ਮੀਨਾ ਕੰਦਾਸਾਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੀਨਾ ਕੰਦਾਸਾਮੀ
ਮੀਨਾ 2012
ਜਨਮਇਲਾਮੇਨੀਲ ਕੰਦਾਸਾਮੀ
1984 (ਉਮਰ 35–36)
ਕੌਮੀਅਤIndian
ਕਿੱਤਾਕਵੀ, ਗਲਪ ਲੇਖਕ, ਅਨੁਵਾਦਕ, ਕਾਰਕੁਨ

ਇਲਾਮੇਨੀਲ ਮੀਨਾ ਕੰਦਾਸਾਮੀ (ਜਨਮ 1984) ਇੱਕ ਭਾਰਤੀ ਕਵੀ, ਗਲਪ ਲੇਖਕ, ਅਨੁਵਾਦਕ ਅਤੇ ਕਾਰਕੁਨ ਹੈ, ਜੋ ਚੇਨਈ, ਤਾਮਿਲਨਾਡੂ, ਭਾਰਤ ਦੀ ਵਸਨੀਕ ਹੈ।[1] ਉਸਦੇ ਜ਼ਿਆਦਾਤਰ ਕੰਮ ਨਾਰੀਵਾਦ ਅਤੇ ਸਮਕਾਲੀ ਭਾਰਤੀ ਸੰਘਰਸ਼ ਦੀ ਜਾਤ-ਵਿਰੋਧੀ ਜਾਤ ਮਿਟਾਓ ਅੰਦੋਲਨ ਤੇ ਕੇਂਦਰਤ ਹੈ। 

2013 ਤੱਕ ਮੀਨਾ ਨੇ ਕਾਵਿ ਦੇ ਦੋ ਸੰਗ੍ਰਹਿ ਪ੍ਰਕਾਸ਼ਿਤ ਕੀਤੇ ਹਨ ਅਰਥਾਤ, ਟਚ (2006) ਅਤੇ ਮਿਸਿਜ਼ ਮਿਲੀਟੈਂਸੀ (2010)। ਉਸ ਦੀਆਂ ਦੋ ਕਵਿਤਾਵਾਂ ਨੇ ਕੁੱਲ-ਹਿੰਦ ਕਵਿਤਾ ਮੁਕਾਬਲਿਆਂ ਵਿਚ ਪ੍ਰਸ਼ੰਸਾ ਹਾਸਲ ਕੀਤੀ ਹੈ। 2001-2002 ਤੋਂ, ਉਹ ਦਲਿਤ ਮੀਡੀਆ ਨੈਟਵਰਕ ਦੀ ਇੱਕ ਦੋਮਾਹੀ ਬਦਲਵੇਂ ਅੰਗਰੇਜ਼ੀ ਮੈਗਜ਼ੀਨ ਦ ਦਲਿਤ ਦਾ ਸੰਪਾਦਨ ਕਰਦੀ ਹੈ।[2]

ਉਸਨੇ ਯੂਨੀਵਰਸਿਟੀ ਆਫ ਆਇਯੋਵਾ ਦੇ ਇੰਟਰਨੈਸ਼ਨਲ ਰਾਇਟਿੰਗ ਪ੍ਰੋਗਰਾਮ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਯੂਨੀਵਰਸਿਟੀ ਆਫ ਕੈਂਟ, ਕੈਨਟਰਬਰੀ, ਯੂਨਾਈਟਿਡ ਕਿੰਗਡਮ ਵਿਚ ਚਾਰਲਸ ਵੈਲਸ ਇੰਡੀਆ ਟਰੱਸਟ ਫੈਲੋ ਸੀ।

ਉਸ ਦੇ ਸਾਹਿਤਕ ਕੰਮਾਂ ਤੋਂ ਇਲਾਵਾ ਉਹ ਜਾਤ, ਭ੍ਰਿਸ਼ਟਾਚਾਰ, ਹਿੰਸਾ ਅਤੇ ਔਰਤਾਂ ਦੇ ਅਧਿਕਾਰਾਂ ਨਾਲ ਸੰਬੰਧਤ ਵੱਖ ਵੱਖ ਸਮਕਾਲੀ ਸਿਆਸੀ ਮੁੱਦਿਆਂ ਬਾਰੇ ਗੱਲ ਕਰਦੀ ਰਹਿੰਦੀ ਹੈ। ਆਪਣੀਆਂ ਫੇਸਬੁੱਕ ਅਤੇ ਟਵਿੱਟਰ ਸਰਗਰਮੀਆਂ ਨਾਲ ਉਸ ਦੀ ਸੋਸ਼ਲ ਮੀਡੀਆ ਤੇ ਮੌਜੂਦਗੀ ਪ੍ਰਭਾਵਸ਼ਾਲੀ ਅਤੇ ਬਾਕਾਇਦਾ ਹੈ। ਉਹ ਕਦੇ ਕਦੇ ਆਉਟਲੁੱਕ ਇੰਡੀਆ ਅਤੇ ਦ ਹਿੰਦੂ ਵਰਗੇ ਪਲੇਟਫਾਰਮਾਂ ਲਈ ਕਾਲਮ ਵੀ ਲਿਖਦੀ ਹੈ। [3][4] [5] ਇਹ ਪੱਖ ਮੁੱਖ ਤੌਰ 'ਤੇ 2012 ਵਿੱਚ ਓਸਮਾਨਿਆ ਯੂਨੀਵਰਸਿਟੀ ਵਿੱਚ ਬੀਫ ਵਿਵਾਦ ਦੌਰਾਨ ਪ੍ਰਕਾਸ਼ ਵਿੱਚ ਸਾਹਮਣੇ ਆਇਆ ਸੀ।.[6]

ਮੁਢਲਾ ਜੀਵਨ ਅਤੇ ਸਿੱਖਿਆ[ਸੋਧੋ]

ਉਸਦਾ ਜਨਮ 1984 ਵਿੱਚ ਹੋਇਆ ਸੀ। ਤਾਮਿਲ ਮਾਪੇ, ਦੋਨੋ ਯੂਨੀਵਰਸਿਟੀ ਦੇ ਪ੍ਰੋਫੈਸਰ ਸਨ।[7][8] ਮਾਤਾ-ਪਿਤਾ ਨੇ ਉਸਦਾ ਨਾਮ ਇਲਾਵੈਨਿਲ ਰੱਖਿਆ ਸੀ।[9] ਮੀਨਾ ਨੇ ਅੰਨਾ ਯੂਨੀਵਰਸਿਟੀ, ਚੇਨਈ ਤੋਂ ਸਮਾਜਿਕ-ਭਾਸ਼ਾ ਵਿਗਿਆਨ ਵਿਚ ਡਾਕਟਰੇਟ ਆਫ਼ ਫ਼ਿਲਾਸਫ਼ੀ ਪੂਰੀ ਕੀਤੀ।ਮੀਨਾ ਨੇ 17 ਸਾਲ ਦੀ ਉਮਰ ਵਿਚ ਆਪਣੀ ਪਹਿਲੀ ਕਵਿਤਾ ਲਿਖੀ।[10] ਉਸ ਨੇ ਦਲਿਤ ਲੇਖਕਾਂ ਅਤੇ ਨੇਤਾਵਾਂ ਦੁਆਰਾ ਉਸ ਉਮਰ ਵਿਚ ਅੰਗ੍ਰੇਜ਼ੀ ਵਿਚ ਕਿਤਾਬਾਂ ਦਾ ਅਨੁਵਾਦ ਕਰਨਾ ਅਰੰਭ ਕੀਤਾ।[11]

ਪੇਸ਼ੇਵਰ ਕੈਰੀਅਰ[ਸੋਧੋ]

ਲੇਖਕ ਵਜੋਂ [ਸੋਧੋ]

ਲੇਖਕ ਵਜੋਂ ਮੀਨਾ ਦਾ ਧਿਆਨ ਮੁੱਖ ਤੌਰ 'ਤੇ ਜਾਤ ਨਾਸ਼, ਨਾਰੀਵਾਦ ਅਤੇ ਭਾਸ਼ਾਈ ਪਛਾਣ ਤੇ ਕੇਂਦ੍ਰਿਤ ਸੀ।[12]  ਉਹ ਅਕਾਦਮਿਕ ਭਾਸ਼ਾ ਦੀ ਇੱਕ ਭਾਰੀ ਆਲੋਚਕ ਸੀ। ਉਹ ਕਹਿੰਦੀ ਹੈ, "ਕਵਿਤਾ ਵੱਡੇ ਢਾਂਚਿਆਂ ਦੇ ਵਿੱਚ ਫਸ ਗਈ ਹੈ ਜੋ ਤੁਹਾਨੂੰ ਅਭਿਆਸ ਦੇ ਕੁਝ ਨਿਯਮਾਂ ਨੂੰ ਅਪਣਾਉਣ ਲਈ ਦਬਾਅ ਪਾਉਂਦੇ ਹਨ ਜਦੋਂ ਤੁਸੀਂ ਆਪਣੇ ਵਿਚਾਰਾਂ ਨੂੰ ਅਕਾਦਮਿਕ ਭਾਸ਼ਾ ਵਿੱਚ ਪੇਸ਼ ਕਰਦੇ ਹੋ" ਅਤੇ ਇਸ ਤਰ੍ਹਾਂ, ਆਪਣੇ ਸੰਘਰਸ਼ ਲਈ ਇਸਦੀ ਵਰਤੋਂ ਕਰਨ ਨੂੰ ਤਰਜੀਹ ਦਿੰਦੀ ਹੈ।[13] ਉਸਦੇ ਪਹਿਲੇ ਕਾਵਿ ਸੰਗ੍ਰਹਿਆਂ ਵਿੱਚੋਂ ਇੱਕ, ਟੱਚ ਨੂੰ ਅਗਸਤ 2006 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ, ਜਿਸਦਾ ਮੁਖਬੰਧ ਕਮਲਾ ਦਾਸ ਨੇ ਲਿਖਿਆ ਸੀ। ਇਹ ਪ੍ਰਕਾਸ਼ਨ ਤੋਂ ਬਾਅਦ ਪੰਜ ਵੱਖ ਵੱਖ ਭਾਸ਼ਾਵਾਂ ਵਿੱਚ ਅਨੁਵਾਦ ਕੀਤੀ ਗਈ ਸੀ। ਉਸ ਦੀ ਦੂਜੀ ਕਵਿਤਾ ਦੀ ਕਿਤਾਬ ਮਿਸਿਜ਼ ਮਿਲੀਟੈਂਸੀ ਅਗਲੇ ਸਾਲ ਪ੍ਰਕਾਸ਼ਿਤ ਹੋਈ ਸੀ। ਇਸ ਕਿਤਾਬ ਵਿੱਚ, ਉਹ ਹਿੰਦੂ ਅਤੇ ਤਾਮਿਲ ਕਲਪਤ ਕਹਾਣੀਆਂ ਨੂੰ ਮੁੜ ਦੁਹਰਾਉਣ ਲਈ ਇੱਕ ਜਾਤੀ-ਵਿਰੋਧੀ ਅਤੇ ਨਾਰੀਵਾਦੀ ਲੈਨਜ ਨੂੰ ਅਪਣਾਉਂਦੀ ਹੈ।ਮੱਸਕਾਰਾ ਅਤੇ ਮਾਈ ਲਵਰ ਵਰਗੀਆਂ ਆਪਣੀਆਂ ਹੋਰ ਰਚਨਾਵਾਂ ਜਿਵੇਂ ਬਲਾਤਕਾਰ ਦੀ ਗੱਲ ਕਰਦੀਆਂ ਹਨ, ਇਨ੍ਹਾਂ ਨੇ ਆਲ ਇੰਡੀਆ ਪੋਇਟਰੀ ਮੁਕਾਬਲੇ ਵਿਚ ਪਹਿਲਾ ਇਨਾਮ ਜਿੱਤਿਆ। [14]

ਹਵਾਲੇ[ਸੋਧੋ]

 1. "INDIA Being Untouchable (press release)" (PDF). Christian Solidarity Worldwide. 27 September 2010. Archived from the original (PDF) on 18 October 2014. Retrieved 2 March 2013. 
 2. "Poetry International Rotterdam". 
 3. "Outlook India". Archived from the original on 9 October 2016. 
 4. "The Hindu". Archived from the original on 18 January 2016. 
 5. "Porterfolio". Archived from the original on 10 October 2016. 
 6. "Huffington Post". 
 7. Warrier, Shobha (21 May 2012). "They don't like women who are flamboyant about sexuality". Rediff.com. Retrieved 9 March 2013. 
 8. Jeyan, Subash (6 March 2011). "In a language darkly...". The Hindu. Archived from the original on 6 November 2012. Retrieved 2 March 2013. 
 9. Singh, Pallavi (8 March 2010). "Dalits look upon English as the language of emancipation". Mint. HT Media Ltd. Archived from the original on 3 August 2015. Retrieved 8 March 2013. 
 10. Rangan, Baradwaj (29 April 2011). "The Politics of Poetry". The Hindu. Archived from the original on 16 October 2013. Retrieved 2 March 2013. 
 11. "Independent". Archived from the original on 9 October 2016. 
 12. "Meena Kandasamy". The Hindu. 28 January 2013. Retrieved 8 March 2013. 
 13. "Sampsonia Way". Archived from the original on 9 October 2016. 
 14. "Poetry collection". The Hindu. 19 February 2007. Retrieved 3 March 2013.