ਭੋਜਪੁਰੀ ਬੋਲੀ
ਭੋਜਪੁਰੀ | |
---|---|
भोजपुरी | |
![]() ਕੈਥੀ ਲਿਪੀ ਵਿੱਚ 'ਭੋਜਪੁਰੀ' ਸ਼ਬਦ | |
ਜੱਦੀ ਬੁਲਾਰੇ | ਭਾਰਤ, ਨੈਪਾਲ, ਮਾਰੀਸ਼ਸ, ਸੂਰੀਨਾਮ
ਮ੍ਰਿਤ - ਗੁਇਆਨਾ ਅਤੇ ਤ੍ਰਿਨੀਦਾਦ ਅਤੇ ਤੋਬਾਗੋ ਵਿੱਚ |
ਇਲਾਕਾ | ਬਿਹਾਰ, ਉੱਤਰ ਪ੍ਰਦੇਸ਼, ਝਾਰਖੰਡ ਅਤੇ ਨੈਪਾਲ ਦਾ ਪੂਰਬੀ ਤਰਾਈ ਖੇਤਰ |
ਮੂਲ ਬੁਲਾਰੇ | 40 million |
ਭਾਸ਼ਾਈ ਪਰਿਵਾਰ | ਹਿੰਦ-ਯੂਰਪੀ
|
ਉੱਪ-ਬੋਲੀਆਂ | ਕੈਰੀਬੀਅਨ ਹਿੰਦੀ (ਸੁਰਨਾਮੀ ਹਿੰਦੀ ਸਮੇਤ)
ਉੱਤਰੀ (ਗੋਰਖਪੁਰੀ, ਸਰਾਵਰੀਆ, ਬਸਤੀ)
ਪੱਛਮੀ (ਪੁਰਬੀ, ਬਨਾਰਸੀ)
ਦੱਖਣੀ (ਖਰਵਾਰੀ)
ਥਾਰੂ ਭੋਜਪੁਰੀ
ਮਧੇਸੀ
ਦੋਮਰਾ
ਮੁਸਾਹਰੀ
|
ਲਿਖਤੀ ਪ੍ਰਬੰਧ | ਦੇਵਨਾਗਰੀ, ਕੈਥੀ[1] |
ਸਰਕਾਰੀ ਭਾਸ਼ਾ | |
ਸਰਕਾਰੀ ਭਾਸ਼ਾ | ![]() |
ਬੋਲੀ ਦਾ ਕੋਡ | |
ਆਈ.ਐਸ.ਓ 639-2 | bho |
ਆਈ.ਐਸ.ਓ 639-3 | bho – inclusive code Individual code: hns – Caribbean Hindustani |
ਭਾਸ਼ਾਈਗੋਲਾ | 59-AAF-sa |
ਭੋਜਪੁਰੀ ਇੱਕ ਭਾਰਤੀ ਭਾਸ਼ਾ ਹੈ ਜੋ ਭਾਰਤ ਦੇ ਬਿਹਾਰ ਸੂਬੇ ਵਿੱਚ ਬੋਲੀ ਜਾਂਦੀ ਹੈ। ਇਹ ਦੇਵਨਾਗਰੀ ਲਿਪੀ ਵਿੱਚ ਲਿਖੀ ਜਾਂਦੀ ਹੈ। ਇਹ ਬੋਲੀ ਬਿਹਾਰ ਤੋਂ ਇਲਾਵਾ ਪੂਰਬੀ ਉੱਤਰ ਪ੍ਰਦੇਸ਼, ਝਾਰਖੰਡ ਅਤੇ ਗੁਆਂਢੀ ਦੇਸ ਨੇਪਾਲ ਦੇ ਤਰਾਈ ਖੇਤਰ ਵਿੱਚ ਵੀ ਬੋਲੀ ਜਾਂਦੀ ਹੈ। ਭਾਸ਼ਾਈ ਪਰਵਾਰ ਦੇ ਪੱਧਰ ਉੱਤੇ ਇਹ ਇੱਕ ਆਰੀਆ ਭਾਸ਼ਾ ਹੈ। ਭੋਜਪੁਰੀ ਆਪਣੀ ਸ਼ਬਦਾਵਲੀ ਲਈ ਮੁੱਖ ਤੌਰ 'ਤੇ ਸੰਸਕ੍ਰਿਤ ਅਤੇ ਹਿੰਦੀ ਉੱਤੇ ਨਿਰਭਰ ਹੈ ਕੁੱਝ ਸ਼ਬਦ ਇਸਨੇ ਉਰਦੂ ਕੋਲੋਂ ਵੀ ਉਧਾਰ ਲਏ ਹਨ।
ਬੋਲਣ ਵਰਤਣ ਵਾਲਿਆਂ ਦੀ ਗਿਣਤੀ[ਸੋਧੋ]
ਭੋਜਪੁਰੀ ਜਾਣਨ - ਸਮਝਣ ਵਾਲਿਆਂ ਦਾ ਵਿਸਥਾਰ ਸੰਸਾਰ ਦੇ ਸਾਰੇ ਮਹਾਂਦੀਪਾਂ ਉੱਤੇ ਹੈ ਜਿਸਦਾ ਕਾਰਨ ਬਰਤਾਨਵੀ ਰਾਜ ਦੇ ਦੌਰਾਨ ਉੱਤਰੀ ਭਾਰਤ ਤੋਂ ਅੰਗਰੇਜਾਂ ਦੁਆਰਾ ਲੈ ਜਾਏ ਗਏ ਮਜਦੂਰ ਹਨ ਜਿਹਨਾਂ ਦੇ ਵੰਸ਼ਜ ਹੁਣ ਜਿੱਥੇ ਉਹਨਾਂ ਦੇ ਪੂਰਵਜ ਗਏ ਸਨ ਉਥੇ ਹੀ ਵਸ ਗਏ ਹਨ। ਇਨ੍ਹਾਂ ਵਿੱਚ ਸੂਰੀਨਾਮ, ਗੁਯਾਨਾ, ਤਰਿਨੀਦਾਦ ਅਤੇ ਟੋਬੈਗੋ, ਫਿਜੀ ਆਦਿ ਦੇਸ਼ ਪ੍ਰਮੁੱਖ ਹਨ। ਭਾਰਤ ਦੇ ਜਨਗਣਨਾ ਅੰਕੜਿਆਂ ਅਨੁਸਾਰ ਭਾਰਤ ਵਿੱਚ ਲਗਭਗ 3 .3 ਕਰੋੜ ਲੋਕ ਭੋਜਪੁਰੀ ਬੋਲਦੇ ਹਨ। ਪੂਰੇ ਸੰਸਾਰ ਵਿੱਚ ਭੋਜਪੁਰੀ ਜਾਣਨ ਵਾਲਿਆਂ ਦੀ ਗਿਣਤੀ ਲਗਭਗ 5 ਕਰੋੜ ਹੈ।
ਹਵਾਲੇ[ਸੋਧੋ]
- ↑ Bhojpuri Ethnologue World Languages (2009)
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |