ਮਨਸੂਰ ਆਫ਼ਾਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਨਸੂਰ ਆਫ਼ਾਕ
منصور آفاق
ਜਨਮਮੁਹੰਮਦ ਮਨਸੂਰ ਆਫ਼ਾਕ
(1962-01-17) 17 ਜਨਵਰੀ 1962 (ਉਮਰ 59)
ਮੀਆਂਵਾਲੀ, ਪੰਜਾਬ,ਪਾਕਿਸਤਾਨ
ਕੌਮੀਅਤਪਾਕਿਸਤਾਨੀ
ਨਸਲੀਅਤਪੰਜਾਬੀ
ਨਾਗਰਿਕਤਾਪਾਕਿਸਤਾਨੀ
ਕਿੱਤਾਕਵੀ, ਨਾਟਕਕਾਰ, ਕਾਲਮਨਵੀਸ[1]
ਵੈੱਬਸਾਈਟ
www.mansoorafaq.com

ਮੁਹੰਮਦ ਮਨਸੂਰ ਆਫ਼ਾਕ (ਉਰਦੂ: محمد منصور آٖفاق‎) ਜਨਮ 17 ਜਨਵਰੀ 1962, ਆਮ ਕਰਕੇ ਮਨਸੂਰ ਆਫ਼ਾਕ (ਉਰਦੂ: منصور آفاق‎), ਇੱਕ ਪਾਕਿਸਤਾਨੀ ਉਰਦੂ ਕਵੀ, ਨਾਟਕਕਾਰ, ਕਾਲਮਨਵੀਸ[2] ਅਤੇ ਧਾਰਮਿਕ ਵਿਦਵਾਨ ਹੈ।[3]

ਉਸਨੇ ਲਿਖਣ ਦਾ ਆਗਾਜ਼ ਸੋਲਾਂ ਸਾਲ ਦੀ ਉਮਰ ਵਿੱਚ ਕੀਤਾ। ਬਹੁਤ ਘੱਟ ਉਮਰ ਵਿੱਚ ਕਾਮਯਾਬੀ ਨੇ ਉਸ ਦੇ ਕ਼ਦਮ ਚੁੰਮੇ। ਉਹ ਪਾਕਿਸਤਾਨ ਟੈਲੀਵਿਜ਼ਨ ਲਈ ਸਭ ਤੋਂ ਘੱਟ ਉਮਰ ਦਾ ਡਰਾਮਾ ਸੀਰੀਅਲ ਰਾਈਟਰ ਹੈ। ਉਸ ਨੇ ਪਾਕਿਸਤਾਨ ਦੇ ਟੈਲੀਵਿਜ਼ਨ ਲਈ ਮਸ਼ਹੂਰ ਨਾਟਕ ਲਿਖੇ ਅਤੇ, ਬ੍ਰਿਟੇਨ ਨੂੰ ਮਾਈਗਰੇਸ਼ਨ ਦੇ ਬਾਅਦ ਪੱਤਰਕਾਰੀ ਵਿੱਚ ਦਾਖਲ ਹੋਏ। ਆਪਣੀ ਸਮਾਜਿਕ ਸਿਆਸੀ ਸਰਗਰਮੀ ਦੇ ਇਲਾਵਾ, ਮਨਸੂਰ ਆਫ਼ਾਕ ਵੀ ਇੱਕ ਨਾਵਲਕਾਰ, ਕਹਾਣੀਕਾਰ, ਡਰਾਮਾ ਦੇ ਡਾਇਰੈਕਟਰ ਅਤੇ ਯੂਕੇ ਦੀ ਸਭਿਆਚਾਰ ਅਤੇ ਹੈਰੀਟੇਜ ਸੁਸਾਇਟੀ ਦਾ ਕਾਰਜਕਾਰੀ ਡਾਇਰੈਕਟਰ ਹੈ।[3][4][5]

ਆਫ਼ਾਕਨੁਮਾ ਉਨ੍ਹਾਂ ਦੀ ਸ਼ਾਇਰੀ ਦਾ ਪਹਿਲਾ ਸੰਗ੍ਰਹਿ ਅਠਾਰਾਂ ਸਾਲ ਦੀ ਉਮਰ ਵਿੱਚ ਪ੍ਰਕਾਸ਼ਿਤ ਹੋਇਆ ਅਤੇ ਉਸ ਦੇ ਲਿਖੇ ਹੋਏ ਖਾਕਿਆਂ ਦਾ ਸੰਗ੍ਰਹਿ ਚਿਹਰਾਨੁਮਾ ਵੀਹ ਸਾਲ ਉਮਰ ਵਿੱਚ ਪ੍ਰਕਾਸ਼ਿਤ ਹੋਇਆ। ਗ਼ਜ਼ਲ, ਨਾਅਤ, ਡਰਾਮਾ, ਆਲੋਚਨਾ, ਕਾਲਮਨਵੀਸ, ਨਾਵਲਕਾਰੀ ਅਤੇ ਆਧੁਨਿਕ ਨਜ਼ਮ ਵਿੱਚ ਉਸ ਨੇ ਹਮੇਸ਼ਾ ਜ਼ਿੰਦਾ ਰਹਿਣ ਵਾਲਾ ਕੰਮ ਕੀਤਾ।

ਮਨਸੂਰ ਆਫ਼ਾਕ ਇੱਕ ਫਿਲਮੀ ਆਲੋਚਕ ਵੀ ਹੈ।[5][6] ਉਹ ਇੱਕ ਲੰਮੇ ਅਰਸੇ ਤੋਂ ਰੋਜ਼ਨਾਮਾ ਨਵਾ-ਏ-ਵਕ਼ਤ ਵਿੱਚ ਫਿਲਮਾਂ ਅਤੇ ਟੀਵੀ ਪ੍ਰੋਗਰਾਮਾਂ ਉੱਤੇ ਤਬਸਰੇ ਕਰਦੇ ਹਨ।[2] ਬਰਤਾਨੀਆ ਵਿੱਚ ਸੋਸਾਇਟੀ ਆਫ਼ ਕਲਚਰ ਐਂਡ ਹੈਰੀਟੇਜ ਦੇ ਤਹਿਤ ਕੰਮ ਕਰਨ ਵਾਲੀ ਈਸਟ ਫਿਲਮ ਅਕੈਡਮੀ ਵਿੱਚ ਅਦਾਕਾਰੀ ਅਤੇ ਸਕਰਿਪਟ ਰਾਇਟਿੰਗ ਉੱਤੇ ਲੈਕਚਰ ਵੀ ਦਿੰਦਾ ਰਿਹਾ ਹੈ।[4] ਉਸ ਨੇ ਉਰਦੂ ਵਿੱਚ ਡਾਇਰੈਕਸ਼ਨ ਦੇ ਵਿਸ਼ੇ ਤੇ ਇੱਕ ਕਿਤਾਬ ਤਿਤਲੀ ਦਾ ਸ਼ਾਟ ਦੇ ਨਾਮ ਨਾਲ ਲਿਖੀ ਹੈ।[5]

ਮੁੱਢਲੀ ਜ਼ਿੰਦਗੀ[ਸੋਧੋ]

ਮਨਸੂਰ ਅਫ਼ਾਕ ਦਾ ਜਨਮ 17 ਜਨਵਰੀ 1962 ਨੂੰ ਮੀਆਂਵਾਲੀ, ਪੰਜਾਬ,ਪਾਕਿਸਤਾਨ ਵਿੱਚ ਹੋਇਆ ਸੀ.[7] ਉਸ ਨੇ ਸਰਕਾਰੀ ਕਾਲਜ ਮੀਆਂਵਾਲੀ ਤੋਂ ਸਿੱਖਿਆ ਪ੍ਰਾਪਤ ਕੀਤੀ। ਉਸ ਨੇ ਜਾਮੀਆ ਸ਼ਾਮਿਆ ਸਿੱਦੀਕੀਆ ਮੀਆਂਵਾਲੀ, ਅਤੇ ਜਾਮੀਆ ਅਕਬਰੀਆ ਮੀਆਂਵਾਲੀ ਤੋਂ ਵੀ ਪੜ੍ਹਾਈ ਕੀਤੀ।

ਕੰਮ ਅਤੇ ਪ੍ਰਾਪਤੀਆਂ[ਸੋਧੋ]

ਉਹ ਇੱਕ ਪਾਕਿਸਤਾਨੀ ਉਰਦੂ ਕਵੀ ਹੈ।[8] ਸਾਲ 1999 ਵਿੱਚ ਉਹ ਬ੍ਰਿਟੇਨ ਚਲਾ ਗਿਆ। ਅਪ੍ਰੈਲ 2005 ਵਿੱਚ, ਮਨਸੂਰ ਅਫ਼ਾਕ ਦਾ ਕੰਮ ਅਹਿਮਦ ਨਦੀਮ ਕਾਸਮੀ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਦੇ ਪਹਿਲਾਂ, ਮਨਸੂਰ ਅਫ਼ਾਕ ਦੀਆਂ ਪੰਜ ਕਿਤਾਬਾਂ, ਚਿਹਰਾ ਨੁਮਾ (ਉਰਦੂ ਲੇਖ) – 1984, ਅਫ਼ਾਕ ਨੁਮਾ (ਉਰਦੂ ਕਾਵਿ) – 1986, ਸਰਾਇਕੀ ਗਰਾਮਰ - 1988, ਮੈਂ ਵੋਹ ਔਰ ਆਤਾਲਹਕ ਕਾਸਮੀ -1994 ਅਤੇ ਗੁਲ ਪਾਸ਼ੀ -1996 ਪ੍ਰਕਾਸ਼ਿਤ ਕੀਤੀਆਂ ਜਾ ਚੁੱਕੀਆਂ ਸੀ।

 • ਚਿਹਰਾ ਨੁਮਾ - 1984 (ਉਰਦੂ: چہرہ نما‎) (Urdu Articles)[3][9][10]
 • ਅਫ਼ਾਕ ਨੁਮਾ - 1986 (ਉਰਦੂ: آفاق نما‎) (Urdu Poetry)[3][10]
 • ਸਰਾਇਕੀ ਗਰਾਮਰ - 1988 (ਉਰਦੂ: سرائیکی گرائمر‎)[3]
 • ਸਰਾਇਕੀ ਡਰਾਮੇਂ - 1996 (ਉਰਦੂ: سرائیکی ڈرامے‎)[3]
 • ਮੈਂ ਵੋਹ ਔਰ ਆਤਾਲਹਕ ਕਾਸਮੀ - 1993 (ਉਰਦੂ: میں اور عطاالحق قاسمی‎)[3][10]
 • ਗੁਲ ਪਾਸ਼ੀ (ਮਨਸੂਰ ਅਹਿਮਦ ਨਾਲ ਮਿਲ ਕੇ ਅਹਿਮਦ ਨਦੀਮ ਕਾਸਮੀ ਦੇ ਮੁਤਅੱਲਕ ਮੰਜ਼ੂਮ ਖ਼ਿਰਾਜ-ਏ-ਅਕੀਦਤ ਪਰ) - 1996/1997 (ਉਰਦੂ: گل پاشی‎)[3][10]
 • ਨੀਂਦ ਕੀ ਨੋਟਬੁੱਕ - 2005 (ਉਰਦੂ: نیند کی نوٹ بک‎)[10][11]
 • ਆਰਿਫ਼ ਨਾਮਾ - 2006 (ਉਰਦੂ: عارف نامہ‎)
 • ਮੈਂ ਇਸ਼ਕ ਮੈਂ ਹੂੰ - 2007 (ਉਰਦੂ: میں عشق ہوں‎)[3]
 • ਅਹਦ ਨਾਮਾ - 2008 (ਉਰਦੂ: عہد نامہ‎)
 • ਦੀਵਾਨ ਮਨਸੂਰ ਆਫ਼ਾਕ - 2010 (ਉਰਦੂ: دیوان منصور‎)[12]
 • ਤਕੂਨ ਕੀ ਅਜਲਿਸ - 2011 (ਉਰਦੂ: تکون کی مجلس‎)[13]
 • ਇਲ੍ਹਾਮਾਤ-ਏ-ਬਹੂ - 2012 (ਉਰਦੂ: الہامات باہو‎)[14]

ਹਵਾਲੇ[ਸੋਧੋ]

 1. Roznama Jung, Column. "Yeh Sarak Gawadar tak Jati hay". Daily Jang. Jang Group. Retrieved 4 October 2015. 
 2. 2.0 2.1 Daily Jang, Newspaper. "Mansoor Afaq's Columns". Roznama Jang. Jang Group. Retrieved 18 June 2015. 
 3. 3.0 3.1 3.2 3.3 3.4 3.5 3.6 3.7 3.8 Mansoor Afaque. "About Mansoor Afaq". Rekhta.org. Rekhta. Retrieved 2 October 2015. 
 4. 4.0 4.1 Society of Culture and Heritage. "Lecture on East Film Academy". Soch UK. Retrieved 8 June 2015. 
 5. 5.0 5.1 5.2 A Shot of Butterfly. "Mansoor Afaq as Film Critique". Blogspot. Retrieved 8 June 2015. 
 6. Film Criticism. "Mansoor Afaq as Film Critic". Wordpress. Retrieved 8 June 2015. 
 7. "About | mansoorafaq". Mansoorafaq.wordpress.com. 1962-02-17. Retrieved 2014-04-05. 
 8. "اردو کی برقی کتابیں". Kitaben.urdulibrary.org. Retrieved 2014-04-05. 
 9. Bibliography, Pakistan (1985). Chehra Numa (1 ed.). Mianwali: Maktaba Parchol. p. 71. Retrieved 2 October 2015. 
 10. 10.0 10.1 10.2 10.3 10.4 Bio Bibliography. "Book of Mansoor Afaq". Bio-bibliography.com. Bio Bibliography. Retrieved 2 October 2015. 
 11. Neend ki Note Book. "نیند کی نوٹ بک". Blogspot.com. Google. Retrieved 2 October 2015. 
 12. Dewan e Mansoor Afaq. "دیوان منصور آفاق". wikibooks. WikiBooks. Retrieved 2 October 2015. 
 13. Tikon ki Majlish. "تکون کی مجلس". Retrieved 2 October 2015. 
 14. ILHAMAT E BAHU. "الہامات باہو". Blogspot. Retrieved 2 October 2015.