ਬਾਲੀ ਵਾਇਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਾਲੀ ਵਾਇਟ
Bali White.jpg
ਬਾਲੀ, 2012
ਜਨਮਇੰਡੀਆਨਾਪੋਲਿਸ, ਇੰਡੀਆਨਾ
ਰਾਸ਼ਟਰੀਅਤਾਸੰਯੁਕਤ ਰਾਸ਼ਟਰ
ਸਿੱਖਿਆਅਫ਼ਰੀਕੀ, ਵਾਤਾਵਰਨ, ਜੈਂਡਰ ਸਟੱਡੀ
ਅਲਮਾ ਮਾਤਰਕੋਲੰਬੀਆ ਯੂਨੀਵਰਸਿਟੀ
ਪੇਸ਼ਾਖੋਜਾਰਥੀ, ਸਿਹਤ ਦੀ ਰਾਸ਼ਟਰੀ ਸੰਸਥਾ 'ਚ
ਪ੍ਰਸਿੱਧੀ ਮਨੁੱਖੀ ਅਧਿਕਾਰ ਸਰਗਰਮਤਾ

ਬਾਲੀ ਵਾਇਟ (ਜਨਮ 10 ਜਨਵਰੀ, ਇੰਡੀਆਨਾਪੋਲਿਸ, ਇੰਡੀਆਨਾ ) ਇੱਕ ਖੋਜਕਰਤਾ ਅਤੇ ਲੇਖਕ ਹੈ, ਜੋ ਅਫ਼ਰੀਕੀ, ਵਾਤਾਵਰਣ ਅਤੇ ਲਿੰਗ ਅਧਿਐਨ ਵਿੱਚ ਦਿਲਚਸਪੀ ਲੈਂਦੀ ਹੈ। ਇਸ ਸਮੇਂ ਉਹ ਸਿਹਤ ਦੇ ਰਾਸ਼ਟਰੀ ਸੰਸਥਾ (ਐਨ.ਆਈ.ਐਚ.) ਵਿੱਚ ਰਿਸ਼ਰਚ ਫੈਲੋ ਹੈ। ਟਰਾਂਸ ਔਰਤ ਹੋਣ ਵਜੋਂ ਉਹ ਇੱਕ ਕਮਿਊਨਟੀ ਪ੍ਰਬੰਧਕ ਅਤੇ ਵਕੀਲ ਹੈ, ਜੋ ਰਾਸ਼ਟਰੀ, ਰਾਜ ਅਤੇ ਸਥਾਨਕ ਪੱਧਰ 'ਤੇ ਟਰਾਂਸਜੈਂਡਰ ਪਛਾਣ, ਕਾਨੂੰਨੀ, ਸਿਹਤ ਸੰਭਾਲ ਅਤੇ ਸਮਾਜਿਕ ਸਰੋਕਾਰਾਂ ਨੂੰ ਸੰਬੋਧਿਤ ਕਰਦੀ ਹੈ।[1] [2] ਟਰਾਂਸਜੈਂਡਰ ਦੀ ਵਕਾਲਤ ਅਤੇ ਬਾਲਰੂਮ ਕਮਿਊਨਟੀ ਨੌਜਵਾਨਾਂ ਦੇ ਆਲੇ-ਦੁਆਲੇ ਦੀ ਉਸ ਦੀ ਖੋਜ ਅਤੇ ਕਾਰਜਕਰਤਾ ਦਾ ਕੰਮ ਜਨਤਕ ਸਿਹਤ ਦੇ ਖੇਤਰ ਵਿੱਚ ਪ੍ਰਭਾਵਸ਼ਾਲੀ ਰਿਹਾ ਹੈ। ਉਸਨੇ ਪਿਛਲੀ ਟਰਾਂਸਜੈਂਡਰ ਸਿਹਤ ਲਈ ਉੱਤਮਤਾ ਦੇ ਕੇਂਦਰ ਲਈ ਕੌਮੀ ਸਲਾਹਕਾਰ ਬੋਰਡ 'ਤੇ ਸੇਵਾ ਨਿਭਾਈ[3] ਅਤੇ ਸੀ.ਡੀ.ਸੀ-ਫੰਡ ਨੌਜਵਾਨ ਲਈ ਪਹਿਲੀ ਟਰਾਂਸ ਔਰਤ ਅਤੇ ਐਮ.ਐਸ.ਐਮ. ਵਿਚ ਬਾਲਰੂਮ ਭਾਈਚਾਰੇ 'ਤੇ ਹੇਟ੍ਰਿਕ-ਮਾਰਟਿਨ ਇੰਸਟੀਚਿਊਟ ਵਿਚ ਪ੍ਰਬੰਧਕ ਸੀ।

ਪਿਛੋਕੜ ਅਤੇ ਸਿੱਖਿਆ[ਸੋਧੋ]

ਵਾਈਟ ਨੇ ਆਪਣੀ ਮਿਡਲ ਈਸਟਰਨ ਅਤੇ ਏਸ਼ੀਆਈ ਭਾਸ਼ਾਵਾਂ ਅਤੇ ਸਭਿਆਚਾਰਾਂ ਵਿੱਚ ਬੈਚਲਰ ਆਫ਼ ਆਰਟਸ ਮੈਗਨਾ ਕਮ ਲਾਉਡ ਅਤੇ ਕੋਲੰਬੀਆ ਯੂਨੀਵਰਸਿਟੀ ਤੋਂ ਕਲਾਈਮੇਟ ਐਂਡ ਸੁਸਾਇਟੀ ਵਿੱਚ ਮਾਸਟਰ ਆਫ਼ ਆਰਟਸ ਕੀਤੀ। ਕੋਲੰਬੀਆ 'ਚ ਆਪਣੇ ਸਮੇਂ ਦੌਰਾਨ ਉਸਨੇ ਅੰਤਰਰਾਸ਼ਟਰੀ ਜਲਵਾਯੂ ਤਬਦੀਲੀ ਦੀਆਂ ਪਹਿਲਕਦਮੀਆਂ ਲਈ ਸੰਯੁਕਤ ਰਾਸ਼ਟਰ ਦੇ ਵਾਤਾਵਰਣ ਪ੍ਰੋਗਰਾਮ ਲਈ ਇੱਕ ਰਿਪੋਰਟ ਤਿਆਰ ਕੀਤੀ ਸੀ। ਵਾਇਟ ਐਡਵਾਂਸਡ ਕਿਸਵਹਿਲੀ, ਹਿੰਦੀ / ਉਰਦੂ ਅਤੇ ਐਲੀਮੈਂਟਰੀ ਸਪੈਨਿਸ਼ ਅਤੇ ਫ੍ਰੈਂਚ ਬੋਲ ਸਕਦੀ ਹੈ।

ਸਰਗਰਮਤਾ ਅਤੇ ਖੋਜ[ਸੋਧੋ]

ਵਾਈਟ ਨੇ ਨਿਊਯਾਰਕ ਦੇ ਸਿਹਤ ਅਤੇ ਮਾਨਸਿਕ ਹਾਈਜਨ ਵਿਭਾਗ ਦੇ ਰਿਸਰਚ ਸਲਾਹਕਾਰ ਵਜੋਂ ਕੰਮ ਕੀਤਾ ਅਤੇ ਨਿਊਯਾਰਕ ਸਿਟੀ ਵਿਚ ਟਰਾਂਸਜੈਂਡਰ ਔਰਤਾਂ ਅਤੇ ਐਚ.ਆਈ.ਵੀ. ਦੀ ਰੋਕਥਾਮ ਵਿਚ ਸਹਾਇਤਾ ਕੀਤੀ। [4] [5] ਵਾਈਟ ਨੇ ਹਾਊਸਿੰਗ ਵਰਕਸ ਵਿਚ ਟਰਾਂਸਜੈਂਡਰ ਪ੍ਰੋਗਰਾਮਿੰਗ ਦੇ ਕੋਆਰਡੀਨੇਟਰ ਵਜੋਂ ਵੀ ਕੰਮ ਕੀਤਾ। [6] [7] ਰਾਸ਼ਟਰੀ ਵਿਕਾਸ ਅਤੇ ਖੋਜ ਸੰਸਥਾਵਾਂ ਦੇ ਟਰਾਂਸਜੈਂਡਰ ਪ੍ਰੋਜੈਕਟ [8] ਲਈ ਇੱਕ ਖੋਜ ਸਹਾਇਕ ਅਤੇ ਹਾਊਸ/ਬਾਲ ਸਟੱਡੀ (ਐਚ.ਬੀ.ਐੱਸ.) 'ਚ ਇੱਕ ਸਹਾਇਕ ਪ੍ਰੋਜੈਕਟ ਡਾਇਰੈਕਟਰ ਰਹੀ ਹੈ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. Housing Works, Supporting Gender Expression Nondiscrimination Act (GENDA).
  2. Housing Works AIDS Issues Update, GENDA PASSES IN ASSEMBLY: New York Assembly advanced human rights during hour long debate; next stop is the Senate
  3. Center of Excellence for Transgender Health, Bali White, National Advisory Board Member.
  4. Prepared by Paul Kobrak, assistance by Bali White, Transgender Women and HIV Prevention in New York City, 2011.
  5. HIV Health & Human Services Planning Council of New York, Needs Assessment Committee.
  6. Housing Works, Transgender Program PSA.
  7. Housing Works, Bali White inspires.
  8. National Development and Research Institute, The Transgender Project. Archived 2012-09-15 at the Wayback Machine.