ਬੁੱਟਰ ਸਰੀਂਹ
ਬੁੱਟਰ ਸਰੀਂਹ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਸ੍ਰੀ ਮੁਕਤਸਰ ਸਾਹਿਬ |
ਉੱਚਾਈ | 185 m (607 ft) |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਸ੍ਰੀ ਮੁਕਤਸਰ ਸਾਹਿਬ |
ਬੁੱਟਰ ਸਰੀਂਹ ਚੜ੍ਹਦੇ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਤਹਿਸੀਲ ਗਿੱਦੜਬਾਹਾ ਵਿੱਚ ਮੁਕਤਸਰ-ਬਠਿੰਡਾ ਸੜਕ ’ਤੇ ਵਸਿਆ ਹੋਇਆ ਇੱਕ ਛੋਟਾ ਜਿਹਾ ਪਿੰਡ ਹੈ।[1][2][3] ਇਹ ਪਿੰਡ ਮੁੱਖ ਤੌਰ ’ਤੇ ਬੁੱਟਰ ਗੋਤ ਦੇ ਜੱਟਾਂ ਦਾ ਪਿੰਡ ਹੈ। ਪਿੰਡ ਵਿੱਚ ਅਹਿਮ ਤੌਰ ’ਤੇ ਦੋ ਧਾਰਮਿਕ ਥਾਵਾਂ ਹਨ - ਇੱਕ ‘ਗੁਰੂਦੁਆਰਾ ਸਾਹਿਬ’ ’ਤੇ ਦੂਜੀ ‘ਡੇਰਾ ਬਾਬਾ ਬਾਵਾ ਸਾਹਿਬ’।
ਭੂਗੋਲ
[ਸੋਧੋ]ਬਠਿੰਡਾ ਇੱਥੋਂ 31 ਕਿਲੋਮੀਟਰ ’ਤੇ ਸ੍ਰੀ ਮੁਕਤਸਰ ਸਾਹਿਬ 21 ਕਿਲੋਮੀਟਰ ਹੈ। ਗਿੱਦੜਬਾਹਾ ਇਥੋਂ 20 ਅਤੇ ਫ਼ੌਜ ਦਾ ਹਵਾਈ ਅੱਡਾ, ਭੀਸੀਆਣਾ ਇਥੋਂ ਸਿਰਫ਼ 11 ਕਿਲੋਮੀਟਰ ਦੂਰ ਹੈ। ਇਸ ਦੇ ਹੋਰ ਗੁਆਂਢੀ ਪਿੰਡਾਂ ਵਿੱਚ ਧੂਲਕੋਟ (4 ਕਿ:ਮੀ) ਛੱਤਿਆਣਾ (4 ਕਿ:ਮੀ) ਭਲਾਈਆਣਾ (4 ਕਿ:ਮੀ) ਦੋਦਾ (5 ਕਿ:ਮੀ) ’ਤੇ ਕੋਟ ਭਾਈ (10 ਕਿ:ਮੀ) ਦੇ ਨਾਂ ਹਨ। ਪਿੰਡ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਤੋਂ ਤਕਰੀਬਨ 253 ਕਿਲੋਮੀਟਰ ਦੇ ਫ਼ਾਸਲੇ ’ਤੇ ਹੈ।
ਪਿੰਡ ਵਿੱਚ ਇੱਕ ਸਰਕਾਰੀ ਮਿਡਲ ਸਕੂਲ, ਤਿੰਨ ਆਂਗਣਵਾੜੀ ਸੈਂਟਰ, ਵਾਟਰ ਬਕਸ, ਸਿਹਤ ਡਿਸਪੈਂਸਰੀ ਅਤੇ ਇੱਕ ਆਰ.ਓ. ਸਿਸਟਮ ਹਨ।
ਖੇਤੀਬਾੜੀ
[ਸੋਧੋ]ਪਿੰਡ ਦੇ ਲੋਕ ਦਰਮਿਆਨੀ ਆਰਥਿਕ ਹਾਲਤ ਵਾਲ਼ੇ ਹਨ ਅਤੇ ਆਮ ਕਰ ਕੇ ਖੇਤੀ ਨਾਲ਼ ਤਅੱਲੁਕ ਰੱਖਦੇ ਹਨ। ਜ਼ਿਆਦਾਤਰ ਲੋਕ ਕਣਕ, ਨਰਮਾ/ਕਪਾਹ, ’ਤੇ ਚੌਲ਼ ਦੀ ਕਾਸ਼ਤ ਕਰਦੇ ਹਨ।
ਹਵਾਲੇ
[ਸੋਧੋ]- ↑ "No repolling in two villages of Giddarbaha". ਦ ਟ੍ਰਿਬਿਊਨ. ਸਤੰਬਰ 21, 2011. Retrieved ਅਗਸਤ 14, 2012.
{{cite news}}
: More than one of|work=
and|newspaper=
specified (help) - ↑ "Capt flays poll panel for not ordering repolling in two booths". ਦ ਟ੍ਰਿਬਿਊਨ. September 23, 2011. Retrieved August 14, 2012.
- ↑ "Shots fired in Muktsar district, polling deferred". ਦ ਇੰਡੀਅਨ ਐਕਸਪ੍ਰੈਸ. September 19, 2011. Retrieved August 14, 2012.