ਸਮੱਗਰੀ 'ਤੇ ਜਾਓ

ਭੂਮੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਭੂਮੀ
ਧਰਤੀ ਅਤੇ ਜ਼ਮੀਨ
ਭੂਮੀ ਦੀ ਮੂਰਤੀ
ਹੋਰ ਨਾਮਪ੍ਰਿਥਵੀ, ਵਾਰਾਹੀ
ਮਾਨਤਾਦੇਵੀ, ਪੰਚਾ ਭੂਤਾ
ਨਿਵਾਸਵਿਸ਼ਨੂੰਲੋਕ/ਵੈਕੁੰਤਾ, ਦਯੁਲੋਕ
ਗ੍ਰਹਿਧਰਤੀ
ਮੰਤਰਓਮਭੁਮਾਯੀ ਨਮਹ
ਵਾਹਨਗਾਂ, ਹਾਥੀ
Consortਵਰਾਹਾ

ਭੂਮੀ, ਭੂਦੇਵੀ ਜਾਂ ਭੂਮੀ-ਦੇਵੀ ਇੱਕ ਹਿੰਦੂ ਦੇਵੀ ਹੈ ਜੋ ਧਰਤੀ ਮਾਂ ਦੀ ਨੁਮਾਇੰਦਗੀ ਕਰਦੀ ਹੈ। ਉਹ ਦੇਵਤਾ ਵਾਰਾਹ, ਵਿਸ਼ਨੂੰ ਦੇਵਤਾ ਦਾ ਇੱਕ ਰੂਪ, ਦੀ ਪਤਨੀ ਹੈ।[1] ਭੂਮੀ ਪ੍ਰਜਾਪਤੀ ਦੀ ਧੀ ਹੈ।

ਉਸ ਨੂੰ ਕਈ ਨਾਂਵਾਂ ਜਿਵੇਂ ਕਿ ਭੂਮੀ-ਦੇਵੀ, ਭੂਵਤੀ, ਭੁਵਾਨੀ, ਭੁਵਨੇਸ਼ਵਰੀ, ਅਵਨੀ, ਪ੍ਰਿਥਵੀ, ਧਰਤੀ, ਧਾਤਰੀ, ਧਾਰਨੀ, ਵਸੁਧਾ, ਵਸੁੰਧਰਾ, ਵੈਸ਼ਨਵੀ, ਕਸ਼ਯਾਪੀ, ਉਰਵੀ, ਇਰਾ, ਮਾਹੀ, ਇਲਾ, ਵਾਸੁਮਤੀ, ਧਨਸ਼ਿਕਾ, ਹੇਮਾ ਅਤੇ ਹਿਰਾਂਮਯਾ ਨਾਲ ਵੀ ਜਾਣਿਆ ਜਾਂਦਾ ਹੈ। ਉਸ ਨੂੰ ਪਾਤਾਲ ਵਿੱਚ ਪੂਜਿਆ ਜਾਂਦਾ ਹੈ ਅਤੇ ਉਸ ਨੂੰ ਇੱਕ ਅਜਿਹੇ ਪਲੇਟਫਾਰਮ 'ਤੇ ਬੈਠੇ ਦਰਸਾਇਆ ਗਿਆ ਹੈ ਜੋ ਚਾਰ ਹਾਥੀਆਂ ਦੇ ਉੱਪਰ ਹੈ, ਜੋ ਸੰਸਾਰ ਦੇ ਚਾਰੇ ਦਿਸ਼ਾਵਾਂ ਦੀ ਨੁਮਾਇੰਦਗੀ ਕਰਦੇ ਹਨ। ਉਸ ਨੂੰ ਆਮ ਤੌਰ 'ਤੇ ਚਾਰ ਹੱਥਾਂ ਨਾਲ ਦਰਸਾਇਆ ਜਾਂਦਾ ਹੈ, ਜਿਸ ਵਿੱਚ ਇੱਕ ਅਨਾਰ, ਇੱਕ ਪਾਣੀ ਦਾ ਭਾਂਡਾ, ਇੱਕ ਵਿੱਚ ਤੰਦਰੁਸਤ ਜੜੀ-ਬੂਟੀਆਂ ਅਤੇ ਇੱਕ ਵਿੱਚ ਸਬਜ਼ੀਆਂ ਹੁੰਦੀਆਂ ਹਨ।[2] ਕਈ ਵਾਰ ਉਸ ਦੇ ਦੋ ਹੱਥ ਵੀ ਦਰਸਾਏ ਜਾਂਦੇ ਹਨ ਜਿਸ ਦੇ ਇੱਕ ਹੱਥ ਵਿੱਚ ਨੀਲਾ ਕਮਲ ਜਿਸ ਨੂੰ ਕੁਮੁਦ ਜਾਂ ਉਤਪਲਾ, ਰਾਤ ਦਾ ਕਮਲ, ਵਜੋਂ ਜਾਣਿਆ ਜਾਂਦਾ ਹੈ ਅਤੇ ਅਭਹਾ ਮੁਦਰਾ ਵਿੱਚ ਸੱਜਾ ਹੱਥ ਅਤੇ ਖੱਬਾ ਹੱਥ, ਨਿਰਭਉਤਾ ਜਾਂ ਲੋਲਾਹਾਸਟਾ ਮੁਦਰਾ ਵਿੱਚ ਹੋ ਸਕਦਾ ਹੈ ਜੋ ਇੱਕ ਸੁਹਜ ਭਾਵਨਾ ਹੈ ਜੋ ਘੋੜੇ ਦੀ ਪੂਛ ਦੀ ਨਕਲ ਕਰਨਾ ਹੈ।[3][4]

ਹਵਾਲੇ

[ਸੋਧੋ]
  1. "Killing of Narakasura".
  2. Elements of Hindu Iconography by T.A.G. Rao Publisher: Motilal Banarsidass. January 1997. ISBN 81-208-0876-2
  3. The Illustrated Dictionary of Hindu Iconography by Margaret Stutley Page 82 ISBN 81-215-1087-2 Published by Munshiram Manoharlal Publishers 2003
  4. A. G. Mitchell; Victoria and Albert Museum (1982). Hindu gods and goddesses. United Kingdom: Her Majesty's Stationery Office. p. 8.