ਇਸ਼ਫ਼ਾਕ ਅਹਿਮਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇਸ਼ਫ਼ਾਕ ਅਹਿਮਦ
اشفاق احمد
ਜਨਮ(1925-08-22)22 ਅਗਸਤ 1925
ਫਿਰੋਜ਼ਪੁਰ, ਬਰਤਾਨਵੀ ਭਾਰਤ
ਮੌਤ7 ਸਤੰਬਰ 2004(2004-09-07) (ਉਮਰ 79)
ਲਾਹੌਰ, ਪਾਕਿਸਤਾਨ
ਕੌਮੀਅਤਪਾਕਿਸਤਾਨੀ
ਕਿੱਤਾਲੇਖਕ, ਨਾਟਕਕਾਰ, ਬੁਧੀਜੀਵੀ
ਪ੍ਰਮੁੱਖ ਕੰਮਜ਼ਾਵੀਆ
ਇਕ ਮੁਹੱਬਤ ਸੌ ਅਫ਼ਸਾਨੇ
ਗਡੱਰੀਆ
Mun Chalay Ka Sauda
ਹੈਰਤ ਕਦਾ,
ਲਹਿਰਸੂਫ਼ੀਵਾਦ
ਜੀਵਨ ਸਾਥੀਬਾਨੋ ਕੁਦਸੀਆ
ਇਨਾਮਸਿਤਾਰਾ-ਇ-ਇਮਤਿਆਜ਼[1][2]
Pride of Performance[3]
ਵਿਧਾਗਲਪ, ਗੈਰ-ਗਲਪ
ਵੈੱਬਸਾਈਟ
www.zaviia.com

ਇਸ਼ਫ਼ਾਕ ਅਹਿਮਦ (22 ਅਗਸਤ 1925 - 7 ਸਤੰਬਰ 2004) ਉਰਦੂ ਅਫ਼ਸਾਨਾਕਾਰ, ਡਰਾਮਾਕਾਰ, ਵਾਰਤਕਕਾਰ ਲਾਹੌਰ ਵਿੱਚ ਪੈਦਾ ਹੋਏ ਅਤੇ ਗੌਰਮਿੰਟ ਕਾਲਜ ਲਾਹੌਰ ਤੋਂ ਐਮ ਏ ਕੀਤੀ, ਇਟਲੀ ਦੀ ਰੋਮ ਯੂਨੀਵਰਸਿਟੀ ਅਤੇ ਗ੍ਰੇ ਨੋਬਲੇ ਯੂਨੀਵਰਸਿਟੀ ਫ਼ਰਾਂਸ ਤੋਂ ਇਤਾਲਵੀ ਅਤੇ ਫ਼ਰਾਂਸੀਸੀ ਜ਼ਬਾਨ ਵਿੱਚ ਡਿਪਲੋਮੇ ਕੀਤੇ, ਅਤੇ ਨਿਊਯਾਰਕ ਯੂਨੀਵਰਸਿਟੀ ਤੋਂ ਬ੍ਰਾਡਕਾਸਟਿੰਗ ਦੀ ਵਿਸ਼ੇਸ਼ ਸਿਖਲਾਈ ਹਾਸਲ ਕੀਤੀ। ਉਸ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਦੋ ਸਾਲ ਤੱਕ ਉਰਦੂ ਲੈਕਚਰਰ ਵਜੋਂ ਕੰਮ ਕੀਤਾ ਅਤੇ ਬਾਦ ਵਿੱਚ ਰੋਮ ਯੂਨੀਵਰਸਿਟੀ ਵਿੱਚ ਉਰਦੂ ਦੇ ਉਸਤਾਦ ਮੁਕੱਰਰ ਹੋ ਗਏ। ਵਤਨ ਵਾਪਸ ਆਕੇ ਉਸ ਨੇ ਸਾਹਿਤਕ ਮੈਗਜ਼ੀਨ ਦਾਸਤਾਨ ਗੋ ਜਾਰੀ ਕੀਤਾ ਜੋ ਉਰਦੂ ਦੇ ਆਫ਼ਸੈੱਟ ਪ੍ਰਿੰਟਿੰਗ ਵਿੱਚ ਛਪਣ ਵਾਲੇ ਮੁਢਲੇ ਰਸਾਲਿਆਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ। ਉਸ ਨੇ ਦੋ ਸਾਲ ਹਫ਼ਤਾਵਾਰ ਲੀਲੋ ਨੁਹਾਰ ਦੀ ਸੰਪਾਦਕੀ ਵੀ ਕੀਤੀ।

ਲਿਖਤਾਂ[ਸੋਧੋ]

  • ਇਕ ਮੁਹੱਬਤ ਸੌ ਅਫ਼ਸਾਨੇ
  • ਉਜਲੇ ਫ਼ੂਲ
  • ਸਫ਼ਰ ਦਰ ਸਫ਼ਰ (ਸਫ਼ਰਨਾਮਾ)
  • ਖੇਲ ਕਹਾਨੀ (ਨਾਵਲ)
  • ਇਕ ਮੁਹੱਬਤ ਸੌ ਡਰਾਮੇ (ਨਾਟਕ)
  • ਤੋਤਾ ਕਹਾਨੀ (ਡਰਾਮੇ)
  • ਤਲਕੀਨ ਸ਼ਾਹ (ਟੀ ਵੀ ਪ੍ਰੋਗਰਾਮ)
  • ਮਹਿਮਾਨ-ਏ-ਬਹਾਰ (ਨਾਵਲਿਟ)
  • ਖੱਟਿਆ ਵੱਟਿਆ (ਪੰਜਾਬੀ ਕਵਿਤਾ ਦੀ ਕਿਤਾਬ)[4]

ਮਗਰਲੀ ਜ਼ਿੰਦਗੀ[ਸੋਧੋ]

ਮਾਡਲ ਟਾਊਨ ਲਹੌਰ ਵਿੱਚ ਇਸ਼ਫ਼ਾਕ ਅਹਿਮਦ ਦੀ ਅਰਾਮਗਾਹ

ਮਗਰਲੀ ਜ਼ਿੰਦਗੀ ਵਿੱਚ ਇਸ਼ਫ਼ਾਕ ਅਹਿਮਦ ਸੂਫ਼ੀਵਾਦ ਵੱਲ ਝੁਕ ਗਿਆ ਸੀ;[5]

ਹਵਾਲੇ[ਸੋਧੋ]