ਸਮੱਗਰੀ 'ਤੇ ਜਾਓ

ਬੋਕੋ ਹਰਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੋਕੋ ਹਰਾਮ
ਜਮਾਤੇ ਅਹਿਲੀ ਸੁੰਨਾ ਅਲਦਾਵਤੀ ਵ ਅਲਜਿਹਾਦ
جماعة أهل السنة للدعوة والجهاد
ਨਾਈਜੀਰੀਆ ਸ਼ਰੀਆ ਟਕਰਾ ਵਿੱਚ ਸ਼ਾਮਲ ਧਿਰਾਂ
ਸਰਗਰਮ2002–ਹੁਣ
ਵਿਚਾਰਧਾਰਾਇਸਲਾਮੀ ਅੱਤਵਾਦ
ਇਸਲਾਮੀ ਕੱਟੜਵਾਦ
ਤਕਫ਼ਿਰ
ਆਗੂਅਬੂਬਕਰ ਸ਼ੇਖ਼ਾਊ[1]
ਡਾਨ ਹਾਜ਼ੀਆਫਰਮਾ:POW
ਅੱਬਾ 
Abatcha Flatari 
ਮੋਮੋਡੂ ਬਾਮਾ 
ਮੁਹੰਮਦ ਯੂਸਫ 
ਅਪਰੇਸ਼ਨ ਦੇ
ਖੇਤਰ
ਉੱਤਰੀ ਨਾਈਜੀਰੀਆ, ਉੱਤਰੀ ਕੈਮਰੂਨ, ਦੱਖਣੀ ਨਾਈਜਰ, ਚਡ
ਇਤਹਾਦੀ ਅਨਸਾਰੂ
ਇਸਲਾਮੀ ਮਗ਼ਰਿਬ ਵਿੱਚ ਅਲ ਕਾਇਦਾ
ਵਿਰੋਧੀਫਰਮਾ:Country data ਨਾਈਜੀਰੀਆ ਨਾਈਜੀਰੀਆ
Civilian Joint Task Force (CJTF)
ਫਰਮਾ:Country data ਕੈਮਰੂਨ ਕੈਮਰੂਨ
ਫਰਮਾ:Country data ਚਡ ਚਡ
ਫਰਮਾ:Country data ਨਾਈਜਰ ਨਾਈਜਰ
ਲੜਾਈਆਂ
ਅਤੇ ਜੰਗਾਂ
ਨਾਈਜੀਰੀਆ ਸ਼ਰੀਆ ਝਗੜਾ
2009 ਨਾਈਜੀਰੀਆ ਵਿੱਚ ਜਾਤੀ ਹਿੰਸਾ

ਜਮਾਤੇ ਅਹਿਲੀ ਸੁੰਨਾ ਅਲਦਾਵਤੀ ਵ ਅਲਜਿਹਾਦ ਇਸ ਸੰਗਠਨ ਦਾ ਆਧਿਕਾਰਿਕ ਨਾਮ ਹੈ ਜਿਸਦਾ ਅਰਬੀ ਵਿੱਚ ਮਤਲਬ ਹੋਇਆ ਜੋ ਲੋਕ ਪੈਗੰਬਰ ਮੋਹੰਮਦ ਦੀ ਸਿੱਖਿਆ ਅਤੇ ਜਿਹਾਦ ਨੂੰ ਫੈਲਾਉਣ ਲਈ ਪ੍ਰਤਿਬਧ ਹਨ।

ਉੱਤਰ-ਪੂਰਬੀ ਸ਼ਹਿਰ ਮੈਡੁਗੁਰੀਮੇਂ ਇਸ ਸਗੰਠਨ ਦਾ ਹੈਡਕੁਆਰਟਰ ਸੀ ਅਤੇ ਇੱਥੇ ਰਹਿਣ ਵਾਲੇ ਲੋਕਾਂ ਨੇ ਇਸਨੂੰ ਬੋਕੋ ਹਰਾਮ ਦਾ ਨਾਮ ਦਿੱਤਾ।

ਜੇਕਰ ਮਕਾਮੀ ਹੋਜ਼ਾ ਭਾਸ਼ਾ ਵਿੱਚ ਇਸ ਦਾ ਉੱਚਾਰਨ ਕੀਤਾ ਜਾਵੇ ਤਾਂ ਇਸ ਦਾ ਮਤਲਬ ਹੋਇਆ ਪੱਛਮੀ ਸਿੱਖਿਆ ਲੈਣਾ ਵਰਜਿਤ ਹੈ।

ਬੋਕੋ ਦਾ ਮੂਲ ਮਤਲਬ ਹੈ ਫਰਜੀ ਜਾਂ ਨਕਲੀ ਲੇਕਿਨ ਇਸ ਦਾ ਮਤਲਬ ਪੱਛਮੀ ਸਿੱਖਿਆ ਵਜੋਂ ਸਮਝਿਆ ਜਾਣ ਲਗਾ। ਜਦੋਂ ਕਿ ਹਰਾਮ ਦਾ ਮਤਲਬ ਹੈ ਵਰਜਿਤ ਜਾਂ ਉਹ ਚੀਜਾਂ ਜਿਹਨਾਂ ਦੀ ਸਮਾਜ ਵਿੱਚ ਮਨਾਹੀ ਹੈ।

ਸ਼ੁਰੂਆਤ[ਸੋਧੋ]

ਬੋਕੋ ਹਰਾਮ ਦੀ ਸ਼ੁਰੂਆਤ ਮੋਹੰਮਦ ਯੂਸੁਫ ਨਾਮਕ ਵਿਦਵਾਨ ਨੇ ਰੱਖੀ ਜੋ 2009 ਵਿੱਚ ਮਾਰਿਆ ਗਿਆ। ਇਸ ਦੇ ਬਾਅਦ ਸਮੂਹ ਦੇ ਕਈ ਗੁਟ ਹੋ ਗਏ। ਸਭ ਤੋਂ ਮਜ਼ਬੂਤ ਧੜਾ ਅਬੂਬਕਰ ਸ਼ੇਖ਼ਾਊ ਦਾ ਹੈ। ਨਾਈਜੀਰਿਆ ਦੇ ਪ੍ਰਾਂਤਾਂ ਮਦਾਂਗਰੀ, ਕਦੋਨਾ, ਕਾਨੋ ਅਤੇ ਯੂਬੇ ਵਿੱਚ ਉਹਨਾਂ ਦਾ ਜਿਆਦਾ ਪ੍ਰਭਾਵ ਹੈ। ਇਸ ਦੀ ਸ਼ੁਰੂਆਤ ਆਪਣੇ ਵਿਰੋਧੀਆਂ ਦੇ ਬੇਰਹਿਮਾਨਾ ਤੌਰ 'ਤੇ ਟਾਰਗੈੱਟ ਕਿਲਿੰਗ ਤੋਂ ਹੋਈ ਅਤੇ ਅਕਸਰ ਵਾਰਦਾਤ ਦੇ ਬਾਅਦ ਭੱਜਣ ਲਈ ਮੋਟਰਸਾਇਕਲ ਇਸਤੇਮਾਲ ਕੀਤੇ ਜਾਂਦੇ ਸਨ। ਮਰਨ ਵਾਲੇ ਵਿਰੋਧੀਆਂ ਵਿੱਚ ਵੱਡੀ ਗਿਣਤੀ ਇਸਲਾਮੀ ਆਗੂਆਂ ਦੀ ਹੈ।

ਕਾਰਵਾਈਆਂ[ਸੋਧੋ]

ਇਸ ਸੰਗਠਨ ਨੇ 2009 ਤੋਂ ਨਾਇਜੀਰੀਆ ਦੇ ਖਿਲਾਫ ਬਗ਼ਾਵਤ ਸ਼ੁਰੂ ਕਰ ਰੱਖੀ ਹੈ। 2009 ਵਿੱਚ ਬੋਕੋਹਰਾਮ ਬਗ਼ਾਵਤ ਸ਼ੁਰੂ ਹੋਣ ਦੇ ਬਾਅਦ ਹੁਣ ਤੱਕ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ। ਵੱਖ ਵੱਖ ਪੁਲਿਸ ਥਾਣਿਆਂ ਅਤੇ ਫੌਜੀ ਬੈਰਕਾਂ ਉੱਤੇ ਹਮਲਾ ਕਰ ਕੇ ਵਰਦੀਆਂ ਅਤੇ ਹਥਿਆਰ ਲੁੱਟਣ ਦੇ ਬਾਅਦ ਉਹਨਾਂ ਦੀ ਮਦਦ ਨਾਲ ਨਾ ਕੇਵਲ ਆਤੰਕਵਾਦੀ ਹਮਲੇ ਕੀਤੇ ਸਗੋਂ ਬੈਂਕ ਵੀ ਸੌਖ ਨਾਲ ਲੁੱਟੇ।[2]

ਬੋਕੋ ਹਰਾਮ ਵਲੋਂ ਜਨਵਰੀ 2015 ਵਿੱਚ ਕੀਤੇ ਇੱਕ ਹਮਲੇ ਚ ਲਗਪਗ 2000 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਹਨ। ਨਾਈਜੀਰੀਆ ਦੇ ਸਰਕਾਰੀ ਅਧਿਕਾਰੀਆਂ ਮੁਤਾਬਿਕ ਬੋਕੋ ਹਰਾਮ ਦੇ ਅੱਤਵਾਦੀਆਂ ਨੇ 16 ਕਸਬਿਆਂ ਅਤੇ ਕਈ ਪਿੰਡਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ। ਬਾਗਾ, ਡੋਰੋਨ ਬਾਗਾ, ਮਾਈਲ-4, ਮਾਈਲ-3, ਕੇਅੇਨ ਕਿਊਰੋਸ ਅਤੇ ਕਈ ਹੋਰ ਇਲਾਕਿਆਂ ਨੂੰ ਜਲਾ ਦਿੱਤਾ ਹੈ। ਪਹਿਲਾਂ ਸਤੰਬਰ 2013 ‘ਚ ਬੋਕੋ ਹਰਾਮ ਨੇ 200 ਲੜਕੀਆਂ ਨੂੰ ਅਗਵਾ ਕਰ ਲਿਆ ਸੀ।[3]

ਹਵਾਲੇ[ਸੋਧੋ]

  1. "Profile of Nigeria's Boko Haram leader Abubakar Shekau". BBC News. 22 June 2012. Retrieved 18 March 2013.
  2. http://www.bbc.co.uk/urdu/world/2014/05/140507_nigeria_boko_haram_profile_zz.shtml
  3. "ਬੋਕੋ ਹਰਾਮ ਨੇ ਇੱਕ ਬਹੁਤ ਵੱਡੇ ਕਤਲੇਆਮ ਨੂੰ ਅੰਜਾਮ ਦਿੱਤਾ, ਪੰਜਾਬੀ ਪੋਸਟ". Archived from the original on 2015-06-05. Retrieved 2015-01-11. {{cite web}}: Unknown parameter |dead-url= ignored (|url-status= suggested) (help)