ਸਮੱਗਰੀ 'ਤੇ ਜਾਓ

ਭਾਰਤੀ ਕਮਿਊਨਿਸਟ ਪਾਰਟੀ (ਸੇਨ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭਾਰਤੀ ਕਮਿਊਨਿਸਟ ਪਾਰਟੀ (ਆਈਸੀਪੀ) ਭਾਰਤ ਦੀ ਇੱਕ ਸਿਆਸੀ ਪਾਰਟੀ ਸੀ, ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਤੋਂ ਵੱਖ ਹੋਇਆ ਇੱਕ ਗਰੁੱਪ। ਆਈਸੀਪੀ ਦਾ ਆਗੂ ਮੋਹਿਤ ਸੇਨ ਸੀ।

1978 ਵਿੱਚ, ਇੰਦਰਾ ਗਾਂਧੀ ਦੀ ਐਮਰਜੈਂਸੀ ਅਤੇ ਬਾਅਦ ਵਿੱਚ ਚੋਣਾਂ ਵਿੱਚ ਅਸਫਲਤਾ ਦੇ ਬਾਅਦ ਸੀ.ਪੀ.ਆਈ. ਦੇ ਕਾਂਗਰਸ ਵਿਰੋਧੀ ਸਟੈਂਡ ਦੇ ਕਾਰਨ ਸੇਨ ਤੇ ਉਸਦੇ ਸਾਥੀ ਪਾਰਟੀ ਤੋਂ ਦੂਰ ਹੋ ਗਏ ਸਨ।

1985 ਵਿੱਚ ਮੋਹਿਤ ਸੇਨ ਦੇ ਨਾਲ ਕਾਮ. ਰਮੇਸ਼ ਸਿਨਹਾ (ਉਸ ਸਮੇਂ ਦੋਵੇਂ ਸੀਨੀਅਰ ਸੀ.ਪੀ.ਆਈ. ਨੇਤਾ ) ਭਾਰਤੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋ ਗਏ, ਜਿਸ ਦੀ ਅਗਵਾਈ ਐਮ. ਕਲਿਆਣਸੁੰਦਰਮ, ਡੀ. ਪਾਂਡੀਅਨ ਅਤੇ ਐਸ.ਯੂ. ਪਲਾਨੀਸਾਮੀ ਕਰਦੇ ਸਨ।

1989 ਵਿੱਚ, ਭਾਰਤੀ ਕਮਿਊਨਿਸਟ ਪਾਰਟੀ ਅਤੇ ਆਲ ਇੰਡੀਆ ਕਮਿਊਨਿਸਟ ਪਾਰਟੀ ਵਿੱਚ ਮਿਲਾ ਕੇ ਸੰਯੁਕਤ ਕਮਿਊਨਿਸਟ ਪਾਰਟੀ ਆਫ਼ ਇੰਡੀਆ ਬਣ ਗਈ। ਸੇਨ ਇਸ ਦਾ ਜਨਰਲ ਸਕੱਤਰ ਬਣ ਗਿਆ। ਇਸ ਅਹੁਦੇ ਤੇ ਉਹ ਆਪਣੀ ਮੌਤ ਤੱਕ 15 ਸਾਲਾਂ ਤੱਕ ਰਿਹਾ।

ਹਵਾਲੇ

[ਸੋਧੋ]