ਮੀਆਂ ਮੀਰ ਦੀ ਦਰਗਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੀਆਂ ਮੀਰ ਦੀ ਦਰਗਾਹ (ਪੰਜਾਬੀ ਅਤੇ Urdu: میاں میر درگاہ) ਲਾਹੌਰ, ਪਾਕਿਸਤਾਨ ਵਿੱਚ 17ਵੀਂ ਸਦੀ ਦੀ ਦਰਗਾਹ ਹੈ। ਇਹ ਸੂਫ਼ੀ ਫ਼ਕੀਰ ਮੀਆਂ ਮੀਰ ਨੂੰ ਸਮਰਪਿਤ ਹੈ। ਇਹ ਦਰਗਾਹ ਲਾਹੌਰ ਵਿੱਚ ਸਭ ਤੋਂ ਵੱਧ ਮੰਨੇ ਜਾਣ ਵਾਲੇ ਸਥਾਨਾਂ ਵਿੱਚੋਂ ਇੱਕ ਹੈ, ਅਤੇ ਇਤਿਹਾਸਕ ਤੌਰ 'ਤੇ ਮੁਸਲਮਾਨਾਂ ਅਤੇ ਸਿੱਖਾਂ ਦੋਵਾਂ ਲਈ ਅਹਿਮ ਹੈ। [1]

ਟਿਕਾਣਾ[ਸੋਧੋ]

ਇਹ ਮਕਬਰਾ ਅੰਦਰੂਨ ਲਹੌਰ ਤੋਂ ਲਗਭਗ 3 ਕਿਲੋਮੀਟਰ ਪੱਛਮ ਵੱਲ, ਧਰਮਪੁਰਾ ਨਗਰਪਾਲਿਕਾ ਦੇ ਆਲਮ ਗੰਜ ਇਲਾਕੇ ਵਿੱਚ ਸਥਿਤ ਹੈ। [2]

ਇਤਿਹਾਸ[ਸੋਧੋ]

ਮੀਆਂ ਮੀਰ ਆਪਣੇ ਦੋਸਤ ਸਈਅਦ ਮੁਹੰਮਦ ਨੱਥਾ ਸ਼ਾਹ ਗਿਲਾਨੀ ਦੇ ਕੋਲ ਦਫ਼ਨਾਇਆ ਜਾਣਾ ਚਾਹੁੰਦਾ ਸੀ। [3] ਮਕਬਰਾ ਦਾਰਾ ਸ਼ਿਕੋਹ ਦੇ ਹੁਕਮਾਂ 'ਤੇ ਬਣਾਇਆ ਗਿਆ ਸੀ, ਅਤੇ 1640 ਵਿੱਚ ਮੁਕੰਮਲ ਹੋਇਆ ਸੀ [4]

ਦਾਰਾ ਸ਼ਿਕੋਹ ਨੇ ਪਹਿਲਾਂ ਮੁੱਲਾ ਸ਼ਾਹ ਦੀ ਦਰਗਾਹ ਬਣਾਈ ਸੀ, ਪਰ ਮੀਆਂ ਮੀਰ ਦੀ ਦਰਗਾਹ ਨੂੰ ਹੋਰ ਵੀ ਸ਼ਾਨਦਾਰ ਬਣਾਉਣ ਦਾ ਇਰਾਦਾ ਸੀ। [5] ਦਾਰਾ ਸ਼ਿਕੋਹ ਦੀ ਮੌਤ ਤੋਂ ਬਾਅਦ, ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਮੀਆਂ ਮੀਰ ਦੇ ਮਕਬਰੇ ਦੀ ਉਸਾਰੀ ਲਈ ਦਾਰਾ ਸ਼ਿਕੋਹ ਦੀ ਇਕੱਤਰ ਕੀਤੀ ਬਹੁਤ ਸਾਰੀ ਸਮੱਗਰੀ ਦੀ ਵਰਤੋਂ ਨਹੀਂ ਕੀਤੀ ਅਤੇ ਇਸ ਦੀ ਬਜਾਏ ਲਾਹੌਰ ਦੀ ਬਾਦਸ਼ਾਹੀ ਮਸਜਿਦ ਦੀ ਉਸਾਰੀ ਵਿੱਚ ਉਸ ਸਮੱਗਰੀ ਦੀ ਵਰਤੋਂ ਕੀਤੀ। [5]

ਇਸ ਅਸਥਾਨ ਨੂੰ ਕੀਮਤੀ ਪੱਥਰਾਂ ਦੀ ਵਰਤੋਂ ਕਰਕੇ ਸਜਾਇਆ ਗਿਆ ਸੀ, ਜੋ ਸਾਰੇ ਹਟਾ ਦਿੱਤੇ ਗਏ ਸਨ। ਰਣਜੀਤ ਸਿੰਘ ਨੇ ਕਲਾਕਾਰਾਂ ਤੋਂ ਦਰਗਾਹ ਦੇ ਅੰਦਰਲੇ ਹਿੱਸੇ ਫੁੱਲਾਂ ਦੇ ਨਮੂਨੇ ਬਣਵਾਏ ਸੀ। [6] ਰਣਜੀਤ ਸਿੰਘ ਦਰਗਾਹ ਦਾ ਸ਼ਰਧਾਲੂ ਸੀ।

ਆਰਕੀਟੈਕਚਰ[ਸੋਧੋ]

ਇਹ ਦਰਗਾਹਸ਼ ਰਧਾਲੂਆਂ ਵਿੱਚ ਪ੍ਰਸਿੱਧ ਹੈ।

ਮਕਬਰਾ ਇੱਕ ਆਇਤਾਕਾਰ ਬਣਤਰ ਹੈ ਜਿਸ ਦੇ ਸਿਖਰ ਉੱਤੇ ਸਲੇਟੀ ਗ੍ਰੇਨਾਈਟ ਦਾ ਬਣਿਆ ਇੱਕ ਗੁੰਬਦ ਅਤੇ ਛੱਜਾ ਬਣਿਆ ਹੋਇਆ ਹੈ। [7] ਸਾਰਾ ਮਕਬਰਾ ਚਿੱਟੇ ਸੰਗਮਰਮਰ ਦੇ ਬਣੇ ਇੱਕ ਉੱਚੇ ਚੌਰਸ ਚਬੂਤਰੇ 'ਤੇ ਬਣਾਇਆ ਗਿਆ ਹੈ ਜਿਸ ਦਾ ਹਰ ਕਿਨਾਰਾ 54 ਫੁੱਟ ਮਾਪ ਦਾ ਹੈ। [8] ਮਕਬਰਾ ਲਾਲ ਰੇਤਲੇ ਪੱਥਰ ਦੇ ਬਣੇ ਵਿਹੜੇ ਨਾਲ ਘਿਰਿਆ ਹੋਇਆ ਹੈ। ਸਫ਼ੈਦ ਸੰਗਮਰਮਰ ਦੀਆਂ ਬਣੀਆਂ ਪੌੜੀਆਂ ਨਾਲ਼ ਵਿਹੜੇ ਤੋਂ ਕਬਰ ਤੱਕ ਜਾਇਆ ਜਾ ਸਕਦਾ ਹੈ। [5]

ਇਹ ਮਕਬਰਾ ਹਰ ਪਾਸੇ 200 ਫੁੱਟ ਮਾਪ ਵਾਲ਼ੀ ਚਤੁਰਭੁਜ ਦੇ ਕੇਂਦਰ ਵਿੱਚ ਸਥਿਤ ਹੈ। [8] ਚਤੁਰਭੁਜ ਉੱਚੀਆਂ ਕੰਧਾਂ ਨਾਲ ਵਲ਼ੀ ਹੋਈ ਹੈ ਜਿਸ ਵਿੱਚ ਬਹੁਤ ਸਾਰੇ ਛੋਟੇ ਸੈੱਲ ਹਨ ਜੋ ਕੰਪਲੈਕਸ ਦੇ ਦੱਖਣੀ ਅਤੇ ਪੂਰਬੀ ਪਾਸੇ ਮਕਬਰੇ ਦੇ ਆਲੇ ਦੁਆਲੇ ਇੱਕ ਰਾਹਦਾਰੀ ਬਣਾਉਂਦੇ ਹਨ ਜਿਸ ਨੂੰ ਦਰਵੇਸ਼ ਅਤੇ ਸ਼ਰਧਾਲੂ ਵਰਤਦੇ ਸਨ। [5] ਕੰਪਲੈਕਸ ਦੇ ਪੱਛਮੀ ਹਿੱਸੇ ਵੱਲ ਗੁਲਾਬੀ ਰੇਤਲੇ ਪੱਥਰ ਦੀ ਬਣੀ ਮਸਜਿਦ ਹੈ, ਜਿਸਦੇ ਉੱਪਰ ਪੰਜ ਛੋਟੇ ਗੁੰਬਦ ਹਨ। [9] ਇੱਕ ਗੁਲਾਬੀ ਰੇਤਲੇ ਪੱਥਰ ਦਾ ਦਰਵਾਜ਼ਾ ਦਰਗਾਹ ਵੱਲ ਜਾਂਦਾ ਹੈ, ਜਿਸ ਵਿੱਚ ਪ੍ਰਵੇਸ਼ ਦੁਆਰ ਉੱਤੇ ਫ਼ਾਰਸੀ ਵਿੱਚ ਇੱਕ ਦੋਹੜਾ ਲਿਖਿਆ ਹੋਇਆ ਹੈ:

Mian Mir, the title page of devotees, the earth of whose door is as luminous as the Philosopher's stone, took his way to the eternal city when he was weary of this abode of sorrow.

ਸੰਬੰਧਿਤ ਦਰਗਾਹਾਂ[ਸੋਧੋ]

ਮਕਬਰੇ ਦੇ ਨਾਲ ਲੱਗਦੇ ਮੀਆਂ ਮੀਰ ਦੇ ਭਤੀਜੇ ਮੁਹੰਮਦ ਸ਼ਰੀਫ਼ ਦੀ ਕਬਰ ਹੈ, ਜਿਸਨੇ ਪਹਿਲੇ ਸਾਹਿਬਜ਼ਾਦਾ ਨਸ਼ੀਨ, ਜਾਂ ਦਰਗਾਹ ਦੇ ਖ਼ਾਨਦਾਨੀ ਦੇਖਭਾਲ ਕੀਤੀ ਸੀ। [5] ਇੱਕ ਹੋਰ ਮਕਬਰਾ, ਹਾਜੀ ਮੁਹੰਮਦ ਸਾਲੇਹ ਦੀ, ਵੀ ਕੰਪਲੈਕਸ ਦੇ ਅੰਦਰ ਸਥਿਤ ਹੈ।

ਇਹ ਦਰਗਾਹ ਮੁਗਲ ਰਾਜਕੁਮਾਰ ਦਾਰਾ ਸ਼ਿਕੋਹ ਦੀ ਪਤਨੀ ਨਾਦਿਰਾ ਬੇਗਮ ਦੇ ਮਕਬਰੇ ਦੇ ਨਾਲ਼ ਪੱਛਮ ਵੱਲ ਸਥਿਤ ਹੈ। ਇਸ ਦਰਗਾਹ ਦੇ ਨੇੜੇ ਮੁੱਲਾ ਸ਼ਾਹ ਦੀ ਦਰਗਾਹ ਵੀ ਬਣੀ ਹੋਈ ਸੀ। [5]

ਉਰਸ ਤਿਉਹਾਰ[ਸੋਧੋ]

ਦਰਗਾਹ ਨੂੰ ਸਾਲਾਨਾ ਉਰਸ ਅਤੇ ਧਾਰਮਿਕ ਛੁੱਟੀਆਂ ਦੌਰਾਨ ਪ੍ਰਕਾਸ਼ਮਾਨ ਕੀਤਾ ਜਾਂਦਾ ਹੈ।

ਉਸਦੀ ਬਰਸੀ, ਜਿਸਨੂੰ ਉਰਸ ਵਜੋਂ ਜਾਣਿਆ ਜਾਂਦਾ ਹੈ, ਹਰ ਸਾਲ ਉਸਦੇ ਸ਼ਰਧਾਲੂਆਂ ਮਨਾਉਂਦੇ ਹਨ। [10]

ਪ੍ਰਭਾਵ[ਸੋਧੋ]

ਸ਼ਰਧਾਲੂ ਅਕਸਰ ਪ੍ਰਾਰਥਨਾ ਵਜੋਂ ਧਾਗੇ ਬੰਨ੍ਹਦੇ ਹਨ।

ਨੇੜਲੀ ਲਾਹੌਰ ਛਾਉਣੀ ਦਾ ਨਾਮ ਅਸਲ ਵਿੱਚ ਸੰਤ ਦੀ ਦਰਗਾਹ ਦੇ ਹਵਾਲੇ ਨਾਲ਼ "ਮੀਆਂ ਮੀਰ ਛਾਉਣੀ" ਰੱਖਿਆ ਗਿਆ ਸੀ। [9] [8] ਮਕਬਰਾ ਮੁਸਲਮਾਨਾਂ ਅਤੇ ਸਿੱਖਾਂ ਦੀ ਏਕਤਾ ਲਈ ਕੇਂਦਰ ਬਿੰਦੂ ਵਜੋਂ ਵਰਤਿਆ ਗਿਆ ਹੈ। <re>Boivin, Michel (2015). Devotional Islam in Contemporary South Asia: Shrines, Journeys and Wanderers. Routledge. ISBN 9781317379997.</ref> ਇਸ ਦਰਗਾਹ ਨੂੰ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦਾ ਨਮੂਨਾ ਬਣਾਉਣ ਦਾ ਸੁਝਾਅ ਦਿੱਤਾ ਗਿਆ ਹੈ। [11]

ਦਰਗਾਹ ਦਾ ਪ੍ਰਬੰਧ[ਸੋਧੋ]

ਦਰਗਾਹ ਦਾ ਪ੍ਰਬੰਧਨ ਇੱਕ ਔਕਾਫ਼ ਕਮੇਟੀ ਦੁਆਰਾ ਕੀਤਾ ਜਾਂਦਾ ਹੈ ਜਿਸ ਵਿੱਚ ਪ੍ਰਭਾਵਸ਼ਾਲੀ ਵਿਅਕਤੀ ਹੁੰਦੇ ਹਨ, ਜਿਵੇਂ ਕਿ ਜੱਜ ਅਤੇ ਸਿਆਸਤਦਾਨ। [12] ਕਮੇਟੀ ਨੇ ਇੱਕ ਸਿੱਖ ਸੰਸਥਾ ਗੁਰੂ ਨਾਨਕ ਜੀ ਮਿਸ਼ਨ ਨੂੰ ਵੀ ਕਮੇਟੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਕੀਤਾ ਹੈ। [12]

ਗੈਲਰੀ[ਸੋਧੋ]

ਹਵਾਲੇ[ਸੋਧੋ]

 1. Arbab, Munawar (2014). Sufi Saints of Indus Valley. Lulu. ISBN 9781329580886. Retrieved 8 September 2017.
 2. Latif, Syad Muhammad (1892). Lahore: Its History, Architectural Remains and Antiquities: With an Account of Its Modern Institutions, Inhabitants, Their Trade, Customs, &c. New Imperial Press.
 3. Bilgrami, Fatima Zehra (2005). History of the Qadiri Order in India: 16th-18th Century. Idarah-i Adabiyat-i Delli.
 4. Furnival, William James. Leadless decorative tiles, faience, and mosaic. Рипол Классик. ISBN 9781176325630.
 5. 5.0 5.1 5.2 5.3 5.4 5.5 Latif, Syad Muhammad (1892). Lahore: Its History, Architectural Remains and Antiquities: With an Account of Its Modern Institutions, Inhabitants, Their Trade, Customs, &c. New Imperial Press.Latif, Syad Muhammad (1892). Lahore: Its History, Architectural Remains and Antiquities: With an Account of Its Modern Institutions, Inhabitants, Their Trade, Customs, &c. New Imperial Press.
 6. Murray, John (1883). Handbook of the Punjab, Western Rajputana, Kashmir, and Upper Sindh.
 7. "Mian Mir's Shrine and Mosque". Lahore Sites of Interest. Retrieved 8 September 2017.[permanent dead link]
 8. 8.0 8.1 8.2 Murray, John (1883). Handbook of the Punjab, Western Rajputana, Kashmir, and Upper Sindh.Murray, John (1883). Handbook of the Punjab, Western Rajputana, Kashmir, and Upper Sindh.
 9. 9.0 9.1 "Mian Mir's Shrine and Mosque". Lahore Sites of Interest. Retrieved 8 September 2017.[permanent dead link]"Mian Mir's Shrine and Mosque"[permanent dead link]. Lahore Sites of Interest. Retrieved 8 September 2017.
 10. Death anniversary of Mian Mir observed in Lahore, The Nation newspaper, Published 20 December 2015, Retrieved 17 June 2017
 11. Arshi, Pardeep Singh (1989). The Golden Temple: history, art, and architecture. Harman Pub. House. ISBN 9788185151250.
 12. 12.0 12.1 Boivin, Michel (2015). Devotional Islam in Contemporary South Asia: Shrines, Journeys and Wanderers. Routledge. ISBN 9781317379997.Boivin, Michel (2015). Devotional Islam in Contemporary South Asia: Shrines, Journeys and Wanderers. Routledge. ISBN 9781317379997.