ਭੈਰਵ ਦਾ ਮੁਖੌਟਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

 

ਭੈਰਵ ਦਾ ਮੁਖੌਟਾ ਨੇਪਾਲ ਦੇ ਮੱਲ ਕਾਲ ਨਾਲ ਸਬੰਧਤ ਇੱਕ ਮੁਖੌਟਾ ਹੈ। ਕਾਠਮੰਡੂ ਘਾਟੀ, ਨੇਪਾਲ ਵਿੱਚਮਿਲਿਆ ਇਹ ਮੁਖੌਟਾ 16ਵੀਂ ਸਦੀ ਈ. ਵਿੱਚ ਬਣਾਇਆ ਗਿਆ ਸੀ। ਇਹ ਮੁਖੌਟਾ ਤਾਂਬੇ ਇੱਕ ਪਤਲੀ ਸਤਹਿ, ਰੌਕ ਕ੍ਰਿਸਟਲ ਅਤੇ ਰੰਗ ਨਾਲ ਗਿਲਟ ਬਣਿਆ ਹੋਇਆ ਹੈ।[1] ਭੈਰਵ ਹਿੰਦੂ ਦੇਵਤਾ ਸ਼ਿਵ ਦਾ ਇੱਕ ਭਿਆਨਕ ਰੂਪ ਹੈ। ਭੈਰਵ ਨੂੰ ਹਿੰਦੂ ਮਿਥਿਹਾਸ ਵਿੱਚ ਇੱਕ ਵਿਨਾਸ਼ਕਾਰੀ ਉਤਪਤੀ ਮੰਨਿਆ ਗਿਆ ਹੈ। ਭੈਰਵ ਸੰਕਲਪ ਸਿਰਫ਼ ਹਿੰਦੂ ਧਰਮ ਵਿੱਚ ਹੀ ਨਹੀਂ, ਸਗੋਂ ਕੁਝ ਬੋਧੀਆਂ ਦੇ ਕੁਝ ਪੰਥਾਂ ਅਤੇ ਜੈਨ ਧਰਮ ਵਿੱਚ ਮਿਲਦਾ ਹੈ।[2]ਇਹ ਭੈਰਵ ਮੁਖੌਟਾ ਇੱਕ ਮੁਕਟ ਨਾਲ਼ ਸਜਿਆ ਹੋਇਆ ਹੈ ਜਿਸ ਵਿੱਚ ਸੱਪ ਅਤੇ ਖੋਪੜੀਆਂ ਇੱਕ-ਮਿੱਕ ਹਨ। ਇਹ ਗੁੱਸੇ ਦਾ ਪ੍ਰਤੀਕ ਹੈ।[1]

ਵਰਣਨ[ਸੋਧੋ]

ਮੰਨਿਆ ਜਾਂਦਾ ਹੈ ਕਿ ਭੈਰਵ ਦੇ ਨੌਂ ਚਿਹਰੇ ਅਤੇ ਚੌਂਤੀ ਹੱਥ ਹਨ ਅਤੇ ਉਹ ਕਾਲੇ ਨੰਗੇ ਚਿੱਤਰ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਸ਼ਾਬਦਿਕ ਤੌਰ 'ਤੇ, ਭੈਰਵ ਦਾ ਅਰਥ ਹੈ ਭਿਆਨਕਤਾ ਜਾਂ ਦਹਿਸ਼ਤ। ਇਸਨੂੰ ਹਿੰਦੂ ਧਰਮ ਵਿੱਚ ਇੱਕ ਭਿਆਨਕ ਦੇਵਤਾ ਵਜੋਂ ਦਰਸਾਇਆ ਜਾਂਦਾ ਹੈ। ਭੈਰਵ ਨੂੰ ਸ਼ਿਵ ਦਾ ਪ੍ਰਗਟਾਵਾ ਮੰਨਿਆ ਜਾਂਦਾ ਹੈ। ਦੰਤਕਥਾਵਾਂ ਦਾ ਵਰਣਨ ਹੈ ਕਿ ਭੈਰਵ ਦੀ ਉਤਪਤੀ ਵਿਸ਼ਨੂੰ ਅਤੇ ਬ੍ਰਹਮਾ ਵਿਚਕਾਰ ਸੰਘਰਸ਼ ਕਾਰਨ ਹੋਈ ਸੀ।[3] ਬ੍ਰਹਮਾ ਅਤੇ ਵਿਸ਼ਨੂੰ ਬ੍ਰਹਿਮੰਡ ਦੇ ਸਰਵਉੱਚ ਦੇਵਤੇ ਬਾਰੇ ਸੰਘਰਸ਼ ਵਿੱਚ ਲੱਗੇ ਹੋਏ ਸਨ। ਬ੍ਰਹਮਾ ਆਪਣੇ ਆਪ ਨੂੰ ਸਰਵਉੱਚ ਦੇਵਤਾ ਮੰਨਦਾ ਸੀ ਕਿਉਂਕਿ ਉਸ ਦੇ ਸ਼ਿਵ ਵਰਗੇ ਪੰਜ ਸਿਰ ਸਨ। ਸ਼ਿਵ ਨੇ ਗੁੱਸੇ ਵਿੱਚ ਆਪਣੀ ਉਂਗਲੀ ਦਾ ਇੱਕ ਨਹੁੰ ਸੁੱਟ ਦਿੱਤਾ ਅਤੇ ਉਹ ਕਾਲ ਭੈਰਵ ਬਣ ਗਿਆ। ਕਾਲ ਭੈਰਵ ਨੇ ਬ੍ਰਹਮਾ ਦਾ ਇੱਕ ਸਿਰ ਵੱਢ ਦਿੱਤਾ। ਤਦ ਬ੍ਰਹਮਾ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਕਾਲ ਭੈਰਵ ਨੂੰ ਬ੍ਰਹਮਾ ਦਾ ਸਿਰ ਫੜਿਆ ਹੋਇਆ ਦਰਸਾਇਆ ਗਿਆ ਹੈ ("ਬ੍ਰਹਮਾ ਕਪਾਲ ")। [4]

ਨੇਪਾਲ ਵਿੱਚ ਨੇਵਾਰ ਲੋਕ ਭੈਰਵ ਨੂੰ ਇੱਕ ਮਹੱਤਵਪੂਰਨ ਦੇਵਤੇ ਵਜੋਂ ਪੂਜਦੇ ਹਨ। ਇਹ ਅੰਦਾਜ਼ਾ ਨੇਪਾਲ ਵਿੱਚ ਮੌਜੂਦ ਭੈਰਵ ਮੰਦਰਾਂ ਤੋਂ ਲਗਾਇਆ ਜਾ ਸਕਦਾ ਹੈ।[5] ਭੈਰਵ ਨੂੰ ਦਰਸਾਉਂਦਾ ਇਹ ਮੁਖੌਟਾ ਨੇਪਾਲ ਦੇ ਮੱਲ ਕਾਲ ਦਾ ਹੈ। ਇਹ ਕਾਠਮੰਡੂ ਘਾਟੀ, ਨੇਪਾਲ ਵਿੱਚ ਪਾਇਆ ਗਿਆ ਸੀ।ਇਹ ਮੁਖੌਟੇ ਵਰਗਾ ਮੁਖ ਜ਼ਿਮਰਮੈਨ ਪਰਿਵਾਰ ਦੁਆਰਾ ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ ਨੂੰ 2012 ਵਿੱਚ ਦਿੱਤਾ ਗਿਆ ਸੀ।[1] ਇਸ ਦੇ ਕੰਨਾਂ ਦੀਆਂ ਵਾਲੀਆਂ ਇੱਕ ਦੂਜੇ ਵਿੱਚ ਉਲਝੇ ਹੋਏ ਸੱਪਾਂ ਵਰਗੀਆਂ ਹਨ। ਇਸ ਮੁਖੌਟੇ ਦੀ ਤੁਲਨਾ 1560 ਨਾਲ ਸਬੰਧਤ ਉੱਕਰੀ ਹੋਈ ਲਿਖਤ ਨਾਲ ਕੀਤੀ ਗਈ ਹੈ। ਇਸ ਲਈ ਇਹ 16ਵੀਂ ਸਦੀ ਦਾ ਹੈ।[1] ਮੂਲ ਰੂਪ ਵਿੱਚ ਇਸਦਾ ਸੱਜਾ ਕੰਨ ਗਾਇਬ ਸੀ, ਅਤੇ ਇੱਕ ਵੱਡੀ ਤਾਂਬੇ ਦੀ ਲਟਕਣ ਵਾਲੀ ਮੁੰਦਰੀ ਨੂੰ ਇੱਕ ਬਦਲ ਵਜੋਂ ਵਰਤਿਆ ਗਿਆ।[6]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. 1.0 1.1 1.2 1.3 "Head of Bhairava". New York: Metropolitan Museum of Art. Retrieved 2017-11-24.
  2. 普光《俱舍論記》卷7. [2017-11-24]
  3. Shulman, David Dean. In Criminal Gods and Demon Devotees: Essays on the Guardians of Popular Hinduism. Edited by Alf Hiltebeitel, 35–67. Albany: State University of New York Press, 1989. [2017-11-24]
  4. Sontheimer, Gunther Dietz. In Criminal Gods and Demon Devotees: Essays on the Guardians of Popular Hinduism. Edited by Alf Hiltebeitel, 299–337. Albany: State University of New York Press, 1989. [2017-11-24]
  5. "Bhairav Temple – Lord Bhairo Baba". shaligramrudraksha.com. Archived from the original on 2015-03-15. Retrieved 2017-11-24.
  6. "Restoring Bhairava's Ear". New York: Metropolitan Museum of Art. Retrieved 2017-11-28.

ਬਾਹਰੀ ਲਿੰਕ[ਸੋਧੋ]