ਮਨੀਸ਼ਾ ਲਾਂਬਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਨੀਸ਼ਾ ਲਾਂਬਾ
ਜਨਮ
ਮਨੀਸ਼ਾ ਲਾਂਬਾ

(1985-01-18) 18 ਜਨਵਰੀ 1985 (ਉਮਰ 39)
ਪੇਸ਼ਾਅਭਿਨੇਤਰੀ
ਸਰਗਰਮੀ ਦੇ ਸਾਲ2005–ਹੁਣ ਤਕ
ਜੀਵਨ ਸਾਥੀਨਿਕੁਨਜ ਰਿਆਨ ਥਾਮ (m. 2015)

ਮਨੀਸ਼ਾ ਲਾਂਬਾ (ਜਨਮ 18 ਜਨਵਰੀ 1985[1]) ਇੱਕ ਭਾਰਤੀ ਅਭਿਨੇਤਰੀ ਹੈ ਜੋਹਿੰਦੀ ਫਿਲਮਾਂ ਵਿੱਚ ਕੰਮ ਕਰਦੀ ਹੈ । ਉਸ ਨੇ ੨੦੦੫ ਵਿੱਚ ਜਹਾਨ ਫਿਲਮ ਨਾਲ ਅਪਨਾ ਕੈਰੀਅਰ ਸੁਰੂ ਕੀਤਾ।[2]. ਉਸ ਦੀਆਂ  ਹੋਰ ਵਧੀਆ ਫਿਲਮਾਂ ਜਿਹਨਾ ਵਿੱਚਹਨੀਮੂਨ ਟ੍ਰੈਵਲਜ਼ ਪ੍ਰਾਈਵੇਟ ਲਿਮਿਟਡ (2007) ਬਚਨਾ ਏਹਸ਼ੀਨੋ (2008) ਵਿਲ ਡਨ ਅਬਾ (2009) ਅਤੇ ਭੇਜਾ  ਫਰਾਈ 2 (2011) ਸ਼ਾਮਲ ਹਨ ।,[3] 2014 ਵਿਚ ਲਾਂਬਾ Bigg Boss 8, ਤੇ ਲਾਂਬਾ ਇੱਕ ਉਮੀਦਵਾਰ ਬਣ  ਗਈ ਤੇ ਬਾਅਦ ਵਿੱਚ ਬੇਦਖ਼ਲ.ਕਰ ਦਿਤੀ।

ਸ਼ੁਰੂ ਦਾ ਜੀਵਨ[ਸੋਧੋ]

ਮਨੀਸ਼ਾ ਲਾਂਬਾ ਦਾ ਜਨਮ 1985 ਵਿੱਚ ਪੰਜਾਬੀ-ਭਾਸ਼ੀ ਪਰਿਵਾਰ ਵਿੱਚ ਹੋਇਆ ਸੀ। ਉਹ ਨਵੀਂ ਦਿੱਲੀ ਵਿੱਚ 1985 ਵਿੱਚ ਕੇਵਲ ਲਾਂਬਾ ਅਤੇ ਮੰਜੂ ਲਾਂਬਾ ਦੇ ਘਰ ਪੈਦਾ ਹੋਈ ਸੀ। ਉਸ ਨੇ ਇੱਕ ਸਾਲ ਲਈ ਚੇਤੀਨਾਦ ਵਿਦਿਆਸ਼ਰਮ ਸਕੂਲ ਚੇਂਨਈ ਤੋਂ ਪੜ੍ਹਾਈ ਕੀਤੀ ਸੀ ਅਤੇ ਫਿਰ ਸੈਨਿਕ ਪਬਲਿਕ ਸਕੂਲ, ਸ਼ੀਰੀਨਗਰ ਵਿੱਚ ਚਲੀ ਗਈ, ਜਿੱਥੇ ਉਸ ਨੇ ਆਪਣੀ ਪੜ੍ਹਾਈ ਪੂਰੀ ਕੀਤੀ।[4]  ਉਹ ਦਿੱਲੀ ਵਿੱਚ ਮਿਰਾਂਡਾ ਹਾਉਸ, ਦਿੱਲੀ ਯੂਨੀਵਰਸਿਟੀ ਤੋਂ ਅੰਗਰੇਜ਼ੀ  (ਆਨਰਸ) ਵਿੱਚ ਅਗਲੀ ਪੜ੍ਹਾਈ ਕੀਤੀ[5][6]

ਕੈਰੀਅਰ[ਸੋਧੋ]

ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹਦਿਆਂ, ਲਾਂਬਾ ਨੇ ਐਲ.ਜੀ., ਸੋਨੀ, ਕੈਡਬਰੀ, ਹਾਜਮੌਲਾ, ਏਅਰਟੈਲ, ਸਨਸਿਲਕ ਵਰਗੀਆਂ ਵਿਗਿਆਪਨ ਮੁਹਿੰਮਾਂ ਲਈ ਮਾਡਲਿੰਗ ਸ਼ੁਰੂ ਕੀਤੀ। ਉਹ ਫੈਮਿਨਾ ਦੀ ਜਨਰੇਸ਼ਨ "ਡਬਲਿਯੂ" ਵਿਗਿਆਪਨ ਦਾ ਹਿੱਸਾ ਵੀ ਸੀ।[7] ਕੈਡਬਰੀ ਲਈ ਇੱਕ ਇਸ਼ਤਿਹਾਰ ਦੇ ਸ਼ੂਟ ਦੌਰਾਨ, ਉਸ ਨਾਲ ਬਾਲੀਵੁੱਡ ਨਿਰਦੇਸ਼ਕ, ਸ਼ੂਜੀਤ ਸਿਰਕਾਰ ਦੁਆਰਾ ਸੰਪਰਕ ਕੀਤਾ ਗਿਆ, ਜਿਸ ਨੇ ਉਸ ਨੂੰ ਆਪਣੀ ਫ਼ਿਲਮ "ਯਹਾਂ" (2005) ਵਿੱਚ ਅਭਿਨੈ ਕਰਨ ਲਈ ਸਾਈਨ ਕੀਤਾ ਸੀ। ਉਸ ਨੇ ਮਿਰਾਂਡਾ ਹਾਊਸ ਕਾਲਜ ਵਿੱਚ ਰਹਿੰਦਿਆਂ ਹੀ ਯਹਾਂ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਸੀ। ਬਾਅਦ ਵਿੱਚ ਉਸ ਨੇ ਫਿਰ ਕਾਰਪੋਰੇਟ, ਰੌਕੀ: ਦਿ ਬਾਗੀ, ਐਂਥਨੀ ਕੌਨ ਹੈ, ਹਨੀਮੂਨ ਟਰੈਵਲਜ਼ ਪ੍ਰਾਈਵੇਟ ਲਿਮਟਿਡ, ਅਨਾਮਿਕਾ, ਸ਼ੌਰਿਆ ਅਤੇ ਦੁਸ ਕਹਾਣੀਆਂ ਵਰਗੀਆਂ ਫਿਲਮਾਂ ਵਿੱਚ ਸਹਾਇਕ ਅਤੇ ਮੁੱਖ ਭੂਮਿਕਾਵਾਂ ਨਿਭਾਉਣੀਆਂ ਸ਼ੁਰੂ ਕੀਤੀਆਂ।

2008 ਵਿੱਚ, ਉਸ ਨੇ "ਬਚਨਾ ਐ ਹਸੀਨੋ" ਵਿੱਚ ਕੰਮ ਕੀਤਾ, ਜੋ ਉਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸਫਲਤਾ ਹੈ, ਜਿਸ ਦਾ ਨਿਰਮਾਣ "ਯਸ਼ ਰਾਜ ਫਿਲਮਜ਼" ਦੁਆਰਾ ਕੀਤਾ ਗਿਆ ਸੀ। ਉਸੇ ਸਾਲ, ਉਹ ਸੰਜੇ ਗੜ੍ਹਵੀ ਦੀ "ਕਿਡਨੈਪ" ਵਿੱਚ ਆਪਣੀ ਭੂਮਿਕਾ ਲਈ ਵੇਖੀ ਗਈ।[8] ਉਸ ਦੀ ਅਗਲੀ ਪ੍ਰਮੁੱਖ ਭੂਮਿਕਾ ਆਲੋਚਕ ਤੌਰ 'ਤੇ ਪ੍ਰਸ਼ੰਸ਼ਿਤ ਡਾਇਰੈਕਟਰ ਸ਼ਿਆਮ ਬੇਨੇਗਲ ਦੀ ਫਿਲਮ "ਵੈਲ ਡਨ ਅੱਬਾ" (2009) ਵਿੱਚ ਸੀ। "ਵੈਲ ਡਨ ਅੱਬਾ" ਨੂੰ ਸਾਲ 2009 ਲਈ ਸਮਾਜਿਕ ਮੁੱਦਿਆਂ 'ਤੇ ਸਰਬੋਤਮ ਫ਼ਿਲਮ ਵਜੋਂ ਰਾਸ਼ਟਰੀ ਫ਼ਿਲਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ ਮੁਸਕਾਨ ਅਲੀ ਦੇ ਤੌਰ 'ਤੇ ਮਨੀਸ਼ਾ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਗਈ ਸੀ। 2014 ਵਿੱਚ, ਉਸ ਨੇ ਕਲਰਸ ਟੀ.ਵੀ. ਦੇ ਬਿੱਗ ਬੌਸ 8 ਵਿੱਚ ਭਾਗ ਲਿਆ।[9] ਉਸ ਨੂੰ 2 ਨਵੰਬਰ 2014 (ਦਿਨ 42) ਨੂੰ 6 ਹਫ਼ਤਿਆਂ ਬਾਅਦ ਬਿੱਗ ਬੌਸ ਦੇ ਘਰ ਤੋਂ ਬਾਹਰ ਕਰ ਦਿੱਤਾ ਗਿਆ।[10] ਧਰਮਿੰਦਰ, ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਕੁਲਰਾਜ ਰੰਧਾਵਾ ਅਤੇ ਪੂਨਮ ਢਿੱਲੋਂ ਦੇ ਨਾਲ "ਡਬਲ-ਡੀ ਟ੍ਰਬਲ" ਵਿੱਚ ਉਸ ਦੀ ਇੱਕ ਆਖਰੀ ਪੇਸ਼ਕਾਰੀ ਸੀ। ਉਹ ਹਿਮੇਸ਼ ਰੇਸ਼ਮੀਆ ਦੇ ਗਾਣੇ "ਤੇਰਾ ਸਰੂਰ" ਦੇ ਐਲਬਮ "ਆਪ ਕਾ ਸਰੂਰ" ਦੇ ਸੰਗੀਤ ਵੀਡੀਓ ਵਿੱਚ ਵੀ ਦਿਖਾਈ ਦਿੱਤੀ ਹੈ, ਜੋ ਕਿ ਬਹੁਤ ਮਸ਼ਹੂਰ ਹੋਈ।

ਨਿੱਜੀ ਜੀਵਨ[ਸੋਧੋ]

ਉਸ ਨੇ ਪੂਜਾ ਬੇਦੀ[11] ਦੇ ਇੱਕ ਚਚੇਰੇ ਭਰਾ "ਰਿਆਮ ਥਾਮ" ਜੋ ਕਿ ਇੱਕ ਜੁਹੂ ਨਾਈਟ ਕਲੱਬ, ਤ੍ਰਿਕੋਣੀ, ਦਾ ਮਾਲਕ ਹੈ,[12] ਨਾਲ 6 ਜੁਲਾਈ 2015 ਨੂੰ ਪ੍ਰਬੰਧਕ ਵਿਆਹ ਕਰਵਾਇਆ।[13][14] ਉਹ ਅਗਸਤ 2020 ਵਿੱਚ ਵੱਖਰੇ ਹੋ ਗਏ।[1]

ਫ਼ਿਲਮੋਗ੍ਰਾਫੀ[ਸੋਧੋ]

ਸਾਲ ਫ਼ਿਲਮ ਭੂਮਿਕਾ ਨੋਟਸ
2005 ਯਹਾਂ ਅਦਾ
2006 ਕਾਰਪੋਰੇਟ ਮੇਘਾ ਆਪਟੇ
ਰੌਕੀ: ਦ ਰੇਬਲ ਪ੍ਰਿਆ
ਐਂਥਨੀ ਕੌਣ ਹੈ ਜੀਆ ਆਰ. ਸ਼ਰਮਾ
2007 ਹਨੀਮੂਨ ਟਰੈਵਲਜ਼ ਪ੍ਰਾਇਵੇਟ]] ਜ਼ਾਰਾ
ਦਸ ਕਹਾਣੀਆਂ ਪ੍ਰਿਆ
2008 ਬਚਨਾ ਏ ਹਸੀਨਾ ਮਾਹੀ
ਕਿਡਨੈਪ ਸੋਨੀਆ ਰੈਨਾ
ਸ਼ੌਰਿਆ ਕਾਵਿਆ ਸ਼ਾਸਤਰੀ
ਅਨਾਮਿਕਾ ਜੀਆ ਰਾਓ
2010 ਵੈਲ ਡਨ ਅੱਬਾ ਮੁਸਕਾਨ
2011 ਭੇਜਾ ਫ੍ਰਾਈ 2 ਰੰਜਿਨੀ
ਹਮ ਤੁਮ ਸ਼ਬਾਨਾ ਸ਼ਬਾਨਾ
2012 ਜੋਕਰ ਨਿਊਜ਼ ਰਿਪੋਰਟਰ
2013 ਜ਼ਿਲਾ ਗਾਜ਼ੀਆਬਾਦ ਫੌਜੀ ਦੀ ਸਹੇਲੀ
ਹੀਰ ਐਂਡ ਹੀਰੋ ਮਾਹੀ ਪੰਜਾਬੀ ਫ਼ਿਲਮ
ਬਲੈਕ ਕਰੰਸੀ ਇੰਟੈਲੀਜੈਂਸ ਏਜੈਂਟ
2014 ਡਬਲ ਦੀ ਟ੍ਰਬਲ ਹਰਲੀਨ ਪੰਜਾਬੀ ਫ਼ਿਲਮ
2015 ਭੇਜਾ ਫ੍ਰਾਈ 3 ਪ੍ਰੀਤਿਕਾ
2017 ਭੂਮੀ ਪ੍ਰੁਤਿਆ ਮੋਕੋ

ਟੈਲੀਵਿਜ਼ਨ[ਸੋਧੋ]

ਸਾਲ ਨਾਂ ਭੂਮਿਕਾ ਚੈਨਲ ਨੋਟਸ ਰੈਫਰੈਂਸ
2008 ਛੂਨਾ ਹੈ ਆਸਮਾਨ ਕਾਵਿਆ ਸ਼ਾਸਤਰੀ ਸਹਾਇਕ ਭੂਮਿਕਾ
2014 ਬਿੱਗ ਬੌਸ 8 ਪ੍ਰਤਿਯੋਗੀ ਕਲਰਜ਼ ਟੀ.ਵੀ. ਪਹਿਲਾ ਦਿਨ 1, ਆਖਰੀ ਦਿਨ 42
2016 ਕਾਮੇਡੀ ਨਾਈਟਸ ਬਚਾਓ ਮਹਿਮਾਨ ਦਿਨੋ ਮੋਰੀਆ ਨਾਲ
2018 ਤੇਨਾਲੀ ਰਾਮਾ ਚੰਦਰਕਲਾ ਸਬ ਟੀ.ਵੀ.
ਇੰਟਰਨੈਟ ਵਾਲਾ ਲਵ ਮਹਿਰਾ ਕਲਰਜ਼ ਟੀ.ਵੀ.

ਹਵਾਲੇ[ਸੋਧੋ]

 1. "Minissha Lamba to Skydive on her Birthday". Archived from the original on 3 ਅਗਸਤ 2017. Retrieved 25 August 2013. {{cite web}}: Unknown parameter |dead-url= ignored (|url-status= suggested) (help)
 2. "I-have-dated-men-who-were-wrong-for-me-Minissha-Lamba". BCD. Retrieved 4 June 2013.
 3. "Minissha Lamba". BCD. Retrieved 4 June 2013.
 4. http://www.imdb.com/name/nm1999369/
 5. "Minissha Lamba dating Andrew Symonds". BCD. Retrieved 4 June 2013.
 6. "Minissha Lamba upcoming projects". BCD. Archived from the original on 9 ਸਤੰਬਰ 2013. Retrieved 4 June 2013. {{cite web}}: Unknown parameter |dead-url= ignored (|url-status= suggested) (help)
 7. "Minissha's Femina Ad". www.youtube.com.
 8. "Minissha Lamba turns Sassy from Pretty". www.TheHindu.com.
 9. "Minissha Lamba on 'Bigg Boss': Won't create drama to get footage". The Indian Express. PTI. 22 September 2014. Retrieved 10 October 2014.
 10. "'Bigg Boss 8': Minissha Lamba evicted from the house". Retrieved 2 November 2014.
 11. Nikita, Wagh (18 January 2020). "Do you know Minissha Lamba is married to Pooja Bedi's cousin?". Mid Day. Retrieved 25 March 2020.
 12. "Inside pictures: Minissha Lamba – Ryan Tham's wedding". The Indian Express. Mumbai. 7 July 2015. Retrieved 25 March 2020.
 13. Sunitra, Pacheco (7 July 2015). "Minissha Lamba marries longtime boyfriend Ryan Tham". The Indian Express. Mumbai. Retrieved 25 March 2020.
 14. Parnita, Uniyal (8 July 2015). "EXCLUSIVE: Minissha Lamba opens up on low-key wedding, says honeymoon will have to wait". The Indian Express. Mumbai. Retrieved 25 March 2020.

ਬਾਹਰੀ ਕੜੀਆਂ[ਸੋਧੋ]