ਭਾਵਨਾ ਕਰਦਮ ਦੇਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Bhavna Kardam Dave
MP
ਹਲਕਾSurendranagar
ਨਿੱਜੀ ਜਾਣਕਾਰੀ
ਜਨਮ( 1952-07-07)7 ਜੁਲਾਈ 1952
ਕੌਮੀਅਤIndian
ਸਿਆਸੀ ਪਾਰਟੀBharatiya Janata Party
ਪਤੀ/ਪਤਨੀKardam B. Dave
ਕਿੱਤਾPolitician Educationist

ਭਾਵਨਾ ਕਰਦਮ ਦੇਵ (ਜਨਮ 7 ਜੁਲਾਈ 1952) ਇੱਕ ਸਿਆਸਤਦਾਨ ਹੈ ਅਤੇ ਗੁਜਰਾਤ ਦੇ ਭਾਰਤੀ ਰਾਜ ਦੇ ਸੁਰੇਂਦਰਨਗਰ ਹਲਕੇ ਤੋਂ ਮੈਂਬਰ ਚੁਣੀ ਗਈ ਸੀ। ਭਾਰਤੀ ਜਨਤਾ ਪਾਰਟੀ ਵਲੋਂ 12ਵੀਂ ਲੋਕ ਸਭਾ ਚੋਣਾਂ ਵਿੱਚ ਉਹ ਇੱਕ ਮੈਂਬਰ ਚੁਣੀ ਗਈ।[1]

ਨਿੱਜੀ ਜੀਵਨ[ਸੋਧੋ]

ਉਹ 7 ਜੁਲਾਈ 1952 ਨੂੰ ਭਾਰਤ ਦੇ ਨਾਗਪੁਰ ਸ਼ਹਿਰ ਮਹਾਰਾਸ਼ਟਰ ਵਿੱਚ ਜਨਮੀ ਸੀ। ਉਸ ਨੇ 25 ਜੂਨ 1977 ਨੂੰ ਕਰਦਮ ਬੀ. ਦੇਵ ਨਾਲ ਵਿਆਹ ਕਰਵਾਇਆ ਅਤੇ ਉਨ੍ਹਾਂ ਦੀਆਂ ਦੋ ਧੀਆਂ ਇਸ਼ਾਨੀ ਅਤੇ ਖਯਾਤੀ ਹਨ।[1] ਉਹ ਵਰਤਮਾਨ ਵਿੱਚ ਅਹਿਮਦਾਬਾਦ, ਗੁਜਰਾਤ ਵਿੱਚ ਰਹਿੰਦੀ ਹੈ।

ਸਿੱਖਿਆ ਅਤੇ ਕੈਰੀਅਰ[ਸੋਧੋ]

ਭਾਵਨਾ ਨੇ ਅਰਥ ਸ਼ਾਸਤਰ ਵਿੱਚ ਮਾਸਟਰ ਕੀਤੀ ਅਤੇ ਬੈਚਲਰ ਆਫ਼ ਐਜੂਕੇਸ਼ਨ ਦੀ ਡਿਗਰੀ ਪ੍ਰਾਪਤ ਕੀਤੀ। ਉਸ ਨੇ ਮਹਾਰਾਸ਼ਟਰ, ਮੁੰਬਈ ਵਿੱਚ ਐਸ.ਐਨ.ਡੀ.ਟੀ ਵੁਮੈਨ'ਸ ਯੂਨੀਵਰਸਿਟੀ ਅਤੇ ਗੁਜਰਾਤ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ। 1995-96 ਤਕ ਉਹ ਨਗਰ ਨਿਗਮ, ਅਹਿਮਦਾਬਾਦ, ਗੁਜਰਾਤ ਦੀ ਮੇਅਰ ਵਜੋਂ ਚੁਣੀ ਗਈ ਸੀ। ਉਹ 1998 ਵਿੱਚ 12ਵੀਂ ਲੋਕ ਸਭਾ ਲਈ ਚੁਣੀ ਗਈ ਸੀ। ਉਹ 1999 'ਚ ਲੋਕ ਸਭਾ ਦੀ ਸੀਟ ਸੁਰੇਂਦਰਨਗਰ ਵਿੱਚ ਸਵਜੀ ਮੱਕਵਾਨ ਦੇ ਵਿਰੁੱਧ ਹਾਰ ਗਈ ਸੀ।

ਹਵਾਲੇ[ਸੋਧੋ]