26 ਮਈ
Jump to navigation
Jump to search
<< | ਮਈ | >> | ||||
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
30 | 31 | |||||
2021 |
26 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 146ਵਾਂ ਦਿਨ ਹੁੰਦਾ ਹੈ। ਸਾਲ ਦੇ 219 (ਲੀਪ ਸਾਲ ਵਿੱਚ 220) ਦਿਨ ਬਾਕੀ ਹੁੰਦੇ ਹਨ।
ਪ੍ਰਮੁੱਖ ਘਟਨਾਵਾਂ[ਸੋਧੋ]
- 1521 – ਜਰਮਨ ਦੇ ਮਾਰਟਿਨ ਲੂਥਰ ਨੂੰ ਪੋਪ ਦੇ ਕਹਿਣ ਤੇ ਰੋਮਨ ਬਾਦਸ਼ਾਹ ਨੇ ਧਰਮ ਤੋਂ ਇਸ ਕਰ ਕੇ ਖ਼ਾਰਜ ਕਰ ਦਿਤਾ ਕਿ ਉਹ ਪੋਪ ਵਲੋਂ ਪ੍ਰਚਾਰੇ ਜਾਂਦੇ ਧਰਮ ਉੱਤੇ ਕਿੰਤੂ ਕਰਦਾ ਸੀ।
- 1739 – ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਅਤੇ ਇਰਾਨ ਦੇ ਨਾਦਰ ਸ਼ਾਹ ਦੇ ਵਿਚਾਲੇ ਹੋਏ ਸਮਝੌਤੇ ਦੇ ਅਧੀਨ ਅਫਗਾਨਿਸਤਾਨ ਭਾਰਤ ਤੋਂ ਵੱਖ ਹੋ ਗਿਆ ਸੀ।
- 1805 – ਨੈਪੋਲੀਅਨ ਬੋਨਾਪਾਰਟ ਦੀ ਸਪੇਨ ਦੇ ਰਾਜੇ ਵਜੋਂ ਤਾਜਪੋਸ਼ੀ ਹੋਈ। ਇਸ ਤੋਂ ਪਹਿਲਾਂ ਉਂਜ 2 ਦਸੰਬਰ 1804 ਦੇ ਦਿਨ ਫ਼ਰਾਂਸ ਦੇ ਬਾਦਸ਼ਾਹ ਵਜੋਂ ਤਾਜਪੋਸ਼ੀ ਵੀ ਕਰਵਾ ਚੁੱਕਾ ਸੀ। ਹੁਣ ਉਹ ਦੋ ਦੇਸ਼ਾਂ ਦਾ ਬਾਦਸ਼ਾਹ ਸੀ।
- 1824 – ਅਮਰੀਕਾ ਨੇ ਬ੍ਰਾਜ਼ੀਲ ਨੂੰ ਇੱਕ ਰਾਸ਼ਟਰ ਦੇ ਰੂਪ 'ਚ ਮਾਨਤਾ ਦਿੱਤੀ।
- 1896 – ਰੂਸ ਦਾ ਆਖਰੀ ਜਾਰ ਨਿਕੋਲਸ ਸਿੰਘਾਸਨ 'ਤੇ ਬੈਠਿਆ।
- 1943 – ਐਮਸਟਰਡੈਮ 'ਚ ਯੂਹਾਦੀਆਂ ਦਾ ਜਰਮਨੀ ਦੇ ਵਿਰੋਧ 'ਚ ਦੰਗਾ।
- 1946 – ਅਮਰੀਕਾ 'ਚ ਹਾਈਡ੍ਰੋਜਨ ਬੰਬ ਦੇ ਪੈਟੇਂਨ ਲਈ ਅਰਜ਼ੀ ਕੀਤੀ ਗਈ ਸੀ।
- 1957 – ਬਾਂਬੇ (ਹੁਣ ਮੁੰਬਈ) 'ਚ ਜਨਤਾ ਬੀਮਾ ਦੀ ਸ਼ੁਰੂਆਤ।
- 1969 – ਐਪੋਲੋ 10 ਧਰਤੀ ਤੇ ਮਹਿਫ਼ੂਜ਼ ਵਾਪਸ ਪੁਜਾ।
- 1984 – ਪਹਿਲੇ ਗ੍ਰੈਂਡ ਹਿਮਾਲਿਯਨ ਵਰਲਡ ਹੈਂਗ ਗਲਾਈਡਿੰਗ ਰੈਲੀ ਦੀ ਸ਼ੁਰੂਆਤ।
- 1988 – ਭਾਰਤ ਸਰਕਾਰ ਨੇ ਧਰਮ ਅਤੇ ਸਿਆਸਤ ਨੂੰ ਅੱਡ ਕਰਨ ਬਾਰੇ ਆਰਡੀਨੈਂਸ ਜਾਰੀ ਕੀਤਾ। ਇਸ ਆਰਡੀਨੈਂਸ ਮੁਤਾਬਕ ਕਿਸੇ ਧਾਰਮਕ ਅਦਾਰੇ ਤੋਂ ਸਿਆਸੀ ਕਾਰਵਾਈ ਕਰਨ ਉੱਤੇ ਪਾਬੰਦੀ ਲਾਈ ਗਈ।
- 1996 – ਅਟਲ ਬਿਹਾਰੀ ਬਾਜਪਾਈ ਨੇ 1984 ਦੇ ਦਰਬਾਰ ਸਾਹਿਬ ਉੱਤੇ ਫ਼ੌਜੀ ਐਕਸ਼ਨ ਨੂੰ 'ਮੰਦਭਾਗਾ' ਕਿਹਾ।
- 1999 – ਭਾਰਤੀ ਅੰਤਰਿਕ ਅਨੁਸ਼ੰਧਾਨ ਸੰਗਠਨ ਨੇ ਸਫਲਤਾਪੂਰਵਕ ਭਾਰਤ ਜਰਮਨੀ ਅਤੇ ਦੱਖਣੀ ਕੋਰੀਆ ਦੇ ਇਕ-ਇਕ ਉਪਗ੍ਰਹਿ ਨੂੰ ਉਨ੍ਹਾਂ ਦੀਆਂ ਨਿਰਧਾਰਿਤ ਕਲਾਸਾਂ 'ਚ ਸਥਾਪਿਤ ਕੀਤਾ।
- 2004 – ਨਿਊਯਾਰਕ ਟਾਈਮਜ਼ ਨੇ ਸਵੀਕਾਰ ਕੀਤਾ ਕਿ ਉਸ ਦੀ ਗਲਤੀ ਰਿਪੋਟਿੰਗ ਦੀ ਵਜ੍ਹਾ ਨਾਲ ਇਸ ਅਫਵਾਹ ਨੂੰ ਬਲ ਮਿਲਿਆ ਕਿ ਇਰਾਕ ਦੇ ਕੋਲ ਜਨਸੰਹਾਰ ਦੇ ਹਥਿਆਰ ਹਨ ਜਿਸ ਦੇ ਕਾਰਨ ਅਮਰੀਕਾ ਨੇ ਉਸ 'ਤੇ ਹਮਲਾ ਕੀਤਾ ਹੈ।
- 2006 – ਜਾਵਾ 'ਚ ਆਏ ਭੂਚਾਲ ਦੇ ਕਾਰਨ 5700 ਲੋਕਾਂ ਦੀ ਜਾਨ ਗਈ ਸੀ ਅਤੇ ਤਕਰੀਬਨ ਦੋ ਲੱਖ ਲੋਕ ਬੇਘਰ ਹੋ ਗਏ ਸਨ।
ਛੁੱਟੀਆਂ[ਸੋਧੋ]
ਜਨਮ[ਸੋਧੋ]
- 1938 – ਭਾਰਤੀ ਨਿਰਦੇਸ਼ਕ ਅਤੇ ਨਿਰਮਾਤਾ ਕੇ ਬਿਕਰਮ ਸਿੰਘ ਦਾ ਜਨਮ ਹੋਇਆ। (ਦਿਹਾਂਤ 2013)
ਦਿਹਾਂਤ[ਸੋਧੋ]
- 1908 – ਅਹਿਮਦੀਆ ਲਹਰ ਦੇ ਮੌਢੀ ਮਿਰਜ਼ਾ ਗ਼ੁਲਾਮ ਅਹਿਮਦ ਦਾ ਦਿਹਾਂਤ। (ਜਨਮ 1835)