ਬਰੈਂਡਨ ਸਟੈਂਟਨ
ਬਰੈਂਡਨ ਸਟੈਂਟਨ Brandon Stanton | |
---|---|
ਜਨਮ | ਬਰੈਂਡਨ ਸਟੈਂਟਨ ਮਾਰਚ 1, 1984[1][2] |
ਰਾਸ਼ਟਰੀਅਤਾ | ਅਮਰੀਕੀ |
ਪੇਸ਼ਾ | ਫੋਟੋਗਰਾਫਰ, ਬਲਾਗਰ |
ਲਈ ਪ੍ਰਸਿੱਧ | ਹਿਊਮਨਜ਼ ਆਫ ਨਿਊ ਯਾਰਕ ਦਾ ਸਥਾਪਕ (2010) |
ਵੈੱਬਸਾਈਟ | www |
ਬਰੈਂਡਨ ਸਟੈਂਟਨ (ਜਨਮ 1 ਮਾਰਚ 1984) ਇੱਕ ਅਮਰੀਕੀ ਫੋਟੋਗਰਾਫਰ ਅਤੇ ਬਲਾਗਰ ਹੈ। ਇਹ ਹਿਊਮਨਜ਼ ਆਫ ਨਿਊ ਯਾਰਕ ਦੀ ਸਥਾਪਨਾ ਲਈ ਮਸ਼ਹੂਰ ਹੈ, ਜੋ ਕਿ ਫੋਟੋਪੱਤਰਕਾਰੀ ਨਾਲ ਸੰਬੰਧਿਤ ਹੈ ਅਤੇ ਜਿਸਦੇ ਜਨਵਰੀ 2016 ਅਨੁਸਾਰ ਫ਼ੇਸਬੁੱਕ ਉੱਤੇ 1.67 ਕਰੋੜ ਲਾਈਕ ਹਨ ਅਤੇ ਇੰਸਟਾਗਰਾਮ ਉੱਤੇ 46 ਲੱਖ ਫੌਲੋਅਰ(ਸਮਰਥਕ) ਹਨ।[3]
2010 ਤੋਂ ਸਟੈਂਟਨ ਨੇ ਨਿਊਯਾਰਕ ਸ਼ਹਿਰ ਵਿੱਚ ਰਹਿੰਦੇ ਅਤੇ ਕੰਮ ਕਰਦੇ ਆਮ ਲੋਕਾਂ ਦੀਆਂ ਸੈਂਕੜੇ ਤਸਵੀਰਾਂ ਖਿੱਚੀਆਂ ਹਨ ਜਿਹਨਾਂ ਦੇ ਨਾਲ ਉਹ ਇਹਨਾਂ ਦੀਆਂ ਜ਼ਿੰਦਗੀਆਂ ਬਾਰੇ ਕੁਝ ਲਾਈਨਾਂ ਲਿਖਦਾ ਹੈ।[4]
ਜੀਵਨ ਅਤੇ ਕੰਮ
[ਸੋਧੋ]ਸਟੈਂਟਨ ਜਾਰਜੀਆ, ਅਟਲਾਂਟਾ ਵਿੱਚ ਮਾਰੀਏਟਾ ਵਿਖੇ ਵੱਡਾ ਹੋਇਆ,[5] ਜਿੱਥੇ ਇਸਨੇ 2002 ਵਿੱਚ ਦ ਵਾਕਰ ਸਕੂਲ ਤੋਂ ਸਕੂਲ ਦੀ ਪੜ੍ਹਾਈ ਖਤਮ ਕੀਤੀ।[6] ਇਸਨੇ ਜਾਰਜੀਆ ਯੂਨੀਵਰਸਿਟੀ ਤੋਂ ਹਿਸਟਰੀ ਮੇਜਰ ਵਿੱਚ ਡਿਗਰੀ ਕੀਤੀ।[7] 2010 ਵਿੱਚ ਜਦੋਂ ਇਹ ਸ਼ਿਕਾਗੋ ਵਿੱਚ ਬਾਂਡ ਵਪਾਰੀ ਦਾ ਕੰਮ ਕਰ ਰਿਹਾ ਤਾਂ ਇਸਨੇ ਇੱਕ ਕੈਮਰਾ ਖਰੀਦਿਆ,[8] ਅਤੇ ਹਫਤੇ ਦੇ ਅੰਤ ਉੱਤੇ ਇਸਨੇ ਡਾਊਨਟਾਊਨ ਸ਼ਿਕਾਗੋ ਵਿੱਚ ਤਸਵੀਰਾਂ ਖਿੱਚਣੀਆਂ ਸ਼ੁਰੂ ਕੀਤੀਆਂ। ਜਦੋਂ ਕੁਝ ਸਮਾਂ ਬਾਅਦ ਇਸਦੀ ਨੌਕਰੀ ਚਲੀ ਗਈ,[9] ਤਾਂ ਇਸਨੇ ਫੋਟੋਗਰਾਫ਼ੀ ਨੂੰ ਹੀ ਆਪਣਾ ਕਿੱਤਾ ਬਣਾਉਣ ਦਾ ਫੈਸਲਾ ਕੀਤਾ। ਇਹ ਨਿਊ ਯਾਰਕ ਚਲਾ ਗਿਆ ਅਤੇ ਇਸਨੇ 10,000 ਨਿਊ ਯਾਰਕ ਨਿਵਾਸਿਆਂ ਦੀਆਂ ਤਸਵੀਰਾਂ ਖਿੱਚਕੇ ਉਹਨਾਂ ਨੇ ਸ਼ਹਿਰ ਦੇ ਨਕਸ਼ੇ ਉੱਤ ਲਗਾਇਆ। ਆਖ਼ਿਰ, ਇਹ ਸਾਰੀਆਂ ਤਸਵੀਰਾਂ ਹਿਊਮਨਜ਼ ਆਫ ਨਿਊ ਯਾਰਕ ਦੇ ਫੇਸਬੁੱਕ ਪੰਨੇ ਉੱਤੇ ਪਾਈਆਂ ਗਈਆਂ, ਜੋ ਪੰਨਾ ਇਸਨੇ ਨਵੰਬਰ 2010 ਵਿੱਚ ਸ਼ੁਰੂ ਕੀਤਾ ਸੀ।[10][11] ਹੌਲੀ-ਹੌਲੀ ਇਸਨੇ ਤਸਵੀਰਾਂ ਨੂੰ ਸਿਰਲੇਖ ਦੇਣਾ ਸ਼ੁਰੂ ਕੀਤਾ ਅਤੇ ਜੋ ਬਾਅਦ ਵਿੱਚ ਪੂਰੇ ਇੰਟਰਵਿਊਆਂ ਵਿੱਚ ਬਦਲ ਗਏ।
ਇਸਦੀ ਕਿਤਾਬ ਹਿਊਮਨਜ਼ ਆਫ ਨਿਊ ਯਾਰਕ (Humans of New York) ਅਕਤੂਬਰ 2013 ਵਿੱਚ ਪ੍ਰਕਾਸ਼ਿਤ ਹੋਈ। ਇਸ ਕਿਤਾਬ ਨੂੰ ਚੰਗੇ ਰੀਵਿਊ ਮਿਲੇ[12] ਅਤੇ ਇਸਦੀਆਂ 30,000 ਕਾਪੀਆਂ ਪ੍ਰੀਆਰਡਰ ਵਜੋਂ ਵਿਕੀਆਂ।[5] ਇਸ ਕਿਤਾਬ ਦੇ ਲੋਕ ਅਰਪਣ ਵੇਲੇ ਏਬੀਸੀ ਨਿਊਜ਼ ਨਾਈਟਲਾਈਨ ਦੇ ਲਈ ਬਿੱਲ ਵੇਰ ਨੇ ਇਸਦਾ ਇੰਟਰਵਿਊ ਲਿਆ[13] ਇਹ ਕਿਤਾਬ 2013 ਦੇ 3 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਹਫਤੇ ਲਈ ਨਿਊ ਯਾਰਕ ਟਾਈਮਜ਼ ਨੌਨ-ਫਿਕਸ਼ਨ ਬੈਸਟ ਸੈਲਰਾਂ ਵਿੱਚੋਂ ਪਹਿਲੇ ਨੰਬਰ ਉੱਤੇ ਪਹੁੰਚ ਗਈ।[14][15] ਇਹ ਕਿਤਾਬ ਇਸ ਸੂਚੀ ਵਿੱਚ 26 ਹਫਤਿਆਂ ਲਈ ਰਹੀ ਅਤੇ 21 ਦਸੰਬਰ 2014 ਨੂੰ ਫਿਰ ਤੋਂ ਪਹਿਲੇ ਨੰਬਰ ਉੱਤੇ ਪਹੁੰਚੀ।
ਦਸੰਬਰ 2013 ਵਿੱਚ ਸਟੈਂਟਨ ਨੂੰ ਟਾਈਮ (ਪਤ੍ਰਿਕਾ) ਨੇ ਇਸਨੂੰ ਦੁਨੀਆ ਨੂੰ ਬਦਲਣ ਵਾਲੇ 30 ਸਾਲ ਤੋਂ ਘੱਟ 30 ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ।[16] ਅਗਸਤ 2014 ਵਿੱਚ ਸਟੈਂਟਨ ਮੱਧ ਪੂਰਬ ਵੱਲ ਗਿਆ ਅਤੇ ਸੰਯੁਕਤ ਰਾਸ਼ਟਰ ਦੇ ਸਦਕਾ ਇਸਨੇ 50 ਦਿਨਾਂ ਦੇ ਟੂਰ ਦੌਰਾਨ 10 ਦੇਸ਼ਾਂ ਦੇ ਵੱਖ-ਵੱਖ ਲੋਕਾਂ ਦੀਆਂ ਤਸਵੀਰਾਂ ਖਿੱਚੀਆਂ।[17][18] ਜੁਲਾਈ 2015 ਵਿੱਚ ਇਸ ਕੰਮ ਲਈ ਇਹ ਪਾਕਿਸਤਾਨ ਅਤੇ ਦੂਜੀ ਵਾਰ ਇਰਾਨ ਗਿਆ।[19][20] ਆਪਣੇ ਪਾਕਿਸਤਾਨ ਟੂਰ ਦੇ ਅੰਤ ਉੱਤੇ ਸਟੈਂਟਨ ਨੇ ਲੋਕਾਂ ਦੀ ਮਦਦ 23 ਲੱਖ ਡਾਲਰ ਇਕੱਠੇ ਕੀਤੇ ਤਾਂਕਿ ਪਾਕਿਸਤਾਨ ਵਿੱਚ ਗੁਲਾਮ ਮਜ਼ਦੂਰੀ ਬੰਦ ਕੀਤੀ ਜਾ ਸਕੇ।[21]
ਜਨਵਰੀ 2015 ਵਿੱਚ ਸਟੈਂਟਨ ਨੂੰ ਓਵਲ ਆਫਿਸ ਵਿਖੇ ਬੁਲਾਇਆ ਗਿਆ ਤਾਂਕਿ ਉਹ ਰਾਸ਼ਟਰਪਤੀ ਬਰਾਕ ਓਬਾਮਾ ਦੀ ਇੰਟਰਵਿਊ ਲੈ ਸਕੇ।
ਪ੍ਰਕਾਸ਼ਨ
[ਸੋਧੋ]- ਹਿਊਮਨਜ਼ ਆਫ ਨਿਊ ਯਾਰਕ Humans of New York. New York: St. Martin's Press. October 15, 2013. ISBN 978-1-250-03882-1.
- ਲਿਟਲ ਹਿਊਮਨਜ਼ ਆਫ ਨਿਊ ਯਾਰਕ Little Humans of New York. New York: Farrar, Straus and Giroux. October 7, 2014. ISBN 978-0374374563.
- ਹਿਊਮਨਜ਼ ਆਫ ਨਿਊ ਯਾਰਕ: ਸਟੋਰੀਜ਼ Humans of New York: Stories. New York: St. Martin's Press. October 13, 2015. ISBN 978-1250058904.
ਇਨਾਮ
[ਸੋਧੋ]- 2013: ਪੀਪਲਜ਼ ਚੋਆਇਸ ਇਨਾਮ, ਫੋਟੋਗਰਾਫੀ ਦੀ ਉੱਤਮ ਵਰਤੋਂ ਸ਼੍ਰੇਣੀ, ਹਿਊਮਨਜ਼ ਆਫ ਨਿਊ ਯਾਰਕ ਲਈ 2013 ਦਾ ਵੈਬੀ ਅਵਾਰਡ[22]
- 2013: ਟਾਈਮ (ਮੈਗਜ਼ੀਨ) ਨੇ ਇਸਨੂੰ ਦੁਨੀਆ ਨੂੰ ਬਦਲਣ ਵਾਲੇ 30 ਸਾਲ ਤੋਂ ਘੱਟ 30 ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ।[23]
- 2014: ਜੇਮਜ਼ ਜੋਆਇਸ ਅਵਾਰਡ; ਯੂਨੀਵਰਸਿਟੀ ਕਾਲਜ ਡਬਲਿਨ ਦੀ ਲਿਟਰੇਰੀ ਅਤੇ ਹਿਸਟੋਰੀਕਲ ਸੋਸਾਇਟੀ ਵੱਲੋਂ।[24]
ਹਵਾਲੇ
[ਸੋਧੋ]- ↑ Raya Jalabi (March 2, 2013). "NYC photographer's crowdfunding rules OK after DKNY boosts YMCA". The Guardian. Retrieved December 19, 2013.
- ↑ "The photographer behind 'Humans of New York'". CNN. October 18, 2013. Retrieved 2013-10-25.
- ↑ "Humans Of New York Has Helped Raise Over $2 Million To Help End Slave Labor In Pakistan". Huffington Post. August 19, 2015. Retrieved August 20, 2015.
- ↑ "Humans of New York to come to Pakistan in August". The Express Tribune. 30 July 2015. Retrieved 5 August 2015.
- ↑ 5.0 5.1 David Shapiro Jr. (Oct 14, 2013). "Human by Human, a Following Grows". Wall Street Journal. Retrieved 2013-10-25.
- ↑ "Walker Alumnus Brandon Stanton Talks to Students About Humans of New York". The Walker School. February 5, 2013. Archived from the original on 2013-10-23. Retrieved 2013-10-26.
{{cite web}}
: Unknown parameter|dead-url=
ignored (|url-status=
suggested) (help) - ↑ "Book Talk: From blog to best-seller". BusinessWorld. January 9, 2014. Archived from the original on 2015-09-23. Retrieved 2014-01-31.
{{cite web}}
: Unknown parameter|dead-url=
ignored (|url-status=
suggested) (help) - ↑ Goodyear, Sarah. "A 'Photographic Census' Captures New York's Characters". citylab.com. The Atlantic City Lab. Retrieved 12 October 2015.
- ↑ Maloney, Jennifer. "In Focus: City's Humans". www.wsj.com. The Wall Street Journal. Retrieved 12 October 2015.
- ↑ Stanton, Brandon. "Humans of New York: Behind the Lens". www.huffingtonpost.com. The Huffington Post. Retrieved 12 October 2015.
- ↑ "Humans of New York Facebook Information Page". www.facebook.com.
- ↑ "Humans of New York". www.us.macmillan.com. Macmillan Publishers. Retrieved 12 October 2015.
- ↑ "'Humans of New York': Photog Gone Viral". www.abc.go.com. ABC News. Retrieved 12 October 2015.
- ↑ Bosman, Julie. "A Fisherman in New York's Sea of Faces". www.nytimes.com. The New York Times. Retrieved 12 October 2015.
- ↑ "Bestsellers List". www.nytimes.com. The New York Times. Retrieved 12 October 2015.
- ↑ Schweitzer, Callie. "30 Under 30: Meet Brandon Stanton, the Photographer Behind Humans of New York". www.time.com. Time, Inc. Retrieved 12 October 2015.
- ↑ Keneally, Meghan. "Humans of New York Photographer's Touching Dispatches From Iraq". www.abcnews.go.com. ABC News. Retrieved 12 October 2015.
- ↑ Gilsinan, Kathy. "Humans of the World". The Atlantic. Retrieved 12 October 2015.
- ↑ Tharoor, Ishaan. "'Humans of New York' photographer finds humans of Iran". www.washingtonpost.com. The Washington Post. Retrieved 12 October 2015.
- ↑ Jamal, Ramsha. "Humans of New York blog offers a fresh perspective on Pakistan". www.theguardian.com. The Guardian. Retrieved 12 October 2015.
- ↑ Whiteman, Hilary. "The photos that raised $2 million to free bonded brick workers". www.cnn.com. Cable News Network. Retrieved 12 October 2015.
- ↑ "Best Use of Photography". The Webby Awards Gallery. Retrieved 2013-10-26.
- ↑ Callie Schweitzer (December 16, 2013). "30 Under 30: Humans of New York Photographer Brandon Stanton". Time.com. Retrieved 2013-12-17.
- ↑ "Humans of New York creator, Brandon Stanton honoured by UCD Literary & Historical Society". UCD News, University College Dublin. 24 April 2014. Retrieved 2014-08-13.