ਫਿਲੌਰ ਕਿਲ੍ਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਫਿਲੌਰ ਕਿਲ੍ਹਾ (ਅੰਗਰੇਜ਼ੀ ਵਿੱਚ: Phillaur Fort) ਜਾਂ ਮਹਾਰਾਜਾ ਰਣਜੀਤ ਸਿੰਘ ਦਾ ਕਿਲ੍ਹਾ (ਅੰਗਰੇਜ਼ੀ ਨਾਮ: Maharaja Ranjit Singh Fort) ਫਿਲੌਰ, ਪੰਜਾਬ, ਭਾਰਤ ਵਿੱਚ ਜੀ.ਟੀ. ਰੋਡ 'ਤੇ ਸਥਿਤ ਹੈ।[1][2][3]

ਸ਼ਾਹਜਹਾਂ (1628-1658) ਦੇ ਰਾਜ ਸਮੇਂ ਇਥੇ ਇੱਕ ਇੰਪੀਰੀਅਲ ਸਰਾ ਬਣਾਈ ਗਈ ਸੀ ਅਤੇ 1809 ਵਿੱਚ ਇਸ ਨੂੰ ਮਹਾਰਾਜਾ ਰਣਜੀਤ ਸਿੰਘ (1780– 1839) ਦੇ ਰਾਜ ਅਧੀਨ ਇੱਕ ਕਿਲ੍ਹੇ ਵਜੋਂ ਦੁਬਾਰਾ ਬਣਾਇਆ ਗਿਆ ਸੀ। ਇਸ ਨੂੰ ਦੀਵਾਨ ਮੋਹਕਮ ਚੰਦ ਨੇ ਰਣਜੀਤ ਸਿੰਘ ਦੇ ਫ੍ਰੈਂਚ ਅਤੇ ਇਟਾਲੀਅਨ ਜਰਨੈਲਾਂ ਦੀ ਸਹਾਇਤਾ ਨਾਲ ਡਿਜ਼ਾਇਨ ਕੀਤਾ ਸੀ। ਇਹ ਬ੍ਰਿਟਿਸ਼ ਕਿਲ੍ਹੇ ਦੇ ਜਵਾਬ ਵਜੋਂ ਬਣਾਇਆ ਗਿਆ ਸੀ, ਜੋ ਨੇੜੇ ਲੁਧਿਆਣਾ ਵਿੱਚ ਬਣਿਆ ਸੀ। 1846 ਵਿਚ ਅਲੀਵਾਲ ਦੀ ਲੜਾਈ ਵਿਚ ਸਿੱਖਾਂ ਦੀ ਹਾਰ ਤੋਂ ਬਾਅਦ ਬ੍ਰਿਟਿਸ਼ ਨੇ ਕਿਲ੍ਹੇ ਦਾ ਕਬਜ਼ਾ ਲੈ ਲਿਆ। ਇਹ ਕਿਲ੍ਹਾ 1890 ਤਕ ਫ਼ੌਜ ਦੇ ਨਿਯੰਤਰਣ ਵਿੱਚ ਰਿਹਾ ਜਦੋਂ ਇਹ ਸਿਵਲ ਅਧਿਕਾਰੀਆਂ ਨੂੰ ਦੇ ਦਿੱਤਾ ਗਿਆ, ਜਿਸ ਨੇ ਇਸ ਨੂੰ ਪੁਲਿਸ ਸਿਖਲਾਈ ਕੇਂਦਰ ਵਜੋਂ ਵਰਤਿਆ। 6 ਅਪ੍ਰੈਲ 1973 ਨੂੰ ਇਸ ਦਾ ਨਾਮ ਬਦਲ ਕੇ 'ਮਹਾਰਾਜਾ ਰਣਜੀਤ ਸਿੰਘ ਕਿਲ੍ਹਾ' ਰੱਖਿਆ ਗਿਆ। 1981 ਤੋਂ ਇਸ ਨੂੰ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਵਜੋਂ ਵਰਤਿਆ ਜਾਂਦਾ ਰਿਹਾ ਹੈ।[1][4]

ਹਵਾਲੇ[ਸੋਧੋ]

  1. 1.0 1.1 "Punjab Tourism". Tourism in Punjab, India, Government of India. Archived from the original on 2020-08-11. {{cite web}}: Unknown parameter |dead-url= ignored (|url-status= suggested) (help)
  2. "Amarinder Opposes Handing Over Phillaur Fort to ASI". outlookindia.com. Outlook.
  3. Harpreet Bajwa (27 November 2010). "Cops won't give up Phillaur Fort without a legal fight". archive.indianexpress.com. The Indian Express.
  4. Gajrani, S (2004). History, Religion and Culture of India, Volume 1. Gyan Publishing House.