ਬਾਨੋ ਕੁਦਸੀਆ
ਬਾਨੋ ਕੁਦਸੀਆ | |
---|---|
ਜਨਮ | ਬਾਨੋ ਕੁਦਸੀਆ 28 ਨਵੰਬਰ 1928 ਫ਼ਿਰੋਜ਼ਪੁਰ, ਪੰਜਾਬ, ਬਰਤਾਨਵੀ ਭਾਰਤ |
ਮੌਤ | 4 ਫਰਵਰੀ 2017 Lahore, Pakistan | (ਉਮਰ 88)
ਕਲਮ ਨਾਮ | ਬਾਨੋ ਕੁਦਸੀਆ |
ਕਿੱਤਾ | ਲੇਖਕ, ਨਾਟਕਕਾਰ, ਨਾਵਲਕਾਰ |
ਰਾਸ਼ਟਰੀਅਤਾ | ਪਾਕਿਸਤਾਨੀ |
ਸ਼ੈਲੀ | ਗਲਪਕਾਰ, ਦਰਸ਼ਨ |
ਸਾਹਿਤਕ ਲਹਿਰ | ਸੂਫ਼ੀਵਾਦ |
ਜੀਵਨ ਸਾਥੀ | ਇਸ਼ਫ਼ਾਕ ਅਹਿਮਦ |
ਬੱਚੇ | ਅਨੇਕ ਅਹਿਮਦ |
ਬਾਨੋ ਕੁਦਸੀਆ ਪਾਕਿਸਤਾਨ ਦੀ ਮਸ਼ਹੂਰ ਨਾਰੀ ਲੇਖਕ ਸੀ। ਉਸ ਨੇ ਉਰਦੂ ਅਤੇ ਪੰਜਾਬੀ ਜ਼ਬਾਨਾਂ ਵਿੱਚ ਟੈਲੀਵਿਜ਼ਨ ਦੇ ਲਈ ਬਹੁਤ ਸਾਰੇ ਡਰਾਮੇ ਵੀ ਲਿਖੇ। ਉਸ ਦਾ ਸਭ ਤੋਂ ਮਸ਼ਹੂਰ ਨਾਵਲ ਰਾਜਾ ਗਿੱਧ ਹੈ। ਉਸ ਦੇ ਇੱਕ ਡਰਾਮੇ ਆਧੀ ਬਾਤ ਨੂੰ ਕਲਾਸਿਕ ਦਾ ਦਰਜਾ ਹਾਸਲ ਹੈ।
ਜ਼ਿੰਦਗੀ
[ਸੋਧੋ]ਬਾਨੋ ਦਾ ਤਾਅਲੁੱਕ ਇੱਕ ਜ਼ਿਮੀਂਦਾਰ ਘਰਾਣੇ ਨਾਲ ਹੈ। ਉਸ ਦੇ ਵਾਲਿਦ ਖੇਤੀਬਾੜੀ ਦੇ ਵਿਸ਼ੇ ਦੇ ਗਰੈਜੂਏਟ ਸਨ। ਬਾਨੋ ਕੁਦਸੀਆ ਦੀ ਛੋਟੀ ਉਮਰ ਵਿੱਚ ਹੀ ਉਹਨਾਂ ਦਾ ਇੰਤਕਾਲ ਹੋ ਗਿਆ ਸੀ। ਹਿੰਦ-ਪਾਕਿ ਤਕਸੀਮ ਦੇ ਬਾਦ ਉਹ ਆਪਣੇ ਖ਼ਾਨਦਾਨ ਦੇ ਨਾਲ ਲਾਹੌਰ ਆ ਗਏ। ਇਸ ਤੋਂ ਪਹਿਲਾਂ ਉਸਨੇ ਭਾਰਤੀ ਸੂਬਾ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਪੜ੍ਹਾਈ ਕੀਤੀ। ਉਸ ਦੀ ਮਾਂ ਮਿਸਿਜ਼ ਛੱਟਾ (Chattah) ਵੀ ਪੜ੍ਹੀ ਲਿਖੀ ਔਰਤ ਸੀ। ਬਾਨੋ ਕੁਦਸੀਆ ਨੇ ਨਾਵਲਕਾਰ ਇਸ਼ਫ਼ਾਕ ਅਹਿਮਦ ਨਾਲ ਸ਼ਾਦੀ ਕੀਤੀ।
ਵਿਦਿਆ
[ਸੋਧੋ]ਉਹ ਆਪਣੇ ਕਾਲਜ ਦੇ ਮੈਗਜ਼ੀਨ ਅਤੇ ਦੂਸਰੇ ਰਸਾਲਿਆਂ ਲਈ ਵੀ ਲਿਖਦੀ ਰਹੀ ਹੈਂ। ਉਸ ਨੇ ਲਾਹੌਰ ਦੇ ਕਨੀਅਰਡ ਵਿਮੈਨ ਕਾਲਜ ਤੋਂ ਗ੍ਰੇਜੁਏਸ਼ਨ ਕੀਤੀ। 1951 ਵਿੱਚ ਉਸ ਨੇ ਗੌਰਮਿੰਟ ਕਾਲਜ ਲਾਹੌਰ ਤੋਂ ਐਮ ਏ ਉਰਦੂ ਦੀ ਡਿਗਰੀ ਹਾਸਲ ਕੀਤੀ।
ਰਚਨਾਵਾਂ
[ਸੋਧੋ]
|
|