ਮਾਲੂਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਾਲੂਮਾ
Malouma 2004-crop.jpg
2004 ਵਿੱਚ ਮਾਲੂਮਾ
ਜਨਮਮਾਲੂਮਾ ਮਿੰਤ ਅਲ ਮੈਦਾਹ
(1960-10-01) ਅਕਤੂਬਰ 1, 1960 (ਉਮਰ 59)
ਮੈਦੇਰਦਰਾ, ਮੌਰੀਤਾਨੀਆ
ਰਾਸ਼ਟਰੀਅਤਾਮੌਰੀਤਾਨੀਆਈ
ਪੇਸ਼ਾਗਾਇਕ, ਗੀਤਕਾਰ ਅਤੇ ਸਿਆਸਤਦਾਨ

ਮਾਲੂਮਾ ਮਿੰਤ ਅਲ ਮੈਦਾਹ(ਅਰਬੀ: المعلومة منت الميداح, ਜਾਂ ਸਿਰਫ ਮਾਲੂਮਾ (pronunciation: /mɑːloʊmɑː/); ਜਨਮ 1 ਅਕਤੂਬਰ 1960) ਇੱਕ ਮੌਰੀਤਾਨੀਆਈ ਗਾਇਕ, ਗੀਤਕਾਰ ਅਤੇ ਸਿਆਸਤਦਾਨ ਹੈ। ਇਸਦਾ ਪਾਲਣ ਪੋਸ਼ਣ ਮੌਰੀਤਾਨੀਆ ਦੇ ਦੱਖਣੀ-ਪੱਛਮੀ ਹਿੱਸੇ ਵਿੱਚ ਹੋਇਆ ਅਤੇ ਇਸਦੇ ਮਾਪੇ ਰਵਾਇਤੀ ਮੌਰੀਤਾਨੀਆਈ ਸੰਗੀਤ ਦੀ ਚੰਗੀ ਜਾਣਕਾਰੀ ਰੱਖਦੇ ਸਨ। ਇਹ ਬਾਰਾਂ ਸਾਲ ਦੀ ਸੀ ਜਦ ਇਸਨੇ ਪਹਿਲੀ ਵਾਰ ਪੇਸ਼ਕਾਰੀ ਕੀਤੀ ਅਤੇ ਜਲਦੀ ਹੀ ਇਹ ਇਕੱਲੇ ਤੌਰ ਉੱਤੇ ਕਨਸਰਟ ਕਰਨ ਲੱਗ ਪੈ ਸੀ। ਇਸ ਦੇ ਪਹਿਲੇ ਗੀਤ "ਹਬੀਬੀ ਹਾਬੇਤੂ" ਵਿੱਚ ਮਰਦਾਂ ਵੱਲੋਂ ਔਰਤਾਂ ਨਾਲ ਕੀਤੇ ਗਏ ਵਿਹਾਰ ਦੀ ਸਖ਼ਤ ਆਲੋਚਨਾ ਕੀਤੀ ਗਈ ਹੈ। ਇਹ ਗੀਤ ਤੁਰੰਤ ਸਫ਼ਲ ਹੋ ਗਿਆ ਪਰ ਰਵਾਇਤੀ ਸੱਤਾਧਾਰੀ ਜਮਾਤਾਂ ਇਸ ਨਾਲ ਨਾਖੁਸ਼ ਹੋਈਆਂ। ਇਸਨੂੰ ਛੋਟੇ ਹੁੰਦੇ ਹੀ ਵਿਆਹ ਕਰਨ ਲਈ ਮਜ਼ਬੂਰ ਕੀਤਾ ਗਿਆ ਅਤੇ 1986 ਤੱਕ ਇਸਨੂੰ ਗਾਇਕੀ ਛੱਡਣੀ ਪਈ। ਉਸ ਨੇ ਗਾਇਕੀ ਦੀ ਆਪਣੀ ਵੱਖਰੀ ਸ਼ੈਲੀ ਵਿੱਚ ਰਵਾਇਤੀ ਸੰਗੀਤ ਅਤੇ ਬਲੂਜ਼, ਜੈਜ਼, ਅਤੇ ਇਲੈਕਟ੍ਰੋ ਦਾ ਸੰਯੋਗ ਕੀਤਾ। ਫਿਰ ਟੈਲੀਵਿਜ਼ਨ ਉਸਦੇ ਇਸਦੇ ਗੀਤ ਆਉਣੇ ਸ਼ੁਰੂ ਹੋਏ ਜਿਹਨਾਂ ਵਿੱਚ ਇਹ ਵਿਆਹੁਤਾ ਜੀਵਨ, ਗਰੀਬੀ ਅਤੇ ਅਸਮਾਨਤਾ ਵਰਗੇ ਮੁੱਦਿਆਂ ਬਾਰੇ ਗੱਲ ਕਰਦੀ ਸੀ ਅਤੇ 1990 ਦੇ ਸ਼ੁਰੂ ਵਿੱਚ ਮੌਰੀਤਾਨੀਆ ਵਿੱਚ ਇਸਦੇ ਗੀਤਾਂ ਨੂੰ ਸੈਂਸਰ ਕੀਤਾ ਜਾਣਾ ਸ਼ੁਰੂ ਹੋਇਆ ਪਰ ਦਹਾਕੇ ਦੇ ਅੰਤ ਤੱਕ ਇਸਨੇ ਵਿਦੇਸ਼ਾਂ ਵਿੱਚ ਪੇਸ਼ਕਾਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਜਦ ਬੈਨ ਚੱਕਿਆ ਗਿਆ ਤਾਂ ਇਸਨੇ ਇਸਨੇ ਆਪਣੇਗਾਉਣ ਅਤੇ ਰਿਕਾਰਡਿੰਗ ਦੇ ਕੈਰੀਅਰ ਨੂੰ ਮੁੜ ਸ਼ੁਰੂ ਕੀਤਾ ਅਤੇ ਪ੍ਰਸਿੱਧੀ ਹਾਸਲ ਕੀਤੀ, ਖਾਸ ਤੌਰ ਉੱਤੇ ਨੌਜਵਾਨ ਪੀੜ੍ਹੀ ਵਿੱਚ। ਇਸਦੀ ਚੌਥੀ ਐਲਬਮ, "ਨੋ " Knou (2014), ਵੀ ਸ਼ਾਮਲ ਬੋਲ ਮਨੁੱਖੀ ਹੱਕਾਂ ਅਤੇ ਔਰਤਾਂ ਦੀ ਸਮਾਜ ਵਿਚ ਜਗ੍ਹਾ ਬਾਰੇ ਇਸਦੇ ਵਿਚਾਰ ਜ਼ਾਹਰ ਕਰਦੇ ਹਨ।

ਮੁੱਢਲਾ ਜੀਵਨ[ਸੋਧੋ]

ਮਾਲੂਮਾ ਮਿੰਤ ਮੋਕਤਰ ਊਲਦ ਮੈਦਾਹ 1 ਅਕਤੂਬਰ 1960 ਨੂੰ ਮੈਦੇਰਦਰਾ ਵਿੱਚ ਪੈਦਾ ਹੋਈ ਸੀ ਜੋ ਕਿ ਮੌਰੀਤਾਨੀਆ ਦੇ ਦੱਖਣੀ-ਪੱਛਮੀ ਹਿੱਸੇ ਵਿੱਚ ਹੈ। ਇਸਦੇ ਜਨਮ ਦੇ ਸਾਲ ਹੀ ਮੌਰੀਤਾਨੀਆ ਨੂੰ ਫਰਾਂਸ ਤੋਂ ਆਜ਼ਾਦੀ ਮਿਲੀ।[1] ਇਸ ਦਾ ਜਨਮ ਇੱਕ ਗਰੀਓ ਪਰਿਵਾਰ ਵਿੱਚ ਹੋਇਆ[2] ਅਤੇ ਇਹ ਪੱਛਮੀ ਅਫ਼ਰੀਕਾ ਵਿੱਚ ਮੈਦੇਰਦਰਾ ਦੇ ਦੱਖਣ ਵਿੱਚ ਵਿੱਚ ਚਾਰਾਤ ਨਾਮੀ ਇੱਕ ਛੋਟੇ ਮਾਰੂਥਲੀ ਪਿੰਡ ਵਿੱਚ ਵੱਡੀ ਹੋਈ।[3] ਇਸਦਾ ਪਿਤਾ ਇੱਕ ਮਸ਼ਹੂਰ ਗਾਇਕ, ਤਿਦੀਨੇਟ ਵਾਦਕ ਅਤੇ ਕਵੀ ਸੀ[2] ਅਤੇ ਇਸ ਦਾ ਦਾਦਾ, ਮੁਹੰਮਦ ਯਾਹਯਾ ਊਲਦ ਬੂਬੇਨ ਨੂੰ ਇੱਕ ਪ੍ਰਤਿਭਾਸ਼ਾਲੀ ਲੇਖਕ ਅਤੇ ਤਿਦੀਨੇਟ ਮਾਸਟਰ ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ।[4] ਉਸ ਦੀ ਮਾਤਾ ਵੀ ਪਰੰਪਰਕ ਗਾਇਕ ਦੇ ਇੱਕ ਪਰਿਵਾਰ ਦੇ ਨਾਲ ਸੰਬੰਧ ਰੱਖੜੀ ਸੀ।[5] ਜਦੋਂ ਮਾਲੂਮਾ 6 ਸਾਲ ਦੀ ਸੀ ਤਾਂ ਉਸਦੀ ਮਾਂ ਨੇ ਉਸਨੂੰ ਆਰਦੀਨ ਨਾਂ ਦਾ ਸਾਜ਼ ਵਜਾਉਣਾ ਸਿਖਾਇਆ।[6][7]

ਹਵਾਲੇ[ਸੋਧੋ]

ਸਰੋਤ ਕਿਤਾਬਾਂ[ਸੋਧੋ]