ਸਮੱਗਰੀ 'ਤੇ ਜਾਓ

ਬੋਧ ਮਨੋਵਿਗਿਆਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬੋਧਾਤਮਕ ਮਨੋਵਿਗਿਆਨ  "ਧਿਆਨ, ਭਾਸ਼ਾ ਵਰਤੋਂ, ਮੈਮੋਰੀ, ਪ੍ਰਤੱਖਣ ਅਤੇ ਸੋਚ" ਵਰਗੀਆਂ ਮਾਨਸਿਕ ਪ੍ਰਕਿਰਿਆਵਾਂ ਦਾ ਅਧਿਐਨ ਕਰਦਾ ਹੈ।[1] ਬੋਧ ਮਨੋਵਿਗਿਆਨ ਤੋਂ ਨਿਕਲੇ ਬਹੁਤ ਸਾਰੇ ਕੰਮ ਨੂੰ ਮਨੋਵਿਗਿਆਨਕ ਅਧਿਐਨਾਂ ਦੇ ਹੋਰ ਵੱਖ-ਵੱਖ ਵਿਸ਼ਿਆਂ ਵਿੱਚ ਜੋੜਿਆ ਗਿਆ ਹੈ, ਜਿਹਨਾਂ ਵਿਚ ਵਿਦਿਅਕ ਮਨੋਵਿਗਿਆਨ, ਸਮਾਜਿਕ ਮਨੋਵਿਗਿਆਨ, ਸ਼ਖ਼ਸੀਅਤ ਮਨੋਵਿਗਿਆਨ, ਅਸਧਾਰਨ ਮਨੋਵਿਗਿਆਨ, ਵਿਕਾਸ ਮਨੋਵਿਗਿਆਨ, ਅਤੇ ਅਰਥਸ਼ਾਸਤਰ ਸ਼ਾਮਲ ਹਨ।

ਇਤਿਹਾਸ

[ਸੋਧੋ]

ਦਾਰਸ਼ਨਿਕ ਤੌਰ 'ਤੇ, ਮਨੁੱਖੀ ਦਿਮਾਗ ਅਤੇ ਇਸਦੀਆਂ ਪ੍ਰਕਿਰਿਆਵਾਂ ਦਾ ਗੂੜ੍ਹ ਚਿੰਤਨ ਪੁਰਾਣੇ ਯੂਨਾਨੀ ਲੋਕਾਂ ਦੇ ਸਮੇਂ ਤੋਂ ਚਲਿਆ ਆ ਰਿਹਾ ਹੈ।ਪਤਾ ਚੱਲਦਾ ਹੈ ਕਿ 387 ਈ. ਪੂ. ਵਿੱਚ ਪਲੈਟੋ ਨੇ ਸੁਝਾਅ ਦਿੱਤਾ ਸੀ ਕਿ ਦਿਮਾਗ ਮਾਨਸਿਕ ਪ੍ਰਕਿਰਿਆਵਾਂ ਦਾ ਟਿਕਾਣਾ ਸੀ।[2] 1637 ਵਿੱਚ, ਰੇਨੇ ਦੇਕਾਰਤ ਨੇ ਇਹ ਮੰਨਿਆ ਕਿ ਮਨੁੱਖਜਾਤੀ ਸ਼ੁਰੂਆਤੀ ਵਿਚਾਰਾਂ ਸਹਿਤ ਜਨਮ ਲੈਂਦੀ ਹੈ, ਅਤੇ ਉਸਨੇ ਮਨ-ਜਿਸਮ ਦੇ ਦਵੈਤਵਾਦ ਦਾ ਵਿਚਾਰ ਪੇਸ਼ ਕੀਤਾ, ਜੋ ਕਿ ਬਾਅਦ ਵਿੱਚ ਪਦਾਰਥ ਦਵੈਤਵਾਦ (ਮੁੱਖ ਤੌਰ 'ਤੇ ਇਹ ਵਿਚਾਰ ਹੈ ਕਿ ਮਨ ਅਤੇ ਸਰੀਰ ਦੋ ਵੱਖ ਵੱਖ ਪਦਾਰਥ ਹਨ) ਦੇ ਰੂਪ ਵਿੱਚ ਜਾਣਿਆ ਜਾਣਾ ਸੀ।[3]  ਉਸ ਸਮੇਂ ਤੋਂ, ਸਾਰੀ 19 ਵੀਂ ਸਦੀ ਦੇ ਦੌਰਾਨ ਵੱਡੀਆਂ ਬਹਿਸਾਂ ਹੋਈਆਂ ਸਨ ਕਿ ਮਨੁੱਖੀ ਵਿਚਾਰ ਕੇਵਲ ਅਨੁਭਵਵਾਦੀ ਸਨ, ਜਾਂ ਅੰਦਰੂਨੀ ਗਿਆਨ (ਨੇਟਿਵਵਾਦ) ਇਸ ਵਿੱਚ ਸ਼ਾਮਲ ਸੀ। ਇਸ ਬਹਿਸ ਵਿੱਚ ਸ਼ਾਮਲ ਕੁਝ ਲੋਕਾਂ ਵਿੱਚ ਜਾਰਜ ਬਰਕਲੀ ਅਤੇ ਜੌਨ ਲੌ, ਅਨੁਭਵਵਾਦ ਦੇ ਪੱਖ ਵੱਲ ਅਤੇ ਇੰਮਾਨੂਏਲ ਕਾਂਤ ਨੇਟਿਵਵਾਦ ਦੇ ਪੱਖ ਵੱਲ ਸ਼ਾਮਲ ਸਨ। [4]

ਦਾਰਸ਼ਨਿਕ ਬਹਿਸ ਜਾਰੀ ਰਹਿਣ ਦੇ ਨਾਲ, 19 ਵੀਂ ਸਦੀ ਦੇ ਮੱਧ ਤੋਂ ਅਖੀਰ ਤੱਕ, ਵਿਗਿਆਨਕ ਅਨੁਸ਼ਾਸਨ ਦੇ ਤੌਰ 'ਤੇ ਮਨੋਵਿਗਿਆਨ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਸਮਾਂ ਸੀ। ਦੋ ਖੋਜਾਂ ਜਿਹਨਾਂ ਨੇ ਬਾਅਦ ਵਿੱਚ ਬੋਧਕ ਮਨੋਵਿਗਿਆਨ ਵਿੱਚ ਮਹੱਤਵਪੂਰਨ ਭੂਮਿਕਾਵਾਂ ਨਿਭਾਉਣੀਆਂ ਸਨ, ਉਹ ਸਨ ਪੌਲ ਬਰੋਕਾ ਦੀ ਦਿਮਾਗ ਦੇ ਉਸ ਖੇਤਰ ਦੀ ਖੋਜ ਜੋ ਭਾਸ਼ਾ ਦੇ ਉਤਪਾਦ ਲਈ ਜਿਆਦਾਤਰ ਜ਼ੁੰਮੇਵਾਰ ਸੀ, ਅਤੇ ਕਾਰਲ ਵੇਰਨੀਕੇ ਦੀ ਉਸ ਖੇਤਰ ਦੀ ਖੋਜ ਜੋ ਭਾਸ਼ਾ ਦੇ ਸਮਝ ਲਈ ਮੁੱਖ ਤੌਰ 'ਤੇ ਜ਼ੁੰਮੇਵਾਰ ਸੀ।[5]  ਦੋਨਾਂ ਖੇਤਰਾਂ ਨੂੰ ਬਾਅਦ ਵਿੱਚ ਰਸਮੀ ਤੌਰ 'ਤੇ ਉਹਨਾਂ ਦੇ ਸੰਸਥਾਪਕਾਂ ਦਾਨਾਮ ਦਿੱਤਾ ਗਿਆ ਸੀ ਅਤੇ ਇੱਕ ਵਿਅਕਤੀ ਦੀ ਭਾਸ਼ਾ ਦੇ ਉਤਪਾਦਨ ਜਾਂ ਸਮਝ ਵਿੱਚ ਇਹਨਾਂ ਖੇਤਰਾਂ ਵਿੱਚ ਟਰੌਮਾ ਅਤੇ ਗੜਬੜ ਨੂੰ ਆਮ ਤੌਰ' ਤੇ ਬਰੋਕਾ ਦਾ ਅਫੇਸੀਆ ਅਤੇ ਵੇਰਨੀਕੇ ਦਾ ਅਫੇਸੀਆ ਵਜੋਂ ਜਾਣਿਆ ਜਾਂਦਾ ਹੈ।

1920 ਵਿਆਂ ਤੋਂ ਲੈ ਕੇ 1950 ਵਿਆਂ ਦੇ ਦਹਾਕੇ ਤਕ ਮਨੋਵਿਗਿਆਨ ਲਈ ਮੁੱਖ ਪਹੁੰਚ ਵਿਵਹਾਰਵਾਦ ਸੀ। ਸ਼ੁਰੂ ਵਿਚ, ਇਸਦੇ ਧਾਰਨੀ ਸੋਚਾਂ, ਵਿਚਾਰਾਂ, ਧਿਆਨ ਅਤੇ ਚੇਤਨਾ ਵਰਗੀਆਂ ਮਾਨਸਿਕ ਘਟਨਾਵਾਂ ਨੂੰ ਗੈਰਨਿਰੀਖਣਯੋਗ, ਇਸ ਲਈ ਮਨੋਵਿਗਿਆਨ ਦੇ ਵਿਗਿਆਨ ਦੇ ਖੇਤਰ ਤੋਂ ਬਾਹਰ ਸਮਝਦੇ ਸਨ। ਬੋਧ ਮਨੋਵਿਗਿਆਨ ਦੇ ਇੱਕ ਪਾਇਨੀਅਰ, ਜਿਸ ਨੇ ਵਿਵਹਾਰਵਾਦ ਦੀਆਂ ਹੱਦਾਂ (ਬੌਧਿਕ ਅਤੇ ਭੂਗੋਲਿਕ ਦੋਵੇਂ) ਦੇ ਬਾਹਰ ਕੰਮ ਕੀਤਾ ਸੀ, ਉਹ ਜੌਂ ਪੀਆਜੇ ਸੀ। 1926 ਤੋਂ 1950 ਵਿਆਂ ਤਕ ਅਤੇ 1980 ਵਿਆਂ ਦੇ ਦਹਾਕੇ ਵਿੱਚ ਉਸਨੇ ਬੱਚਿਆਂ ਅਤੇ ਬਾਲਗ ਲੋਕਾਂ ਦੇ ਵਿਚਾਰਾਂ, ਭਾਸ਼ਾ ਅਤੇ ਅਕਲ ਦਾ ਅਧਿਐਨ ਕੀਤਾ।[6]

20 ਵੀਂ ਸਦੀ ਦੇ ਅੱਧ ਵਿਚ, ਤਿੰਨ ਮੁੱਖ ਪ੍ਰਭਾਵ ਉੱਠ ਖੜੇ ਸਨ ਜਿਹਨਾਂ ਨੇ ਇੱਕ ਰਸਮੀ ਵਿਦਿਆ ਦੇ ਤੌਰ 'ਤੇ ਬੋਧ ਮਨੋਵਿਗਿਆਨ ਨੂੰ ਪ੍ਰੇਰਿਤ ਕੀਤਾ ਅਤੇ ਰੂਪਮਾਨ ਕੀਤਾ ਸੀ:

ਮਾਨਸਿਕ ਪ੍ਰਕਿਰਿਆਵਾਂ 

[ਸੋਧੋ]

ਬੋਧ ਮਨੋਵਿਗਿਆਨੀਆਂ ਦਾ ਮੁੱਖ ਧਿਆਨ ਉਹਨਾਂ ਮਾਨਸਿਕ ਪ੍ਰਕਿਰਿਆਵਾਂ ਤੇ ਹੁੰਦਾ ਹੈ ਜੋ ਵਿਵਹਾਰ ਨੂੰ ਪ੍ਰਭਾਵਿਤ ਕਰਦੀਆਂ ਹਨ। ਹੇਠ ਦਰਜ਼ ਇਨ੍ਹਾਂ ਪ੍ਰਕਿਰਿਆਵਾਂ ਵਿੱਚ ਸ਼ਾਮਲ ਹਨ, ਪਰ ਇਹ ਇਹਨਾਂ ਤੱਕ ਸੀਮਿਤ ਨਹੀਂ ਹੈ:

ਧਿਆਨ

[ਸੋਧੋ]

ਧਿਆਨ ਦੀ ਮਨੋਵਿਗਿਆਨਕ ਪਰਿਭਾਸ਼ਾ "ਉਪਲੱਬਧ ਅਨੁਭਵੀ ਜਾਣਕਾਰੀ ਦੇ ਸਬਸੈਟ ਤੇ ਕੇਂਦ੍ਰਿਤ ਜਾਗਰੂਕਤਾ ਦੀ ਇੱਕ ਅਵਸਥਾ" ਹੈ।[7] ਧਿਆਨ ਦਾ ਇੱਕ ਮਹੱਤਵਪੂਰਨ ਕੰਮ ਇਹ ਹੈ ਕਿ ਉਹ ਅਸਪਸ਼ਟ ਡਾਟਾ ਦੀ ਪਛਾਣ ਕਰਨ ਅਤੇ ਇਸ ਨੂੰ ਫਿਲਟਰ ਕਰਕੇ ਬਾਹਰ ਕਢਣ, ਮਹੱਤਵਪੂਰਨ ਡਾਟਾ ਨੂੰ ਹੋਰ ਮਾਨਸਿਕ ਪ੍ਰਣਾਲੀਆਂ ਵਿੱਚ ਵੰਡਣ ਦੇ ਯੋਗ ਬਣਾਉਣ ਵਿੱਚ ਭੂਮਿਕਾ ਅਦਾ ਕਰੇ। ਉਦਾਹਰਣ ਵਜੋਂ, ਮਨੁੱਖੀ ਦਿਮਾਗ ਨੂੰ ਇਕੋ ਵੇਲੇ ਸੁਣਨ, ਦੇਖਣ, ਸੁੰਘਣ, ਚੱਖਣ ਅਤੇ ਛੋਹਣ ਤੋਂ ਜਾਣਕਾਰੀ ਪ੍ਰਾਪਤ ਹੋ ਸਕਦੀ ਹੈ। ਦਿਮਾਗ ਇਸ ਜਾਣਕਾਰੀ ਦੇ ਸਿਰਫ਼ ਇੱਕ ਛੋਟੇ ਸਮੂਹ ਨੂੰ ਸੰਭਾਲਣ ਦੇ ਯੋਗ ਹੈ, ਅਤੇ ਇਹ ਮੁੱਖ ਕਾਰਜ ਧਿਆਨ ਪ੍ਰਕਿਰਿਆਵਾਂ ਦੁਆਰਾ ਪੂਰਾ ਕੀਤਾ ਜਾਂਦਾ ਹੈ। 

ਹਵਾਲੇ

[ਸੋਧੋ]
  1. "American Psychological Association (2013). Glossary of psychological terms". Apa.org. Retrieved 2014-08-13.
  2. "Mangels, J. History of neuroscience". Columbia.edu. Retrieved 2014-08-13.
  3. Malone, J.C. (2009). Psychology: Pythagoras to Present. Cambridge, Massachusetts: The MIT Press. (a pp. 143, b pp. 293, c pp. 491)
  4. Anderson, J.R. (2010). Cognitive Psychology and Its Implications. New York, NY: Worth Publishers.
  5. Eysenck, M.W. (1990). Cognitive Psychology: An International Review. West Sussex, England: John Wiley & Sons, Ltd. (pp. 111)
  6. Smith, L. (2000). About Piaget. Retrieved from http://piaget.org/aboutPiaget.html Archived 2019-08-24 at the Wayback Machine.
  7. "How does the APA define "psychology"?". Retrieved 15 November 2011.