ਮੋਧੇਸ਼ਵਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮੋਧੇਸ਼ਵਰੀਮਾਤਾ ( ਗੁਜਰਾਤੀ ) ਦੇਵੀ ਪਾਰਵਤੀ ਜਾਂ ਦੁਰਗਾ ਦਾ ਇੱਕ ਪੱਖ ਹੈ। ਉਹ ਗੁਜਰਾਤ ਦੇ ਮੋਧ ਭਾਈਚਾਰੇ ਦੀ ਕਬੀਲਾਈ ਦੇਵੀ ਹੈ।

ਆਈਕੋਨੋਗ੍ਰਾਫੀ[ਸੋਧੋ]

ਦੇਵੀ ਦੇ ਅਠਾਰਾਂ ਹੱਥ ਦਰਸਾਏ ਗਏ ਹਨ ਅਤੇ ਉਸ ਨੇ ਆਪਣੇ ਹਰੇਕ ਹੱਥ 'ਚ ਹਥਿਆਰ ਫੜ੍ਹੇ ਹੋਏ ਹਨ ਜਿਨ੍ਹਾਂ 'ਚ ਤ੍ਰਿਸ਼ੂਲ, ਖਾਡਗਾ, ਤਲਵਾਰ, ਕਮੰਡਲਾ, ਸ਼ੰਖਾ ਗਦਾ, ਡੰਡਾ, ਡਮਰੂ ਸ਼ਾਮਿਲ ਹਨ।

ਕਬੀਲਾਈ ਦੇਵੀ[ਸੋਧੋ]

ਉਹ ਮੋਧ ਭਾਈਚਾਰੇ ਦੀ ਕਬੀਲਾਈ ਇਸ਼ਟ ਹੈ , ਜਿਸ ਵਿੱਚ ਚਾਰ ਸਮੂਹ ਸ਼ਾਮਲ ਹਨ।

ਮੰਦਰ[ਸੋਧੋ]

ਮੋਧੇਸ਼ਵਰੀ ਦੇ ਪ੍ਰਾਚੀਨ ਮੰਦਰਾਂ ਵਿੱਚ, ਇੱਕ ਮੋਧਰਾ ਵਿੱਚ ਸਥਿਤ ਹੈ,[1] ਜਿਸਦਾ ਨਾਂ ਇਸ ਦੇਵੀ ਤੋਂ ਪ੍ਰਾਪਤ ਹੋਇਆ ਹੈ।[2] ਇਹ ਮੰਦਰ ਮਸ਼ਹੂਰ ਸੂਰਜ ਮੰਦਰ ਦੇ ਖੰਡਰਾਂ ਦੇ ਨੇੜੇ ਸਥਿਤ ਹੈ, ਜਿੱਥੇ ਉਪਾਸਨਾ ਦੀ ਇੱਕ ਹੋਰ ਮੂਲ ਸਥਾਨ ਪਥ ਦੇ ਖੂਹ ਤੋਂ ਹੇਠਾਂ ਸਥਿਤ ਹੈ।[2]

ਇਕ ਹੋਰ ਪ੍ਰਾਚੀਨ ਮੰਦਿਰ ਗੁਜਰਾਤ ਦੇ ਪਾਟਨ ਤਾਲੁਕਾ ਦੇ ਚਨਾਸਾਮਾ ਵਿਖੇ ਸਥਿਤ ਹੈ।[1]

ਅਹਿਮਦਾਬਾਦ , ਭੜੂਚ , ਭਾਵਨਗਰ , ਭੁਜ , ਝਬੂਆ , ਖੇਦਰਬ੍ਰਹਮਾ, ਸਿੰਨਹੋਰ , ਤੇਰਾ , ਉਜੈਨ ਅਤੇ ਵਡੋਦਰਾ 'ਚ ਦੇਵੀ ਦੇ ਪ੍ਰਸਿੱਧ ਮੰਦਰ ਹਨ।[3]

ਹਵਾਲੇ[ਸੋਧੋ]

  1. 1.0 1.1 ਗੁਜਰਾਤ ਰਾਜ ਗਜ਼ਟੇਟਰਜ਼: ਮਹਿਸ਼ਾਨਾ - ਸਫ਼ਾ xxiv
  2. 2.0 2.1 Encyclopaedia of Tourism Resources in India, Volume 2 By Manohar Sajnani. 2001. p. 112. 
  3. ਮਾਧੇਸ਼ਵਰ ਦੇ ਮੰਦਰ