ਭਾਈ ਬਲਦੀਪ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਭਾਈ ਬਲਦੀਪ ਸਿੰਘ
ਜਨਮ (1969-09-13) 13 ਸਤੰਬਰ 1969 (ਉਮਰ 50)
ਵੰਨਗੀ(ਆਂ)ਪੰਜਾਬੀ, ਗੁਰਬਾਣੀ ਕੀਰਤਨ,
ਸਬੰਧਤ ਐਕਟਸਿਆਸਤਦਾਨ, ਖੋਜ,
ਵੈੱਬਸਾਈਟwww.anadfoundation.org

ਭਾਈ ਬਲਦੀਪ ਸਿੰਘ ਗੁਰਬਾਣੀ ਕੀਰਤਨ ਨੂੰ ਸਮਰਪਿਤ ਆਨਾਦਿ ਫਾਊਂਡੇਸ਼ਨ ਦੇ ਬਾਨੀ ਅਤੇ ਚੇਅਰਮੈਨ[1] ਅਤੇ ਉਘੇ ਸੰਗੀਤਕਾਰ ਹਨ। ਇਹ 2014 ਦੀਆਂ ਆਮ ਚੋਣਾਂ ਵਿੱਚ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ ਪਰ ਅਸਫਲ ਰਹੇ।

ਉਹਨਾਂ ਨੇ 1989 ਵਿੱਚ ਏਵੀਏਸ਼ਨ ਉਦਯੋਗ ਵਿੱਚ ਇੱਕ ਰੋਸ਼ਨ ਕੈਰੀਅਰ ਚੁਣਨ ਦੀ ਬਜਾਏ ਆਪਣੇ ਆਪ ਨੂੰ ਗੁਰਬਾਣੀ ਕੀਰਤਨ ਦੀ ਬਹੁਤ ਵਿਕਸਿਤ ਅਤੇ ਮੁਸ਼ਕਲ ਵਿਰਾਸਤ ਦਾ ਅਧਿਅਨ ਕਰਨ ਲਈ ਸਮਰਪਤ ਕਰ ਦਿੱਤਾ ਸੀ। ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਵਾਸਤੇ ਥਾਪੇ 22 ਪ੍ਰਚਾਰਕਾਂ ਵਿਚੋਂ ਇੱਕ ਭਾਈ ਸਾਧਾਰਣ ਜੀ ਸਨ। ਉਹ ਗੁਰੂ ਦਰਬਾਰ ਦੇ ਉਘੇ ਪਖਾਵਜੀਏ ਵੀ ਸਨ। ਪਖਾਵਜੀਆਂ ਦੀ ਇਹ ਪਰੰਪਰਾ ਪੀੜ੍ਹੀ ਦਰ ਪੀੜ੍ਹੀ ਯਾਤਰਾ ਕਰਦੀ ਹੋਈ ਗੁਰਦੁਆਰਾ ਸੀਸਗੰਜ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਅਵਤਾਰ ਸਿੰਘ (ਸੈਦਪੁਰ, ਕਪੂਰਥਲਾ ਵਾਲਿਆਂ) ਤੱਕ ਅੱਪੜੀ। ਇਸ ਸਮੇਂ ਭਾਈ ਬਲਦੀਪ ਸਿੰਘ ਇਸ ਪਰੰਪਰਾ ਨੂੰ ਅੱਗੇ ਤੋਰ ਰਹੇ ਹਨ। ਉਹ ਅੱਜ ਇਸ ਪਵਿਤਰ ਪਰੰਪਰਾ ਦੀ 13 ਵੀਂ ਪੀੜ੍ਹੀ ਦੇ ਪ੍ਰਤੀਪਾਦਕ ਹਨ।

ਹਵਾਲੇ[ਸੋਧੋ]