ਬਾਖ਼ਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਾਖ਼ਤਰ ਦੇ ਪੁਰਾਤਨ ਸ਼ਹਿਰ

ਬਾਖ਼ਤਰ ਜਾਂ ਬਾਖ਼ਤਰੀਆ ਜਾਂ ਬੈਕਟਰੀਆ (Βακτριανή ਤੋਂ, ਪੁਰਾਤਨ ਫ਼ਾਰਸੀ Bāxtriš ਦਾ ਯੂਨਾਨੀ ਰੂਪ; ਬਾਖ਼ਤਰ: Baktra; ਫ਼ਾਰਸੀ/ਪਸ਼ਤੋ: باختر Bākhtar; ਤਾਜਿਕ: Бохтар; ਚੀਨੀ: 大夏 Daxia) ਆਮੂ ਦਰਿਆ ਦੇ ਦੱਖਣ ਅਤੇ ਗੰਧਾਰ ਦੇ ਪੱਛਮ ਵੱਲ ਪੈਂਦੇ ਇੱਕ ਇਤਿਹਾਸਕ ਖੇਤਰ ਦਾ ਪੁਰਾਤਨ ਨਾਂ ਹੈ। ਪੁਰਾਤਨ ਬਾਖ਼ਤਰ ਅਜੋਕੇ ਉੱਤਰੀ ਅਫ਼ਗ਼ਾਨਿਸਤਾਨ ਵਿੱਚ ਹਿੰਦੂ ਕੁਸ਼ ਪਰਬਤ-ਲੜੀ ਅਤੇ ਆਮੂ ਦਰਿਆ ਵਿਚਕਾਰ ਸਥਿਤ ਸੀ। ਕਿਸੇ ਸਮੇਂ ਜੋ ਪਾਰਸੀ ਹੁੰਦਾ ਸੀ, ਇਹ ਖੇਤਰ ਨੇ ਫੇਰ ਬੁੱਧ ਧਰਮ ਨੂੰ ਸ਼ਰਨ ਦਿੱਤੀ ਅਤੇ 7ਵੀਂ ਸਦੀ ਵਿੱਚ ਰਸ਼ੀਦੀਆਂ ਅਤੇ ਉਮੱਈਅਦਾਂ ਦੇ ਆਉਣ ਮਗਰੋਂ ਇਸਲਾਮੀ ਬਣ ਗਿਆ। ਯੂਨਾਨੀਆਂ ਵੱਲੋਂ ਇਹਨੂੰ ਕਈ ਵਾਰ ਬਾਕਤਰੀਆਨਾ ਵੀ ਕਿਹਾ ਜਾਂਦਾ ਸੀ।

ਹਵਾਲੇ[ਸੋਧੋ]