ਸਮੱਗਰੀ 'ਤੇ ਜਾਓ

ਮੁਮਤਾਜ਼ ਰਸ਼ੀਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੇਗਮ ਮੁਮਤਾਜ਼ ਰਸ਼ੀਦੀ ( ਸਿੰਧੀ : بيگم ممتاز راشدي ) (ਮਾਰਚ 1934 - 1 ਨਵੰਬਰ 2004) ਇੱਕ ਪਾਕਿਸਤਾਨੀ ਸਮਾਜ ਸੇਵਕ ਅਤੇ ਲੇਖਿਕ ਸੀ। ਉਸ ਨੇ 1954 ਵਿੱਚ ਪਾਕਿਸਤਾਨ ਦੀ ਪਹਿਲੀ ਮਹਿਲਾ ਪ੍ਰੈਸ ਅਟੈਚੀ ਵਜੋਂ ਕੰਮ ਕੀਤਾ। ਉਸ ਨੇ ਫਿਲੀਪੀਨਜ਼, ਚੀਨ ਅਤੇ ਹਾਂਗਕਾਂਗ ਵਿੱਚ ਵੱਖ-ਵੱਖ ਰਾਜਦੂਤ ਕਾਰਜਾਂ 'ਤੇ ਵੀ ਕੰਮ ਕੀਤਾ। ਉਹ ਪਾਕਿਸਤਾਨ ਦੇ ਸਿੰਧ ਦੇ ਪ੍ਰਸਿੱਧ ਵਿਦਵਾਨ ਅਤੇ ਸਿਆਸਤਦਾਨ ਪੀਰ ਅਲੀ ਮੁਹੰਮਦ ਰਸ਼ੀਦੀ ਦੀ ਪਤਨੀ ਸੀ।

ਬਚਪਨ ਅਤੇ ਸਿੱਖਿਆ

[ਸੋਧੋ]

ਮੁਮਤਾਜ਼ ਰਸ਼ੀਦੀ ਦਾ ਜਨਮ 8 ਮਾਰਚ 1934 ਨੂੰ ਕੋਲਕਾਤਾ, ਭਾਰਤ ਵਿੱਚ ਹੋਇਆ ਸੀ। ਉਹ ਸ਼ੇਰ-ਏ-ਬੰਗਾਲ ਏਕੇ ਫਜ਼ਲ ਉਲ ਹੱਕ ਦੀ ਪੋਤੀ ਸੀ। ਉਸ ਨੇ ਦਾਰਜੀਲਿੰਗ ਦੇ ਦਾਓ ਹਿੱਲ ਸਕੂਲ ਤੋਂ ਮੁਢਲੀ ਸਿੱਖਿਆ ਪ੍ਰਾਪਤ ਕੀਤੀ। ਉਸ ਨੇ ਈਡਨ ਗਰਲਜ਼ ਕਾਲਜ ਢੱਕਾ ਤੋਂ ਆਰਟ ਦੀ ਡਿਗਰੀ ਅਤੇ ਢਾਕਾ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਵਿੱਚ ਬੀ.ਏ. ਦੀ ਡਿਗਰੀ ਪ੍ਰਾਪਤ ਕੀਤੀ। ਉਸ ਨੇ ਉਸੇ ਯੂਨੀਵਰਸਿਟੀ ਤੋਂ ਮਾਸਟਰ ਆਫ਼ ਆਰਟਸ ਦੀ ਡਿਗਰੀ ਵੀ ਪਹਿਲੀ ਸ਼੍ਰੇਣੀ ਵਿੱਚ ਪਹਿਲੀ ਪੁਜ਼ੀਸ਼ਨ ਨਾਲ ਹਾਸਿਲ ਕੀਤੀ ਸੀ। ਉਸ ਨੇ 1955-56 ਵਿੱਚ ਨੋਟਰੇ ਡੈਮ ਇੰਡੀਆਨਾ ਯੂਨੀਵਰਸਿਟੀ ਯੂਐਸਏ ਤੋਂ ਪੱਤਰਕਾਰੀ ਵਿੱਚ ਡਿਪਲੋਮਾ ਪ੍ਰਾਪਤ ਕੀਤਾ।[1] ਉਹ ਅੰਗਰੇਜ਼ੀ, ਫਰਾਂਸੀਸੀ, ਬੰਗਾਲੀ, ਉਰਦੂ ਅਤੇ ਸਿੰਧੀ ਭਾਸ਼ਾਵਾਂ ਵਿੱਚ ਚੰਗੀ ਤਰ੍ਹਾਂ ਜਾਣੂ ਸੀ।

ਕਰੀਅਰ

[ਸੋਧੋ]

ਉਹ 1954 ਵਿੱਚ ਪਾਕਿਸਤਾਨ ਦੀ ਪਹਿਲੀ ਮਹਿਲਾ ਪ੍ਰੈਸ ਅਟੈਚੀ ਬਣੀ ਅਤੇ ਪੈਰਿਸ ਵਿੱਚ ਤਾਇਨਾਤ ਹੋ ਗਈ। ਉੱਥੇ ਹੀ ਉਹ ਪਾਕਿਸਤਾਨ ਦੇ ਸੰਘੀ ਸੂਚਨਾ ਮੰਤਰੀ ਪੀਰ ਅਲੀ ਮੁਹੰਮਦ ਰਸ਼ੀਦੀ ਨੂੰ ਮਿਲੀ ਜਿਸ ਨਾਲ ਉਸ ਨੇ 1955 ਵਿੱਚ ਵਿਆਹ ਕਰਵਾਇਆ ਸੀ।[2] ਉਸ ਨੇ ਫਿਲੀਪੀਨਜ਼, ਚੀਨ ਅਤੇ ਹਾਂਗਕਾਂਗ ਵਿੱਚ ਵੱਖ-ਵੱਖ ਰਾਜਦੂਤ ਕਾਰਜਾਂ 'ਤੇ ਵੀ ਸੇਵਾ ਨਿਭਾਈ। ਉਹ 1965 ਵਿੱਚ ਆਪਣੇ ਪਤੀ ਨਾਲ ਪਾਕਿਸਤਾਨ ਵਾਪਸ ਪਰਤੀ। ਸ਼੍ਰੀਮਤੀ ਰਸ਼ੀਦੀ ਸਿੰਧ ਦੇ ਲੋਕਾਂ, ਖਾਸ ਤੌਰ 'ਤੇ ਅੱਪਰ ਸਿੰਧ ਅਤੇ ਮੰਛਰ ਝੀਲ ਦੇ ਨੇੜੇ ਰਹਿਣ ਵਾਲੇ ਲੋਕਾਂ ਲਈ ਬਹੁਤ ਸਾਰੇ ਸਮਾਜ ਭਲਾਈ ਪ੍ਰੋਜੈਕਟਾਂ ਵਿੱਚ ਸ਼ਾਮਲ ਹੋ ਗਈ। ਉਸ ਨੇ ਅੰਤਰਰਾਸ਼ਟਰੀ ਭਲਾਈ ਸੰਸਥਾਵਾਂ ਦੇ ਨਾਲ ਨਜ਼ਦੀਕੀ ਸਹਿਯੋਗ ਵਿੱਚ ਵੀ ਕੰਮ ਕੀਤਾ। ਉਸ ਨੇ ਬੱਚਿਆਂ ਅਤੇ ਔਰਤਾਂ ਦੇ ਵਿਕਾਸ ਲਈ ਇੱਕ ਸਮਾਜ ਭਲਾਈ ਸੰਸਥਾ ਦੀ ਸਥਾਪਨਾ ਕੀਤੀ। ਉਸ ਨੇ 1983 ਤੋਂ 1986 ਤੱਕ ਪਾਕਿਸਤਾਨ ਸਰਕਾਰ ਦੇ ਕੈਬਨਿਟ ਡਿਵੀਜ਼ਨ ਦੇ ਅਧੀਨ ਔਰਤਾਂ ਦੀ ਸਥਿਤੀ ਬਾਰੇ ਰਾਸ਼ਟਰੀ ਕਮਿਸ਼ਨ ਦੀ ਮੈਂਬਰ ਵਜੋਂ ਸੇਵਾ ਕੀਤੀ। ਉਸ ਨੇ ਨੈਸ਼ਨਲ ਪਾਕਿਸਤਾਨ ਵੂਮੈਨ ਐਸੋਸੀਏਸ਼ਨ ਦੀ ਸਲਾਹਕਾਰ ਅਤੇ ਕੋਆਰਡੀਨੇਟਰ ਵਜੋਂ ਵੀ ਕੰਮ ਕੀਤਾ। ਉਸ ਨੇ ਕਈ ਅੰਤਰਰਾਸ਼ਟਰੀ ਫੋਰਮਾਂ, ਸੈਮੀਨਾਰਾਂ ਅਤੇ ਕਾਨਫਰੰਸਾਂ ਵਿੱਚ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ।

ਉਸ ਨੇ ਕਾਇਦ-ਏ-ਆਜ਼ਮ ਅਕੈਡਮੀ, ਪਾਕਿਸਤਾਨ ਨੈਸ਼ਨਲ ਕੌਂਸਲ ਆਫ਼ ਆਰਟਸ ਅਤੇ ਯੂਨੈਸਕੋ ਦੇ ਨਾਲ ਸਹਿਯੋਗ ਲਈ ਪਾਕਿਸਤਾਨੀ ਕਮਿਸ਼ਨ ਦੇ ਬੋਰਡ ਆਫ਼ ਗਵਰਨਰਜ਼ ਦੇ ਮੈਂਬਰ ਵਜੋਂ ਕੰਮ ਕੀਤਾ। ਉਹ ਸਿੰਧ ਐਗਰੀਕਲਚਰ ਯੂਨੀਵਰਸਿਟੀ ਤੰਦੋਜਾਮ ਦੀ ਸੈਨੇਟ ਅਤੇ ਸਿੰਡੀਕੇਟ ਦੀ ਮੈਂਬਰ ਵੀ ਸੀ। ਉਸ ਨੇ 1975 ਵਿੱਚ ਕਰਾਚੀ ਵਿੱਚ ਹੋਈ ਸਿੰਧ ਥਰੂ ਸੈਂਚੁਰੀਜ਼ ਕਾਨਫਰੰਸ ਵਿੱਚ ਸਰਗਰਮ ਹਿੱਸਾ ਲਿਆ।

ਲੇਖਕ

[ਸੋਧੋ]

ਸ਼੍ਰੀਮਤੀ ਰਸ਼ੀਦੀ ਨੇ ਡਾਨ, ਮਾਰਨਿੰਗ ਨਿਊਜ਼ ਅਤੇ ਦ ਸਨ ਸਮੇਤ ਵੱਖ-ਵੱਖ ਅਖਬਾਰਾਂ ਲਈ ਨਿਯਮਿਤ ਤੌਰ 'ਤੇ ਲਿਖਿਆ। ਉਸ ਨੇ ਸਿੰਧ ਦੇ ਸਮਾਜਿਕ ਮੁੱਦਿਆਂ 'ਤੇ ਕਿਤਾਬਾਂ ਲਿਖੀਆਂ। ਉਸ ਦੀਆਂ ਕੁਝ ਕਿਤਾਬਾਂ ਹੇਠਾਂ ਦਿੱਤੀਆਂ ਗਈਆਂ ਹਨ:

  • ਸਿੰਧ ਔਰ ਨਿਗਾਹ-ਏ-ਕਦਰਸ਼ਨਸ[3]
  • ਸਿੰਧ ਦੀ ਇਸਲਾਮੀ ਕਲਾ ਅਤੇ ਸੱਭਿਆਚਾਰ

ਮੌਤ

[ਸੋਧੋ]

1 ਨਵੰਬਰ 2004 ਨੂੰ ਉਸ ਦੀ ਮੌਤ ਹੋ ਗਈ ਅਤੇ ਉਸ ਨੂੰ ਕਰਾਚੀ ਦੇ ਮੇਵਾ ਸ਼ਾਹ ਕਬਰਿਸਤਾਨ ਵਿੱਚ ਦਫ਼ਨਾਇਆ ਗਿਆ। ਉਹ ਆਪਣੇ ਪਿੱਛੇ ਦੋ ਬੱਚੇ ਛੱਡ ਗਈ ਜੋ ਬੇਟਾ ਆਦਿਲ ਰਸ਼ੀਦੀ ਅਤੇ ਬੇਟੀ ਅਨਦਿਲ ਰਸ਼ੀਦੀ ਹਨ।[4]

ਹਵਾਲੇ

[ਸੋਧੋ]
  1. "بيگم ممتاز راشدي : (Sindhianaسنڌيانا)". www.encyclopediasindhiana.org (in ਸਿੰਧੀ). Retrieved 2020-03-07.
  2. "علی محمد راشدی", وکیپیڈیا, 2019-10-17, retrieved 2020-03-07
  3. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  4. "Mumtaz Rashidi passes away". DAWN.COM (in ਅੰਗਰੇਜ਼ੀ). 2004-11-02. Retrieved 2020-03-07.