਅਜਿਹਾ ਇੱਕ ਹੀ ਅਮਰੀਕੀ ਰਾਸ਼ਟਰਪਤੀ ਹੈ ਜੋ 8 ਤੋਂ ਵੱਧ ਸਾਲ ਲਈ ਇਸ ਪਦ ਉੱਤੇ ਰਿਹਾ ਹੋਵੇ। ਰੂਜ਼ਵੈਲਟ ਦਾ ਜਨਮ ਹਾਈਡ ਪਾਰਕ, ਨਿਊਯਾਰਕ 'ਚ 30 ਜਨਵਰੀ, 1882 ਵਿੱਚ ਹੋਇਆ ਸੀ। ਉਸ ਨੇ ਹਰਵਾਰਡ ਯੂਨੀਵਰਸਿਟੀ ਅਤੇ ਕੋਲੰਬੀਆ ਲਾਅ ਸਕੂਲ ਵਿਚੋਂ ਪੜ੍ਹਾਈ ਕੀਤੀ | 1905 ਵਿੱਚ ਸੇਂਟ ਪੈਂਟਰਨ ਡੇਅ ਦੇ ਅਵਸਰ 'ਤੇ ਉਸ ਨੇ ਐਲੀਨਰ ਰੂਜ਼ਵੈਲਟ ਨਾਲ ਸ਼ਾਦੀ ਕਰ ਲਈ। ਉਸ ਨੇ 1910 ਵਿੱਚ ਸਿਆਸਤ ਵਿੱਚ ਪੈਰ ਧਰਿਆ। ਉਸ ਨੇ ਨਿਊਯਾਰਕ ਸਟੇਟ ਸੈਨੇਟ ਵਿੱਚ ਅਤੇ ਰਾਸ਼ਟਰਪਤੀ ਵੂਡਰੋ ਵਿਲਸਨ ਦੇ ਅਧੀਨ ਨੇਵੀ ਵਿੱਚ ਸਹਾਇਕ ਸਕੱਤਰ ਦੀਆਂ ਸੇਵਾਵਾਂ ਨਿਭਾਈਆਂ। ਫਰੈਂਕਲਿਨ ਡੀ. ਰੂਜ਼ਵੈਲਟ ਨੇ ਅਮਰੀਕਨ ਲੋਕਾਂ ਨੂੰ ਆਪਣੇ-ਆਪ ਵਿਸ਼ਵਾਸ ਮੁੜ ਬਹਾਲ ਕਰਨ ਵਿੱਚ ਸਹਾਇਤਾ ਕੀਤੀ। ਉਹ ਇੱਕ ਡੈਮੋਕਰੇਟ ਵਜੋਂ ਰਾਜਨੀਤੀ ਰਾਹੀਂ ਉਹ ਪਬਲਿਕ ਸਰਵਿਸ ਵਿੱਚ ਸ਼ਾਮਿਲ ਹੋਇਆ। 1910 ਵਿੱਚ ਨਿਊਯਾਰਕ ਦੀ ਸੈਨੇਟ ਦੀ ਚੋਣ ਜਿੱਤਣ ਤੋਂ ਬਾਅਦ ਉਸ ਨੇ ਨੇਵੀ ਦਾ ਸਹਾਇਕ ਸਕੱਤਰ ਤੌਰ 'ਤੇ ਕੰਮ ਕੀਤਾ। ਅਤੇ 1920 ਵਿੱਚ ਡੈਮੋਕ੍ਰੇਟਿਕ ਉਮੀਦਵਾਰ ਵਜੋਂ ਉਸ ਨੂੰ ਉਪ-ਰਾਸ਼ਟਰਪਤੀ ਲਈ ਨਾਮਜ਼ਦ ਕਰ ਲਿਆ ਗਿਆ। 1928 ਵਿੱਚ ਰੂਜ਼ਵੈਲਟ ਨਿਊਯਾਰਕ ਦਾ ਗਵਰਨਰ ਬਣਿਆ। ਨਵੰਬਰ, 1932 ਵਿੱਚ ਚਾਰਾਂ ਵਿਚੋਂ ਪਹਿਲੀ ਮਿਆਦ ਲਈ ਉਹ ਰਾਸ਼ਟਰਪਤੀ ਚੁਣਿਆ ਗਿਆ।

ਵਿਸ਼ੇਸ ਕੰਮ[ਸੋਧੋ]

ਮਾਰਚ ਤੱਕ ਲੱਖਾਂ ਲੋਕ ਬੇਰੁਜ਼ਗਾਰ ਸਨ ਅਤੇ ਤਕਰੀਬਨ ਸਾਰੇ ਹੀ ਬੈਂਕ ਬੰਦ ਹੋ ਚੁੱਕੇ ਸਨ। ਆਪਣੇ ਸਮੇਂ ਦੇ ਪਹਿਲੇ 'ਸੌ ਦਿਨਾਂ' ਵਿੱਚ ਉਸ ਦੀ ਤਜਵੀਜ਼ ਨੂੰ ਕਾਂਗਰਸ ਨੇ ਕਾਨੂੰਨ ਵਜੋਂ ਮਨਜ਼ੂਰ ਕੀਤਾ ਜਿਸ ਤਜਵੀਜ਼ ਰਾਹੀਂ ਇੱਕ ਵਿਸ਼ਾਲ ਪ੍ਰੋਗਰਾਮ ਦਾ ਐਲਾਨ ਕੀਤਾ ਸੀ, ਜਿਸ ਦੇ ਰਾਹੀਂ ਕਾਰੋਬਾਰ ਅਤੇ ਖੇਤੀਬਾੜੀ ਨੂੰ ਮੁੜ ਠੀਕ ਰਾਹ 'ਤੇ ਲਿਆਉਣਾ, ਬੇਰੁਜ਼ਗਾਰਾਂ ਅਤੇ ਫਾਰਮ ਅਤੇ ਘਰ ਖੁੱਸਣ ਦੇ ਭੈਅ ਮਾਰਿਆਂ ਲਈ ਰਾਹਤ ਦੇਣੀ ਅਤੇ ਸੁਧਾਰ ਕਰਨੇ ਪਾਸ ਕਰਕੇ ਟੈਨੀਸੀ ਵੈਲੀ ਅਥਾਰਿਟੀ ਦੀ ਸਥਾਪਨਾ ਦੇ ਰਾਹੀਂ 1935 ਤੱਕ ਰਾਸ਼ਟਰ ਨੇ ਕੁਝ ਹੱਦ ਤੱਕ ਆਪਣੇ-ਆਪ ਨੂੰ ਠੀਕ ਕਰ ਲਿਆ ਸੀ, ਪਰ ਵਪਾਰੀ ਵਰਗ ਉਸ ਦੇ ਵਿਰੁੱਧ ਹੋ ਗਏ। 1936 ਵਿੱਚ ਉਹ ਬਹੁਤ ਵੱਡੇ ਫਰਕ ਨਾਲ ਦੁਬਾਰਾ ਰਾਸ਼ਟਰਪਤੀ ਚੁਣਿਆ ਗਿਆ। ਰਾਸ਼ਟਰਪਤੀ ਰੂਜ਼ਵੈਲਟ ਨੇ ਅਮਰੀਕਾ ਨੂੰ ਚੰਗੀ ਵਿਦੇਸ਼ ਨੀਤੀ, ਪੜੋਸ ਨੀਤੀ, ਮੋਨਰੋ ਸਿਧਾਂਤ ਨੂੰ ਹਮਲਾਵਰਾਂ ਦਾ ਟਾਕਰਾ ਕਰਨ ਲਈ ਏਕਵਾਦ ਤੋਂ ਪਰਸਪਰ ਸਾਂਝੀਆਂ ਕਾਰਵਾਈਆਂ ਕਰਨ ਦਾ ਯਕੀਨ ਦਿਵਾਇਆ | ਨਿਰਪੱਖ ਕਾਨੂੰਨ ਦੇ ਰਾਹੀਂ ਉਸ ਨੇ ਅਮਰੀਕਾ ਨੂੰ ਯੂਰਪ ਵਿੱਚ ਯੁੱਧ ਤੋਂ ਪਰੇ੍ਹ ਰੱਖਣ ਦੀ ਗੱਲ ਵੀ ਕੀਤੀ। ਇਸ ਦੇ ਨਾਲ ਉਹਨਾਂ ਰਾਜਾਂ ਨੂੰ ਮਜ਼ਬੂਤ ਕੀਤਾ ਜਿਹਨਾਂ ਨੂੰ ਧਮਕਾਇਆ ਗਿਆ ਸੀ। 1940 ਵਿੱਚ ਜਦੋਂ ਫਰਾਂਸ ਅਤੇ ਇੰਗਲੈਂਡ ਦੀ ਘੇਰਾਬੰਦੀ ਸਮੇਂ ਫੌਜੀ ਦਖਲਅੰਦਾਜ਼ੀ ਤੋਂ ਬਗੈਰ ਹਰ ਸੰਭਵ ਸਹਾਇਤਾ ਭੇਜੀ।

ਮੌਤ[ਸੋਧੋ]

ਰਾਸ਼ਟਰਪਤੀ ਰੂਜ਼ਵੈਲਟ ਦੀ 12 ਅਪ੍ਰੈਲ, 1945 ਨੂੰ 63 ਸਾਲ ਦੀ ਉਮਰ 'ਚ ਵਾਰਮ ਸਮਰਿੰਗਜ਼, ਜਾਰਜੀਆ ਵਿਖੇ ਦਿਮਾਗ ਦੀ ਨਾਲੀ ਫਟ ਜਾਣ ਕਾਰਨ ਮੌਤ ਹੋ ਗਈ।

ਹਵਾਲੇ[ਸੋਧੋ]

  1. President Franklin Roosevelt 1933 Inauguration. C-SPAN. January 14, 2009. Retrieved July 24, 2017 – via YouTube.