ਸਮੱਗਰੀ 'ਤੇ ਜਾਓ

ਬਰੂਸੀਲੋਸਿਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੁੱਟਿਆ ਹੋੋਇਆ ਫਲ਼

ਬਰੂਸੀਲੋਸਿਸ ਪਸ਼ੂਆਂ ਤੋਂ ਮਨੁੱਖ ਨੂੰ ਲੱਗਣ ਵਾਲੀ ਮੁੱਖ ਬਿਮਾਰੀ ਹੈ ਅਤੇ ਲਗਭਗ 20 ਫ਼ੀਸਦੀ ਪਸ਼ੂ ਡਾਕਟਰ/ਫਾਰਮਾਸਿਸਟ ਇਸ ਬਿਮਾਰੀ ਨਾਲ ਪ੍ਰਭਾਵਿਤ ਹਨ। ਇਸ ਨੂੰ ਆਮ ਬੋਲੀ ਵਿੱਚ ਫਲ਼ ਸੁੱਟਣ ਵਾਲੀ ਬਿਮਾਰੀ ਆਖਦੇ ਹਨ। ਇਹ ਬਿਮਾਰੀ ਮਹੀਆਂ, ਗਾਈਆਂ, ਭੇਡਾਂ, ਬੱਕਰੀਆਂ, ਸੂਰੀਆਂ ਅਤੇ ਕੁੱਤੀਆਂ ਵਿੱਚ ਹੁੰਦੀ ਹੈ। ਬਰੂਸੀਲੋਸਿਸ ਵੱਡੇ ਡੇਅਰੀ ਫਾਰਮਾਂ ਲਈ ਸਰਾਪ ਬਣ ਚੁੱਕਾ ਹੈ। ਇਸ ਬਿਮਾਰੀ ਵਿੱਚ ਪਸ਼ੂ ਅਖੀਰਲੀ ਤਿਮਾਹੀ ਵਿੱਚ ਫਲ਼ ਸੁੱਟ ਘੱਤਦੇ ਹਨ, ਜ਼ੇਰ ਨਈਂ ਪੈਂਦੀ ਅਤੇ ਬੱਚੇਦਾਨੀ ਵਿੱਚ ਪਾਕ ਪੈ ਜਾਂਦੀ ਹੈ। ਆਮ ਤੌਰ 'ਤੇ ਵੇਖਿਆ ਗਿਆ ਹੈ ਕਿ ਪਸ਼ੂ 2-3 ਵੇਰਾਂ ਫਲ਼ ਸੁੱਟਣ ਮਗਰੋਂ ਫ਼ਲ ਸੁੱਟਣਾ ਬੰਦ ਕਰ ਘੱਤਦੇ ਹਨ ਪਰ ਜ਼ੇਰ ਪੈਣ ਵਿੱਚ ਔਕੜ ਆਉਂਦੀ ਹੈ ਅਤੇ ਫਾਰਮ ਦੇ ਦੂਸਰੇ ਗੱਭਣ ਪਸ਼ੂਆਂ ਲਈ ਖ਼ਤਰਾ ਬਣਿਆ ਰਹਿੰਦਾ ਹੈ।

ਮਨੁੱਖਾਂ ਵਿੱਚ ਰੋਗ

[ਸੋਧੋ]

ਇਹ ਰੋਗ ਡੰਗਰ-ਡਾਕਟਰਾਂ, ਫਾਰਮਾਸਿਸਟਾਂ, ਬੁੱਚੜਾਂ, ਪਸ਼ੂ-ਪਾਲਕਾਂ ਅਤੇ ਪਸ਼ੂ ਦੀ ਸਾਂਭ-ਸੰਭਾਲ ਕਰਨ ਵਾਲੇ ਕਾਮਿਆਂ ਨੂੰ ਜ਼ਿਆਦਾ ਹੁੰਦਾ ਹੈ। ਰੋਗੀ ਪਸ਼ੂ ਦਾ ਕੱਚਾ ਦੁੱਧ ਪੀਣ ਨਾਲ ਜਾਂ ਪਸ਼ੂ ਦੇ ਅੰਦਰ ਨੰਗਾ ਹੱਥ ਪਾਉਣ ਨਾਲ ਇਹ ਰੋਗ ਹੋ ਜਾਂਦਾ ਹੈ। ਮਨੁੱਖਾਂ ਵਿੱਚ ਇਹ ਰੋਗ ਬਹੁ ਦੁਖਦਾਈ ਹੁੰਦਾ ਏ। ਇਸ ਵਿੱਚ ਥੋੜਾ-ਥੋੜਾ ਬੁਖ਼ਾਰ ਰਹਿੰਦਾ ਹੈ, ਸਿਰ ਅਤੇ ਪਿੱਠ ਚ ਬੜੀ ਦੁਖਦਾਈ ਪੀੜ ਸ਼ੁਰੂ ਹੋ ਜਾਂਦੀ ਹੈ, ਮੁੜ੍ਹਕਾ ਆਉਂਦਾ ਏ ਅਤੇ ਸਾਰਾ ਸਰੀਰ ਟੁੱਟਦਾ-ਭੱਜਦਾ ਰਹਿੰਦਾ ਏ। ਇਹ ਰੋਗ ਮਹੀਨਿਆਂ ਜਾਂ ਵਰ੍ਹਿਆਂ-ਬੱਧੀ ਚਲਦਾ ਏ। ਪੁਰਾਣੇ ਰੋਗੀਆਂ ਦੇ ਗੋਡੇ ਤੇ ਪਤਾਲੂ ਸੁੱਜ ਜਾਂਦੇ ਹਨ।

ਬਚਾਅ

[ਸੋਧੋ]

ਇਸ ਰੋਗ ਤੋਂ ਬਚਣ ਲਈ 4 ਤੋਂ 8 ਮਹੀਨਿਆਂ ਦੀਆਂ ਵੱਛੀਆਂ ਨੂੰ ਟੀਕਾ ਲਵਾਉਣਾ ਚਾਹੀਦਾ ਹੈ। (ਵੱਛਿਆਂ ਨੂੰ ਨਈਂ)

ਰੋਗੀ ਪਸ਼ੂ ਨੂੰ ਤੰਦਰੁਸਤ ਪਸ਼ੂਆਂ ਤੋਂ ਤੁਰਤ ਅੱਡ ਕਰ ਦੇਣਾ ਚਾਹੀਦਾ ਹੈ।

ਸੁੱਟੇ ਹੋਏ ਫਲ਼, ਜ਼ੇਰ ਅਤੇ ਪਸ਼ੂ ਦੇ ਰਾਬਤੇ ਵਿੱਚ ਆਈਆਂ ਸਭ ਸ਼ੈਆਂ ਨੂੰ ਟੋਇਆ ਪੁੱਟ ਕੇ ਕਲੀ ਪਾ ਕੇ ਨੱਪ ਦੇਣਾ ਚਾਹੀਦਾ ਏ।

ਰੋਗੀ ਪਹੂ ਦੇ ਵਾੜੇ ਨੂੰ ਅਤੇ ਜੇਸ ਥਾਂਏਂ ਫਲ਼ ਸੁੱਟਿਆ ਹੋਵੇ, ਉਸ ਥਾਂ ਨੂੰ ਕੀਟਨਾਸ਼ਕ ਘੋਲ ਨਾਲ ਧੋ ਕੇ ਸਾਫ਼ ਕਰ ਘੱਤਣਾ ਚਾਹੀਦਾ ਹੈ।

ਸਾਰੇ ਪਸ਼ੂਆਂ ਦਾ ਬਰੂਸੀਲੋਸਿਸ ਦਾ ਟੈਸਟ ਕਰਾਉਣਾ ਚਾਹੀਦਾ ਹੈ।

ਇਲਾਜ

[ਸੋਧੋ]

ਇਸ ਰੋਗ ਦਾ ਕੋਈ ਵੀ ਇਲਾਜ ਨਈਂ ਹੈ। ਇਸ ਕਰਕੇ ਬਚਾਅ ਲਈ ਵੱਛੀਆਂ ਦਾ ਪੂਰੇ ਖਿਆਲ ਨਾਲ ਟੀਕਾਕਰਣ ਕਰਾਉਣਾ ਚਾਹੀਦਾ ਹੈ।[1][2][3]

ਹਵਾਲੇ

[ਸੋਧੋ]
  1. ਪਸ਼ੂ ਪਾਲਣ ਨਿਰਦੇਸ਼ਿਕਾ. ਰਾਸ਼ਟਰੀ ਪਸ਼ੂ ਵਿਕਾਸ ਬੋਰਡ.
  2. ਡੇਅਰੀ ਫਾਰਮਿੰਗ. ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ, ਮੁੱਲਾਂਪੁਰ.
  3. ਡੇਅਰੀ ਫਾਰਮਿੰਗ. ਗਡਵਾਸੂ.