ਭੁਟਾਨ ਦੀ ਖੇਤੀਬਾੜੀ
ਭੁਟਾਨ ਦੀ ਖੇਤੀ ਦਾ ਇਥੋਂ ਦੀ ਆਰਥਿਕਤਾ ਵਿੱਚ ਅਹਿਮ ਯੋਗਦਾਨ ਹੈ। 2000 ਵਿੱਚ ਭੁਟਾਨ ਦੇ ਕੁੱਲ ਘਰੇਲੂ ਉਤਪਾਦਨ (ਜੀ.ਡੀ.ਪੀ.) ਵਿੱਚ ਖੇਤੀ ਦਾ ਯੋਗਦਾਨ 35.9% ਸੀ।[1] ਸਾਲ 1985ਵਿੱਚ ਇਹ ਯੋਗਦਾਨ 55% ਸੀ ਜੋ 2013 ਵਿੱਚ ਘਟਕੇ 33% ਰਹਿ ਗਿਆ। ਇਸ ਦੇ ਬਾਵਜੂਦ ਖੇਤੀਬਾੜੀ ਭੁਟਾਨ ਦੀ ਵਸੋਂ ਦੇ ਰੁਜਗਾਰ ਅਤੇ ਰੋਜ਼ੀ ਰੋਟੀ ਦਾ ਮੁਖ ਜ਼ਰੀਆ ਹੈ।[2]
ਭੁਟਾਨ ਦੀ ਲਗਪਗ 80% ਵਸੋਂ ਖੇਤੀ ਤੇ ਨਿਰਭਰ ਹੈ।[3] 95% ਤੋਂ ਵੱਧ ਕਾਮੀਆਂ ਔਰਤਾਂ ਖੇਤੀ ਵਿੱਚ ਕੰਮ ਕਰਦਿਆਂ ਹਨ।[4] ਇਸ ਹਿਮਾਲੀਅਨ ਦੇਸ ਦੇ ਬਹੁਗਿਣਤੀ ਸ਼ਰਨਾਰਥੀ ਵੀ ਖੇਤੀ ਵਿੱਚ ਹੀ ਰੁਜ਼ਗਾਰ ਯੁਕਤ ਹਨ।[5] ਭੁਟਾਨ ਦੀ ਖੇਤੀ ਕਿਰਤ ਪ੍ਰਧਾਨ ਵਿਸ਼ੇਸ਼ਤਾ ਵਾਲੀ ਹੈ ਅਤੇ ਬਹੁਤ ਘੱਟ ਮਸ਼ੀਨੀ ਯੰਤਰ ਵਰਤੇ ਜਾਂਦੇ ਹਨ।ਜਿਆਦਾਤਰ ਕਿਸਾਨ ਛੋਟੇ ਜਾਂ ਸੀਮਾਂਤ ਕਿਸਾਨ ਹਨ।[2] ਭੁਟਾਨ ਦੇ ਕੁੱਲ ਖੇਤੀਯੋਗ ਰਕਬੇ ਵਿਚੋਂ ਕਰੀਬ 21% ਰਕਬਾ ਸਿੰਚਾਈ ਅਧੀਨ ਹੈ 43% ਬਰਾਨੀ ਹੈ ਜੋ ਬਰਸਾਤਾਂ ਤੇ ਨਿਰਭਰ ਹੈ। 27% ਬਦਲਵੀਂ ਖੇਤੀ ਲਈ ਵਰਤਿਆ ਜਾਂਦਾ ਹੈ ਲਗਪਗ 3% ਬਾਗਾਂ ਅਧੀਨ ਹੈ ਅਤੇ 1% ਰਸੋਈ ਬਗੀਚੀ ਲਈ ਵਰਤਿਆ ਜਾਂਦਾ ਹੈ। [2] ਭੂਟਾਨ ਵਿੱਚ ਬੀਜੀਆਂ ਜਾਣ ਵਾਲਿਆਂ ਪ੍ਰਮੁੱਖ ਫਸਲਾਂ ਮੱਕੀ ਅਤੇ ਚਾਵਲ ਹਨ। ਮੱਕੀ ਕੁੱਲ ਅਨਾਜ ਦੀਆਂ ਫਸਲਾਂ ਦਾ 49% ਹੈ ਅਤੇ ਚਾਵਲ 43% ਹੈ। ਇਸ ਤੋਂ ਇਲਾਵਾ ਕਣਕ ਅਤੇ ਕੁਝ ਹੋਰ ਛੋਟੀਆਂ ਮੋਟੀਆਂ ਫਸਲਾਂ ਵੀ ਉਗਾਈਆਂ ਜਾਂਦੀਆਂ ਹਨ।[1] ਮੱਕੀ ਆਮ ਤੌਰ 'ਤੇ ਖੁਸ਼ਕ ਇਲਾਕਿਆਂ ਵਿੱਚ ਅਤੇ ਚਾਵਲ ਸਿੰਚਾਈ ਵਾਲੇ ਰਕਬਿਆਂ ਵਿੱਚ ਉਗਾਈ ਜਾਂਦੀ ਹੈ। ਕੁਝ ਰਕਬੇ ਵਿੱਚ ਕਣਕ,ਜੌਂ,ਤੇਲ ਬੀਜ ,ਆਲੂ ਅਤੇ ਹੋਰ ਸਬਜ਼ੀਆਂ ਫਸਲਾਂ ਵੀ ਬੀਜੀਆਂ ਜਾਂਦੀਆਂ ਹਨ।[6]
ਇਹ ਵੀ ਵੇਖੋ
[ਸੋਧੋ]ਬਾਹਰੀ ਲਿੰਕ
[ਸੋਧੋ]- Official website of the Ministry of Agriculture, Bhutan Archived 2016-03-03 at the Wayback Machine.
ਹਵਾਲੇ
[ਸੋਧੋ]- ↑ 1.0 1.1 Suresh Chandra Babu, Ashok Gulati (2005). Economic Reforms And Food Security: The Impact Of Trade And Technology in South Asia. Haworth Press. p. 329. ISBN 1-56022-257-3.
- ↑ 2.0 2.1 2.2 Small Farmers and the Food System in Bhutan
- ↑ The DOHA Development Agenda. United Nations Publications. 2004. p. 201. ISBN 92-1-120338-4.
- ↑ Jennifer Kitts, Janet Hatcher Roberts (1996). The Health Gap: Beyond Pregnancy and Reproduction. International Development Research Centre (Canada). pp. 97. ISBN 0-88936-772-8.
- ↑ Catherine Mears, Helen Young (1998). Acceptability and Use of Cereal-based Foods in Refugee Camps. Oxfam. p. 49. ISBN 0-85598-402-3.
- ↑ Ramakant, Ramesh Chandra Misra (1996). Bhutan: Society and Polity. Indus Publishing. pp. 149. ISBN 81-7387-044-6.