ਮਾਰਟਿਨ ਨੀਮੋਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੀਮੋਲਰ ਹੇਗ ਦੇ ਸਿੰਤ-ਜੈਕਬਸਕੇਰਕ ਗ੍ਰੋਟ ਵਿਖੇ ਮਈ 1952 ਵਿੱਚ
ਮਾਰਟਿਨ ਨੀਮੋਲਰ
ਜਨਮਫਰੈਡਰਿਕ ਗੁਸਤਾਵ ਐਮਿਲ ਮਾਰਟਿਨ ਨੀਮੋਲਰ
14 ਜਨਵਰੀ 1892
ਲਿੱਪਸਤਾਤ, ਜਰਮਨ ਸਲਤਨਤ
ਮੌਤ6 ਮਾਰਚ 1984(1984-03-06) (ਉਮਰ 92)
ਵੇਸਬਾਡੇਨ, ਪੱਛਮੀ ਜਰਮਨ
ਪਹਿਲਾਂ ਉਹ ਆਏ

ਪਹਿਲਾਂ ਉਹ ਆਏ ਕਮਿਊਨਿਸਟਾਂ ਦੇ ਲਈ
ਮੈਂ ਚੁੱਪ ਰਿਹਾ, ਕਿਉਂਕਿ ਮੈਂ ਕਮਿਊਨਿਸਟ ਨਹੀਂ ਸੀ
ਫਿਰ ਉਹ ਆਏ ਟ੍ਰੇਡ ਯੁਨੀਅਨਿਸਟਾਂ ਲਈ
ਮੈਂ ਚੁੱਪ ਰਿਹਾ ਕਿਉਂਕਿ ਮੈਂ ਟ੍ਰੇਡ ਯੁਨੀਅਨਿਸਟ ਨਹੀਂ ਸੀ
ਫਿਰ ਉਹ ਯਹੂਦੀਆਂ ਲਈ ਆਏ
ਮੈਂ ਚੁੱਪ ਰਿਹਾ ਕਿਉਂਕਿ ਮੈਂ ਯਹੂਦੀ ਨਹੀਂ ਸੀ
ਫਿਰ ਉਹ ਆਏ ਮੇਰੇ ਲਈ
ਹੁਣ ਬੋਲਣ ਲਈ ਕੋਈ ਬਚਿਆ ਹੀ ਨਹੀਂ ਸੀ

ਫਰੈਡਰਿਕ ਗੁਸਤਾਵ ਐਮਿਲ ਮਾਰਟਿਨ ਨੀਮੋਲਰ (ਜਰਮਨ: [ˈniːmœlɐ]; 14 ਜਨਵਰੀ 1892 – 6 ਮਾਰਚ 1984) ਜਰਮਨ ਨਾਜ਼ੀ-ਵਿਰੋਧੀ ਧਰਮ-ਸ਼ਾਸਤਰੀ[1] ਅਤੇ ਲੂਥਰਵਾਦੀ ਪ੍ਰਚਾਰਕ ਸੀ। ਉਹ ਆਪਣੀ ਪ੍ਰਸਿੱਧ ਉਕਤੀ "ਪਹਿਲਾਂ ਉਹ ਆਏ ..." ਕਰ ਕੇ ਅੱਜ ਵੀ ਚਰਚਾ ਵਿੱਚ ਹੈ।

ਭਾਵੇਂ, ਪਹਿਲਾਂ ਉਹ ਨੈਸ਼ਨਲ ਕੰਜ਼ਰਵੇਟਿਵ ਸੀ ਅਤੇ ਅਡੋਲਫ ਹਿਟਲਰ ਦਾ ਸਮਰਥਕ ਸੀ,[2] ਉਹ ਕਨਫੈਸ਼ਨਲ ਚਰਚ, ਜਿਸਨੇ ਜਰਮਨ ਪ੍ਰੋਟੈਸਟੈਂਟ ਚਰਚ ਦੇ ਨਾਜ਼ੀਕਰਨ ਦਾ ਵਿਰੋਧ ਕੀਤਾ,ਦੀ ਬੁਨਿਆਦ ਰੱਖਣ ਵਾਲਿਆਂ ਵਿੱਚ ਸ਼ਾਮਲ ਸੀ। ਉਹ ਨਾਜੀਆਂ ਦੇ ਆਰੀਅਨ ਪੈਰਾਗਰਾਫ਼ ਦਾ ਕੱਟੜ ਆਲੋਚਕ ਸੀ,[3] ਲੇਕਿਨ ਯਹੂਦੀਆਂ ਬਾਰੇ ਕੁਝ ਅਜਿਹੀਆਂ ਗੱਲਾਂ ਕਹੀਆਂ ਜਿਹਨਾਂ ਨੂੰ ਕੁਝ ਸਕਾਲਰ ਯਹੂਦੀ-ਵਿਰੋਧਵਾਦ ਮੰਨਦੇ ਹਨ।[4] ਨਾਜੀਆਂ ਵਲੋਂ ਚਰਚ ਦੇ ਸਰਕਾਰੀ ਕੰਟਰੋਲ ਦਾ ਵਿਰੋਧ ਕਰਨ ਕਰ ਕੇ, ਨੀਮੋਲਰ ਨੂੰ 1937 ਤੋਂ 1945 ਤੱਕ ਤਸੀਹਾ ਕੈਂਪਾਂ ਵਿੱਚ ਬੰਦੀ ਰਖਿਆ ਗਿਆ।[5][6] ਜੰਗ ਦੇ ਅੰਤ ਦੇ ਨੇੜੇ ਉਹ ਫਾਂਸੀ ਤੋਂ ਬਾਲ ਬਾਲ ਬਚਿਆ। ਜੰਗ ਦੇ ਬਾਅਦ, ਜੇਲ੍ਹ ਵਿਚੋਂ ਬਾਹਰ ਆ ਕੇ ਨੀਮੋਲਰ ਅਮਨ ਦਾ ਸੁਨੇਹਾ ਦੇਣ ਲਈ ਤੁਰ ਪਿਆ। ‘ਦੋਸ਼ ਦੇ ਸਟਟਗਾਰਟ ਇਕਬਾਲੀਆ ਬਿਆਨ’, ਜਿਸ ਵਿੱਚ ਜਰਮਨ ਪ੍ਰੋਟੇਸਟੇਂਟ ਚਰਚ ਨੇ ਹਿਟਲਰ ਦੇ ਰਾਜ ਵਿੱਚ ਜੁਲਮਾਂ ਵਿੱਚ ਆਪਣੀ ਮਿਲੀਭੁਗਤ ਲਈ ਰਸਮੀ ਤੌਰ 'ਤੇ ਦੋਸ਼ ਕਬੂਲ ਕੀਤਾ ਹੈ, ਉਸ ਨੂੰ ਲਿਖਣ ਵਿੱਚ ਨੀਮੋਲਰ ਨੇ ਵੱਡੀ ਭੂਮਿਕਾ ਨਿਭਾਈ ਸੀ।

ਹਵਾਲੇ[ਸੋਧੋ]

  1. "Niemöller, (Friedrich Gustav Emil) Martin" The New Encyclopædia Britannica (Chicago: University of Chicago, 1993), 8:698.
  2. Stein, Leo (1941). "NIEMOELLER speaks! An Exclusive Report By One Who Lived 22 Months In Prison With The Famous German Pastor Who Defied Adolf Hitler". The National Jewish Monthly. pp. 284–5, 301–2.  Unknown parameter |month= ignored (help)
  3. Martin Stöhr, „…habe ich geschwiegen“. Zur Frage eines Antisemitismus bei Martin Niemöller, http://www.lomdim.de/md2006/05/04.html
  4. Robert Michael, Theological Myth, German Antisemitism, and the Holocaust: The Case of Martin Niemoeller, Holocaust Genocide Studies.1987; 2: 105–122.
  5. "GERMANY: Dynamite". Time. 1938-02-21. Retrieved 2013-10-10. 
  6. F.L. Cross and E.A. Livingstone, The Oxford Dictionary of the Christian Church, (Oxford: Oxford University Press, 1983), 975 sub loco