ਬਲਵਿੰਦਰ ਸਿੰਘ ਭੂੰਦੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਲਵਿੰਦਰ ਸਿੰਘ ਭੂੰਦੜ
ਸਕੱਤਰ ਜਨਰਲ, ਸ਼੍ਰੋਮਣੀ ਅਕਾਲੀ ਦਲ
ਦਫ਼ਤਰ ਵਿੱਚ
ਜੂਨ 2020 - ਵਰਤਮਾਨ
ਖੇਤੀਬਾੜੀ ਮੰਤਰੀ
ਦਫ਼ਤਰ ਵਿੱਚ
1977 - 1980
ਮੁੱਖ ਮੰਤਰੀਪਰਕਾਸ਼ ਸਿੰਘ ਬਾਦਲ
ਜੰਗਲਾਤ ਮੰਤਰੀ
ਦਫ਼ਤਰ ਵਿੱਚ
1977 - 1980
ਮੁੱਖ ਮੰਤਰੀਪਰਕਾਸ਼ ਸਿੰਘ ਬਾਦਲ
ਭੂਮੀ ਰੱਖਿਆ ਮੰਤਰੀ
ਮੁੱਖ ਮੰਤਰੀਪਰਕਾਸ਼ ਸਿੰਘ ਬਾਦਲ
ਦਫ਼ਤਰ ਵਿੱਚ
1977 - 1980
ਸੰਸਦ ਮੈਂਬਰ, ਰਾਜ ਸਭਾ
ਦਫ਼ਤਰ ਵਿੱਚ
1998 - 2004
ਦਫ਼ਤਰ ਵਿੱਚ
2010 – 2016
ਦਫ਼ਤਰ ਵਿੱਚ
2016 - 2022
ਵਿਧਾਨ ਸਭਾ ਮੈਂਬਰ, ਪੰਜਾਬ
ਦਫ਼ਤਰ ਵਿੱਚ
1972 - 1977
ਦਫ਼ਤਰ ਵਿੱਚ
1977 - 1980
ਦਫ਼ਤਰ ਵਿੱਚ
1980 - 1982
ਦਫ਼ਤਰ ਵਿੱਚ
1982 - 1987
ਦਫ਼ਤਰ ਵਿੱਚ
2002 - 2007
ਨਿੱਜੀ ਜਾਣਕਾਰੀ
ਜਨਮ (1944-09-20) 20 ਸਤੰਬਰ 1944 (ਉਮਰ 79)
ਸਰਦੂਲਗੜ੍ਹ, ਮਾਨਸਾ ਜ਼ਿਲ੍ਹਾ, ਪੰਜਾਬ, ਭਾਰਤ
ਸਿਆਸੀ ਪਾਰਟੀਸ਼੍ਰੋਮਣੀ ਅਕਾਲੀ ਦਲ
ਜੀਵਨ ਸਾਥੀਬਲਵੰਤ ਕੌਰ
ਬੱਚੇਦਿਲਰਾਜ ਸਿੰਘ ਭੂੰਦੜ, ਬਲਰਾਜ ਸਿੰਘ ਭੂੰਦੜ
ਸਰੋਤ: [1]

ਬਲਵਿੰਦਰ ਸਿੰਘ ਭੂੰਦੜ ਇੱਕ ਭਾਰਤੀ ਸਿਆਸਤਦਾਨ ਹੈ, ਜੋ ਪੰਜਾਬ ਰਾਜ ਤੋਂ, ਰਾਜ ਸਭਾ, ਭਾਰਤ ਦੀ ਸੰਸਦ ਦੇ ਉਪਰਲੇ ਸਦਨ ਦਾ ਮੈਂਬਰ ਰਿਹਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਸਿਆਸੀ ਪਾਰਟੀ ਦਾ ਸਕੱਤਰ ਜਨਰਲ ਹੈ। ਉਹ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਮੈਂਬਰ ਹੈ।[1][2] ਉਸਨੇ 1977 ਤੋਂ 1980 ਤੱਕ ਖੇਤੀਬਾੜੀ ਲਈ ਕੈਬਨਿਟ ਮੰਤਰੀ, ਜੰਗਲਾਤ ਲਈ ਕੈਬਨਿਟ ਮੰਤਰੀ ਅਤੇ ਭੂਮੀ ਸੰਭਾਲ ਲਈ ਕੈਬਨਿਟ ਮੰਤਰੀ ਵਜੋਂ ਸੇਵਾ ਨਿਭਾਈ। ਉਹ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ, ਕੁੱਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਸਰਦੂਲਗੜ੍ਹ, ਮਾਨਸਾ ਤੋਂ ਵਿਧਾਨ ਸਭਾ ਮੈਂਬਰ ਦੇ ਸਾਬਕਾ ਅਹੁਦਿਆਂ 'ਤੇ ਰਹੇ ਹਨ।[3]

ਸ਼ੁਰੂਆਤੀ ਜੀਵਨ[ਸੋਧੋ]

ਭੂੰਦੜ ਦਾ ਜਨਮ ਪਿੰਡ ਭੂੰਦੜ, ਸਰਦੂਲਗੜ੍ਹ, ਮਾਨਸਾ ਜ਼ਿਲ੍ਹੇ, ਪੰਜਾਬ ਰਾਜ ਵਿੱਚ ਸਰਦਾਰ ਬੂਟਾ ਸਿੰਘ ਅਤੇ ਸ੍ਰੀਮਤੀ ਸੁਰਜੀਤ ਕੌਰ ਦੇ ਘਰ ਹੋਇਆ।[4]

ਜੀਵਨੀ[ਸੋਧੋ]

ਭੂੰਦੜ ਦਾ ਵਿਆਹ ਸ਼੍ਰੀਮਤੀ ਬਲਵੰਤ ਕੌਰ ਨਾਲ ਹੋਇਆ।[2] ਉਨ੍ਹਾਂ ਦੇ ਦੋ ਪੁੱਤਰ ਬਲਰਾਜ ਸਿੰਘ ਭੂੰਦੜ ਅਤੇ ਦਿਲਰਾਜ ਸਿੰਘ ਭੂੰਦੜ ਸਨ। ਬਲਰਾਜ ਸਿੰਘ ਭੂੰਦੜ 2007 ਵਿੱਚ 40 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਸਨ।ਬਲਰਾਜ ਯੂਥ ਅਕਾਲੀ ਦਲ ਦੇ ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਸਨ।[5] ਦਿਲਰਾਜ ਸਿੰਘ ਭੂੰਦੜ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਤੋਂ ਵਿਧਾਇਕ ਹਨ।

ਸਿਆਸੀ ਜੀਵਨ[ਸੋਧੋ]

ਭੂੰਦੜ ਨੇ ਆਪਣਾ ਸਿਆਸੀ ਜੀਵਨ ਉਦੋਂ ਸ਼ੁਰੂ ਕੀਤਾ ਜਦੋਂ ਉਹ 1964 ਤੋਂ 1972 ਤੱਕ ਪਿੰਡ ਦੇ ਸਰਪੰਚ ਚੁਣੇ ਗਏ। ਫਿਰ ਉਹ ਲਗਾਤਾਰ 4 ਵਾਰ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ। 1972–1977, 1977–1980, 1980-1982 ਅਤੇ 1982–1987। ਜਿਸ ਦੌਰਾਨ ਉਨ੍ਹਾਂ ਨੇ ਖੇਤੀਬਾੜੀ ਲਈ ਕੈਬਨਿਟ ਮੰਤਰੀ, ਜੰਗਲਾਤ ਲਈ ਕੈਬਨਿਟ ਮੰਤਰੀ ਅਤੇ ਭੂਮੀ ਸੰਭਾਲ ਲਈ ਕੈਬਨਿਟ ਮੰਤਰੀ ਵਜੋਂ ਸੇਵਾਵਾਂ ਨਿਭਾਈਆਂ।

1997 ਤੋਂ 1999 ਤੱਕ ਭੂੰਦੜ ਨੇ ਖੇਤੀਬਾੜੀ ਮੰਡੀਕਰਨ ਬੋਰਡ ਦੇ ਚੇਅਰਮੈਨ ਵਜੋਂ ਸੇਵਾ ਨਿਭਾਈ।[6] 1998 ਵਿੱਚ, ਉਹ ਭਾਰਤ ਦੀ ਸੰਸਦ ਦੇ ਉਪਰਲੇ ਸਦਨ, ਰਾਜ ਸਭਾ ਲਈ ਚੁਣੇ ਗਏ ਸਨ। 2002 ਤੋਂ 2007 ਤੱਕ, ਭੂੰਦੜ ਮੁੜ 5ਵੀਂ ਵਾਰ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ। ਉਦੋਂ ਤੋਂ, ਉਸਨੇ ਖੇਤੀਬਾੜੀ, ਸਿਵਲ ਸਪਲਾਈ ਅਤੇ ਜਨਤਕ ਵੰਡ ਮੰਤਰਾਲੇ, ਅਤੇ ਖੁਰਾਕ ਕਮੇਟੀ ਲਈ ਸਲਾਹਕਾਰ ਕਮੇਟੀ ਦੇ ਮੈਂਬਰ ਵਜੋਂ ਕੰਮ ਕੀਤਾ ਹੈ।[7]

ਭੂੰਦੜ 2010 ਅਤੇ 2016 ਵਿੱਚ ਵੀ ਮੁੜ ਰਾਜ ਸਭਾ ਦੇ ਮੈਂਬਰ ਚੁਣੇ ਗਏ ਸਨ। ਉਦੋਂ ਤੋਂ, ਉਸਨੇ ਵਕਫ਼ (ਸੋਧ) ਬਿੱਲ, ਜਲ ਸਰੋਤਾਂ ਬਾਰੇ ਕਮੇਟੀ, ਅਧੀਨ ਕਾਨੂੰਨ ਬਾਰੇ ਕਮੇਟੀ, ਅਤੇ ਖਾਨਾਂ ਅਤੇ ਖਣਿਜਾਂ (ਵਿਕਾਸ ਅਤੇ ਨਿਯਮ) ਸੋਧ ਬਿੱਲ ਬਾਰੇ ਰਾਜ ਸਭਾ ਦੀ ਕਮੇਟੀ ਦੇ ਮੈਂਬਰ ਵਜੋਂ ਵੀ ਕੰਮ ਕੀਤਾ ਹੈ।[7] ਭੂੰਦੜ ਨੂੰ ਜੂਨ 2020 ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਸੀ।[1]

ਹਵਾਲੇ[ਸੋਧੋ]

  1. 1.0 1.1 Service, Tribune News. "SAD releases first list of office-bearers". Tribuneindia News Service (in ਅੰਗਰੇਜ਼ੀ). Retrieved 2020-06-17.
  2. 2.0 2.1 "Balwinder Singh Bhunder". National Portal of India. National Informatics Centre, Government of India. Retrieved 27 December 2015.
  3. "Balwinder Singh Bhunder of Punjab contact address & email". nocorruption.in (in ਅੰਗਰੇਜ਼ੀ). Retrieved 12 March 2019.
  4. "Balwinder Singh Bhunder Biography - About family, political life, awards won, history". www.elections.in. Retrieved 19 April 2020.
  5. "The Tribune, Chandigarh, India - Punjab". www.tribuneindia.com. Retrieved 23 April 2020.
  6. Sabha, Rajya. "Detailed Profile: Shri Balwinder Singh Bhunder". Archived from the original on 2020-06-04. Retrieved 2023-05-02.
  7. 7.0 7.1 "Balwinder Singh Bhunder". PRSIndia (in ਅੰਗਰੇਜ਼ੀ). 25 October 2016. Retrieved 19 April 2020.