ਬਿਲੀ ਵਾਈਲਡਰ
ਬਿਲੀ ਵਾਈਲਡਰ | |
---|---|
ਜਨਮ | ਸੈਮੂਅਲ ਵਾਈਲਡਰ ਜੂਨ 22, 1906 |
ਮੌਤ | ਮਾਰਚ 27, 2002 ਬੈਵਰਲੀ ਹਿਲਜ਼, ਕੈਲੇਫ਼ੋਰਨੀਆ, ਅਮਰੀਕਾ | (ਉਮਰ 95)
ਮੌਤ ਦਾ ਕਾਰਨ | ਨਿਮੋਨੀਆ |
ਪੇਸ਼ਾ | ਨਿਰਦੇਸ਼ਕ, ਸਕ੍ਰੀਨਲੇਖਕ, ਨਿਰਮਾਤਾ |
ਸਰਗਰਮੀ ਦੇ ਸਾਲ | 1929–1995 |
ਜੀਵਨ ਸਾਥੀ |
ਜਿਊਡਿਥ ਕੌਪੀਕਸ
(ਵਿ. 1936; ਤ. 1946)ਔਡਰੀ ਯੰਗ
(ਵਿ. 1949) |
ਬੱਚੇ | 2 |
ਰਿਸ਼ਤੇਦਾਰ | ਵਿਲੀਅਮ ਲੀ ਵਾਈਲਡਰ (ਭਰਾ) |
ਸੈਮੂਅਲ "ਬਿਲੀ" ਵਾਈਲਡਰ (/ˈwaɪldər/; ਜਰਮਨ: [ˈvɪldɐ]; 22 ਜੂਨ, 1906 – 27 ਮਾਰਚ, 2002) ਇੱਕ ਆਸਟ੍ਰੀਆਈ-ਅਮਰੀਕੀ ਫ਼ਿਲਮਕਾਰ, ਸਕ੍ਰੀਨਲੇਖਕ, ਨਿਰਦੇਸ਼ਕ, ਕਲਾਕਾਰ ਅਤੇ ਪੱਤਰਕਾਰ ਸੀ ਜਿਸਦਾ ਕੈਰੀਅਰ 5 ਦਹਾਕਿਆਂ ਤੋਂ ਵੀ ਵੱਧ ਸਮੇਂ ਤੱਕ ਚੱਲਿਆ ਸੀ। ਉਸਨੂੰ ਹੌਲੀਵੁੱਡ ਦੇ ਸੁਨਹਿਰੀ ਯੁਗ ਦੇ ਸਭ ਤੋਂ ਵਧੀਆ ਅਤੇ ਬਹੁਮੁਖੀ ਫ਼ਿਲਮਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਫ਼ਿਲਮ ਦ ਅਪਾਰਟਮੈਂਟ ਲਈ ਵਾਈਲਡਰ ਨੂੰ ਨਿਰਦੇਸ਼ਕ, ਨਿਰਮਾਤਾ ਅਤੇ ਸਕ੍ਰੀਨਲੇਖਕ ਦੇ ਤੌਰ 'ਤੇ ਅਕਾਦਮੀ ਇਨਾਮ ਮਿਲਿਆ ਸੀ ਅਤੇ ਅਜਿਹਾ ਕਰਨ ਵਾਲਾ ਉਹ ਪਹਿਲਾ ਇਨਸਾਨ ਸੀ।[1]
ਵਾਈਲਡਰ 1920 ਦੇ ਦਹਾਕੇ ਦੇ ਅੰਤ ਵਿੱਚ ਸਕ੍ਰੀਨਲੇਖਕ ਬਣਿਆ ਸੀ ਜਦੋਂ ਉਹ ਬਰਲਿਨ ਵਿੱਚ ਰਹਿ ਰਿਹਾ ਸੀ। ਨਾਜ਼ੀ ਪਾਰਟੀ ਦੇ ਚੜ੍ਹਾਅ ਸਮੇਂ ਉਹ ਪੈਰਿਸ ਚਲਾ ਗਿਆ ਸੀ, ਜਿੱਥੇ ਨਿਰਦੇਸ਼ਕ ਦੇ ਤੌਰ 'ਤੇ ਉਸਦੀ ਪਹਿਲੀ ਫ਼ਿਲਮ ਆਈ ਸੀ। ਇਸ ਪਿੱਛੋਂ 1933 ਵਿੱਚ ਉਹ ਹਾਲੀਵੁੱਡ ਆ ਗਿਆ ਸੀ ਅਤੇ 1939 ਵਿੱਚ ਉਸਦੀ ਫ਼ਿਲਮ ਨੀਨੋਚਕਾ ਨੂੰ ਬਹੁਤ ਸਫ਼ਲਤਾ ਮਿਲੀ ਜਿਸ ਵਿੱਚ ਉਸਨੇ ਸਕ੍ਰੀਨਲੇਖਨ ਦਾ ਕੰਮ ਕੀਤਾ ਸੀ। ਵਾਈਲਡਰ ਨੇ ਆਪਣੇ ਕੰਮ ਦਾ ਲੋਹਾ ਜੇਮਸ ਐਮ. ਕੇਨ ਦੇ ਰੂਪਾਂਤਰਨ ਤੋਂ ਬਣੀ ਫ਼ਿਲਮ ਡਬਲ ਇਨਡੈਮਨਿਟੀ (1944) ਨਾਲ ਮਨਵਾਇਆ ਜਿਸਦਾ ਉਸਨੇ ਨਿਰਦੇਸ਼ਨ ਕੀਤਾ ਸੀ। ਇਸ ਫ਼ਿਲਮ ਵਿੱਚ ਵਾਈਲਡਰ ਨੇ ਸਕ੍ਰੀਨਪਲੇ ਲਿਖਣ ਵਿੱਚ ਰੇਅਮੰਡ ਚੈਂਡਲਰ ਦਾ ਸਾਥ ਦਿੱਤਾ ਸੀ। ਚਾਰਲਸ ਆਰ. ਜੈਕਸਨ ਦੀ ਕਹਾਣੀ ਦ ਲੌਸਟ ਵੀਕੈਂਡ (1945) ਤੇ ਅਧਾਰਿਤ ਬਣੀ ਫ਼ਿਲਮ ਲਈ ਵਾਈਲਡਰ ਨੂੰ ਸਭ ਤੋਂ ਵਧੀਆ ਨਿਰਦੇਸ਼ਕ ਅਤੇ ਸਭ ਤੋਂ ਵਧੀਆ ਸਕ੍ਰੀਨਪਲੇ ਲਈ ਅਕਾਦਮੀ ਇਨਾਮ ਮਿਲਿਆ ਸੀ। ਇਹ ਫ਼ਿਲਮ ਸ਼ਰਾਬ ਪੀਣ ਵਾਲਿਆਂ ਤੇ ਬਣਾਈ ਗਈ ਸੀ। 1950 ਵਿੱਚ ਵਾਈਲਡਰ ਨੇ ਸਨਸੈੱਟ ਬੂਲੇਵਾਰਡ ਫ਼ਿਲਮ ਦਾ ਸਹਿ-ਲੇਖਨ ਅਤੇ ਨਿਰਦੇਸ਼ਨ ਕੀਤਾ ਸੀ ਜਿਸਨੂੰ ਵੱਡੇ ਪੱਧਰ ਤੇ ਸਫ਼ਲਤਾ ਮਿਲੀ ਸੀ। ਇਸ ਤੋਂ ਇਲਾਵਾ ਉਸਨੇ 1953 ਦੀ ਫ਼ਿਲਮ ਸਟੇਲਾਗ 17 ਦਾ ਨਿਰਦੇਸ਼ਨ ਵੀ ਕੀਤਾ ਸੀ।
1950 ਦਹਾਕੇ ਤੋਂ ਅੱਧ ਤੋਂ ਲੈ ਕੇ ਵਾਈਲਡਰ ਨੇ ਜ਼ਿਆਦਾਤਰ ਕੌਮੇਡੀ ਫ਼ਿਲਮਾਂ ਹੀ ਬਣਾਈਆਂ ਸਨ।[2] ਕਲਾਸਿਕ ਫ਼ਿਲਮਾਂ ਦੇ ਨਾਲ-ਨਾਲ ਵਾਈਲਡਰ ਨੇ ਇਸ ਸਮੇਂ ਦੌਰਾਨ ਦ ਸੈਵਨ ਈਅਰ ਇਚ (1955) ਅਤੇ ਸਮ ਲਾਈਕ ਇਟ ਹੌਟ (1959) ਜਿਹੀਆਂ ਫ਼ਿਲਮਾਂ ਬਣਾਈਆਂ ਅਤੇ ਇਸ ਤੋਂ ਇਲਾਵਾ ਉਸਨੇ ਵਿਅੰਗਾਤਮਕ ਫ਼ਿਲਮ ਦ ਅਪਾਰਟਮੈਂਟ (1960) ਜਿਹੀਆਂ ਫ਼ਿਲਮਾਂ ਵੀ ਬਣਾਈਆਂ। ਉਸਨੇ ਆਸਕਰ ਇਨਾਮਾਂ ਦੀ ਨਾਮਜ਼ਦਗੀ ਵਿੱਚ 14 ਵੱਖ-ਵੱਖ ਅਦਾਕਾਰਾਂ ਨੂੰ ਨਿਰਦੇਸ਼ਿਤ ਕੀਤਾ ਸੀ। 1986 ਵਿੱਚ ਵਾਈਲਡਰ ਨੂੰ ਅਮੈਰੀਕਨ ਫ਼ਿਲਮ ਇੰਸਟੀਟਿਊਟ (AFI) ਵੱਲੋਂ ਲਾਈਫ਼ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। 1988 ਵਿੱਚ ਉਸਨੂੰ ਇਰਵਿੰਗ ਥਾਲਬਰਗ ਮੈਮੋਰੀਅਲ ਅਵਾਰਡ ਅਤੇ 1993 ਵਿੱਚ ਉਸਨੂੰ ਨੈਸ਼ਨਲ ਮੈਡਲ ਔਫ਼ ਆਰਟਸ ਨਾਲ ਸਨਮਾਨਿਤ ਕੀਤਾ ਗਿਆ ਸੀ।
ਹਵਾਲੇ
[ਸੋਧੋ]- ↑ "Oscar Firsts and other Trivia" (PDF). Academy of Motion Picture Arts and Sciences. ਫ਼ਰਵਰੀ 2015. Archived from the original (PDF) on ਫ਼ਰਵਰੀ 25, 2015. Retrieved ਮਈ 2, 2015.
{{cite web}}
: Unknown parameter|deadurl=
ignored (|url-status=
suggested) (help) - ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
ਹੋਰ ਪੜ੍ਹੋ
[ਸੋਧੋ]- Armstrong, Richard, Billy Wilder, American Film Realist (McFarland & Company, Inc.: 2000)
- Dan Auiler, "Some Like it Hot" (Taschen, 2001)
- Chandler, Charlotte, Nobody's Perfect. Billy Wilder. A Personal Biography (New York: Schuster & Schuster, 2002)
- Crowe, Cameron, Conversations with Wilder (New York: Knopf, 2001)
- Guilbert, Georges-Claude, Literary Readings of Billy Wilder (Newcastle: Cambridge Scholars Publishing, 2007)
- Gyurko, Lanin A., The Shattered Screen. Myth and Demythification in the Art of Carlos Fuentes and Billy Wilder (New Orleans: University Press of the South, 2009)
- Hermsdorf, Daniel, Billy Wilder. Filme – Motive – Kontroverses (Bochum: Paragon-Verlag, 2006)
- Hopp, Glenn, Billy Wilder (Pocket Essentials: 2001)
- Hopp, Glenn / Duncan, Paul, Billy Wilder (Köln / New York: Taschen, 2003)
- Horton, Robert, Billy Wilder Interviews (University Press of Mississippi, 2001)
- Hutter, Andreas / Kamolz, Klaus, Billie Wilder. Eine europäische Karriere (Vienna, Cologne, Weimar: Boehlau, 1998)
- Jacobs, Jérôme, Billy Wilder (Paris: Rivages Cinéma, 2006)
- Hellmuth Karasek, Billy Wilder, eine Nahaufnahme (Heyne, 2002)
- Lally, Kevin, Wilder Times: The Life of Billy Wilder (Henry Holt & Co: 1st ed edition, May 1996)
- Phillips, Gene D., Some Like It Wilder (The University Press of Kentucky: 2010)
- Sikov, Ed, On Sunset Boulevard. The Life and Times of Billy Wilder (New York: Hyperion, 1999)
- Neil Sinyard & Adrian Turner, "Journey Down Sunset Boulevard" (BCW, Isle of Wight, UK, 1979)
- Tom Wood, The Bright Side of Billy Wilder, Primarily (New York: Doubleday & Company, Inc, 1969)
- Zolotow, Maurice, Billy Wilder in Hollywood (Pompton Plains: Limelight Editions, 2004)
ਬਾਹਰਲੇ ਲਿੰਕ
[ਸੋਧੋ]- ਬਿਲੀ ਵਾਈਲਡਰ ਇਨਸਾਈਕਲੋਪੀਡੀਆ ਬ੍ਰਿਟਾਨੀਕਾ ਵਿੱਚ
- ਬਿਲੀ ਵਾਈਲਡਰ, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- ਫਰਮਾ:IBDB name
- ਬਿਲੀ ਵਾਈਲਡਰ ਟੀ.ਸੀ.ਐੱਮ. ਫ਼ਿਲਮ ਅਧਾਰ ਵਿਖੇ
- Billy Wilder Accepts the AFI Life Achievement Award in 1986 video, 6 min.
- The Films of Billy Wilder, video, 8.5 min.
- American Master – Billy Wilder
- Wilder Bibliography (via UC Berkeley)
- Billy Wilder Tribute at NPR
- Lifetime Honors – National Medal of Arts at the Wayback Machine (archived 2013-08-26)
- Writers Guild of America, west – Laurel Award Recipients at Archive.is (archived 2012-12-28)
- Directors Guild of America at the Wayback Machine (archived 2010-11-20)
- Paris Review 1996 interview