ਬਿਸ਼ਨੋਈ ਧਰਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬਿਸ਼ਨੋਈ ਧਰਮ
[[File:|frameless|alt=]]
ਗੁਰੂ ਜੰਭੇਸ਼ਵਰ ਜਿਸ ਨੂੰ ਜੰਭਾਜੀ ਵੀ ਕਹਿੰਦੇ ਹਨ, ਬਿਸ਼ਨੋਈ ਪੰਥ ਦਾ ਰੂਹਾਨੀ ਆਗੂ ਹੈ।

ਬਿਸ਼ਨੋਈ ਦੋ ਸ਼ਬਦਾਂ ਤੋਂ ਮਿਲਕੇ ਬਣਿਆ ਹੋਇਆ ਹੈ:- ਵੀਹ+ਨੋ ਯਾਨੀ ਜੋ ਉਨੱਤੀ ਨਿਯਮਨ ਦਾ ਪਾਲਣ ਕਰਦਾ ਹੈ।[1] ਗੁਰੂ ਜੰਭੇਸ਼ਵਰ ਭਗਵਾਂਨ ਨੂੰ ਬਿਸ਼ਨੋਈ ਪੰਥ ਦਾ ਸੰਸਥਾਪਕ ਮੰਨਿਆ ਜਾਂਦਾ ਹੈ।

ਇਤਿਹਾਸ[ਸੋਧੋ]

ਬਿਸ਼ਨੋਈ ਧਰਮ ਦੀ ਨੀਂਹ ਗੁਰੂ ਜੰਭੇਸ਼ਵਰ ਨੇ ਬੀਕਾਨੇਰ ਵਿੱਚ ਰੱਖੀ ਸੀ।

29 ਨਿਯਮ ਹੇਠ ਲਿਖੇ ਹਨ [2][3][ਸੋਧੋ]

 1. ਤੀਹ ਦਿਨ ਸੂਤਕ
 2. ਪੰਜ ਦਿਨ ਦਾ ਰਜਸਵਲਾ
 3. ਸਵੇਰੇ ਇਸਨਾਨ ਕਰਨਾ
 4. ਸ਼ੀਲ, ਸੰਤੋਸ਼, ਸੂਚੀ ਰੱਖਣਾ
 5. ਸਵੇਰੇ ਸ਼ਾਮ ਸੰਧਿਆ ਕਰਨਾ
 6. ਸੰਝ ਆਰਤੀ ਵਿਸ਼ਨੂੰ ਗੁਣ ਗਾਉਣਾ
 7. ਸਵੇਰ ਸਮੇਂ ਹਵਨ ਕਰਨਾ
 8. ਪਾਣੀ ਛਾਣ ਕੇ ਪੀਣਾ ਅਤੇ ਬਾਣੀ ਸ਼ੁੱਧ ਬੋਲਣਾ
 9. ਬਾਲਣ ਬੀਨਕਰ ਅਤੇ ਦੁੱਧ ਛਾਣਕਰ ਪੀਣਾ
 10. ਮਾਫੀ ਸਹਨਸ਼ੀਲਤਾ ਰੱਖਣਾ
 11. ਦਇਆ-ਨਿਮਰ ਭਾਵ ਨਾਲ ਰਹਿਣਾ
 12. ਚੋਰੀ ਨਹੀਂ ਕਰਨੀ
 13. ਨਿੰਦਿਆ ਨਹੀਂ ਕਰਨੀ
 14. ਝੂਠ ਨਹੀਂ ਬੋਲਣਾ
 15. ਵਾਦ ਵਿਵਾਦ ਨਹੀਂ ਕਰਨਾ
 16. ਮੱਸਿਆ ਦਾ ਵਰਤ ਰੱਖਣਾ
 17. ਭਜਨ ਵਿਸ਼ਨੂੰ ਦਾ ਕਰਨਾ
 18. ਪ੍ਰਾਣੀ ਮਾਤਰ ਤੇ ਦਇਆ ਕਰਨਾ
 19. ਹਰੇ ਰੁੱਖ ਨਹੀਂ ਕੱਟਣਾ
 20. ਅਜਰ ਨੂੰ ਜਰਨਾ
 21. ਆਪਣੇ ਹੱਥ ਨਾਲ ਰਸੋਈ ਪਕਾਉਣਾ
 22. ਥਾਟ ਅਮਰ ਰੱਖਣਾ
 23. ਬੈਲ ਨੂੰ ਖੱਸੀ ਨਾ ਕਰਨਾ
 24. ਅਮਲ ਨਹੀਂ ਖਾਣਾ
 25. ਤੰਬਾਕੂ ਨਹੀਂ ਖਾਣਾ ਅਤੇ ਪੀਣਾ
 26. ਭੰਗ ਨਹੀਂ ਪੀਣਾ
 27. ਮਦਪਾਨ ਨਹੀਂ ਕਰਨਾ
 28. ਮਾਸ ਨਹੀਂ ਖਾਣਾ
 29. ਨੀਲੇ ਬਸਤਰ ਨਹੀਂ ਧਾਰਨ ਕਰਨਾ

ਹਵਾਲੇ[ਸੋਧੋ]