ਸਮੱਗਰੀ 'ਤੇ ਜਾਓ

ਫਾਟਕ:ਇਲੈਕਟ੍ਰੋਸਟੈਟਿਕਸ/ਇਲੈਕਟ੍ਰਿਕ ਚਾਰਜ ਦੀ ਕੁਆਂਟਾਇਜ਼ੇਸ਼ਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵਿਕੀਪੀਡੀਆ ਵਿੱਦਿਆ ਪ੍ਰੋਗਰਾਮ
Main Page
ਮੁੱਖ ਸਫ਼ਾ

ਮੈਂਬਰ
Members
ਮੈਂਬਰ

ਵਿਸ਼ੇ
Subjects
ਵਿਸ਼ੇ

ਨੋਟਿਸਬੋਰਡ
Noticeboard
ਨੋਟਿਸਬੋਰਡ

ਚਰਚਾ
Discussion
ਚਰਚਾ

  ਇਲੈਕਟ੍ਰੋਸਟੈਟਿਕਸ  
  ਇਲੈਕਟ੍ਰਿਕ ਚਾਰਜ  
          Menu         Page 8 of 18


ਇਲੈਕਟ੍ਰਿਕ ਚਾਰਜ ਦੀ ਕੁਆਂਟਾਇਜ਼ੇਸ਼ਨ

ਚਾਰਜ ਦੀ ਕੁਆਂਟਾਇਜ਼ੇਸ਼ਨ ਓਹ ਗੁਣ ਹੁੰਦਾ ਹੈ ਜਿਸ ਕਾਰਨ ਸਾਰੇ ਅਜ਼ਾਦ ਚਾਰਜ ਕਿਸੇ ਇਲੈਕਟ੍ਰੌਨ/ਪ੍ਰੋਟੋਨ ਦੇ ਚਾਰਜ ਦੀ ਇੱਕ ਬੇਸਿਕ (ਬੁਨਿਆਦੀ) ਯੂਨਿਟ ਦੇ ਪੂਰਨ ਅੰਕ ਗੁਣਾਂਕ ਹੁੰਦੇ ਹਨ, ਜਿਸ ਨੂੰ e ਨਾਲ ਪ੍ਰਸਤੁਤ ਕੀਤਾ ਜਾਂਦਾ ਹੈ।

  • ਕਿਸੇ ਚੀਜ਼ ਦਾ ਚਾਰਜ q, ਹਮੇਸ਼ਾਂ ਹੀ ਇਸ ਤਰਾਂ ਮੌਜੂਦ ਹੁੰਦਾ ਹੈ;
    • q = ne
    • ਜਿੱਥੇ n ਇੱਕ ਇੰਟਜਰ ਹੈ, ਚਾਹੇ ਇਹ ਪੌਜ਼ਟਿਵ ਹੋਵੇ ਚਾਹੇ ਨੈਗਟਿਵ ਹੋਵੇ । ਚਾਰਜ ਦੀ ਬੁਨਿਆਦੀ ਯੂਨਿਟ ਓਹ ਚਾਰਜ ਹੁੰਦਾ ਹੈ ਜੋ ਇੱਕ ਇਲੈਕਟ੍ਰੌਨ ਜਾਂ ਇੱਕ ਪ੍ਰੋਟੌਨ ਚੁੱਕੀਂ ਰੱਖਦਾ ਹੈ। ਪ੍ਰੰਪਰਾਂ ਕਾਰਨ, ਇਲੈਕਟ੍ਰੌਨ ਵਾਲੇ ਚਾਰਜ ਨੂੰ ਨੈਗਟਿਵ ਲਿਆ ਜਾਂਦਾ ਹੈ ਜਿਸ ਕਾਰਨ ਇਸ ਨੂੰ (-e) ਲਿਖਿਆ ਜਾਂਦਾ ਹੈ ਤੇ ਪ੍ਰੋਟੌਨ ਉੱਤੇ ਚਾਰਜ ਨੂੰ (+e) ਲਿਖਿਆ ਜਾਂਦਾ ਹੈ।
  • ਚਾਰਜ ਦੀ ਬੁਨਿਆਦੀ ਯੂਨਿਟ ਦਾ ਮੁੱਲ ਇਹ ਹੁੰਦਾ ਹੈ;
    • e = 1.6 ✕ 10-19 ਕੂਲੌਂਬ
  • ਇਹ ਕੁਦਰਤ ਦੇ ਮਹੱਤਵਪੂਰਨ ਸਥਿਰਾਂਕਾਂ ਵਿੱਚੋਂ ਇੱਕ ਹੈ। ਜੇਕਰ ਕਿਸੇ ਚੀਜ਼ ਵਿੱਚ n1 ਗਿਣਤੀ ਦੇ ਇਲੈਕਟ੍ਰੌਨ ਹੋਣ ਅਤੇ n2 ਗਿਣਤੀ ਦੇ ਪ੍ਰੋਟੌਨ ਹੋਣ, ਤਾਂ ਓਸ ਚੀਜ਼ ਉੱਤੇ ਚਾਰਜ ਦੀ ਕੁੱਲ ਮਾਤਰਾ ਇਹ ਹੋਵੇਗੀ;
    • q = n2 (e) + n1 (-e) = (n2 – n1) e
      • ਕਿਉਂਕਿ n1 ਅਤੇ n2 ਦੋਵੇਂ ਹੀ ਇੰਟਜਰ ਹੁੰਦੇ ਹਨ, ਇਸਲਈ ਇਹਨਾਂ ਦਾ ਅੰਤਰ ਵੀ ਇੱਕ ਇੰਟਜਰ ਹੀ ਰਹਿੰਦਾ ਹੈ। ਇਸ ਤਰਾਂ ਕਿਸੇ ਚੀਜ਼ ਉੱਤੇ ਬਣਿਆ ਚਾਰਜ ਹਮੇਸ਼ਾਂ e ਦਾ ਇੰਟਜਰ ਮਲਟੀਪਲ ਹੀ ਰਹਿੰਦਾ ਹੈ ਅਤੇ ਇਸੇ e ਦੇ ਸਟੈੱਪਾਂ (ਛੜੱਪਿਆਂ) ਵਿੱਚ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ।
  • ਇਸਤਰਾਂ ਕੋਈ ਚੀਜ਼ ±1 e , ±2 e, -±3 e ਆਦਿ ਮੁੱਲਾਂ ਵਾਲ਼ੇਂ ਚਾਰਜ ਹੀ ਰੱਖਦੀ ਹੈ। ਯਾਨਿ ਕਿ, ਚਾਰਜਾਂ ਦੀਆਂ ਸੰਭਵ ਵੈਲੀਊਜ਼ (ਮੁੱਲ) ਇਸਤਰਾਂ ਹੋ ਸਕਦੀ ਹਨ;
    • ± 1 e = ± 1 ✕ 1.6 ✕ 10-19 ਕੂਲੌਂਬ = ± 1.6 ✕ 10-19 ਕੂਲੌਂਬ
    • ± 2 e = ± 2 ✕ 1.6 ✕ 10-19 ਕੂਲੌਂਬ = ± 3.2 ✕ 10-19 ਕੂਲੌਂਬ
    • ± 3 e = ± 3 ✕ 1.6 ✕ 10-19 ਕੂਲੌਂਬ = ± 4.8 ✕ 10-19 ਕੂਲੌਂਬ
  • ਅਤੇ ਇਸਤਰਾਂ ਹੋਰ ਅੱਗੇ ਵੀ ਇਵੇਂ ਦੇ ਹੀ ਮੁੱਲ ਹੋਣੇ ਸੱਭਵ ਹਨ, ਪਰ ਇਹਨਾਂ ਮੁੱਲਾਂ ਦੇ ਅੱਧ ਵਿਚਾਲੇ ਵਾਲੇ ਮੁੱਲ ਹੋਣੇ ਸੰਭਵ ਨਹੀਂ ਹੁੰਦੇ ।

ਕੁਆਂਟਾਇਜ਼ੇਸ਼ਨ ਦਾ ਕਾਰਣ ਇਹ ਹੁੰਦਾ ਹੈ ਕਿ ਇਲੈਕਟ੍ਰੌਨਾਂ ਦੀ ਸਿਰਫ ਇੰਟਗ੍ਰਲ ਸੰਖਿਆ ਹੀ ਇੱਕ ਚੀਜ਼ ਤੋਂ ਦੂਜੀ ਤੱਕ ਟ੍ਰਾਂਸਫਰ ਕੀਤੀ ਜਾ ਸਕਦੀ ਹੈ। ਉਦਾਹਰਨ ਦੇ ਤੌਰ ਤੇ, ਜਦੋਂ ਕੋਈ ਚੀਜ਼ ਕਿਸੇ ਹੋਰ ਚੀਜ਼ ਤੋਂ ਇੱਕ ਇਲੈਕਟ੍ਰੌਨ ਪ੍ਰਾਪਤ ਕਰਦੀ ਹੈ ਤਾਂ ਦੋਵੇਂ ਚੀਜ਼ਾਂ ਦੁਆਰਾ ਪ੍ਰਾਪਤ ਕੀਤਾ ਗਿਆ ਚਾਰਜ (ਇੱਕ ਵਿੱਚ ਨੇਗਟਿਵ ਤੇ ਦੂਜੀ ਵਿੱਚ ਪੌਜ਼ਟਿਵ)

q = ± 1 e = ±1 ✕ 1.6 ✕ 10-19 ਕੂਲੌਂਬ = ± 1.6 ✕ 10-19 ਕੂਲੌਂਬ

ਹੁੰਦਾ ਹੈ। ਇਸੇ ਤਰਾਂ ਜੇਕਰ n ਸੰਖਿਆ ਵਿੱਚ ਇਲੈਕਟ੍ਰੌਨਾੰ ਦਾ ਤਬਾਦਲਾ ਹੋਵੇ ਤਾਂ ਇਹ ਸੰਖਿਆ ਇਹ ਬਣਦੀ ਹੈ,

q = ± ne = ± n ✕ 1.6 ✕ 10-19 ਕੂਲੌਂਬ।

ਚਾਰਜ ਦੀ ਕੁਆਂਟਾਇਜ਼ੇਸ਼ਨ ਸਭ ਤੋਂ ਪਹਿਲਾਂ ਫੈਰਾਡੇ ਦੁਆਰਾ ਖੋਜੇ ਗਏ ਇਲੈਕਟ੍ਰੋਲਾਇਸਿਸ ਦੇ ਪ੍ਰਯੋਗਿਕ ਨਿਯਮਾਂ ਦੁਆਰਾ ਸੁਝਾਈ ਗਈ ਸੀ। ਇਹ ਅਸਲ ਵਿੱਚ 1912 ਵਿੱਚ ਮਿੱਲੀਕਨ ਦੁਆਰਾ ਪ੍ਰਯੋਗਿਕ ਤੌਰ ਤੇ ਸਾਬਤ ਕੀਤੀ ਗਈ ਸੀ। ਇਸਤਰਾਂ, ਕੁਦਰਤ ਦੀਆਂ ਸਾਰੀਆਂ ਡੋਮੇਨਾਂ ਵਿੱਚ ਇੱਕ ਪ੍ਰਯੋਗਿਕ ਤੌਰ ਤੇ ਸਾਬਤ ਕੀਤਾ ਗਿਆ ਨਿਯਮ ਹੈ। ਚਾਰਜ ਵਾਂਗ ਹੀ; ਐਨਰਜੀ ਅਤੇ ਮੋਮੈਂਟਮ ਵੀ ਕੁਆਂਟਾਇਜ਼ ਹੋਏ ਹੀ ਮਿਲਦੇ ਹਨ।

  • ਸਮੱਸਿਆ: 40 ਵਾਧੂ ਇਲੈਕਟ੍ਰੌਨਾਂ ਵਾਲੀ ਕਿਸੇ ਚੀਜ਼ ਉੱਤੇ ਕਿੰਨਾ ਚਾਰਜ ਹੁੰਦਾ ਹੈ?
    • ਹੱਲ: ?

  • ਸਮੱਸਿਆ: ਕੀ 6 ✕ 10-18 ਕੂਲੌਂਬ ਚਾਰਜ ਸੰਭਵ ਹੋ ਸਕਦਾ ਹੈ?
    • ਹੱਲ: ?

ਵਿਕੀਪੀਡੀਆ ਆਰਟੀਕਲ ਲਿੰਕ

ਸ਼ਬਦਾਵਲੀ

ਅਗਲੇ ਸਫ਼ੇ ਤੇ ਜਾਣ ਵਾਸਤੇ ਹੇਠਲਾ ਫਾਰਵਰਡ ਤੀਰ ਦਬਾਓ

ਪਿਛਲਾ ਸਫ਼ਾ               ਅਗਲਾ ਸਫ਼ਾ