ਸਮੱਗਰੀ 'ਤੇ ਜਾਓ

ਬਹਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗੰਨੇ ਦੇ ਰਸ ਦੇ ਭਰੇ ਹੋਏ ਪੀਪੇ ਨੂੰ ਬਹਾ ਕਹਿੰਦੇ ਹਨ। ਗੰਨੇ ਦੇ ਰਸ ਨੂੰ ਰਹੁ ਵੀ ਕਹਿੰਦੇ ਹਨ। ਸ਼ੁਰੂ-ਸ਼ੁਰੂ ਵਿਚ ਜਦ ਸਾਰੇ ਬਰਤਨ ਮਿੱਟੀ ਦੇ ਹੁੰਦੇ ਸਨ, ਉਸ ਸਮੇਂ ਰਹੁ ਨੂੰ ਘੜੇ ਵਿਚ ਪਾਇਆ ਜਾਂਦਾ ਸੀ। ਇਸ ਲਈ ਉਸ ਸਮੇਂ ਰਹੁ ਦੇ ਭਰੇ ਘੜੇ ਨੂੰ ਹੀ ਬਹਾ ਕਿਹਾ ਜਾਂਦਾ ਸੀ। ਬਹਾ ਬਣਾਉਣ ਲਈ ਬਨਸਪਤੀ ਘਿਉ ਦਾ ਖਾਲੀ ਪੀਪਾ ਲਿਆ ਜਾਂਦਾ ਸੀ। ਪੀਪੇ ਦੇ ਮੂੰਹ ਵਾਲੇ ਹਿੱਸੇ ਦਾ ਸਾਰਾ ਟੀਨ ਵੱਢ ਕੇ ਬਾਹਰ ਕੱਢ ਦਿੰਦੇ ਸਨ। ਇਸ ਤਰ੍ਹਾਂ ਪੀਪੇ ਦਾ ਇਕ ਵੱਡਾ ਮੂੰਹ ਬਣ ਜਾਂਦਾ ਸੀ। ਇਸ ਮੂੰਹ ਦੇ ਵਿਚਾਲੇ ਲੱਕੜ ਦਾ ਹੱਥਾ ਫਿੱਟ ਕਰ ਦਿੰਦੇ ਸਨ। ਏਸ ਹੱਥੇ ਨੂੰ ਫੜ ਕੇ ਹੀ ਬਹੇ ਨੂੰ ਚੱਕਿਆ ਜਾਂਦਾ ਸੀ। ਇਹ ਹੈ ਬਹੇ ਦੀ ਬਣਤਰ।

ਪਹਿਲਾਂ ਹਰ ਘਰ ਗੁੜ ਬਣਾਉਂਦਾ ਸੀ। ਗੁੜ ਬਣਾਉਣ ਲਈ ਗੰਨੇ ਦਾ ਰਸ ਘੁਲ੍ਹਾੜੀ ਤੇ ਪੀੜ ਕੇ ਕੱਢਿਆ ਜਾਂਦਾ ਸੀ। ਘੁਲ੍ਹਾੜੀ ਦੇ ਪਰਨਾਲੇ ਦੇ ਹੇਠ ਬਹਾ ਰੱਖਿਆ ਜਾਂਦਾ ਸੀ। ਜਦ ਬਹਾ ਰਹੁ ਨਾਲ ਭਰ ਜਾਂਦਾ ਸੀ ਤਾਂ ਬਹੇ ਨੂੰ ਪਰਨਾਲੇ ਹੇਠੋਂ ਚੱਕ ਲੈਂਦੇ ਸਨ। ਜਦ 8/10 ਬਹੇ ਭਰ ਜਾਂਦੇ ਸਨ ਤਾਂ ਇਨ੍ਹਾਂ ਬਹਿਆਂ ਨੂੰ ਕੜਾਹੇ ਵਿਚ ਪਾ ਕੇ ਅੱਗ ਦੇ ਸੇਕ ਨਾਲ ਪਕਾ ਕੇ ਗੁੜ, ਸ਼ੱਕਰ ਬਣਾ ਲਈ ਜਾਂਦੀ ਸੀ। ਹੁਣ ਤਾਂ ਬਹੁਤ ਘੱਟ ਗੰਨਾ ਘੁਲ੍ਹਾੜੀ ਉਪਰ ਪੀੜ ਕੇ ਗੁੜ ਬਣਾਇਆ ਜਾਂਦਾ ਹੈ ਇਸ ਲਈ ਬਹੇ ਦੀ ਵਰਤੋਂ ਵੀ ਘੱਟ ਹੁੰਦੀ ਹੈ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.