ਬਿਸ਼ਨ ਸਿੰਘ ਉਪਾਸ਼ਕ
ਬਿਸ਼ਨ ਸਿੰਘ ਉਪਾਸ਼ਕ ਨੇ ਕਾਵਿ ਅਤੇ ਗਲਪ ਖੇਤਰਾਂ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਪਰ ਇਸਨੇ ਵਧੇਰੇ ਪ੍ਰਸਿਧੀ ਕਵੀ ਵਜੋਂ ਪ੍ਰਾਪਤ ਕੀਤੀ। ਮਨਮੋਹਨ ਨੇ ਵੀ ਉਪਾਸ਼ਕ ਬਾਰੇ ਆਪਣੇ ਵਿਚਾਰ ਦਿੱਤੇ ਹਨ ਕਿ "ਕਵੀ ਆਪਣੇ ਆਲੇ ਦੁਆਲੇ ਤੋਂ ਸੁਚੇਤ ਜਾਪਦਾ ਹੈ ਇਸ ਲਈ ਬਿਸ਼ਨ ਦੀ ਕਵਿਤਾ ਵਿੱਚ ਬਹੁਪੱਖੀ ਸਮਸਿਆਵਾਂ ਨੂੰ ਪੇਸ਼ ਕੀਤਾ ਗਿਆ ਹੈ।"[1] ਪਰ ਕਿਸੇ "ਨਵ-ਆਲੋਚਕ" ਨੇ ਬਿਸ਼ਨ ਦੇ ਕਾਵਿ ਦਾ ਮੁਲਾਂਕਣ ਨਹੀਂ ਕੀਤਾ।[2] ਬਿਸ਼ਨ ਸਿੰਘ ਵਰਤਮਾਨ ਸਮਾਜਕ ਪ੍ਰਬੰਧ ਤੋਂ ਪੂਰਨ ਭਾਂਤ ਅਸੰਤੁਸ਼ਟ ਹੋ ਕੇ ਵਰਤਮਾਨ ਸਮਾਜਕ ਪ੍ਰਬੰਧ ਬਾਰੇ ਲਿੱਖਿਆ।
ਜੀਵਨ
[ਸੋਧੋ]ਬਿਸ਼ਨ ਸਿੰਘ ਦਾ ਜਨਮ 26 ਮਈ, 1919 ਨੂੰ ਲਾਂਬੜਾ, ਹੁਸ਼ਿਆਰਪੁਰ ਵਿੱਚ ਹੋਇਆ।[2] ਬਿਸ਼ਨ ਦੇ ਪਿਤਾ ਦਾ ਨਾਂ "ਮਿਸਤਰੀ ਰਲਾ ਸਿੰਘ" ਸੀ ਅਤੇ ਮਾਤਾ ਦਾ ਨਾਂ "ਆਤੀ" ਸੀ। ਘਰ ਦੀ ਆਰਥਿਕ ਹਾਲਤ ਚੰਗੀ ਨਾ ਹੋਣ ਕਾਰਨ ਬਿਸ਼ਨ ਨੂੰ ਪੜ੍ਹਾਈ ਲਈ ਸਕੂਲ ਨਹੀਂ ਭੇਜਿਆ ਗਿਆ। ਇਸਦੇ ਪਿਤਾ ਨੇ ਬਿਸ਼ਨ ਨੂੰ ਤੇਰ੍ਹਾਂ ਸਾਲ ਦੀ ਉਮਰ ਵਿੱਚ ਆਪਣੇ ਮਿੱਤਰ ਕੋਲ ਟਾਟਾ ਨਗਰ ਵਿੱਚ ਭੇਜ ਦਿੱਤਾ। ਇਸਨੇ ਪੰਜਾਬੀ ਭਾਸ਼ਾ ਦੀ ਸਿੱਖਲਾਈ ਨੇੜੇ ਰਹਿੰਦੀ ਇੱਕ ਬੇਬੇ "ਪੱਯ" ਵਾਲੀ ਤੋਂ ਲਈ ਸੀ।[2] ਬਿਸ਼ਨ ਦਾ ਵਿਆਹ ਮਾਛੀਆਂ ਪਿੰਡ ਦੀ "ਦਲੀਪ ਕੌਰ" ਨਾਲ ਹੋਇਆ। ਬਿਸ਼ਨ ਨੇ ਇੱਕ "ਗਜ਼ਲ ਸੰਗ੍ਰਹਿ" ਰਤਨ ਦੀਪ ਦੀ ਵੀ ਰਚਨਾ ਕੀਤੀ।[3] ਬਿਸ਼ਨ ਸਿੰਘ ਬਾਅਦ ਵਿੱਚ ਮਾਛੀਆਂ ਨੂੰ ਛੱਡ ਕੇ ਪਹਿਲਾਂ ਕਾਨਪੁਰ ਤੇ ਫਿਰ ਬੰਬਈ ਚਲਾ ਗਿਆ। 1968 ਵਿੱਚ ਇੱਕ ਸੜਕ ਦੁਰਘਟਨਾ ਵਿੱਚ ਇਸਦੇ ਸਾਈਕਲ ਦੀ ਟੱਕਰ ਕਾਰ ਨਾਲ ਹੋਣ ਕਾਰਨ ਇਸਦੇ ਦਿਮਾਗ ਦੀ ਨੱਸ ਫੱਟ ਗਈ ਅਤੇ ਕੁਝ ਦਿਨਾਂ ਬਾਅਦ 1 ਨਵੰਬਰ, 1968 ਨੂੰ ਇਸਦੀ ਮੌਤ ਹੋ ਗਈ।
ਕਾਰਜ
[ਸੋਧੋ]ਬਿਸ਼ਨ ਸਿੰਘ ਨੇ ਬੰਬਈ ਵਿੱਚ ਨਿਕਲਦੇ ਰਸਾਲੇ "ਜੀਵਨ" ਦਾ ਪਹਿਲਾ ਨਿਗਰਾਨ ਸੰਪਾਦਕ ਵਜੋਂ ਅਤੇ ਬਾਅਦ ਵਿੱਚ "ਮੁੱਖ ਸੰਪਾਦਕ" ਵਜੋਂ ਕਾਰਜ ਕੀਤਾ। ਇਸ ਤੋਂ ਬਾਅਦ 1959 ਦੇ ਅੰਤ ਤੋਂ 1960 ਦੇ ਅੰਤ ਤੱਕ ਉਪਾਸ਼ਕ ਨੇ ਫਗਵਾੜਾ ਵਿੱਚ "ਜਗਮਗ ਰਸਾਲੇ" ਲਈ ਵੀ ਸੰਪਾਦਕ ਵਜੋਂ ਕਾਰਜ ਕੀਤਾ।
ਰਚਨਾਵਾਂ
[ਸੋਧੋ]ਕਵਿਤਾ ਸੰਗ੍ਰਹਿ
[ਸੋਧੋ]- ਉਪਾਸ਼ਕਾ (1953)
- ਖੂਨੀ ਦੀਵਾਰ (1955)
- ਮਹੱਲ ਤੇ ਝੁੱਗੀਆਂ (1956)
- ਸੂਹਾ ਸਾਲੂ (ਮਿਤੀਹੀਨ)
- ਧਰਤੀ ਦੀ ਅੱਗ (1956)
- ਮਜੀਠੀ ਚੋਲਾ (1956)
- ਜਾਮ ਸੁਰਾਹੀਆਂ (1957)
- ਸਰਦਲ (1962)
- ਬਸੰਤ ਬਹਾਰ (1963)
- ਰਤਨਦੀਪ (ਮਿਤੀਹੀਨ)
- ਮਤਾਂ ਜਾਗਣ ਦਿਲ ਊਂਘਲਾਵਨ (1968)
- ਮਹਿਫ਼ਲ (ਅਪ੍ਰਕਾਸ਼ਿਤ)
ਲਘੂ ਕਹਾਣੀਆਂ
[ਸੋਧੋ]- ਚੋਭਾਂ 1956
ਨਾਵਲ
[ਸੋਧੋ]- ਮ੍ਰਿਗ ਤ੍ਰਿਸ਼ਨਾ (ਅਪ੍ਰਕਾਸ਼ਿਤ)
- ਤੇਰੀਆਂ ਗਲੀਆਂ ਮੇਰੇ ਪੈਰ
ਅਨੁਵਾਦ
[ਸੋਧੋ]- ਗੁਨਾਹ (ਦੱਤ ਭਾਰਤੀ)- ਮਿਤੀਹੀਨ
- ਬਰਾਂਚ ਲਾਈਨ (ਦੱਤ ਭਾਰਤੀ)- 1962
- ਚੋਟ (ਦੱਤ ਭਾਰਤੀ)- ਮਿਤੀਹੀਨ
- ਸਾਂਵਲੀ ਰਾਤ (ਗੁਲਸ਼ਨ ਨੰਦਾ)- ਮਿਤੀਹੀਨ
ਹਵਾਲੇ
[ਸੋਧੋ]- ↑ ਕੇਸਰ, ਅਨਮੋਲ. "ਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸ". ਪਬਲੀਕੇਸ਼ਨ ਬਿਊਰੋ, ਪਟਿਆਲਾ. p. 199.
{{cite web}}
:|access-date=
requires|url=
(help); Missing or empty|url=
(help) - ↑ 2.0 2.1 2.2 ਅਰਸ਼ੀ, ਗੁਰਚਰਨ ਸਿੰਘ. "ਬਿਸ਼ਨ ਸਿੰਘ ਉਪਾਸ਼ਕ". ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ.
{{cite web}}
:|access-date=
requires|url=
(help); Missing or empty|url=
(help) - ↑ ਰਤਨਦੀਪ. "ਬਿਸ਼ਨ ਸਿੰਘ ਉਪਾਸ਼ਕ". ਸੇਵਕ ਸਾਹਿਤ ਪਬਲਿਸ਼ਰ, ਦਿੱਲੀ.
{{cite web}}
:|access-date=
requires|url=
(help); Missing or empty|url=
(help)