ਭੁੱਖ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੰਯੁਕਤ ਰਾਸ਼ਟਰ ਸੰਘ ਦੇ ਖ਼ੁਰਾਕ ਅਤੇ ਖੇਤੀਬਾੜੀ ਸੰਗਠਨ ਦਾ ਸੂਚਕ ਅੰਕ ਭੋਜਨ ਦੀਆਂ ਕੀਮਤਾਂ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਆਈਆਂ ਤਬਦੀਲੀਆਂ ਨੂੰ ਦਿਖਾਉਂਦਾ ਹੈ। 2007/08 ਵਿਚ ਇਸ ਵਿਚ ਆਏ ਤਿੱਖੇ ਵਾਧੇ ਨੇ ਅੰਤਰਰਾਸ਼ਟਰੀ ਖ਼ੁਰਾਕ ਸੰਕਟ ਨੂੰ ਜਨਮ ਦਿੱਤਾ ਜਿਸ ਨਾਅਲ ਦਰਜਨਾਂ ਦੇਸ਼ਾਂ ਵਿਚ ਖ਼ੁਰਾਕ ਲਈ ਦੰਗੇ ਹੋਏ ਅਤੇ 100 ਮਿਲੀਅਨ ਲੋਕਾਂ ਨੂੰ ਬੁਰੇ ਤਰੀਕੇ ਨਾਲ ਭੁੱਖ ਵੱਲ ਧੱਕ ਦਿੱਤਾ । 2010/11 ਦੇ ਅਰਬ ਲਹਿਰ ਨੂੰ ਪੈਦਾ ਕਰਨ ਵਿਚ ਇਸ ਦਾ ਵੀ ਯੋਗਦਾਨ ਸੀ।
ਦੁਨੀਆਂ ਵਿਚ ਅਨਾਜ ਦਾ ਉਤਪਾਦਨ ਪ੍ਰਤਿ ਵਿਅਕਤੀ ਲਗਾਤਾਰ ਸਥਿਰ ਵਾਧਾ ਦਿਖਾ ਰਿਹਾ ਹੈ। ਇੱਕ ਕਿਲੋਗ੍ਰਾਮ ਪ੍ਰਤਿ ਵਿਅਕਤੀ ਪ੍ਰਤੀ ਦਿਨ, ਭਾਵੇਂ ਇਹ ਹਰ ਕਿਸੇ ਲਈ ਕਾਫੀ ਹੈ ਜੇ ਅਨਾਜ ਦੀਆਂ ਕੀਮਤਾਂ ਵਿਚ ਜਿਆਦਾ ਵਾਧਾ ਨਾ ਹੋਵੇ ਜਾਂ ਲੋਕਾਂ ਦੀ ਆਮਦਨ ਵਿਚ ਬਹੁਤੀ ਗਿਰਾਵਟ ਨਾ ਆਵੇ ।

ਰਾਜਨੀਤੀ, ਮਨੁੱਖਤਾਵਾਦੀ ਮਦਦ ਅਤੇ ਸਮਾਜਿਕ ਵਿਗਿਆਨ ਵਿਚ ਭੁੱਖ ਕਿਸੇ ਵਿਅਕਤੀ ਦੀ ਕਿਸੇ ਖ਼ਾਸ ਸਮੇਂ ਤੱਕ ਬੁਨਿਆਦੀ ਖੁਰਾਕੀ ਲੋੜਾਂ ਪੂਰੀਆਂ ਕਰਨ ਲਈ ਲੋੜੀਂਦਾ ਭੋਜਨ ਨਾ ਮਿਲਣ ਦੀ ਹਾਲਤ ਹੈ ।

ਇਤਿਹਾਸ ਵਿਚ ਦੁਨੀਆਂ ਦੀ ਆਬਾਦੀ ਦੇ ਵੱਡੇ ਹਿੱਸਿਆਂ ਨੇ ਭੁੱਖ ਨੂੰ ਲੰਮੇ ਸਮੇਂ ਤਕ ਹੰਢਾਇਆ ਹੈ। ਬਹੁਤੀ ਵਾਰੀ ਇਹ ਜੰਗਾਂ - ਯੁੱਧਾਂ , ਪਲੇਗ ਅਤੇ ਵਿਪਰੀਤ ਮੌਸਮ ਹੋਣ ਕਰਕੇ ਪੂਰਤੀ ਵਾਲੇ ਪਾਸੇ ਤੋਂ ਵਿਘਨ ਪੈਣ ਦਾ ਨਤੀਜਾ ਹੁੰਦਾ ਸੀ। ਦੂਜੇ ਪਰ ਦੂਜੀ ਸੰਸਾਰ ਜੰਗ ਦੇ ਕੁਝ ਦਹਾਕਿਆਂ ਬਾਅਦ ਤਕਨੀਕੀ ਵਿਕਾਸ ਅਤੇ ਬਦਲੇ ਹੋਏ ਰਾਜਨੀਤਿਕ ਸ਼ਕਤੀ ਸੰਤੁਲਨ ਕਰਕੇ ਭੁੱਖ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਕਾਫੀ ਹੇਠਾਂ ਆ ਗਈ ਸੀ। ਪਰ ਇਸ ਸਾਲ 2000 ਤਕ ਅਸਾਵੇਂ ਵਿਕਾਸ ਸਦਕਾ ਭੁੱਖ ਦਾ ਖਤਰਾ ਦੁਨੀਆਂ ਦੀ ਵੱਡੀ ਆਬਾਦੀ ਸਿਰ ਮੰਡਰਾਉਣ ਲੱਗ ਪਿਆ ਸੀ। ਸੰਸਾਰ ਖ਼ੁਰਾਕ ਪ੍ਰੋਗਰਾਮ ਦੇ ਅੰਕੜਿਆਂ ਮੁਤਾਬਿਕ " ਸੰਸਾਰ ਵਿੱਚ ਤਕਰੀਬਨ 795 ਮਿਲੀਅਨ ਲੋਕਾਂ ਕੋਲ ਖਾਣ ਲਈ ਪੂਰਾ ਭੋਜਨ ਨਹੀਂ ਹੈ ਜਿਸ ਨਾਲ ਉਹ ਤੰਦਰੁਸਤ ਜੀਵਨ ਜੀ ਸਕਣ। ਇਹ ਧਰਤੀ ਦੇ ਨੌਂ ਵਿਚੋਂ ਇੱਕ ਲਈ ਹੈ। ਭੁੱਖੇ ਲੋਕਾਂ ਦੀ ਵੱਡੀ ਗਿਣਤੀ ਵਿਕਾਸਸ਼ੀਲ ਦੇਸ਼ਾਂ ਵਿੱਚ ਰਹਿੰਦੀ ਹੈ ਜਿੱਥੇ 12.9 ਫ਼ੀਸਦ ਆਬਾਦੀ ਅਜਿਹੀ ਹੈ ਜਿਸਨੂੰ ਲੋੜ ਤੋਂ ਘੱਟ ਖੁਰਾਕ ਮਿਲ ਰਹੀ ਹੈ।[1]


ਸਾਲ 2006 ਤਕ ਸੰਸਾਰ ਵਿੱਚ ਭੋਜਨ ਦਾ ਅੰਤਰਰਾਸ਼ਟਰੀ ਔਸਤ ਮੁੱਲ ਦਹਾਕਿਆਂ ਤਕ ਸਥਿਰ ਰਿਹਾ। ਪਰ ਸਾਲ 2006 ਦੇ ਅਖੀਰਲੇ ਮਹੀਨਿਆਂ ਵਿੱਚ ਇਹ ਤੇਜੀ ਨਾਲ ਵਧਿਆ। 

ਸਰੀਰਕ ਹਾਲਤ ਦੇ ਰੂਪ ਵਿਚ[ਸੋਧੋ]

ਸਰੀਰਕ ਤੌਰ ਤੇ ਭੁੱਖ ਪੇਟ ਦੇ ਪੱਠਿਆਂ ਦੇ ਸੁੰਗੜਨ ਦੀ ਸਥਿਤੀ ਹੈ। ਇਹ ਇੱਕ ਹਾਰਮੋਨਲ ਵਰਤਾਰਾ ਹੈ।

ਭੁੱਖ ਅਤੇ ਲਿੰਗ[ਸੋਧੋ]

ਸ਼ਰਨਾਰਥੀ  ਮਾਂ  by Dorothea Lange (1936).

ਵਿਕਸਿਤ ਅਤੇ ਵਿਕਾਸਸ਼ੀਲ ਦੋਨੋਂ ਤਰ੍ਹਾਂ ਦੇ ਦੇਸ਼ਾਂ ਅੰਦਰ ਮਾਪੇ ਇਸ ਲਈ ਭੁੱਖੇ ਰਹਿ ਜਾਂਦੇ ਹਨ ਕਿ ਉਹ ਆਪਣੇ ਬੱਚਿਆਂ ਨੂੰ ਖਵਾ ਸਕਣ । ਇਹ ਤਿਆਗ ਔਰਤਾਂ ਮਰਦਾਂ ਦੇ ਮੁਕਾਬਲੇ ਜਿਆਦਾ ਕਰਦੀਆਂ ਹਨ।[2][3]

ਭੁੱਖ ਪੀੜਿਤ ਲੜਕੀ

ਹਵਾਲੇ[ਸੋਧੋ]

  1. "Hunger Statistics". World Food Programme. wfp.org. Retrieved 25 April 2016. 
  2. Miriam Ross, (8 March 2012). "555 million women go hungry worldwide". World Development Movement illion-women-go-hungry-worldwide. Archived from the original on 21 March 2012. Retrieved 31 July 2012. 
  3. "Mums missing meals to feed kids". The Daily Telegraph. 16 February 2012. Retrieved 31 July 2012.