ਸਮੱਗਰੀ 'ਤੇ ਜਾਓ

ਬਿੱਲੀ ਮਾਸੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਿੱਲੀ ਮਾਸੀ ਪੰਜਾਬ ਦੇ ਛੋਟੇ ਬੱਚਿਆਂ ਦੀ ਖੇਡ ਹੈ। ਇਹ ਯੂਰਪ ਵਿੱਚ ਪ੍ਰਚਲਿਤ ਖੇਡ 'Old Witch' ਨਾਲ ਮਿਲਦੀ ਜੁਲਦੀ ਹੈ।[1] ਬੱਚੇ ਇੱਕ ਦੂਜੇ ਦਾ ਹੱਥ ਫੜ ਕੇ ਗੋਲ ਘੇਰਾ ਬਣਾ ਲੈਦੇ ਹਨ ਅਤੇ ਪੁੱਗਕੇ ਦੋ ਬੱਚੇ ਚੁਣਦੇ ਹਨ। ਇਨ੍ਹਾਂ ਵਿੱਚੋਂ ਇੱਕ ਬੱਚਾ ਬਿੱਲੀ ਬਣ ਜਾਂਦਾ ਹੈ ਤੇ ਦੂਜਾ ਮਾਸੀ।[2] ਮਾਸੀ ਝੂਠੀ ਮੂਠੀ ਗੋਲ ਘੇਰੇ ਵਿੱਚ ਖੜੇ ਬੱਚਿਆਂ ਦੇ ਹੱਥਾਂ ਤੇ ਆਪਣਾ ਹੱਥ ਰੱਖ ਰੱਖ ਕੇ ਕਹਿੰਦੀ ਹੈ ਕਿ ਇੱਥੇ ਮੇਰਾ ਆਟਾ ਪਿਆ ਹੈ ਇੱਥੇ ਮੇਰੀ ਦਾਲ,ਦੁੱਧ, ਖੰਡ ਤੇ ਇੱਥੇ ਘਿਓ। ਇਹ ਕਹਿਕੇ ਉਹ ਝੂਠੀ ਮੂਠੀ ਬਾਹਰ ਜਾਂਦੀ ਹੈ ਤੇ ਬਿੱਲੀ ਆ ਕੇ ਝੂਠੀ ਮੂਠੀ ਸਾਰਾ ਕੁਝ ਖਾ ਜਾਂਦੀ ਹੈ। ਫਿਰ ਮਾਸੀ ਆ ਕੇ ਬੱਚਿਆਂ ਨੂੰ ਪੁੱਛਦੀ ਹੈ ਕਿ ਮੇਰਾ ਸਮਾਨ ਕਿੱਥੇ ਹੈ। ਬੱਚੇ ਕਹਿੰਦੇ ਬਿੱਲੀ ਖਾ ਗਈ। ਮਾਸੀ ਬਿੱਲੀ ਦੇ ਮਗਰ ਭੱਜਦੀ ਹੈ ਬਿੱਲੀ ਘੇਰੇ ਅੰਦਰ ਅੱਗੇ ਅੱਗੇ ਭੱਜਦੀ ਹੈ।[2]

ਪੰਜਾਬੀ ਲੋਕ ਤੁਕਾਂ

[ਸੋਧੋ]

ਬਿੱਲੀਏ ਨੀ ਬਿੱਲੀਏ ਤੂੰ ਹੀ ਖਾਧਾ,
ਨਾ ਨੀ ਮਾਸੀ ਮੈ ਨੀ ਖਾਧਾ,
ਬਿੱਲੀਏ ਨੀ ਬਿੱਲੀਏ ਤੂੰ ਹੀ ਖਾਧਾ,
ਨਾ ਨੀ ਮਾਸੀ ਮੈ ਨੀ ਖਾਧਾ ...

ਇਸ ਤਰਾਂ ਫੜਨ ਫੜਾਈ ਖੇਡਦੇ ਰਹਿੰਦੇ ਹਨ ਜਦ ਬਿੱਲੀ ਫੜ ਹੋ ਜਾਂਦੀ ਹੈ ਤਾਂ ਹੋਰ ਦੋ ਬੱਚੇ ਬਾਰੀ ਲੇਦੇ ਹਨ।

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2016-03-05. Retrieved 2015-06-11.
  2. 2.0 2.1 ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2010). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਂਕ, ਦਿੱਲੀ. p. 1798. ISBN 81-7116-164-2.