ਗੁਰਮਤਿ ਸੰਗੀਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੁਰਮਤਿ ਸੰਗੀਤ ਤੋਂ ਭਾਵ ਉਸ ਸ਼ਬਦ ਕੀਰਤਨ ਪਰੰਪਰਾ ਤੋਂ ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਸੰਗੀਤ ਸਿਧਾਂਤ ਦੇ ਅਨੁਸਾਰ ਸਿੱਖ ਗੁਰੂਆਂ ਤੋਂ ਮਰਿਆਦਾ ਵਜੋਂ ਚਲਦੀ ਆ ਰਹੀ ਹੈ।

ਇਹ ਵਾਕੰਸ਼ ਗੁਰਮਤਿ ਅਤੇ ਸੰਗੀਤ ਦੋ ਸ਼ਬਦਾਂ ਦਾ ਸੁਮੇਲ ਤੋਂ ਬਣਿਆ ਹੈ। ਇਸ ਵਿੱਚ 'ਸ਼ਬਦ ਕੀਰਤਨ' ਦੀ ਪ੍ਰਸਤੁਤੀ ਕੀਤੀ ਜਾਂਦੀ ਹੈ। ਡਾ. ਗੁਰਨਾਮ ਸਿੰਘ ਅਨੁਸਾਰ, "ਸਿੱਖ ਧਰਮ ਵਿੱਚ ਸ਼ਬਦ ਕੀਰਤਨ ਦਾ ਇੱਕ ਵਿਸ਼ਾਲ ਵਿਸਤ੍ਰਿਤ ਸਰੂਪ ਹੈ ਜੋ ਸਦੀਆਂ ਤੋਂ ਗੁਰੂ ਸਾਹਿਬਾਨ ਦੁਆਰਾ ਵਿਕਸਿਤ ਹੋਇਆ ਅਤੇ ਗੁਰਮਤਿ ਸੰਗੀਤ ਵਿੱਚ ਇਸ ਦਾ ਬੁਨਿਆਦੀ ਮਹੱਤਵ ਅਤੇ ਪ੍ਰਮੁੱਖ ਸਥਾਨ ਹੈ। ਗੁਰਮਤਿ ਸੰਗੀਤ ਪਰੰਪਰਾ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬਦੀ ਬਾਣੀ ਵਿੱਚ ਦਰਸਾਏ ਗਏ ਸ਼ਬਦ ਕੀਰਤਨ ਸੰਬੰਧੀ ਸਿਧਾਂਤ ਅਨੁਸਾਰ ਮੌਲਿਕ ਸਰੂਪ ਗ੍ਰਹਿਣ ਕਰਦੀ ਹੈ।"[1] ਗੁਰੂ ਗ੍ਰੰਥ ਸਾਹਿਬ, ਜਾਂ ਆਦਿ ਗ੍ਰੰਥ, ਸਿੱਖ ਧਰਮ ਦਾ ਪਵਿੱਤਰ ਧਾਰਮਿਕ ਗ੍ਰੰਥ ਹੈ,[2] ਜਿਸ ਵਿੱਚ ਸਿੱਖ ਗੁਰੂਆਂ ਦੇ ਸਮੇਂ ਛੇ ਗੁਰੂਆਂ ਸਮੇਤ, 40 ਇਲਾਹੀ ਕਵੀਆਂ ਦੀ ਰਚੀ ਬਾਣੀ 1430 ਅੰਗਾਂ ਵਿੱਚ ਇਕੱਤਰ ਕੀਤੀ ਗਈ ਹੈ।[2] ਇਹ ਗੁਰੂਆਂ, ਸੰਤਾਂ, ਭਗਤਾਂ, ਰਬਾਬੀਆਂ, ਭੱਟਾਂ ਅਤੇ ਗੁਰੂ ਸੰਬੰਧੀਆਂ ਦੀ ਬਾਣੀ ਦਾ ਸੰਗ੍ਰਹਿ ਹੈ।[3] ਇਸ ਵਿੱਚ ਜਪ ਨੂੰ ਛੱਡ ਕੇ ਬਾਕੀ ਹਰੇਕ ਸ਼ਬਦ ਦੇ ਉਨਵਾਨ ਵਿੱਚ ਰਾਗ ਦੱਸਿਆ ਗਿਆ ਹੈ, ਜਿਸ ਵਿੱਚ ਉਸਨੂੰ ਗਾਉਣਾ ਹੈ।

ਹਵਾਲੇ[ਸੋਧੋ]

  1. http://gurmatgyanonlinepup.com/coursesweb/punjabi_intro_gurmat_sangeet.html
  2. 2.0 2.1 Keene, Michael (2003). Online Worksheets. Nelson Thornes. p. 38. ISBN 0-7487-7159-X.
  3. Penney, Sue. Sikhism. Heinemann. p. 14. ISBN 0-435-30470-4.