ਮੁਹੰਮਦ ਇਬਰਾਹਿਮ ਜ਼ੌਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ੇਖ ਮੁਹੰਮਦ ਇਬਰਾਹਿਮ ਜ਼ੌਕ
ਜਨਮ1789
ਦਿੱਲੀ
ਮੌਤ1854
ਦਿੱਲੀ
ਕੌਮੀਅਤਬਰਤਾਨਵੀ ਭਾਰਤੀ
ਕਿੱਤਾਕਵੀ
ਪ੍ਰਭਾਵਿਤ ਕਰਨ ਵਾਲੇਹਾਫ਼ਿਜ਼ ਗ਼ੁਲਾਮ ਰਸੂਲ, ਸ਼ਾਹ ਨਸੀਰ
ਪ੍ਰਭਾਵਿਤ ਹੋਣ ਵਾਲੇਬਹਾਦੁਰ ਸ਼ਾਹ ਜ਼ਫਰ, ਦਾਗ਼
ਵਿਧਾਗਜ਼ਲ, ਕਸੀਦਾ,

ਸ਼ੇਖ ਮੁਹੰਮਦ ਇਬਰਾਹਿਮ ਜ਼ੌਕ (1789–1854) (ਉਰਦੂ: شیخ محمد ابراہیم ذوق) ਇੱਕ ਉਰਦੂ ਸ਼ਾਇਰ ਸੀ। ਉਸਨੇ ਆਪਣੀ ਸ਼ਾਇਰੀ ਆਪਣੇ ਤਖੱਲਸ ਜ਼ੌਕ ਹੇਠਾਂ ਲਿਖੀ। ਉਹ ਸਿਰਫ 19 ਸਾਲ ਦਾ ਸੀ ਜਦੋਂ ਦਿੱਲੀ ਮੁਗਲ ਕੋਰਟ ਦੇ ਦਰਬਾਰੀ ਕਵੀ ਨਿਯੁਕਤ ਕਰ ਦਿੱਤਾ ਗਿਆ ਸੀ। ਬਾਅਦ ਵਿੱਚ ਉਸ ਨੂੰ ਆਖਰੀ ਮੁਗਲ ਸਮਰਾਟ ਅਤੇ ਉਸ ਦੇ ਸ਼ਾਗਿਰਦ ਬਹਾਦੁਰ ਸ਼ਾਹ ਜ਼ਫਰ ਨੇ 'ਖ਼ਾਕਾਨੀ-ਏ-ਹਿੰਦ' ਦਾ ਖਤਾਬ ਦਿੱਤਾ ਸੀ।[1]

ਜ਼ਿੰਦਗੀ[ਸੋਧੋ]

ਮੁਹੰਮਦ ਇਬਰਾਹੀਮ ਜ਼ੌਕ ਦਾ ਜਨਮ ਇੱਕ ਗਰੀਬ ਸਿਪਾਹੀ ਮੁਹੰਮਦ ਰਮਜਾਨ ਦੇ ਘਰ 1789 ਵਿੱਚ ਦਿੱਲੀ ਵਿੱਚ ਹੋਇਆ। ਉਸਨੇ ਪਹਿਲਾਂ ਹਾਫਿਜ ਗ਼ੁਲਾਮ ਰਸੂਲ ਦੇ ਮਕਤਬ ਵਿੱਚ ਗਿਆਨ ਹਾਸਲ ਕੀਤਾ। ਹਾਫਿਜ ਸਾਹਿਬ ਨੂੰ ਸ਼ੇਅਰ-ਓ-ਸ਼ਾਇਰੀ ਦਾ ਸ਼ੌਕ ਸੀ। ਜ਼ੌਕ ਵੀ ਸ਼ੇਅਰ ਕਹਿਣ ਲੱਗ ਪਿਆ। ਇਸ ਜ਼ਮਾਨੇ ਵਿੱਚ ਸ਼ਾਹ ਨਸੀਰ ਦੇਹਲਵੀ ਦੀ ਤੂਤੀ ਬੋਲ ਰਹੀ ਸੀ। ਜ਼ੌਕ ਵੀ ਉਸ ਦਾ ਸ਼ਾਗਿਰਦ ਹੋ ਗਿਆ। ਦਿਲ ਲਗਾ ਕੇ ਮਿਹਨਤ ਕੀਤੀ ਅਤੇ ਉਸ ਦੀ ਸ਼ਾਇਰਾਨਾ ਮਕਬੂਲੀਅਤ ਵਧਣ ਲੱਗੀ। ਬਹੁਤ ਛੇਤੀ ਸਾਹਿਤਕ ਹਲਕਿਆਂ ਵਿੱਚ ਉਸ ਦਾ ਵਕਾਰ ਇੰਨਾ ਬੁਲੰਦ ਹੋ ਗਿਆ ਕਿ ਕਿਲਾ ਮੁਅੱਲਾ ਤੱਕ ਪਹੁੰਚ ਹੋ ਗਈ। ਅਤੇ ਖ਼ੁਦ ਯੁਵਰਾਜ ਸਲਤਨਤ ਬਹਾਦੁਰ ਸ਼ਾਹ ਜਫਰ ਉਸ ਨੂੰ ਆਪਣਾ ਕਲਾਮ ਵਿਖਾਉਣ ਲੱਗੇ।

ਬਾਹਰਲੇ ਸਰੋਤ[ਸੋਧੋ]

ਹਵਾਲੇ[ਸੋਧੋ]